ETV Bharat / state

ਬੇਅਦਬੀ 'ਤੇ ਬਵਾਲ ਬਾਕੀ ਕਈ ਸਵਾਲ, ਕੀ ਧਾਰਮਿਕ ਭਾਵਨਾਵਾਂ ਨੂੰ ਲਾਂਬੂ ਲਾਉਣ ਲਈ ਰਚੀ ਜਾਂਦੀ ਬੇਅਦਬੀ ਦੀ ਸਾਜਿਸ਼ ! - desecration of Sri Guru Granth Sahib UPDATE

ਮੋਰਿੰਡਾ ਕੋਤਵਾਲੀ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਬਹੁਤ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਇਸ ਦਰਮਿਆਨ 'ਆਪ' ਸਰਕਾਰ ਵੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਪੰਜਾਬ ਵਿਚ ਵਾਪਰਦੀਆਂ ਬੇਅਦਬੀ ਦੀਆਂ ਘਟਨਾਵਾਂ ਨਾਲ ਕਈ ਕੜੀਆਂ ਜੋੜੀਆਂ ਜਾ ਰਹੀਆਂ ਹਨ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੀ ਕਾਰਨ ਹੈ?

author img

By

Published : Apr 25, 2023, 7:40 PM IST

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੀ ਕਾਰਨ ਹੈ?

ਚੰਡੀਗੜ੍ਹ: ਇਕ ਪਾਸੇ ਪੰਜਾਬ ਵਿਚ ਜ਼ਿਮਨੀ ਚੋਣਾਂ ਨੇ ਸਿਆਸੀ ਪਾਰਾ ਸਿਖਰਾਂ 'ਤੇ ਚੜ੍ਹਾ ਰੱਖਿਆ ਹੈ। ਉਥੇ ਹੀ ਦੂਜੇ ਪਾਸੇ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘਟਨਾ ਨੇ ਸਾਰੇ ਪਾਸੇ ਬਵਾਲ ਮਚਾ ਦਿੱਤਾ ਹੈ। ਇਸ ਬਵਾਲ ਦੇ ਵਿਚ ਕਈ ਸਵਾਲ 'ਆਪ' ਸਰਕਾਰ ਲਈ ਖੜ੍ਹੇ ਹੋ ਰਹੇ ਹਨ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ 'ਆਪ' ਦੇ ਸਰਪ੍ਰਸਤ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ 'ਆਪ' ਸਰਕਾਰ ਬਣਨ ਤੋਂ ਬਾਅਦ ਬੇਅਦਬੀ ਦਾ ਇਨਸਾਫ਼ ਮਿਲੇਗਾ। ਇਨਸਾਫ਼ ਮਿਲਣ ਦੀ ਥਾਂ ਇਕ ਤੋਂ ਬਾਅਦ ਇਕ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਹ ਘਟਨਾਵਾਂ ਸਾਜਿਸ਼ ਤਹਿਤ ਹੋਈਆਂ ਜਾਂ ਮਾਨਸਿਕ ਰੋਗੀਆਂ ਵੱਲੋਂ ਕੀਤੀਆਂ ਗਈਆਂ ਅਜੇ ਤੱਕ ਇਨ੍ਹਾਂ ਭੇਦਾਂ ਤੋਂ ਪਰਦਾ ਨਹੀਂ ਚੁੱਕਿਆ ਜਾ ਸਕਿਆ ਪਰ ਹਰ ਵਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜ਼ਰੂਰ ਵਲੂੰਧਰੀਆਂ ਜਾਂਦੀਆ ਹਨ। ਸਿੱਖ ਸੰਗਤਾਂ ਵੱਲੋਂ ਹੁਣ ਤੱਕ ਹੋਈਆਂ ਇਹਨਾਂ ਸਾਰੀਆਂ ਘਟਨਾਵਾਂ 'ਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਇਨਸਾਫ਼ ਕਿੰਨੀ ਦੂਰ ਹੈ ਇਸਦਾ ਅਜੇ ਕੁਝ ਪਤਾ ਨਹੀਂ।

