ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਸ਼ਾਨਦਾਰ ਬਹੁਮਤ ਹਾਸਲ ਕਰਨ ਤੋ ਬਾਅਦ ਹੁਣ ਮੰਤਰੀ ਮੰਡਲ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਾਰਟੀ ਕੋਲ 92 ਵਿਧਾਇਕ ਹਨ। ਨਿਯਮਾਂ ਮੁਤਾਬਿਕ 18 ਮੰਤਰੀ ਹੀ ਬਣਾਏ ਜਾ ਸਕਦੇ ਹਨ। ਮੰਤਰੀ ਬਣਾਉਣ ਦੇ ਕੀ ਮਾਪਦੰਡ ਰਹਿਣਗੇ। ਆਮ ਆਦਮੀ ਪਾਰਟੀ ਬਦਲਾਅ ਦੇ ਨਾਅਰੇ ਨਾਲ ਵੱਡੀ ਬਹੁਮਤ ਹਾਸਲ ਕੀਤੀ ਹੈ। ਹੁਣ ਸਭ ਦੀਆਂ ਨਜ਼ਰਾ ਮੰਤਰੀ ਮੰਡਲ ਦੇ ਗਠਨ ਤੇ ਹਨ।
ਮੰਤਰੀ ਯੋਗ ਸ਼ਾਮਲ ਹੋਣਗੇ ਜਾਂ ਫਿਰ ਵੱਡੇ ਲੀਡਰਾਂ ਦੇ ਚਹੇਤੇ ਸ਼ਾਮਿਲ ਹੋਣਗੇ। ਇਸ ਨਾਲ ਪਾਰਟੀ ਦੀ ਨੀਤੀ ਕਾਫੀ ਹੱਦ ਤੱਕ ਸਪੱਸ਼ਟ ਹੋ ਜਾਵੇਗੀ। ਪਾਰਟੀ ‘ਚ ਵੱਡੀਆਂ ਤੋਪਾਂ ਨੂੰ ਹਰਾਉਣ ਵਾਲੇ ਆਗੂ ਵੀ ਹਨ। ਸਭ ਤੋ ਵੱਧ ਵੋਟਾਂ ਨਾਲ ਜਿੱਤ ਹਾਸਲ ਕਰਨ ਵਾਲੇ ਵੀ ਹਨ ਅਤੇ ਕਾਬਲ ਵੀ ਹਨ। 16 ਮਾਰਚ ਨੂੰ ਨਵੀਂ ਸਰਕਾਰ ਦਾ ਗਠਨ ਹੋਣਾ ਹੈ। ਇਹੀ ਉਸਦੀ ਪਹਿਲੀ ਪ੍ਰੀਖਿਆ ਹੋਵੇਗੀ।
ਇਸ ਬਾਰੇ ਪਾਰਟੀ ਦੇ ਸੀਨੀਅਰ ਵਿਧਾਇਕਾਂ ਨੂੰ ਵੀ ਪਤਾ ਨਹੀ ਹੈ। 16 ਮਾਰਚ ਨੂੰ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੋਂਹ ਚੁੱਕਣੀ ਹੈ। ਜਦੋਂ ਤੱਕ ਮੰਤਰੀਆਂ ਦੇ ਚਿਹਰੇ ਕਾਫੀ ਹੱਦ ਤੱਕ ਸਪਸ਼ਟ ਹੋ ਜਾਣਗੇ। ਫਿਰ ਵੀ ਸੀਨੀਅਰਤਾ ਵੋਟਾਂ ਦਾ ਮਾਰਜਨ ਅਤੇ ਮੁਕਾਬਲੇ ਨੂੰ ਆਧਾਰ ਰੱਖ ਕੇ ਮੰਤਰੀ ਬਨਾਏ ਜਾਣ ਦੀਆਂ ਕਨਸੋਆਂ ਹਨ। ਵੈਸੇ ਦਾਅਵੇਦਾਰਾਂ ਵੱਲੋਂ ਲਾਬਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਚੋਣ ਨਤੀਜੇ ਨਿਕਲਣ ਤੋ ਪਹਿਲਾਂ ਹੀ ਆਪ ਆਗੂਆ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ।
ਕਿਹੜੇ ਕਿਹੜੇ ਹੋ ਸਕਦੇ ਹਨ ਮੰਤਰੀ
ਵਿਧਾਨ ਸਭਾ ਚੋਣਾਂ ਵਿਚ ਜਿੱਤੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ‘ਚੋ 14 ਵਿਧਾਇਕ ਅਜਿਹੇ ਹਨ , ਜਿੰਨ੍ਹਾ ਦੀ ਜਿੱਤ ਦਾ ਅੰਤਰ 40 ਹਜ਼ਾਰ ਤੋ ਜਿਆਦਾ ਹੈ। ਸੁਨਾਮ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਅਜਿਹੇ ਆਗੂ ਹਨ। ਜਿੰਨ੍ਹਾ ਨੇ ਸਭ ਤੋਂ ਵੱਧ 75277 ਵੋਟਾਂ ਦੇ ਅੰਤਰ ਨਾਲ ਚੋਣ ਜਿੱਤ ਕੇ ਰਿਕਾਰਡ ਬਣਾਇਆ ਹੈ।
