ETV Bharat / state

ਕੀ ਪੰਜਾਬ 'ਚ ਜਾਰੀ ਰਹੇਗਾ ਅਕਾਲੀ-ਭਾਜਪਾ ਗਠਜੋੜ?

ਦਿੱਲੀ ਵਿੱਚ ਅਕਾਲੀ ਦਲ ਭਾਜਪਾ ਦੇ ਗਠਜੋੜ ਟੁਟਣ ਤੋਂ ਬਆਦ ਪੰਜਾਬ ਦੀ ਸਿਆਸਤ ਵਿੱਚ ਨਵਾ ਮੋੜ ਆ ਗਿਆ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

What is the future of SAD and BJP alliance in 2022?
ਫ਼ੋਟੋ
author img

By

Published : Jan 20, 2020, 8:43 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਿਆਸੀ ਰਿਸ਼ਤਿਆਂ ਵਿੱਚ ਕੜਵਾਹਟ ਨਜ਼ਰ ਆ ਰਹੀ ਹੈ। ਭਾਜਪਾ ਵਲੋਂ ਦਿੱਲੀ ਵਿਧਾਨ ਸਭਾ ਵਿੱਚ ਅਕਾਲੀ ਦਲ ਨਾਲ ਗਠਜੋੜ ਨਾ ਕਰਕੇ ਸਿਆਸੀ ਹਲਕਿਆਂ ਅੰਦਰ ਨਵੀਂ ਕਿਸਮ ਦੀਆਂ ਚਰਚਾਵਾਂ ਨੂੰ ਬਲ ਦੇ ਦਿੱਤਾ ਹੈ। ਸਿਆਸੀ ਹਲਕਿਆਂ ਅੰਦਰ ਅਕਾਲੀ ਦਲ ਭਾਜਪਾ ਦੇ ਪੰਜਾਬ ਵਿੱਚਲੇ ਗਠਜੋੜ ਨੂੰ ਲੈ ਕੇ ਵੀ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਸੁਨਣ ਨੂੰ ਮਿਲ ਰਹੀਆਂ ਹਨ।

ਵੀਡੀਓ

ਬੀਤੇ ਦਿਨੀਂ ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਤਾਜ਼ਪੋਸ਼ੀ ਸਮਾਗਾਮ ਦੌਰਾਨ ਸੀਨੀਅਰ ਭਾਜਪਾ ਆਗੂ ਮੋਹਨ ਲਾਲ ਵਲੋਂ 2022 ਦੀਆਂ ਚੋਣਾਂ ਭਾਜਪਾ ਵਲੋਂ ਆਪਣੇ ਦਮ 'ਤੇ ਲੜਣ ਦੇ ਦਿੱਤੇ ਗਏ ਬਿਆਨ ਨੇ ਪੰਜਾਬ ਦੇ ਸਿਆਸੀ ਮਹੌਲ ਨੂੰ ਮੁੜ ਗਰਮ ਕਰ ਦਿੱਤਾ ਹੈ। ਮੋਹਨ ਦੇ ਬਿਆਨ 'ਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਆਪਣੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ

ਦਲਜੀਤ ਚੀਮਾ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਜਾ ਰਹੀਆਂ ਚੋਣਾਂ ਆਕਲੀ ਦਲ-ਭਾਜਪਾ ਗਠਜੋੜ ਕਿਸ ਤਰ੍ਹਾਂ ਲੜੇਗਾ ਇਸ ਦਾ ਫੈਸਲਾ ਦੋਵੇਂ ਪਾਰਟੀਆਂ ਦੀ ਹਾਈ ਕਮਾਨ ਵਲੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਆਗੂ ਦੇ ਨਿੱਜੀ ਬਿਆਨ 'ਤੇ ਕੋਈ ਟਿੱਪਣੀ ਨਹੀਂ ਕਰਨਗੇ। ਇਸੇ ਨਾਲ ਹੀ ਉਨ੍ਹਾਂ ਅਖਿਆ ਕਿ ਪੰਜਾਬ ਵਿੱਚ ਅਕਾਲੀ ਦਲ ਇੱਕ ਮਜ਼ਬੂਤ ਧਿਰ ਹੈ। ਇਸੇ ਦੌਰਾਨ ਭਾਜਪਾ ਵਲੋਂ ਮੋਹਨ ਲਾਲ ਦੇ ਬਿਆਨ ਤੋਂ ਪਾਸਾ ਵੱਟ ਦੇ ਕਾਰਨ ਮੋਹਨ ਲਾਲ ਵਲੋਂ ਆਪਣੇ ਬਿਆਨ ਤੋਂ ਇਹ ਕਹਿ ਕਿ ਪੱਲਾ ਝਾੜ ਦਿੱਤਾ ਗਿਆ ਸੀ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ।

