ETV Bharat / state

Papalpreet Singh : ਕੌਣ ਹੈ ਅੰਮ੍ਰਿਤਪਾਲ ਸਿੰਘ ਦੇ ਪੈਰ-ਪੈਰ 'ਤੇ ਨਾਲ ਰਿਹਾ ਪੱਪਲਪ੍ਰੀਤ ਸਿੰਘ, ਕਿਉਂ ਕਿਹਾ ਜਾ ਰਿਹਾ 'ਅੰਮ੍ਰਿਤਪਾਲ ਸਿੰਘ ਦਾ ਵੱਡਾ ਰਾਜ਼ਦਾਰ' - ਅੰਮ੍ਰਿਤਪਾਲ ਸਿੰਘ

ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਅੰਮ੍ਰਿਤਪਾਲ ਸਿੰਘ ਦਾ ਸਾਥੀ ਪੱਪਲਪ੍ਰੀਤ ਸਿੰਘ ਇਕ ਵਾਰ ਫਿਰ ਚਰਚਾ ਵਿੱਚ ਹੈ। ਪੱਪਲਪ੍ਰੀਤ ਸਿੰਘ ਨੂੰ ਅੰਮ੍ਰਿਤਪਾਲ ਦਾ ਰਾਜ਼ਦਾਰ ਵੀ ਕਿਹਾ ਜਾ ਰਿਹਾ ਹੈ।

Who is Amritpal Singh's partner Pappalpreet Singh?
Papalpreet Singh : ਕੌਣ ਹੈ ਅੰਮ੍ਰਿਪਾਲ ਸਿੰਘ ਦੇ ਪੈਰ-ਪੈਰ 'ਤੇ ਨਾਲ ਰਿਹਾ ਪੱਪਲਪ੍ਰੀਤ ਸਿੰਘ, ਕਿਉਂ ਕਿਹਾ ਜਾ ਰਿਹਾ 'ਅੰਮ੍ਰਿਤਪਾਲ ਸਿੰਘ ਦਾ ਵੱਡਾ ਰਾਜ਼ਦਾਰ'
author img

By

Published : Apr 10, 2023, 4:33 PM IST

Updated : Apr 10, 2023, 4:50 PM IST

ਚੰਡੀਗੜ੍ਹ: ਪੱਪਲਪ੍ਰੀਤ ਸਿੰਘ, ਇਹ ਉਹ ਨਾਂ ਹੈ, ਜਿਸਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਬਗਾਵਤੀ ਪੈਰ ਧਰੇ ਹਨ। ਅੰਮ੍ਰਿਤਪਾਲ ਦਾ ਸਾਥੀ ਪੱਪਲਪ੍ਰੀਤ ਸਿੰਘ ਉਸਦੇ ਬਾਕੀ ਸਾਥੀਆਂ ਨਾਲੋਂ ਖਾਸ ਕਿਹਾ ਜਾਂਦਾ ਰਿਹਾ ਹੈ। ਵਿਚਾਰਕ ਸਾਂਝ ਵੀ ਦੋਵਾਂ ਦੀ ਇੱਕੋ ਜਿਹੀ ਹੈ। ਹੁਣ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦਾ ਇਹ ਖਾਸ ਸਾਥੀ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਪੁਲਿਸ ਦੀ ਗ੍ਰਿਫਤ ਵਿੱਚ ਹੈ। ਪਰ ਸਵਾਲ ਇਹ ਜਿਆਦਾ ਅਹਿਮ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਤੁਰਦਾ, ਥਾਂ-ਥਾਂ ਸੈਲਫੀਆਂ ਲੈਂਦਾ ਅਤੇ ਵਾਇਰਲ ਹੋਈਆਂ ਵੀਡੀਓਜ਼ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਦਿਸਣ ਵਾਲਾ ਇਹ ਸਖਸ਼ ਅਸਲ ਵਿੱਚ ਹੈ ਕੌਣ। ਸੋਸ਼ਲ ਮੀਡੀਆ ਅਤੇ ਮੀਡੀਆ ਪਲੇਟਫਾਰਮਾਂ ਉੱਤੇ ਪੱਪਲਪ੍ਰੀਤ ਸਿੰਘ ਬਾਰੇ ਵੱਖ ਵੱਖ ਜਾਣਕਾਰੀ ਹੋ ਸਕਦੀ ਹੈ। ਪਰ ਇਹ ਜਰੂਰ ਸਪਸ਼ਟ ਹੈ ਕਿ ਫਰਾਰ ਹੋਣ ਤੋਂ ਬਾਅਦ ਜਿਸ ਹਿਸਾਬ ਨਾਲ ਅੰਮ੍ਰਿਤਪਾਲ ਸਿੰਘ ਨਾਲ ਪੱਪਲਪ੍ਰੀਤ ਸਿੰਘ ਦੀਆਂ ਫੋਟੋਆਂ ਵਾਇਰਲ ਹੋਈਆਂ ਸਨ, ਉਸ ਤੋਂ ਜਰੂਰ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੱਪਲਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਨੇੜਲੇ ਰਾਜਦਾਰਾਂ ਵਿੱਚੋਂ ਇਕ ਹੈ।

