ਚੰਡੀਗੜ੍ਹ: ਸਾਲ 2022 ਜੋ ਕਿ ਆਖਰੀ ਦਿਨਾਂ ਦੇ ਦੌਰ ਵਿੱਚ ਚੱਲ ਰਿਹਾ ਹੈ। ਇਸ 2022 ਸਾਲ (How was the year 2022 for Punjab sports players) ਦੀਆਂ ਹਰ ਕੋਈ ਆਪਣੀਆਂ ਚੰਗੀਆਂ ਮਾੜੀਆਂ ਯਾਦਾਂ ਨੂੰ ਯਾਦ ਜਰੂਰ ਕਰਦਾ ਹੈ। ਸੋ ਪੰਜਾਬ ਨੇ ਵੀ 2022 ਸਾਲ ਦੌਰਾਨ ਖੇਡਾਂ ਵਿੱਚ ਅਹਿਮ ਯਾਦਾਂ ਕਾਇਮ ਕੀਤੀਆਂ ਹਨ। 2022 ਸਾਲ (year 2022 Games) ਕਾਮਨਵੈਲਥ ਖੇਡਾਂ, ਖੇਲੋ ਇੰਡੀਆ ਯੂਥ ਖੇਡਾਂ ਹੋਈਆਂ, ਜਿਹਨਾਂ ਵਿਚ (How Punjab fared in the year 2022 in sports) ਪੰਜਾਬ ਦੇ ਧੀਆਂ ਪੁੱਤਾਂ ਨੇ ਪੰਜਾਬ ਦਾ ਨਾਂ ਚਮਕਾਇਆ। ਇਸ ਖੇਡਾਂ ਦੇ ਪੱਖ ਤੋਂ ਤਾਂ ਪੰਜਾਬ ਦੀ ਬੱਲੇ ਬੱਲੇ ਰਹੀ। ਆਓ ਝਾਤ ਮਾਰਦੇ ਆਂ ਖੇਡਾਂ ਦੌਰਾਨ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ.....
ਮੈਡਲ ਜਿੱਤਣ ਵਿਚ ਪੰਜਾਬ ਰਿਹਾ ਦੂਜੇ ਨੰਬਰ ਉੱਤੇ:- ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਤਮਗੇ ਜਿੱਤਣ ਵਿੱਚ ਦੂਜੇ ਨੰਬਰ ਉੱਤੇ ਰਿਹਾ। ਪੰਜਾਬ ਦੇ ਖਿਡਾਰੀਆਂ ਨੇ 20 ਤਗਮੇ ਜਿੱਤੇ। ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਵਰੁਣ ਕੁਮਾਰ, ਕ੍ਰਿਸ਼ਨ ਪਾਠਕ, ਸ਼ਮਸ਼ੇਰ ਸਿੰਘ, ਜਰਮਨਜੀਤ ਸਿੰਘ, ਜੁਗਰਾਜ ਸਿੰਘ , ਹਰਮਨਪ੍ਰੀਤ ਕੌਰ, ਹਰਲੀਨ ਦਿਓਲ, ਤਾਨੀਆ ਭਾਟੀਆ, ਹਰਜਿੰਦਰ ਕੌਰ, ਲਵਪ੍ਰੀਤ ਸਿੰਘ, ਗੁਰਦੀਪ ਸਿੰਘ, ਵਿਕਾਸ ਠਾਕੁਰ ਅਤੇ ਗੁਰਜੀਤ ਕੌਰ ਕਾਮਵੈਲਥ ਖੇਡਾਂ ਵਿਚ ਮੈਡਲ ਜਿੱਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਸੀ।
ਕਿਹੜੀਆਂ ਕਿਹੜੀਆਂ ਖੇਡਾਂ ਵਿਚ ਪੰਜਾਬੀਆਂ ਨੇ ਮਾਰੀਆਂ ਮੱਲ੍ਹਾਂ:- ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਇਸ ਆਪਣੀ ਹਾਕੀ ਟੀਮ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਆਸਟ੍ਰੇਲੀਆ ਦੇ ਖਿਲਾਫ਼ 7 ਗੋਲ ਕੀਤੇ। ਕਪਤਾਨ ਮਨਪ੍ਰੀਤ ਸਿੰਘ ਅਤੇ ਖਿਡਾਰੀ ਹਰਮਨਪ੍ਰੀਤ ਸਿੰਘਾ ਪੰਜਾਬ ਦੇ ਰਹਿਣ ਵਾਲੇ ਹਨ। ਇਹਨਾਂ ਦੀ ਬਦੌਲਤ ਹੀ ਹਾਕੀ ਟੀਮ ਨੇ ਤੀਜਾ ਸਿਲਵਰ ਮੈਡਲ ਜਿੱਤਿਆ ਸੀ। ਹਾਕੀ ਦੇ ਹੋਰ ਖਿਡਾਰੀ ਅਕਾਸ਼ਦੀਪ ਸਿੰਘ, ਹਾਰਦਿਕ ਸਿੰਘ, ਜਰਮਨਜੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਇਸ ਆਪਣੀ ਹਾਕੀ ਟੀਮ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਆਸਟ੍ਰੇਲੀਆ ਦੇ ਖਿਲਾਫ਼ 7 ਗੋਲ ਕੀਤੇ। ਕਪਤਾਨ ਮਨਪ੍ਰੀਤ ਸਿੰਘ, ਖਿਡਾਰੀ ਹਰਮਨਪ੍ਰੀਤ ਦੀ ਬਦੌਲਤ ਹੀ ਹਾਕੀ ਟੀਮ ਨੇ ਤੀਜਾ ਸਿਲਵਰ ਮੈਡਲ ਜਿੱਤਿਆ ਸੀ। ਹਾਕੀ ਦੇ ਹੋਰ ਖਿਡਾਰੀ ਅਕਾਸ਼ਦੀਪ ਸਿੰਘ, ਹਾਰਦਿਕ ਸਿੰਘ, ਜਰਮਨਜੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਹ ਸਾਰੇ ਖਿਡਾਰੀ ਪੰਜਾਬ ਦੇ ਸਨ।
ਕ੍ਰਿਕਟ ਵਿਚ ਪੰਜਾਬੀ ਮੁੰਡੇ ਅਰਸ਼ਦੀਪ ਸਿੰਘ ਦਾ ਕਮਾਲ:- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਟੀ-20 ਵਿਸ਼ਵ ਕੱਪ 2022 ਵਿੱਚ ਹੁਣ ਤੱਕ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਉਸ ਨੇ ਹੁਣ ਤੱਕ ਖੇਡੇ 4 ਮੈਚਾਂ 'ਚ 9 ਵਿਕਟਾਂ ਲਈਆਂ ਹਨ। ਉਹ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਦਾ ਇੱਕ ਖਾਸ ਰਿਕਾਰਡ ਤੋੜਨ ਦੇ ਕਰੀਬ ਪਹੁੰਚ ਗਿਆ ਹੈ।
ਖੇਲੋ ਇੰਡੀਆ ਵਿਚ ਵੀ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ:- ਸਾਲ 2022 ਦੇ ਮੱਧ ਵਿਚ ਹੋਈਆਂ ਖੇਲੋ ਇੰਡੀਆ ਗੇਮਸ ਵਿਚ ਵੀ ਪੰਜਾਬ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।ਪੰਜਾਬ ਦੇ ਯੂਨੀਅਰ ਹਾਕੀ ਟੀਮ ਦੇ ਲੜਕਿਆਂ ਨੇ ਯੂਪੀ ਦੀ ਹਾਕੀ ਟੀਮ ਨੂੰ ਹਰਾ ਕੇ ਖੇਲੋ ਇੰਡੀਆ ਯੂਥ ਗੇਮਸ ਵਿਚ ਸੋਨਾ ਦਾ ਤਮਗਾ ਜਿੱਤਿਆ। ਖੇਲੋ ਇੰਡੀਆਂ ਯੂਥ ਗੇਮਸ ਦੇ ਵਿਚ ਪੰਜਾਬ ਨੂੰ 11 ਗੋਲਡ ਮੈਡਲ, 15 ਸਿਲਵਰ ਮੈਡਲ ਅਤੇ 16 ਬਰੋਨਜ਼ ਮੈਡਲ ਮਿਲੇ। ਪੰਜਾਬ ਨੇ ਕੁੱਲ 42 ਮੈਡਲ ਜਿੱਤੇ।
ਇਹ ਵੀ ਪੜ੍ਹੋ:- Look Back 2022 ਅਜਿਹਾ ਰਿਹਾ ਭਾਰਤੀ ਕ੍ਰਿਕਟ ਟੀਮ ਲਈ ਇਹ ਸਾਲ 2022, ਜਾਣੋ, ਕਿੱਥੇ ਜਿੱਤੀ ਅਤੇ ਕਿੱਥੇ ਹਾਰੀ