ਚੰਡੀਗੜ੍ਹ: ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ। ਅਜਿਹੇ 'ਚ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵੀ ਕੋਰੋਨਾ ਇੱਕ ਵਾਰ ਫਿਰ ਤੋਂ ਪੈਰ ਪਸਾਰ ਰਿਹਾ ਹੈ, ਜਿੱਥੇ ਹਾਈਕੋਰਟ ਦੇ ਦੋ ਜੱਜ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਚਾਰ ਹੋਰ ਜੱਜ ਇਕਾਂਤਵਾਸ ਹੋ ਚੁੱਕੇ ਹਨ ।
ਇਹ ਜਾਣਕਾਰੀ ਹਾਈ ਕੋਰਟ ਦੀ ਰਜਿਸਟਰਾਰ ਵਿਜੀਲੈਂਸ ਕਮ ਪੀ.ਆਰ.ਓ ਵਿਕਰਮ ਅਗਰਵਾਲ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਹਾਈਕੋਰਟ ਦੇ ਦੋ ਜੱਜ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਅਤੇ ਚਾਰ ਜੱਜ ਇਕਾਂਤਵਾਸ ਹੋ ਚੁੱਕੇ ਹਨ। ਇਸਦੇ ਨਾਲ ਹੀ ਇਨ੍ਹਾਂ ਜੱਜਾਂ ਦੇ ਪਰਿਵਾਰਕ ਮੈਂਬਰ ਵੀ ਹੁਣ ਇਕਾਂਤਵਾਸ ਹੋ ਚੁੱਕੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਾਈਕੋਰਟ ਦੇ ਕੁਝ ਹੋਰ ਅਧਿਕਾਰੀ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ, ਜਿਹੜੇ ਕਿ ਇਕਾਂਤਵਾਸ ਵਿੱਚ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੋਰੋਨਾ ਦੇ ਆਂਕੜੇ ਵੱਧ ਰਹੇ ਹਨ, ਇਸਦੇ ਚੱਲਦਿਆਂ ਆਉਣ ਵਾਲੇ ਕੁਝ ਦਿਨ ਬੇਹੱਦ ਮਹੱਤਵਪੂਰਨ ਹੋਣ ਵਾਲੇ ਹੈ। ਜਿਥੇ ਸਾਨੂੰ ਸਭ ਤੋਂ ਬਹੁਤ ਹੀ ਚੋਕਸੀ ਵਰਤਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚੱਲਦਿਆਂ ਸਾਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ, ਜਿਸ ਨੂੰ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਦਨ ਵੱਲੋਂ ਅੱਠ ਬਿੱਲ ਪਾਸ