ਚੰਡੀਗੜ੍ਹ: ਹਰ ਸਾਲ ਮੌਨਸੂਨ ਸੀਜ਼ਨ ਵਿੱਚ ਸਿੱਧੀ ਮਾਰ ਸਬਜ਼ੀਆਂ ਦੇ ਰੇਟਾਂ 'ਚ ਵੇਖਣ ਨੂੰ ਮਿਲਦੀ ਹੈ ਜੋ ਕਿ ਆਮ ਆਦਮੀ ਦੀਆਂ ਜੇਬਾਂ 'ਤੇ ਅਸਰ ਕਰਦੀ ਹੈ ਪਰ ਮੰਡੀਆਂ 'ਚ ਸਬਜ਼ੀਆਂ ਠੀਕ ਰੇਟ 'ਤੇ ਮਿਲਣ ਕਾਰਨ ਵਧੇਰੇ ਲੋਕ ਮੰਡੀ ਆ ਕੇ ਸਬਜ਼ੀ ਖਰੀਦਦੇ ਹਨ।
ਸਬਜ਼ੀ ਵੇਚਣ ਵਾਲੇ ਦੁਕਾਨਦਾਰ ਰਮੇਸ਼ ਨੇ ਦੱਸਿਆ ਕਿ ਮੌਨਸੂਨ ਦੇ ਵਿੱਚ ਸਬਜ਼ੀਆਂ ਕਾਫੀ ਮਹਿੰਗੀਆਂ ਹੋ ਗਈਆਂ ਸੀ ਪਰ ਹੁਣ ਸਬਜ਼ੀਆਂ ਦੇ ਰੇਟ ਠੀਕ ਹਨ। ਉਨ੍ਹਾਂ ਦੱਸਿਆ ਕਿ ਆਲੂ 40 ਰੁਪਏ ਪ੍ਰਤੀ ਕਿੱਲੋ, ਪਿਆਜ਼ 30 ਰੁਪਏ, ਟਮਾਟਰ 50 ਰੁਪਏ ਅਤੇ ਕਰੇਲੇ 20 ਰੁਪਏ ਤੱਕ ਵੇਚੇ ਜਾ ਰਹੇ ਹਨ।
ਦੂਸਰੇ ਦੁਕਾਨਦਾਰ ਕਨ੍ਹਈਆ ਨੇ ਦੱਸਿਆ ਕਿ ਮੌਨਸੂਨ ਵੇਲੇ ਸਬਜ਼ੀਆਂ ਦਾ ਰੇਟ ਕਾਫੀ ਵੱਧ ਗਿਆ ਸੀ। ਜਿਵੇਂ ਕਿ ਅਰਬੀ 40-50 ਤੱਕ ਪਹੁੰਚ ਗਈ ਸੀ ਪਰ ਹੁਣ ਅਰਬੀ ਦਾ ਰੇਟ 30 ਰੁਪਏ ਹੈ, ਹੋਰ ਸਬਜ਼ੀਆਂ ਵਿੱਚ ਵੀ 20 ਤੋਂ 30 ਰੁਪਏ ਦਾ ਉਛਾਲ ਵੇਖਣ ਨੂੰ ਮਿਲਿਆਂ ਸੀ ਪਰ ਹੁਣ ਸਬਜ਼ੀਆਂ ਆਮ ਰੇਟਾਂ 'ਤੇ ਮਿਲ ਰਹੀਆਂ ਹਨ।
ਇੱਕ ਗ੍ਰਾਹਕ ਪਦਮਿਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਹੜੀ ਵਾਲਿਆਂ ਤੋਂ ਸਬਜ਼ੀ ਮਹਿੰਗੀ ਪੈਂਦੀ ਸੀ ਜਦ ਕਿ ਮੰਡੀ ਦੇ ਵਿੱਚ ਸਬਜ਼ੀ ਸਸਤੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਮੰਡੀ ਵਿੱਚੋਂ 120 ਰੁਪਏ ਪ੍ਰਤੀ ਕਿੱਲੋ ਸੇਬ ਲਏ ਹਨ ਜਦੋਂ ਕਿ ਬਾਹਰੋਂ ਸੇਬ 150 ਰੁਪਏ ਮਿਲੇ ਰਹੇ ਸੀ। ਉਨ੍ਹਾਂ ਕਿਹਾ ਕਿ ਬਾਹਰ ਨਾਲੋਂ ਮੰਡੀ ਦੇ ਵਿੱਚ ਰੇਟਾਂ ਦਾ ਫ਼ਰਕ ਹੈ ਇਸ ਕਰਕੇ ਮੰਡੀ ਵਿੱਚੋਂ ਆ ਕੇ ਹੀ ਸਬਜ਼ੀ-ਫ਼ਲ ਲੈਣੇ ਪਸੰਦ ਕਰਦੇ ਹਨ।