ETV Bharat / state

Twitter Account Banned : ਅੰਮ੍ਰਿਤਪਾਲ ਦੀ ਹਨੇਰੀ 'ਚ ਕਈਆਂ ਦੇ ਟਵਿੱਟਰ ਖਾਤੇ ਉਡੇ, ਪੜ੍ਹੋ ਕੀਹਦੇ-ਕੀਹਦੇ ਉੱਤੇ ਲੱਗਿਆ ਬੈਨ

ਅੰਮ੍ਰਿਤਪਾਲ ਸਿੰਘ ਤੋਂ ਬਾਅਦ ਕਈ ਵੱਡੀਆਂ ਹਸਤੀਆਂ ਦੇ ਟਵਿੱਟਰ ਖਾਤੇ ਬੈਨ ਕੀਤੇ ਗਏ ਹਨ। ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਨਾਲ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ ਦਾ ਟਵਿੱਟਰ ਖਾਤਾ ਵੀ ਬਲੌਕ ਕਰ ਦਿੱਤਾ ਗਿਆ ਹੈ।

Twitter accounts of those who posted pro-Khalsitan posts banned
http://10.10.50.70:6060///finalout1/punjab-nle/finalout/24-March-2023/18075429_twit_aspera.png
author img

By

Published : Mar 24, 2023, 7:54 PM IST

ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਵੱਖਵਾਦੀ ਸੋਚ ਵਾਲੇ ਅੰਮ੍ਰਿਤਪਾਲ ਸਿੰਘ ਦੀ ਬੇਸ਼ੱਕ ਹਾਲੇ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਉਸਦੀ ਹਵਾ ਦਾ ਕਈਆਂ ਨੂੰ ਨੁਕਸਾਨ ਵੀ ਝੱਲਣਾ ਪਿਆ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਉੱਤੇ ਪੁਲਿਸ ਕਾਰਵਾਈ ਦੇ ਨਾਲ ਨਾਲ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵੀ ਸਖਤੀ ਕੀਤੀ ਗਈ ਹੈ। ਸਭ ਤੋਂ ਪਹਿਲਾਂ ਉਸਦੇ ਭੜਕਾਊ ਬਿਆਨਾਂ ਅਤੇ ਹੋਰ ਗਤੀਵਿਧੀਆਂ ਦੀਆਂ ਫੈਲਦੀਆਂ ਜਾਣਕਾਰੀਆਂ ਤੋਂ ਅੱਕੀ ਸਰਕਾਰ ਨੇ ਉਸਦਾ ਟਵਿੱਟਰ ਖਾਤਾ ਬੈਨ ਕੀਤਾ ਗਿਆ। ਇਸ ਤੋਂ ਬਾਅਦ ਹੋਰ ਵੀ ਕਈ ਨਾਮਵਰ ਸ਼ਖਸੀਅਤਾਂ ਦੇ ਟਵਿੱਟਰ ਖਾਤੇ ਬੰਦ ਕੀਤੇ ਗਏ ਹਨ।