'ਆਪ' ਸਰਕਾਰ ਬਣਨ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ: ਆਪ ਸਰਕਾਰ ਬਣਨ ਤੋਂ ਬਾਅਦ ਵੀ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸਾਲ 2022 ਵਿਚ ਕਈ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਜਿਹਨਾਂ ਵਿਚ 7 ਦਸੰਬਰ ਨੂੰ ਮਾਹਿਲਪੁਰ ਦੇ ਗੁਰਦੁਆਰਾ ਸਾਹਿਬ ਵਿਅਕਤੀ ਜੁੱਤੀਆਂ ਲੈ ਕੇ ਪਹੁੰਚ ਗਿਆ ਅਤੇ ਗੋਲਕ ਵਿਚੋਂ ਚੋਰੀ ਵੀ ਕੀਤ। 29 ਮਈ 2022 ਨੂੰ ਬਟਾਲਾ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਟੇ ਹੋਏ ਮਿਲੇ।

5 ਦਸੰਬਰ 2022 ਨੂੰ ਫਿਲ਼ੌਰ ਦੇ ਮਨਸੂਰਪੁਰ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੁਰਦੁਆਰਾ ਸਾਹਿਬ ਦੀ ਭੰਨਤੋੜ ਹੋਈ। 7 ਅਕਤੂਬਰ 2022 ਨੂੰ ਮੁਕੇਰੀਆਂ ਦੇ ਪਿੰਡ ਬਿਸ਼ਨਪੁਰਾ 'ਚ 8 ਸਾਲ ਦਾ ਬੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਤੇ ਜਾ ਬੈਠਿਆ। 23 ਅਪ੍ਰੈਲ 2023 ਨੂੰ ਫਰੀਦਕੋਟ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਅਤੇ ਬੀਤੇ ਦਿਨ ਮੋਰਿੰਡਾ ਵਿਚ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਚ ਵੱਡੀ ਬੇਅਦਬੀ ਦੀ ਘਟਨਾ ਵਾਪਰੀ। ਹਾਲਾਂਕਿ ਇਹਨਾਂ ਵਿਚੋਂ ਕੁਝ ਬੇਅਦਬੀ ਮਾਮਲਿਆਂ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫਿਰ ਵੀ ਸਿੱਖ ਸੰਗਤ ਨੂੰ ਰੋਸ ਹੈ ਕਿ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ।

ਬੇਅਦਬੀ ਦੇ ਦੋਸ਼ੀਆਂ ਲਈ ਬਣਾਏ ਕਾਨੂੰਨ ਅੱਧ ਵਿਚਾਲੇ ਲਟਕੇ: ਸਾਲ 2015 ਵਿਚ ਬੇਅਦਬੀ ਦੀ ਵੱਡੀ ਘਟਨਾ ਵਾਪਰੀ ਤੇ ਉਸ ਤੋਂ ਬਾਅਦ ਵੀ ਅੱਜ ਤੱਕ ਇਹ ਸਿਲਸਿਲਾ ਰੁਕਿਆ ਨਹੀਂ ਇਸ ਤੋਂ ਪਹਿਲਾਂ ਵੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹੀਆਂ। ਸਵਾਲ ਇਹ ਕਿ ਆਖਿਰ ਕਿਉਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੌਰ ਖ਼ਤਮ ਨਹੀਂ ਹੋ ਰਿਹਾ? ਸੰਗਤ ਦਾ ਰੋਸਾ ਸਮੇਂ ਦੀਆਂ ਹਕੂਮਤਾਂ ਨਾਲ ਹਮੇਸ਼ਾ ਬਰਕਰਾਰ ਰਹਿੰਦਾ ਹੈ ਕਿ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਨਹੀਂ ਦਿੱਤੀ ਜਾਂਦੀ। ਬੇਅਦਬੀ ਮਾਮਲਿਆਂ ਵਿਚ ਮੁਲਜ਼ਮਾਂ 'ਤੇ ਧਾਰਾ 295 ਏ ਦੇ ਤਹਿਤ ਕਾਰਵਾਈ ਹੁੰਦੀ ਹੈ। ਜਿਸ ਵਿਚ ਸਿਰਫ਼ 3 ਸਾਲ ਦੀ ਸਜ਼ਾ ਦਾ ਸੁਣਾਈ ਜਾਂਦੀ ਹੈ।

