ਚੰਡੀਗੜ੍ਹ ਡੈਸਕ : ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਕਈ ਵਾਰ ਤਲਖੀ ਦੇਖਣ ਨੂੰ ਮਿਲੀ ਹੈ। ਹੁਣ ਵੀ ਕੁਝ ਦਿਨ ਤੋਂ ਸੋਸ਼ਲ ਮੀਡੀਆ ਉਤੇ ਲਗਾਤਾਰ ਸੁਖਬੀਰ ਬਾਦਲ ਦਾ ਮੁੱਖ ਮੰਤਰੀ ਨੂੰ "ਪਾਗਲ ਜਿਹਾ" ਕਹਿਣ ਵਾਲਾ ਬਿਆਨ ਖੂਬ ਚਰਚਾ ਵਿੱਚ ਹੈ, ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿਟਰ ਰਾਹੀਂ ਜਵਾਬ ਵੀ ਦਿੱਤਾ ਸੀ। ਮੁੱਖ ਮੰਤਰੀ ਦੇ ਇਸ ਟਵੀਟ ਉਤੇ ਅੱਜ ਮੁੜ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ "ਮੁੱਖ ਮੰਤਰੀ ਸਾਹਿਬ ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ।"
ਪਹਿਲਾਂ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੀ ਵੀਡੀਓ ਦੀ ਕੀਤਾ ਸੀ ਟਵੀਟ : ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਇਕ ਸਮਾਗਮ ਦੌਰਾਨ ਸੰਬੋਧਨ ਦੀ ਵੀਡੀਓ ਆਪਣੇ ਟਵਿਟਰ ਹੈਂਡਲ ਉਤੇ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਸੁਖਬੀਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ "ਪਾਗਲ ਜਿਹਾ" ਕਹਿ ਰਹੇ ਹਨ। ਇਸ ਵੀਡੀਓ ਦੇ ਨਾਲ ਮੁਖ ਮੰਤਰੀ ਨੇ ਲਿਖਿਆ ਸੀ ਕਿ "ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ…"
- SGPC ਨੇ ਸੱਦੀ ਹੰਗਾਮੀ ਮੀਟਿੰਗ, ਗਿਆਨੀ ਹਰਪ੍ਰੀਤ ਸਿੰਘ ਦੀ "ਜਥੇਦਾਰੀ" ਉਤੇ ਲਿਆ ਜਾ ਸਕਦੈ ਫੈਸਲਾ !
- ਕੋਠੀ ਵਾਲੇ ਵਿਵਾਦ ਤੋਂ ਮਗਰੋਂ ਬੋਲੇ ਸਰਵਜੀਤ ਕੌਰ ਮਾਣੂਕੇ, ਕਿਹਾ- "ਖਹਿਰਾ ਸਾਬ੍ਹ ਮੈਂ ਤਾਂ ਕੋਠੀ ਛੱਡ 'ਤੀ, ਤੁਸੀਂ ਦੱਸੋ ਸੈਕਟਰ 5 ਵਾਲੀ ਕੋਠੀ ਦਾ ਮਾਲਕ ਕਿੱਥੇ ਗਿਆ ?"
- Navjot Kaur Birthday: ਨਵਜੋਤ ਸਿੱਧੂ ਨੇ ਪਤਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ- "ਹੈਪੀ ਬਰਥਡੇ ਨੋਨੀ"
-
ਮਾਨਯੋਗ ਮੁੱਖ ਮੰਤਰੀ 'ਸਾਹਿਬ', ਸਾਡੀ ਗੱਲ ਦਾ ਬੇਸ਼ੱਕ ਗੁੱਸਾ ਮਨਾਓ! ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ |
— Sukhbir Singh Badal (@officeofssbadal) June 15, 2023 " class="align-text-top noRightClick twitterSection" data="
ਪਰ ਜੋ ਕੱਚੇ ਅਧਿਆਪਕ ਸਹਿਬਾਨ ਤੇ ਕਰਮਚਾਰੀ ਤੁਹਾਡੇ ਵੱਲੋਂ ਪੱਕੇ ਕੀਤੇ ਜਾਣ ਦੇ ਦਾਅਵੇ ਦੇ ਬਾਵਜੂਦ ਅੱਜ ਖੁਦਕੁਸ਼ੀ ਕਰਨ ਲਈ ਟੈਂਕੀਆਂ 'ਤੇ ਚੜੇ ਹੋਏ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਹੇਠਾਂ ਉਤਾਰ ਲਓ ਜਨਾਬ|
