ਚੰਡੀਗੜ੍ਹ : ਸੈਕਟਰ -34 ਸਥਿਤ ਐਕਸਿਸ ਬੈਂਕ ਬ੍ਰਾਂਚ ਤੋਂ ਕਰੀਬ 4 ਕਰੋੜ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਭਗਦੜ ਮਚ ਗਈ। ਐਕਸਿਸ ਬੈਂਕ ਤੋਂ ਕਰੀਬ 4 ਕਰੋੜ ਰੁਪਏ ਦੀ ਚੋਰੀ ਹੋਣ ਦੀ ਗੱਲ ਤੋਂ ਬਾਅਦ ਕਈ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਵਿੱਚ 11 ਟਰੰਕ ਪਏ ਸਨ। ਜਾਂਚ ਕਰਨ ਤੋਂ ਬਾਅਦ ਪਤਾ ਲੱਗਾ , ਤਾਂ 10 ਵਿੱਚ ਕੈਸ਼ ਪੂਰਾ ਸੀ ਅਤੇ 11 ਵੇਂ ਟਰੰਕ ਵਿੱਚੋਂ ਕੈਸ਼ ਗਾਇਬ ਸੀ। ਇਸ ਤੋਂ ਬਾਅਦ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਦੇਖੀ ਗਈ ਜਿਸ ਵਿਚ ਸੁਮਿਤ ਨਾਮ ਦਾ ਸੁਰੱਖਿਆ ਗਾਰਡ ਚੋਰੀ ਕਰਦਾ ਦਿਖਾਈ ਦਿੱਤਾ। ਸੁਹਾਣਾ ਨਿਵਾਸੀ ਸੁਮਿਤ ਸਵੇਰ ਤੋਂ ਲਾਪਤਾ ਹੈ।
ਸੈਕਟਰ -34 ਥਾਣੇ ਦੀ ਪੁਲਿਸ ਅਤੇ ਕਈ ਉੱਚ ਅਧਿਕਾਰੀ ਕੈਮਰੇ ਦੇ ਸਾਹਮਣੇ ਕੁਝ ਕਹਿਣ ਤੋਂ ਕੰਨੀ ਕੱਤਰਾਈ। ਉਸੇ ਸਮੇਂ, ਜਦੋਂ ਐਕਸਿਸ ਬੈਂਕ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਨੇ ਵੀ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਸੇ ਸਮੇਂ, ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਬਾਰੇ ਗੱਲ ਕਹਿਕੇ ਓਥੋਂ ਚਲੀ ਗਈ।
ਇਸ ਸਮੇਂ ਨਾ ਤਾਂ ਪੁਲਿਸ ਅਤੇ ਨਾ ਹੀ ਐਕਸਿਸ ਬੈਂਕ ਦੇ ਕਰਮਚਾਰੀ ਕੈਮਰੇ ਸਾਹਮਣੇ ਕੁਝ ਕਹਿ ਰਹੇ ਹਨ, ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਬੈਂਕ ਤੋਂ ਕਰੀਬ 4 ਕਰੋੜ ਰੁਪਏ ਲੁੱਟ ਲਏ ਗਏ ਹਨ। ਫਿਲਹਾਲ ਬੈਂਕ ਦੇ ਸਾਰੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।