ਚੰਡੀਗੜ੍ਹ: ਪੰਜਾਬ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫਤੇ ਗਰਮੀ ਹੋਰ ਵਧੇਗੀ ਅਤੇ ਇਸ ਨੂੰ ਲੈ ਕੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ। ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਪਾਰਾ ਲਗਾਤਾਰ ਵੱਧ ਰਿਹਾ ਹੈ ਇਸ ਦਾ ਅਸਰ ਲੌਕਾਂ 'ਤੇ ਦੇਖਿਆ ਜਾ ਸਕਦਾ ਹੈ।
ਮੌਸਮ ਵਿਭਾਦ ਦੇ ਅਨੁਮਾਰ ਲਗਾਤਾਰ ਵੱਧ ਰਹੀ ਗਰਮੀ ਤੋਂ ਇਸ ਹਫ਼ਤੇ ਵੀ ਕੋਈ ਰਾਹਤ ਮਿਲਣ ਦੀ ਆਸ ਨਹੀਂ ਹੈ। ਬੀਤੇ ਦਿਨ ਚੰਡੀਗੜ੍ਹ ਦਾ ਤਾਪਮਾਨ 37.5 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਹੈ ਜੋ ਕਿ ਅਪ੍ਰੈਲ ਮਹੀਨੇ ਦੇ ਹਿਸਾਬ ਨਾਲ ਬਹੁਤ ਹੈ ਅਤੇ ਅੱਗੇ ਵੀ ਇਸ 'ਚ ਇਜਾਫਾ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਦੀ ਤਾਪਮਾਨ ਨੂੰ ਲੈ ਕੇ ਲਗਾਤਾਰ ਨਜ਼ਰ ਬਣੀ ਹੋੋਈ ਹੈ।
ਇਸਨੂੰ ਲੈ ਕੇ ਮੌਸਮ ਵਿਭਾਗ ਨੇ ਚਿਤਾਵਨੀ ਦਿੰਦਿਆ ਕਿਹਾ ਹੈ ਕਿ ਪੰਜਾਬ ਅਤੇ ਪੱਛਮੀ ਹਰਿਆਣਾ ਦੇ ਲੋਕ ਕੋਸ਼ੀਸ ਕਰਣ ਕੀ ਘਰ ਤੋਂ ਬਾਹਰ ਘੱਟ ਨਿਕਲਣ, ਜੇਕਰ ਨਿਕਲ ਰਹੇ ਹਨ ਤਾਂ ਇਸ ਦੀ ਹਿਦਾਇਤ ਰੱਖਣ ਤਾਂ ਕਿ ਗਰਮੀ ਤੋਂ ਬਚ ਸਕਣ। ਮੌਸਮ ਵਿਭਾਗ ਵੱਲੋਂ ਲਗਾਤਾਰ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤੇ ਹਨ ਅਤੇ ਗਰਮੀ ਨੂੰ ਲੈ ਕੇ ਸਚੇਤ ਰਹਿਣ ਦੀ ਜਰੂਰਤ ਹੈ ਤਾਂ ਕਿ ਸਰੀਰ ਨੂੰ ਸਿਹਤਮੰਦ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ: ਗਰਮੀ 'ਚ ਸਿਹਤਮੰਦ ਰਹਿਣ ਦੇ ਕੁੱਝ ਸੁਝਾਅ