ਸਿਮਰਨਜੀਤ ਸਿੰਘ ਮਾਨ : ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਤਾਂ ਉਨ੍ਹਾਂ ਦਾ ਵੀ ਟਵਿੱਟਰ ਖਾਤਾ ਬੰਦ ਕੀਤਾ ਗਿਆ ਹੈ। ਉਨ੍ਹਾਂ ਵਲੋਂ ਅੰਮ੍ਰਿਤਪਾਲ ਨਾਲ ਜੁੜੀ ਇਕ ਪੋਸਟ ਟਵੀਟ ਕੀਤੀ ਗਈ ਸੀ। ਪਾਰਟੀ ਤੋ ਮਿਲੀ ਜਾਣਕਾਰੀ ਦੀ ਮੰਨੀਏ ਤਾਂ ਪਾਰਟੀ ਨੇ ਇਸਦੀ ਨਿਖੇਧੀ ਦੇ ਨਾਲ ਨਾਲ ਕਿਹਾ ਸੀ ਕਿ ਸੰਸਦ ਮੈਂਬਰ ਦਾ ਟਵਿੱਟਰ ਖਾਤਾ ਬੰਦ ਕਰਨਾ ਇਕ ਤਰ੍ਹਾਂ ਨਾਲ ਗੈਰ ਜਮਹੂਰੀਅਤ ਕੰਮ ਹੈ। ਉਨ੍ਹਾਂ ਵਲੋਂ ਇਹ ਵੀ ਬਿਆਨ ਆਇਆ ਕਿ ਜੇ ਇਸ ਤਰ੍ਹਾਂ ਖਾਸੇ ਬੰਦ ਹੋਣਗੇ ਤਾਂ ਕੌਣ ਇਸਦੀ ਆਵਾਜ ਚੁੱਕੇਗਾ। ਪਾਰਟੀ ਨੇ ਕਿਹਾ ਸੀ ਕਿ ਇਹ ਆਵਾਜ ਲੋਕ ਸਭਾ ਵਿੱਚ ਚੁੱਕੀ ਜਾਵੇਗੀ। ਅਸਲ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵੇਲੇ ਸਵਾਲ ਕੀਤੇ ਸਨ। ਖਾਤਾ ਬੰਦ ਹੋਣ ਤੋਂ ਬਾਅਦ ਇਸਦੀ ਵਜ੍ਹਾ ਵੀ ਇਹੀ ਪੋਸਟ ਅਤੇ ਚੁੱਕੇ ਗਏ ਸਵਾਲ ਦੱਸੇ ਗਏ ਸਨ।

ਵਿਦੇਸ਼ਾਂ ਤੱਕ ਫੈਲੀ ਪੰਜਾਬ ਦੀ ਪਰੇਸ਼ਾਨੀ : ਪੰਜਾਬ ਵਿੱਚ ਵੱਖਵਾਦੀ ਸੋਚ ਦੇ ਮਾਲਿਕ ਅੰਮ੍ਰਿਤਪਾਲ ਸਿੰਘ ਉੱਤੇ ਕਾਰਵਾਈ ਦੀ ਅੱਗ ਵਿਦੇਸ਼ਾਂ ਤੱਕ ਫੈਲੀ ਹੈ। ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਅਮਰੀਕਾ ਦੇ ਸਾਨ ਫਰਾਂਸਿਸਕੋ 'ਚ ਭਾਰਤੀ ਕੌਂਸਲੇਟ 'ਤੇ ਵੱਖਵਾਦੀਆਂ ਨੇ ਹਮਲਾ ਕੀਤਾ ਤਾਂ ਭਾਰਤ ਸਰਕਾਰ ਨੇ ਇਨ੍ਹਾਂ ਖਿਲਾਫ ਕਾਰਵਾਈ ਕੀਤੀ। ਭਾਰਤ 'ਚ ਕਈ ਖਾਲਿਸਤਾਨ ਪੱਖੀ ਟਵਿਟਰ ਹੈਂਡਲ ਬੰਦ ਕੀਤੇ ਗਏ। ਇਨ੍ਹਾਂ ਵਿੱਚ ਕੈਨੇਡੀਅਨ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਦਾ ਖਾਤਾ ਵੀ ਸ਼ਾਮਿਲ ਸੀ।

ਭਾਰਤ ਵਿਰੋਧੀ ਏਜੰਡਿਆਂ ਦੇ ਇਲਜਾਮ : ਦਰਅਸਲ ਪੰਜਾਬ ਵਿੱਚ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੇ ਖਿਲਾਫ ਕਾਰਵਾਈ ਦੇ ਨਾਲ ਨਾਲ ਜੋ ਲੋਕ ਵਿਦੇਸ਼ਾਂ 'ਚ ਬੈਠੇ ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਏਜੰਡਾ ਚਲਾਉਣ ਦੀ ਚਾਲ ਚੱਲ ਰਹੇ ਸਨ, ਉਨ੍ਹਾਂ ਉੱਤੇ ਇਸੇ ਕੜੀ ਵਿੱਚ ਕਾਰਵਾਈ ਕੀਤੀ ਗਈ ਸੀ। ਕੈਨੇਡਾ ਦੇ ਸੰਸਦ ਮੈਂਬਰ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦਾ ਖਾਤਾ ਬੰਦ ਹੋਣ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਸਨ। ਜਗਮੀਤ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਭਾਰਤ ਵਿਰੋਧੀ ਏਜੰਡਾ ਚਲਾਉਣ ਦੇ ਇਲਜਾਮਾਂ ਵਿੱਚ ਘਿਰ ਚੁੱਕੇ ਹਨ।