2018 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਦਿ ਕੋਡ ਆਫ ਕ੍ਰਿਮੀਨਲ ਐਕਟ ਨੂੰ ਸਰਵਸੰਮਤੀ ਨਾਲ ਪਾਸ ਕੀਤਾ। ਜਿਸ ਤਹਿਤ ਧਾਰਮਿਕ ਗ੍ਰੰਥ ਅਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਕੀਤੀ ਗਈ। ਇਸ ਐਕਟ ਨੂੰ ਅਜੇ ਤੱਕ ਪੰਜਾਬ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਨਹੀਂ ਮਿਲੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅੱਗੇ ਇਸ ਕਾਨੂੰਨ ਨੂੰ ਅਮਲ ਵਿਚ ਲਿਆਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ:- ਅੰਮ੍ਰਿਤਪਾਲ ਦੀ ਮਦਦ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਨੌਜਵਾਨਾਂ ਨੂੰ ਮਿਲੀ ਜ਼ਮਾਨਤ, ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ 'ਚੋਂ ਆਏ ਬਾਹਰ

ਪੰਜਾਬ 'ਚ ਵਾਪਰਦੀਆਂ ਬੇਅਦਬੀ ਦੀਆਂ ਘਟਨਾਵਾਂ: ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਪਿੱਛੇ ਕਈ ਤਰ੍ਹਾਂ ਦੇ ਤਰਕ ਸਾਹਮਣੇ ਆਉਂਦੇ ਹਨ। ਏਜੰਸੀਆਂ ਦੀ ਸਾਜਿਸ਼, ਰਾਜਨੀਤਿਕ ਵਰਤਾਰਾ ਹੋਣ ਦੀ ਬਦਬੂ ਅਕਸਰ ਅਜਿਹੀਆਂ ਘਟਨਾਵਾਂ ਵਿਚੋਂ ਆਉਂਦੀ ਹੈ। ਪੰਜਾਬ 'ਚ ਜਦੋਂ ਵੀ ਕੋਈ ਚੋਣ ਹੁੰਦੀ ਹੈ ਜਾਂ ਕੋਈ ਗੰਭੀਰ ਮੁੱਦਾ ਉਭਾਰ ਵੱਲ ਹੁੰਦਾ ਤਾਂ ਅਜਿਹੀਆਂ ਘਟਨਾਵਾਂ ਵਾਪਰਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੂਨ 1984 ਦੇ ਵਰਤਾਰੇ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਕਿੰਨੀਆਂ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਜਿਸ ਵਿਚ ਹਿੰਦੂ ਮੰਦਰਾਂ ਦਾ ਅਪਮਾਨ ਵੀ ਹੁੰਦਾ ਸੀ, ਦਰਬਾਰ ਸਾਹਿਬ ਵਿਚ ਤੰਬਾਕੂ ਅਤੇ ਬੀੜੀਆਂ ਦੇ ਪੈਕਟ ਵੀ ਅਕਸਰ ਹੀ ਮਿਲਣ ਲੱਗੇ ਸਨ।

ਅਜਿਹਾ ਇਸ ਲਈ ਕੀਤਾ ਜਾਂਦਾ ਰਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਲਾਂਬੂ ਲਾਇਆ ਜਾ ਸਕੇ। ਧਾਰਮਿਕ ਭਾਵਨਾਵਾਂ ਭੜਕਾ ਕੇ ਮਾਹੌਲ ਖਰਾਬ ਕੀਤਾ ਜਾ ਸਕੇ। ਅਜਿਹੀਆਂ ਸਾਜਿਸ਼ਾ ਦੇ ਪਿੱਛੇ ਮਾਸਟਰ ਮਾਈਂਡ ਕੌਣ ਹੈ ਇਹ ਹਮੇਸ਼ਾ ਹੀ ਅਣਸੁਲਝੀ ਗੁੱਥੀ ਰਹੀ। ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਸਬੰਧੀ ਕੋਈ ਵੱਖਰਾ ਕਾਨੂੰਨ ਹੋਣਾ ਚਾਹੀਦਾ ਹੈ। ਰਾਜਨੀਤਿਕ ਮਾਹਿਰ ਅਤੇ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਿੱਖ ਸ਼ਬਦ ਗੁਰੂ ਮੰਨਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਸਭ ਤੋਂ ਉੱਚਾ ਹੈ। ਸਿਆਸੀ ਪਾਰਟੀਆਂ ਅਜਿਹੇ ਮਾਹੌਲ ਤੋਂ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ।