ਪਹਿਲਾਂ ਭਾਜਪਾ ਵਲੋਂ ਅਕਾਲੀ ਦਲ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਮਿੰਨਤਾਂ ਕਰਨ ਦੇ ਬਾਵਜੂਦ ਗਠਜੋੜ ਤੋਂ ਬਾਹਰ ਰੱਖਿਆ ਗਿਆ ਸੀ। ਹੁਣ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਭਾਜਪਾ ਵਲੋਂ ਜੇਡੀ(ਯੂ) ਤੇ ਐਲਜੇਪੀ ਨਾਲ ਗਠਜੋੜ ਕਰਕੇ ਅਕਾਲੀ ਦਲ ਨੂੰ ਗਠਜੋੜ ਤੋਂ ਬਾਹਰ ਰੱਖ ਕੇ ਪੰਜਾਬ ਦੀ ਸਿਆਸ ਵਿੱਚ ਵੱਖਰੀ ਕਿਸਮ ਦੀ ਗਰਮਾਹਟ ਪੈਦਾ ਕਰ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਤੇ ਭਾਜਪਾ 2022 ਦੀਆਂ ਵਿਧਾਨ ਸਭਾ ਚੋਣਾਂ ਇੱਕਠੇ ਲੜ ਦੇ ਹਨ ਜਾ ਇਹ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਸਿਆਸੀ ਗਠਜੋੜ ਬਸ ਆਪਣੇ ਆਖਰੀ ਸਾਹਾਂ 'ਤੇ ਪਹੁੰਚ ਚੁੱਕਿਆ ਹੈ।

Intro:ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਮੋਹ ਭੰਗ ਹੋ ਗਿਆ ਲੱਗਦਾ ਪਿਛਲੇ ਕੁਝ ਦਿਨਾਂ ਤੋਂ ਅਕਾਲੀ ਆਗੂਆਂ ਦੇ ਵੱਲੋਂ ਬੀਜੇਪੀ ਆਗੂਆਂ ਦੇ ਵੱਲੋਂ ਅਕਾਲੀ ਦਲ ਦੇ ਬਾਰੇ ਜੋ ਬਿਆਨ ਦਿੱਤੇ ਜਾ ਰਹੇ ਨੇ ਉਸ ਦੇ ਨਾਲ ਤਾਂ ਅਜਿਹਾ ਹੀ ਲੱਗਦਾ ਬੀਤੇ ਦਿਨ ਜਲੰਧਰ ਦੇ ਵਿੱਚ ਭਾਜਪਾ ਆਗੂ ਅਸ਼ਵਨੀ ਸ਼ਰਮਾ ਦੀ ਬਤੌਰ ਪੰਜਾਬ ਭਾਰਤੀ ਜਨਤਾ ਪਾਰਟੀ ਪ੍ਰਧਾਨ ਵਜੋਂ ਤਾਜ਼ਪੋਸ਼ੀ ਹੋਈ ਇਸ ਮੌਕੇ ਭਾਜਪਾ ਆਗੂ ਮੋਹਨ ਲਾਲ ਨੇ ਬਿਆਨ ਦਿੱਤਾ ਕਿ ਭਾਜਪਾ ਦੋ ਹਜ਼ਾਰ ਬਾਈ ਦੀਆਂ ਚੋਣਾਂ ਆਪਣੇ ਦਮ ਤੇ ਲੜੇਗੀ ਇਸ ਦੇ ਨਾਲ ਹੀ ਇਸ ਅਭਿਆਨ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਰੁਝਾਨ ਨੇ ਵੀ ਸ਼ੁਰੂ ਹੋ ਗਏ ਇਸ ਬਾਰੇ ਗੱਲ ਕਰਦੇ ਹੋਏ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਵੀ ਆਪਣਾ ਪੱਖ ਰੱਖਿਆ