ਜਿਸ ਦਿਨ ਤੋਂ ਅੰਮ੍ਰਿਤਪਾਲ ਸਿੰਘ ਸੋਸ਼ਲ ਮੀਡੀਆ ਰਾਹੀਂ ਵਾਇਆ ਦੁਬਈ ਤੋਂ ਪੰਜਾਬ ਪਰਤਿਆ ਹੈ, ਉਸੇ ਦਿਨ ਤੋਂ ਅੰਮ੍ਰਿਤਪਾਲ ਸਿੰਘ ਨਾਲ ਕਈ ਵਿਵਾਦ ਵੀ ਜੁੜੇ ਹਨ। ਅੰਮ੍ਰਿਤਪਾਲ ਸਿੰਘ ਦੀਆਂ ਵੱਖਵਾਦੀ ਤਕਰੀਰਾਂ ਦੇ ਵਿਰੋਧ ਹਮਾਇਤ ਵਿੱਚ ਵੀ ਪ੍ਰਤੀਕਰਮ ਆਉਂਦੇ ਰਹੇ ਹਨ। ਪਰ ਜਿਸ ਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਬਾਅਦ ਅਤੇ ਹੁਣ ਗ੍ਰਿਫਤਾਰੀ ਦੀਆਂ ਖਬਰਾਂ ਨਾਲ ਮੁੜ ਤੋਂ ਚਰਚਾ ਖੱਟਿਆ ਹੈ, ਉਸਦੀ ਆਪਣੀ ਇਕ ਵੱਖਰੀ ਪਛਾਣ ਹੈ।

ਕਿਸਾਨ ਪਰਿਵਾਰ ਨਾਲ ਸੰਬੰਧ: ਦਰਅਸਲ, 40 ਵਰ੍ਹਿਆਂ ਦਾ ਦੱਸਿਆ ਜਾ ਰਿਹਾ ਪੱਪਲਪ੍ਰੀਤ ਸਿੰਘ ਕਿਸਾਨ ਪਰਿਵਾਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਸਾਲ 2007 ਦੀਆਂ ਕੁੱਝ ਖਾਸ ਘਟਨਾਵਾਂ ਤੋਂ ਬਾਅਦ ਪੱਪਲਪ੍ਰੀਤ ਦੇ ਐਕਟੀਵਿਸਟ ਬਣਨ ਦੀ ਸ਼ੁਰੂਆਤ ਦੱਸੀ ਜਾ ਰਹੀ ਹੈ। ਇਹ ਉਹ ਸਾਲ ਹਨ ਜਦੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਮੌਤ ਦੀ ਸਜਾ ਸੁਣਾਈ ਗਈ ਸੀ। ਇਸੇ ਸਾਲ ਅਕਾਲ ਤਖਤ ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਕ ਬੇਅਦਬੀ ਦੇ ਮਾਮਲੇ ਵਿੱਚ ਮਾਫੀ ਵੀ ਦਿੱਤੀ ਗਈ ਸੀ।

2015 ਦਾ ਸਰਬੱਤ ਖਾਲਸਾ : ਪੱਪਲਪ੍ਰੀਤ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਲਗਾਤਾਰ ਵਕਾਲਤ ਕਰਦਾ ਆ ਰਿਹਾ ਹੈ। ਇਹ ਕੈਦੀ 1990 ਤੋਂ ਜੇਲ੍ਹਾਂ ਵਿੱਚ ਬੰਦ ਹਨ। ਪੱਪਲਪ੍ਰੀਤ ਸਿੰਘ 2015 ਦੇ ਸਰਬੱਤ ਖਾਲਸਾ ਤੋਂ ਬਾਅਦ ਉਭਰ ਕੇ ਸਾਹਮਣੇ ਆਇਆ ਹੈ। 2016 ਵਿਚ ਪੱਪਲਪ੍ਰੀਤ ਸਿੰਘ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਿਲ ਹੋ ਗਿਆ। ਉਸਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਰਨਾਲਾ ਤੋਂ ਸਿਮਰਨਜੀਤ ਸਿੰਘ ਮਾਨ ਲਈ ਵੱਡੇ ਪੱਧਰ ਉੱਤੇ ਪ੍ਰਚਾਰ ਕੀਤਾ ਸੀ। ਹਾਲਾਂਕਿ ਇਸ ਚੋਣ ਵਿੱਚ ਮਾਨ ਨੇ ਖਰਾਬ ਪ੍ਰਦਰਸ਼ਨ ਕੀਤਾ ਅਤੇ ਸੀਟ ਉੱਤੇ ਚਾਰ ਫੀਸਦ ਤੋਂ ਵੀ ਥੋੜ੍ਹੇ ਵੋਟ ਪਏ। ਇਸ ਤੋਂ ਬਾਅਦ ਉਸਨੇ ਅਸਤੀਫਾ ਦੇ ਦਿੱਤਾ ਸੀ।

