ਚੰਡੀਗੜ੍ਹ/ਲੁਧਿਆਣਾ: ਇੱਕ ਪਾਸੇ ਜਿੱਥੇ ਇਸ ਵਾਰ ਉੱਤਰ ਭਾਰਤ 'ਚ ਠੰਢ ਅਤੇ ਮੀਂਹ ਨੇ ਸਾਰੇ ਰਿਕਾਰਡ ਤੋੜੇ, ਉੱਥੇ ਹੀ ਹੁਣ ਗਰਮੀ ਵੀ ਆਪਣੇ ਪੂਰੇ ਜੌਹਰ ਵਿਖਾਏਗੀ। ਇਹ ਕਹਿਣਾ ਹੈ ਮੌਸਮ ਵਿਗਿਆਨੀਆਂ ਅਤੇ ਮੌਜੂਦਾ ਹਾਲਾਤਾਂ ਦਾ।
ਅਪ੍ਰੈਲ ਦੇ ਪਹਿਲੇ ਮਹੀਨੇ ਹੀ ਗਰਮੀਂ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਨੇ ਅਤੇ ਦਿਨ ਵੇਲ੍ਹੇ ਪਾਰਾ 35 ਡਿਗਰੀ ਤੱਕ ਪੁੱਜ ਜਾਂਦਾ ਹੈ ਜੋ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦੇਵੇਗਾ। ਉਧਰ ਮੌਸਮ ਵਿਭਾਗ ਨੇ ਕਿਹਾ ਕਿ ਮੌਸਮ ਦਾ ਮਿਜਾਜ਼ 1-2 ਦਿਨ ਵਿੱਚ ਥੋੜਾ ਠੀਕ ਹੋਵੇਗਾ ਪਰ ਗਰਮੀ ਮੁੜ ਤੋਂ ਵਧੇਗੀ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਵੀ ਹਿਦਾਇਤ ਦਿੱਤੀ ਹੈ ਕੇ ਉਹ ਵਾਢੀ ਤੋਂ ਪਹਿਲਾਂ ਕਣਕ ਨੂੰ ਇਕ ਹਲਕਾ ਪਾਣੀ ਲਗਾ ਲੈਣ।
ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮਾਹਿਰ ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਮੌਸਮ ਵਿੱਚ ਅਚਾਨਕ ਤਬਦੀਲੀ ਆਈ ਹੈ। ਦਿਨ ਵੇਲ੍ਹੇ ਦਾ ਤਾਪਮਾਨ ਵੱਧਣ ਲੱਗਾ ਹੈ ਜਿਸ ਕਾਰਨ ਲੋਕਾਂ ਨੂੰ ਕੜੀ ਧੂਪ ਅਤੇ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਨ੍ਹਾਂ ਕਿਸਾਨਾਂ ਨੂੰ ਵੀ ਹਿਦਆਇਤਾਂ ਦਿਤੀਆਂ ਹਨ।