ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਹੈ ਕਿ ਜੇਕਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਹੈ ਤਾਂ ਕੋਵਿਡ ਸੈਂਟਰ ਵਿਚ ਸਿਟਕੋ ਦੇ ਤਿੰਨ ਹੋਟਲ ਮਾਊਟ ਵਿਊ, ਸ਼ਿਵਾਲਿਕ ਵਿਊ ਅਤੇ ਪਾਕ ਨਿਊ ਆਦਿ ਨੂੰ ਤਬਦੀਲ ਕੀਤਾ ਜਾਵੇਗਾ।
ਚੰਡੀਗੜ੍ਹ ਵਿਚ ਬਣਇਆ ਜਾ ਰਿਹਾ ਕੋਵਿਡ ਸੈਂਟਰ
ਪ੍ਰਸ਼ਾਸਨ ਦੇ ਵੱਲੋਂ ਬੈੱਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ।ਇਸ ਲਈ ਕੋਵਿਡ ਕੇਅਰ ਸੈਂਟਰ ਤਿਆਰ ਕੀਤੇ ਜਾ ਰਹੇ ਹਨ।ਪੰਜਾਬ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਹੋਸਟਲ ਦੇ ਬਾਅਦ ਹੁਣ ਸੈਕਟਰ 8 ਦੇ ਸਰਕਾਰੀ ਸਕੂਲ ਦੇ ਬੈਡਮਿੰਟਨ ਹਾਲ, ਪੀਜੀਆਈ ਦੇ ਕੋਲ ਇੰਫੋਸਿਸ ਦੀ ਸਰਾਅ ਅਤੇ ਸੈਕਟਰ 27 ਦੇ ਅਰਬਿੰਦੋ ਸਕੂਲ ਨੂੰ ਵੀ ਕੋਵਿਡ ਸੈਂਟਰ ਲਈ ਤਿਆਰ ਕੀਤਾ ਜਾ ਰਿਹਾ ਹੈ।
ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ
ਇਸ ਦੇ ਇਲਾਵਾ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਵੱਲੋਂ 10 ਮਈ ਤੋਂ 8 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।ਛੁਟੀਆਂ ਦੇ ਦੌਰਾਨ ਬੱਚਿਆਂ ਦੀ ਆਨਲਾਈਨ ਕਲਾਸਾਂ ਲਗਾਈਆ ਜਾਣਗੀਆਂ।ਸਕੂਲਾਂ ਵਿਚ 50 ਫੀਸਦੀ ਦੇ ਹਿਸਾਬ ਨਾਲ ਸਟਾਫ ਆਵੇਗਾ।
ਇਹ ਵੀ ਪੜੋ:ਪ੍ਰਾਪਰਟੀ ਸਬੰਧੀ ਜੁੜੇ ਕੰਮਾਂ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