ਦਿਨ ਦਿਹਾੜੇ… pic.twitter.com/uYgcItIxhO
">ਮਾਨਯੋਗ ਮੁੱਖ ਮੰਤਰੀ 'ਸਾਹਿਬ', ਸਾਡੀ ਗੱਲ ਦਾ ਬੇਸ਼ੱਕ ਗੁੱਸਾ ਮਨਾਓ! ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ |
— Sukhbir Singh Badal (@officeofssbadal) June 15, 2023
ਪਰ ਜੋ ਕੱਚੇ ਅਧਿਆਪਕ ਸਹਿਬਾਨ ਤੇ ਕਰਮਚਾਰੀ ਤੁਹਾਡੇ ਵੱਲੋਂ ਪੱਕੇ ਕੀਤੇ ਜਾਣ ਦੇ ਦਾਅਵੇ ਦੇ ਬਾਵਜੂਦ ਅੱਜ ਖੁਦਕੁਸ਼ੀ ਕਰਨ ਲਈ ਟੈਂਕੀਆਂ 'ਤੇ ਚੜੇ ਹੋਏ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਹੇਠਾਂ ਉਤਾਰ ਲਓ ਜਨਾਬ|
ਦਿਨ ਦਿਹਾੜੇ… pic.twitter.com/uYgcItIxhOਮਾਨਯੋਗ ਮੁੱਖ ਮੰਤਰੀ 'ਸਾਹਿਬ', ਸਾਡੀ ਗੱਲ ਦਾ ਬੇਸ਼ੱਕ ਗੁੱਸਾ ਮਨਾਓ! ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ |
— Sukhbir Singh Badal (@officeofssbadal) June 15, 2023
ਪਰ ਜੋ ਕੱਚੇ ਅਧਿਆਪਕ ਸਹਿਬਾਨ ਤੇ ਕਰਮਚਾਰੀ ਤੁਹਾਡੇ ਵੱਲੋਂ ਪੱਕੇ ਕੀਤੇ ਜਾਣ ਦੇ ਦਾਅਵੇ ਦੇ ਬਾਵਜੂਦ ਅੱਜ ਖੁਦਕੁਸ਼ੀ ਕਰਨ ਲਈ ਟੈਂਕੀਆਂ 'ਤੇ ਚੜੇ ਹੋਏ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਹੇਠਾਂ ਉਤਾਰ ਲਓ ਜਨਾਬ|
ਦਿਨ ਦਿਹਾੜੇ… pic.twitter.com/uYgcItIxhO
ਸੁਖਬੀਰ ਬਾਦਲ ਦਾ ਜਵਾਬ : ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਦਿਆਂ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ "ਮਾਨਯੋਗ ਮੁੱਖ ਮੰਤਰੀ 'ਸਾਹਿਬ', ਸਾਡੀ ਗੱਲ ਦਾ ਬੇਸ਼ੱਕ ਗੁੱਸਾ ਮਨਾਓ! ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ, ਪਰ ਜੋ ਕੱਚੇ ਅਧਿਆਪਕ ਸਹਿਬਾਨ ਤੇ ਕਰਮਚਾਰੀ ਤੁਹਾਡੇ ਵੱਲੋਂ ਪੱਕੇ ਕੀਤੇ ਜਾਣ ਦੇ ਦਾਅਵੇ ਦੇ ਬਾਵਜੂਦ ਅੱਜ ਖੁਦਕੁਸ਼ੀ ਕਰਨ ਲਈ ਟੈਂਕੀਆਂ 'ਤੇ ਚੜੇ ਹੋਏ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਹੇਠਾਂ ਉਤਾਰ ਲਓ ਜਨਾਬ| ਦਿਨ ਦਿਹਾੜੇ ਹੁੰਦੇ ਕਤਲ, ਲੁੱਟਾਂ ਖੋਹਾਂ, ਸੱਤਾਧਾਰੀਆਂ ਵੱਲੋਂ ਨਜਾਇਜ ਕਬਜ਼ੇ ਬੰਦ ਕਰਵਾ ਦਿਓ, ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰ ਦਿਓ, ਪੰਜਾਬ ਦੇ ਬੱਚੇ ਬੱਚੀਆਂ ਦੀਆਂ ਇੱਜ਼ਤਾਂ ਮੰਤਰੀਆਂ ਤੋਂ ਮਹਿਫੂਜ ਕਰਵਾ ਦਿਓ, ਪੰਜਾਬ ਨੂੰ ਦਿੱਲੀ ਦੀ "ਸਿਲੈਕਟਡ ਗੈਂਗ" ਦਾ ਗੁਲਾਮ ਬਣਾਉਣਾ ਬੰਦ ਕਰ ਦਿਓ, ਸਾਡਾ ਕੀ ? ਅਸੀਂ ਤਾਂ ਆਪੇ ਗਲਤ ਸਿੱਧ ਹੋ ਜਾਵਾਂਗੇ।"