ਪਹਿਲਾਂ ਵੀ ਬੈਨ ਹੁੰਦੇ ਰਹੇ ਹਨ ਟਵਿੱਟਰ ਖਾਤੇ : ਇਹ ਵੀ ਯਾਦ ਰਹੇ ਕਿ ਪਹਿਲਾਂ ਵੀ ਟਵਿੱਟਰ ਖਾਤਿਆਂ ਉੱਤੇ ਕਾਰਵਾਈਆਂ ਹੁੰਦੀਆਂ ਰਹੀਆਂ ਹਨ। ਖੇਤੀ ਅੰਦੋਲਨ ਸਮੇਂ ਵੀ ਕਈ ਕਿਸਾਨ ਆਗੂਆਂ, ਗਾਇਕਾਂ ਅਤੇ ਹੋਰ ਮਸ਼ਹੂਰ ਹਸਤੀਆਂ ਨੂੰ ਇਹੋ ਜਿਹੀਆਂ ਕਾਰਵਾਈਆਂ ਦਾ ਖਾਮਿਆਜਾ ਭੁਗਤਣਾ ਪੈਂਦਾ ਰਿਹਾ ਹੈ। ਸਰਕਾਰ ਦੇ ਖਿਲਾਫ ਕੀਤੇ ਜਾਂਦੇ ਟਵੀਟਸ ਤੋਂ ਬਾਅਦ ਇਹ ਕਾਰਵਾਈ ਹੁੰਦੀ ਰਹੀ ਹੈ। ਦੂਜੇ ਪਾਸੇ ਬੁੱਧੀਜੀਵੀ ਇਸਨੂੰ ਜਮਹੂਰੀਅਤ ਦੇ ਖਿਲਾਫ ਦੱਸਦੇ ਰਹੇ ਹਨ।

ਇਹ ਵੀ ਪੜ੍ਹੋ : Rahul Gandhi Membership: ਮਾਣਹਾਨੀ ਦੇ ਕੇਸ 'ਚ ਸਜ਼ਾ ਤੋਂ ਬਾਅਦ ਮੈਂਬਰਸ਼ਿਪ ਵੀ ਗਈ, ਲੋਕ ਸਭਾ ਦੇ ਸਪੀਕਰ ਨੇ ਜਾਰੀ ਕੀਤਾ ਪੱਤਰ

ਕਿਉਂ ਬੈਨ ਹੁੰਦਾ ਹੈ ਟਵਿੱਟਰ ਖਾਤਾ : ਸਰਕਾਰ ਵਲੋਂ ਹਾਲਾਂਕਿ ਇਹ ਸੁਰੱਖਿਆ ਦੇ ਲਿਹਾਜ ਨਾਲ ਲਿਆ ਜਾਣ ਵਾਲਾ ਫੈਸਲਾ ਹੈ। ਕਿਸੇ ਵੀ ਤਰ੍ਹਾਂ ਦੀ ਭੜਕਾਹਟ ਪੈਦਾ ਹੋਣ ਤੇ ਜਾਂ ਫਿਰ ਗਲਤ ਜਾਣਕਾਰੀ ਫੈਲਣ ਦੇ ਡਰੋਂ ਸਰਕਾਰ ਅਕਸਰ ਟਵਿੱਟਰ ਖਾਤੇ ਜਾਂ ਫਿਰ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੰਦੀ ਹੈ। ਇਸਦਾ ਵਿਰੋਧ ਵੀ ਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.