Body:ਦਲਜੀਤ ਚੀਮਾ ਨੇ ਕਿਹਾ ਕਿ ਦੋ ਹਜ਼ਾਰ ਬਾਈ ਦੀਆਂ ਚੋਣਾਂ ਅਕਾਲੀ ਦਲ ਭਾਜਪਾ ਨਾਲ ਰਲ ਕੇ ਲੜੇਗਾ ਜਾਂ ਫਿਰ ਨਹੀਂ ਇਹ ਦੋਵੇਂ ਪਾਰਟੀ ਦੇ ਹਾਈਕਮਾਨ ਆਪਸ ਵਿੱਚ ਬੈਠ ਕੇ ਤੈਅ ਕਰੇਗੀ ਨਾ ਕਿ ਕੋਈ ਆਗੂ ਬਿਆਨਬਾਜ਼ੀ ਕਰਕੇ ਅਜਿਹਾ ਤੈਅ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਮੈਂ ਕਿਸੇ ਦੀ ਨਿੱਜੀ ਰਾਏ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ ਪਰ ਅਕਾਲੀ ਦਲ ਪੰਜਾਬ ਦੇ ਵਿੱਚ ਮਜ਼ਬੂਤ ਧਿਰ ਹੈ ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ ਹਰਿਆਣਾ ਦੇ ਵਿੱਚ ਵੀ ਬੀਜੇਪੀ ਦਾ ਸਾਥ ਮੰਗਿਆ ਗਿਆ ਸੀ ਪਰ ਬੀਜੇਪੀ ਨੇ ਹਰਿਆਣਾ ਦੇ ਵਿੱਚ ਅਕਾਲੀ ਦਲ ਨੂੰ ਕੋਈ ਹੱਥ ਪੱਲਾ ਨਹੀਂ ਸੀ ਫੜਾਇਆ ਨਤੀਜਨ ਅਕਾਲੀ ਦਲ ਨੂੰ ਹਰਿਆਣਾ ਦੇ ਵਿੱਚ ਹਾਰ ਦਾ ਦੇਖਣਾ ਪਿਆ ਸੀ ਅਤੇ ਹੁਣ ਪੰਜਾਬ ਦੇ ਵਿੱਚ ਵੀ ਅਜਿਹੇ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਅਕਾਲੀ ਦਲ ਭਾਜਪਾ ਨਾਲ ਵੱਖ ਨਜ਼ਰ ਆ ਰਿਹਾ ਹੈ

Conclusion:ਦੱਸ ਦਈਏ ਕਿ ਮੋਹਨ ਲਾਲ ਵੱਲੋਂ ਦਿੱਤੇ ਗਏ ਆਪਣੇ ਇਸ ਬਿਆਨ ਤੇ ਵਾਧੇ ਵਿੱਚ ਇਹ ਕਹਿ ਕੇ ਪੱਲਾ ਝਾੜ ਲਿਆ ਗਿਆ ਸੀ ਕਿ ਇਹ ਮੇਰੀ ਨਿੱਜੀ ਰਾਏ ਹੈ ਕਿਉਂਕਿ ਪਾਰਟੀ ਦੇ ਵੱਲੋਂ ਉਨ੍ਹਾਂ ਦੇ ਬਿਆਨ ਨੂੰ ਸਮਰਥਨ ਨਹੀਂ ਸੀ ਦਿੱਤਾ ਗਿਆ ਪਰ ਇੱਥੇ ਇਹ ਦੱਸਣਾ ਜ਼ਰੂਰ ਬਣਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਕਾਲੀਆਂ ਅਤੇ ਭਾਜਪਾਈਆਂ ਵਿਚਕਾਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਵੇਖਣ ਨੂੰ ਮਿਲ ਰਹੀ ਹੈ ਉਸ ਤੋਂ ਤਾਂ ਇਹੀ ਜ਼ਾਹਰ ਹੁੰਦਾ ਹੈ ਕਿ ਦੋ ਹਜ਼ਾਰ ਬਾਈ ਦੀਆਂ ਚੋਣਾਂ ਅਕਾਲੀ ਤੇ ਭਾਜਪਾਈਆਂ ਦੇ ਲਈ ਚੁਣੌਤੀ ਭਰੀਆਂ ਹੋਣਗੀਆਂ
ETV Bharat Logo

Copyright © 2024 Ushodaya Enterprises Pvt. Ltd., All Rights Reserved.