ਮੰਦਬੁੱਧੀ ਲੋਕ ਕਰਦੇ ਹਨ ਬੇਅਦਬੀ? ਗੁਰੂ ਘਰਾਂ ਵਿਚ ਮਾੜੀਆਂ ਹਰਕਤਾਂ ਕਰਨ ਵਾਲੇ ਜਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਲੋਕ ਕਈ ਵਾਰ ਜਾਂਚ ਵਿਚ ਮੰਦਬੁੱਧੀ ਪਾਏ ਜਾਂਦੇ ਹਨ। ਮਾਨਸਿਕ ਰੋਗੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਅਜਿਹੇ ਤੱਥਾਂ ਉੱਤੇ ਵੀ ਲਗਾਤਾਰ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਮੰਦਬੁੱਧੀ ਜਾਂ ਮਾਨਸਿਕ ਤੌਰ 'ਤੇ ਰੋਗੀ ਆਖਿਰ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਹੀ ਪਹੁੰਚ ਕਿਉਂ ਕਰਦੇ ਹਨ? ਕਿਤੇ ਹੋਰ ਜਾ ਕੇ ਕੋਈ ਅਸਾਧਾਰਣ ਜਾਂ ਅਣਮਨੁੱਖੀ ਵਤੀਰਾ ਜਾਹਿਰ ਕਿਉਂ ਨਹੀਂ ਕਰਦੇ। ਹੁਣ ਤੱਕ ਬੇਅਦਬੀ ਮਾਮਲਿਆਂ ਦੀ ਜਾਂਚ ਵਿਚ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਬੇਅਦਬੀ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ ਸਖ਼ਸ਼ ਕਿਸੇ ਵੱਡੇ ਅਸਰ ਰਸੂਖ ਦੇ ਕਾਰਨ ਬਚ ਨਿਕਲਦੇ ਹਨ। ਉਹਨਾਂ ਨੂੰ ਮੰਦਬੁੱਧੀ ਸਾਬਿਤ ਕਰਕੇ ਇਹਨਾਂ ਦੋਸ਼ਾਂ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਇਕ ਪੱਖ ਇਹ ਵੀ ਹੈ ਕਿ ਮੰਦਬੁੱਧੀ ਲੋਕਾਂ ਦਾ ਅਜਿਹੀਆਂ ਸਾਜਿਸ਼ਾਂ ਪਿੱਛੇ ਇਸਤੇਮਾਲ ਕੀਤਾ ਜਾਂਦਾ ਹੈ।