ਅਰੋੜਾ ਮੰਤਰੀ ਬਣ ਸਕਦੇ ਹਨ। ਪਹਿਲੇ ਗੇੜ ਵਿਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਮੰਡਲ ਵਿਚ ਹੋਰ ਸ਼ਾਮਲ ਹੋਣ ਵਾਲੇ ਸੰਭਾਵਿਤ ਮੰਤਰੀਆਂ ਵਿਚ ਦਿੜਬਾ ਤੋ 50655 ਵੋਟਾਂ ਦੇ ਅੰਤਰ ਨਾਲ ਜਿੱਤੇ ਹਰਪਾਲ ਸਿੰਘ ਚੀਮਾ ਹੁਣ ਤੱਕ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਹੇ ਹਨ। ਦੂਜੀ ਵਾਰ ਵਿਧਾਇਕ ਬਣੇ ਕੋਟਕਪੂਰਾ ਦੇ ਕੁਲਤਾਰ ਸਿੰਘ ਸੰਧਵਾਂ,ਅੰਮ੍ਰਿਤਸਰ ਨੋਰਥ ਤੋ ਜਿੱਤੇ ਕੰਵਰ ਵਿਜੈ ਪ੍ਰਤਾਪ ਸਿੰਘ , ਬਠਿੰਡਾ ਤੋ ਵਿੱਤ ਮੰਤਰੀ ਨੂੰ ਹਰਾਉਣ ਵਾਲੇ ਜਗਰੂਪ ਗਿੱਲ, ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਹਰਾਉਣ ਵਾਲੀ ਬੀਬੀ ਜੀਵਨ ਜੋਤ ਕੌਰ ਅਤੇ ਜਗਰਾਓਂ ਤੋ ਮੁੜ ਜਿੱਤ ਹਾਸਲ ਕਰਨ ਵਾਲੀ ਸਰਵਜੀਤ ਕੌਰ ਮਾਨੂਕੇ ਸ਼ਾਮਲ ਹਨ।
ਚੰਡੀਗੜ੍ਹ ਸਥਿਤ ਪੰਜਾਬ ਦੀ ਰਾਜਨੀਤੀ ਬਾਰੇ ਡੂੰਘੀ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕ ਜਗਤਾਰ ਸਿੰਘ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਦਾ ਸ਼ਾਸਨ ਦੇਣ ਦਾ ਦਾਅਵਾ ਆਮ ਆਦਮੀ ਪਾਰਟੀ ਨੇ ਕੀਤਾ ਹੈ। ਉਸਦੇ ਮੁਤਾਬਕ ਤਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਯੋਗਤਾ ਨੂੰ ਆਧਾਰ ਬਣਾ ਕੇ ਮੰਤਰੀ ਮੰਡਲ ਦੇ ਗਠਨ ਨੂੰ ਸਹਿਮਤੀ ਦੇਣਗੇ। ਉਂਨ੍ਹਾ ਮੁਤਾਬਿਕ ਮੰਤਰੀਮੰਡਲ ਦੇ ਗਠਨ ਨਾਲ ਹੀ ਕਾਫੀ ਹੱਦ ਤੱਕ ਸਰਕਾਰ ਦੇ ਕੰਮ ਕਰਨ ਦੀ ਤਿਆਰੀ ਨਜ਼ਰ ਆ ਜਾਵੇਗੀ।
40 ਹਜ਼ਾਰ ਤੋ ਵੱਧ ਵੋਟਾਂ ਦੇ ਅੰਤਰ ਨਾਲ ਜਿੱਤੇ ਆਪ ਉਮੀਦਵਾਰ
1. ਸੁਨਾਮ ਤੋ ਅਮਨ ਅਰੋੜਾ – 75277
2. ਬਠਿੰਡਾ ਸ਼ਹਿਰੀ ਤੋ ਜਗਰੂਪ ਗਿੱਲ – 63581
3. ਮਾਨਸਾ ਤੋ ਵਿਜੈ ਸਿੰਗਲਾ – 63323
4. ਧੂਰੀ ਤੋ ਭਗਵੰਤ ਮਾਨ – 58206
5. ਗਿੱਲ ਤੋ ਜੀਵਨ ਸਿੰਘ ਸੰਗੋਵਾਲ – 57644
6. ਪਟਿਆਲਾ ਦਿਹਾਤੀ ਤੋ ਡਾ. ਬਲਬੀਰ ਸਿੰਘ - 53474
7. ਸ਼ੁਤਰਾਣਾ ਤੋ ਕੁਲਵੰਤ ਸਿੰਘ ਬਾਜੀਗਰ - 51554
8. ਦਿੜਬਾ ਤੋ ਹਰਪਾਲ ਸਿੰਘ ਚੀਮਾ –50655
9. ਨਾਭਾ ਤੋ ਗੁਰਦੇਵ ਸਿੰਘ ਦੇਵ ਮਾਨ –52600
10. ਭੁੱਚੋ ਤੋ ਜਗਸੀਰ ਸਿੰਘ – 50212
11. ਸਨੌਰ ਤੋ ਹਰਮੀਤ ਸਿੰਘ ਪਾਠਨਮਾਜਰਾ – 49122
12 .ਆਨੰਦਪੁਰ ਸਾਹਿਬ ਤੋ ਹਰਜੋਤ ਸਿੰਘ ਬੈਂਸ – 45780
13. ਅੰਮ੍ਰਿਤਸਰ ਪਛਮੀ ਤੋ ਡਾ. ਜਸਬੀਰ ਸਿੰਘ ਸੰਧੂ – 43913
14. ਮਲੋਟ ਤੋ ਬਲਜੀਤ ਕੌਰ 40261
ਇਹ ਵੀ ਪੜ੍ਹੋ: ਕੈਪਟਨ ਦਾ ਕਾਂਗਰਸ ਨੂੰ ਠੋਕਵਾਂ ਜਵਾਬ ਕਿਹਾ 4 ਸੂਬਿਆਂ 'ਚ ਕਾਂਗਰਸ ਕਿਉਂ ਹਾਰੀ ?