ETV Bharat / state

Thalassemia Bal Sewa Yojana: ਥੈਲੇਸੀਮੀਆ ਮਰੀਜ਼ ਨੂੰ ਬੋਨ ਮੈਰੋ ਲਈ ਸਰਕਾਰ ਦੇਵੇਗੀ 10 ਲੱਖ, ਜਾਣੋ, ਕਿਵੇਂ ਹੋਵੇਗਾ ਥੈਲੇਸੀਮੀਆ ਮਰੀਜ਼ਾਂ ਦਾ ਇਲਾਜ

ਪੰਜਾਬ 'ਚ ਹੁਣ ਥੈਲੇਸੀਮੀਆ ਮਰੀਜ਼ਾਂ ਦੇ ਇਲਾਜ ਲਈ ਹੁਣ ਥੈਲੇਸੀਮੀਆ ਬਾਲ ਸੇਵਾ ਯੋਜਨਾ ਦੀ ਸ਼ੁਰੂਆਤ ਹੋ ਗਈ ਹੈ ਜਿਸ ਰਾਹੀਂ ਥੈਲੇਸੀਮੀਆ ਮਰੀਜ਼ਾਂ ਦੇ ਬੋਨ ਮੈਰੋ ਲਈ 10 ਲੱਖ ਰੁਪਏ ਦਿੱਤੇ ਜਾਣਗੇ। ਹੁਣ ਤੱਕ 2 ਬੱਚਿਆਂ ਦਾ ਪੰਜਾਬ ਵਿੱਚ ਸਫ਼ਲਤਾਪੂਰਵਕ ਬੋਨ ਮੈਰੋ ਟਰਾਂਸਪਲਾਂਟ ਹੋ ਚੁੱਕਾ ਹੈ।

Thalassemia Bal Sewa Yojana, Bone Marrow, What is Thalassemia
ਥੈਲੇਸੀਮੀਆ ਬਾਲ ਸੇਵਾ ਯੋਜਨਾ
author img

By

Published : May 18, 2023, 12:04 PM IST

ਡਾ. ਬੌਬੀ ਗੁਲਾਟੀ, ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਤੋਂ ਜਾਣੋ ਥੈਲੇਸੀਮੀਆ ਬਾਲ ਸੇਵਾ ਯੋਜਨਾ ਬਾਰੇ

ਚੰਡੀਗੜ੍ਹ: ਥੈਲੇਸੀਮੀਆ ਇਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਬਾਹਰੀ ਖੂਨ ਦੇ ਸਹਾਰੇ ਜ਼ਿੰਦਗੀ ਕੱਢਣੀ ਪੈਂਦੀ ਹੈ। ਹੁਣ ਪੰਜਾਬ ਵਿੱਚ ਥੈਲੇਸੀਮੀਆ ਬਾਲ ਸੇਵਾ ਯੋਜਨਾ ਦੀ ਸ਼ੁਰੂਆਤ ਹੋਈ ਹੈ ਜਿਸ ਨਾਲ ਵਾਰ-ਵਾਰ ਖੂਨ ਚੜਾਉਣ ਤੋਂ ਨਿਜਾਤ ਮਿਲੇਗੀ। ਥੈਲੇਸੀਮੀਆ ਪੀੜਤ ਬੱਚਿਆਂ ਨੂੰ ਬਚਾਉਣ ਲਈ ਖੂਨ ਚੜਾਉਣ ਤੋਂ ਇਲਾਵਾ ਆਖਰੀ ਅਤੇ ਪੱਕਾ ਇਲਾਜ ਬੋਨ ਮੈਰੋ ਜ਼ਰੀਏ ਹੁੰਦਾ ਹੈ ਜਿਸ ਲਈ ਹੁਣ ਨੈਸ਼ਨਲ ਸਿਹਤ ਮਿਸ਼ਨ ਵੱਲੋਂ 10 ਲੱਖ ਰੁਪਏ ਦਾ ਇਲਾਜ ਲਈ ਮੁਹੱਈਆ ਕਰਵਾਏ ਜਾਣਗੇ। ਇਹ ਖ਼ਰਚਾ ਇਲਾਜ ਕਰਨ ਵਾਲੇ ਹਸਪਤਾਲ ਨੂੰ ਥੈਲੇਸੀਮੀਆ ਬਾਲ ਸੇਵਾ ਯੋਜਨਾ ਤਹਿਤ ਦਿੱਤਾ ਜਾਵੇਗਾ। ਆਮ ਤੌਰ 'ਤੇ ਬੋਨ ਮੈਰੋ ਪ੍ਰਕਿਰਿਆ ਮਹਿੰਗੀ ਹੁੰਦੀ ਹੈ ਇਸ ਲਈ ਹਰ ਕੋਈ ਥੈਲੇਸੀਮੀਆ ਦਾ ਪੱਕਾ ਇਲਾਜ ਨਹੀਂ ਕਰਵਾ ਸਕਦਾ। ਬੋਨ ਮੈਰੋ ਉਦੋ ਹੀ ਸੰਭਵ ਹੁੰਦਾ ਹੈ, ਜਦੋਂ ਪੀੜਤ ਮਰੀਜ਼ ਨਾਲ ਸਬੰਧੀਆਂ ਦਾ ਬਲੱਡ ਗਰੁੱਪ ਮੇਲ ਖਾਂਦਾ ਹੋਵੇ।