ਅੰਮ੍ਰਿਤਪਾਲ ਸਿੰਘ ਨੂੰ ਸਮਰਪਿਤ ਰਿਹਾ ਸੋਸ਼ਲ ਮੀਡੀਆ : ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੱਪਲਪ੍ਰੀਤ ਖੁਦਮੁਖਤਿਆ ਤਰੀਕੇ ਨਾਲ ਕੰਮ ਕਰਨ ਵਾਲਾ ਵਿਅਕਤੀ ਹੈ। ਇਸ ਕੋਲ ਫਾਲੋਵਰਾਂ ਦੀ ਵੀ ਭੀੜ ਨਹੀ ਹੈ। ਉਸਦੀ ਪ੍ਰੋਫਾਇਲ ਭਾਰਤ ਵਿੱਚ ਬੈਨ ਹੈ। ਬਹੁਤੀਆਂ ਵੀਡੀਓਜ਼ ਦੇ ਵਿਚ ਪੱਪਲਪ੍ਰੀਤ ਸਿੰਘ ਮਾਰੇ ਗਏ ਮਿਲੀਟੇਂਟਾਂ, ਖਾਲਿਸਤਾਨ ਸਮਰਥਕਾਂ ਅਤੇ ਬੁੱਧੀਜੀਵੀ ਪਰਿਵਾਰਾਂ ਦੇ ਇੰਟਰਵਿਊ ਕਰਦਾ ਦਿਸਦਾ ਹੈ। ਹਾਲਾਂਕਿ ਪਿਛਲੇ ਸਾਲ ਤੋਂ ਪੱਪਲਪ੍ਰੀਤ ਸਿੰਘ ਦਾ ਇੰਸਟਾਗ੍ਰਾਮ ਅੰਮ੍ਰਿਤਪਾਲ ਸਿੰਘ ਨੂੰ ਹੀ ਸਮਰਪਿਤ ਰਿਹਾ ਹੈ।

ਇਹ ਵੀ ਪੜ੍ਹੋ : Coronavirus in Ludhiana: ਪੰਜਾਬ 'ਚ ਵੱਧ ਰਹੇ ਕੋਰੋਨਾ ਦੇ ਮਾਮਲੇ ਸਿਹਤ ਮਹਿਕਮੇ ਨੇ ਕਰਵਾਈ ਮੌਕ ਡਰਿੱਲ, ਲੁਧਿਆਣਾ 'ਚ ਵਧੇ ਮਰੀਜ਼

ਜ਼ਿਕਰਯੋਗ ਇਹ ਵੀ ਹੈ ਕਿ ਸਾਲ 2016 ਦੇ ਇਕ ਇੰਟਰਵਿਊ ਵਿੱਚ ਪੱਪਲਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਸਦੀ ਮੁੱਖ ਪ੍ਰੇਰਣਾ ਖਾਲਿਸਤਾਨ ਦੇ ਭਿੰਡਰਾਵਾਲਾ ਟਾਈਗਰ ਫੋਰਸ ਦਾ ਸੰਸਥਾਪਕ ਗੁਰਬਚਨ ਸਿੰਘ ਮਨੋਚਹਲ ਹੈ। ਕਿਹਾ ਇਹ ਵੀ ਜਾਂਦਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਪੱਪਲਪ੍ਰੀਤ ਸਿੰਧ ਨੇ ਅਸਲ ਵਿੱਚ ਸਰਕਾਰ ਦੇ ਖਿਲਾਫ ਬਗਾਵਤੀ ਸਾਜਿਸ਼ ਰਚੀ ਸੀ। ਇਹ ਮੀਡੀਆ ਵਿੱਚ ਦਾਅਵਾ ਵੀ ਕੀਤਾ ਜਾਂਦਾ ਰਿਹਾ ਹੈ।

Last Updated : Apr 10, 2023, 4:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.