ਕੀ ਸੋਚਦੇ ਹਨ ਸਿੱਖ ਚਿੰਤਕ? ਜਿਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਅਤੇ ਸਿੱਖ ਬੁੱਧਜੀਵੀ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਅਤੇ ਬੇਅਦਬੀ ਦੇ ਮੁਲਜ਼ਮਾਂ ਲਈ ਮਿਸਾਲੀ ਸਜ਼ਾ ਦੀ ਮੰਗ ਕਰ ਰਹੇ ਹਨ। ਉਥੇ ਹੀ ਸਿੱਖ ਚਿੰਤਕ ਜਸਪਾਲ ਸਿੱਧੂ ਅਜਿਹੀਆਂ ਘਟਨਾਵਾਂ ਨਾਲ ਅਲੱਗ ਤਰ੍ਹਾਂ ਦਾ ਇਥਪਾਕ ਰੱਖਦੇ ਹਨ। ਉਹਨਾਂ ਦਾ ਮੰਨਣਾ ਹੈ ਅਜਿਹੀਆਂ ਘਟਨਾਵਾਂ ਸਿੱਖ ਧਰਮ ਵਿਚ ਹੀ ਨਹੀਂ ਬਲਕਿ ਦੂਜੇ ਧਰਮਾਂ ਵਿਚ ਵੀ ਹੁੰਦੀਆਂ ਹਨ। ਦੂਜੇ ਧਾਰਮਿਕ ਗ੍ਰੰਥਾਂ ਦੀ ਵੀ ਛੇੜਛਾੜ ਕੀਤੀ ਜਾਂਦੀ ਰਹੀ ਹੈ। 1978-79 'ਚ ਬਠਿੰਡਾ ਦੇ ਇਕ ਪਿੰਡ ਵਿਚ ਅਧਿਆਪਕ ਵੱਲੋਂ ਸ੍ਰੀ ਗੁਰੂ ਗੰਥ ਸਾਹਿਬ ਦੇ ਅੰਗ ਪਾੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਜੋ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ।

ਪੰਜਾਬ ਦੇ ਵਿਚ 2015 'ਚ ਬੁਰਜ ਜਵਾਹਰ ਸਿੰਘ ਵਾਲਾ 'ਚ ਹੋਇਆ ਘਟਨਾਕ੍ਰਮ ਅਤੇ ਬਰਗਾੜੀ ਗੋਲੀਕਾਂਡ ਜ਼ਰੂਰ ਰਾਜਨੀਤਿਕ ਵਰਤਾਰਾ ਰਿਹਾ। ਜਾਣ ਬੁਝ ਕੇ ਬੇਅਦਬੀ ਕਰਵਾਈ ਗਈ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਰੋਕਿਆ ਵੀ ਨਹੀਂ ਗਿਆ। ਜਿਸ ਕਰਕੇ ਲੋਕਾਂ ਨੂੰ ਹਰ ਛੋਟੀ ਘਟਨਾ ਵੀ ਹੁਣ ਵੱਡੀ ਲੱਗਦੀ ਹੈ ਅਤੇ ਇਸਦੇ ਪਿੱਛੇ ਕੋਈ ਨਾ ਕੋਈ ਸਾਜਿਸ਼ ਨਜ਼ਰ ਆਉਂਦੀ ਹੈ। ਸਾਰੇ ਧਰਮਾਂ ਵਿਚ ਅਜਿਹਾ ਕੁਝ ਹੁੰਦਾ ਹੈ ਅਤੇ ਪਹਿਲਾਂ ਵੀ ਹੁੰਦਾ ਆਇਆ ਹੈ। ਕੋਤਵਾਲੀ ਸਾਹਿਬ ਵਿਚ ਵਾਪਰੀ ਘਟਨਾ ਤੋਂ ਰਾਜਨੀਤਿਕ ਪਾਰਟੀਆਂ ਜਲੰਧਰ ਜਿਮਨੀ ਚੋਣ ਵਾਸਤੇ ਲਾਹਾ ਲੈਣ ਦੇ ਯਤਨਾ ਨਾਲ ਤੂਲ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਹ ਵੀ ਪੜ੍ਹੋ:- ਕੋਟਕਪੂਰਾ ਗੋਲੀਕਾਂਡ ਮਾਮਲਾ: 2400 ਪੰਨਿਆਂ ਦਾ ਇੱਕ ਹੋਰ ਸਪਲੀਮੈਂਟਰੀ ਚਲਾਨ ਪੇਸ਼, ਬਾਦਲਾਂ ਸਣੇ ਸੁਮੇਧ ਸੈਣੀ ਮੁੱਖ ਮੁਲਜ਼ਮ, ਅਕਾਲੀ ਦਲ ਨੇ ਦੱਸਿਆ ਸਾਜ਼ਿਸ

ETV Bharat Logo

Copyright © 2025 Ushodaya Enterprises Pvt. Ltd., All Rights Reserved.