ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਯਤਨਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਵਿਜੀਲੈਂਸ ਭਵਨ ਦੇ ਐਸ.ਏ.ਐਸ.ਨਗਰ ਮੁਹਾਲੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ 2 ਵਿਦਿਆਰਥੀਆਂ ਸਮੇਤ ਰਿਸ਼ਵਤਖੋਰਾਂ ਦਾ ਪਰਦਾਫਾਸ ਕਰਨ ਵਾਲੇ 24 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਏ.ਡੀ.ਜੀ.ਪੀ.ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਓਰੋ ਬੀ.ਕੇ. ਉੱਪਲ ਨੇ ਕਿਹਾ ਕਿ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਸਰਕਾਰੀ ਅਧਿਕਾਰੀ ਤੇ ਕਰਮਚਾਰੀਆਂ ਵਿਰੁੱਧ ਸਫ਼ਲ ਮੁਕੱਦਮੇ ਚਲਾਉਣ ਲਈ ਰਿਸਵਤਖੋਰਾਂ ਦਾ ਪਰਦਾਫਾਸ ਕਰਨ ਵਾਲੇ ਸਮਾਜ ਸੇਵਕ ਕਾਫੀ ਮਹੱਤਵਪੂਰਨ ਸਿੱਧ ਹੋਏ ਹਨ। ਅਜਿਹੇ ਸੁਚੇਤਕ ਵੱਲੋਂ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵੀ ਇਸੇ ਉਤਸਾਹ ਅਤੇ ਭਾਵਨਾ ਨਾਲ ਰਿਸਵਤਖੋਰਾਂ ਦਾ ਪਰਦਾਫਾਸ ਕਰਨ 'ਚ ਆਪਣਾ ਕਾਰਜ ਜਾਰੀ ਰੱਖਣ।
ਦੱਸ ਦੇਈਏ ਕਿ ਵਿਜੀਲੈਂਸ ਮੁੱਖੀ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਇਸ ਕਾਰਜ ਵਿੱਚ ਤੁਹਾਡੀ ਵੱਡੀ ਵਿਅਕਤੀਗਤ ਦਲੇਰੀ ਭ੍ਰਿਸ਼ਟਚਾਰ ਮੁਕਤ ਭਾਰਤ ਨੂੰ ਯਕੀਨੀ ਬਣਾਉਣ ਤੇ ਸਮਾਜ ‘ਚੋਂ ਭ੍ਰਿਸ਼ਟਚਾਰ ਨੂੰ ਖਤਮ ਕਰਨ ਤੇ ਵਿਜੀਲੈਂਸ ਬਿਓਰੋ ਦੇ ਅਧਿਕਾਰੀਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਕਿਸੇ ਵੀ ਸਫਲ ਮੁਹਿੰਮ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਅਹਿਮ ਹੁੰਦੀ ਹੈ। ਉਨ੍ਹਾਂ ਆਪਣੇ ਸਾਰੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਖਿਲਾਫ ਜਾਰੀ ਯਤਨਾਂ ਨੂੰ ਇੱਕ ਲੋਕ ਲਹਿਰ ਬਣਾ ਦਿੱਤਾ ਹੈ।