Thalassemia Bal Sewa Yojana, Bone Marrow, What is Thalassemia
ਸਰਕਾਰ ਵੱਲੋਂ ਮਿਲੇਗੀ ਮਦਦ

ਪੰਜਾਬ 'ਚ ਕਿਵੇਂ ਕਾਰਗਰ ਹੋਵੇਗੀ ਇਹ ਯੋਜਨਾ : ਪੰਜਾਬ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ. ਬੋਬੀ ਗੁਲਾਟੀ ਨੇ ਕਿਹਾ ਕਿ ਕੋਲ ਇੰਡੀਆ ਲਿਮਟਿਡ ਕੰਪਨੀ ਅਤੇ ਰਾਸ਼ਟਰੀ ਸਿਹਤ ਮਿਸ਼ਨ ਦੇ ਅੰਤਰਗਤ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ 10 ਲੱਖ ਰੁਪਏ ਤੱਕ ਬੋਨ ਮੈਰੋ ਟ੍ਰਾਂਸਪਲਾਂਟੇਸ਼ਨ ਦੀ ਲਾਗਤ ਦਾ ਖਰਚਾ ਚੁੱਕਣਗੇ। ਪੰਜਾਬ ਦੇ ਵਿਚ ਲਗਭਗ 1500 ਤੋਂ 2000 ਥੈਲੇਸੀਮੀਆ ਪੀੜਤ ਮਰੀਜ਼ ਹਨ, ਜਿਨ੍ਹਾਂ ਵਿੱਚ 350 ਬੱਚੇ ਹਨ। ਇਨ੍ਹਾਂ ਦੀ ਪਛਾਣ ਰੋਜ਼ਾਨਾ ਟੈਸਟਿੰਗ ਰਾਹੀਂ ਹੁੰਦੀ ਰਹਿੰਦੀ ਹੈ। ਪੰਜਾਬ ਵਿਚ ਹੁਣ ਤੱਕ 2 ਬੱਚਿਆਂ ਦਾ ਸਫ਼ਲਤਾਪੂਰਵਕ ਬੋਨ ਮੈਰੋ ਟਰਾਂਸਪਲਾਂਟ ਹੋਇਆ ਹੈ, ਕੁਝ 6 ਮਰੀਜ਼ ਅਜਿਹੇ ਹਨ, ਜਿਨ੍ਹਾਂ ਦੇ ਇਲਾਜ ਦੀ ਪ੍ਰਕਿਰਿਆ ਚੱਲ ਰਹੀ ਹੈ। ਜੇਕਰ ਉਨ੍ਹਾਂ ਦਾ ਬੋਨ ਮੈਰੋ ਮੈਚ ਹੋ ਜਾਂਦਾ ਹੈ, ਤਾਂ ਉਨ੍ਹਾਂ ਦਾ ਵੀ ਬੋਨ ਮੈਰੋ ਟਰਾਂਸਪਲਾਂਟ ਹੋ ਜਾਵੇਗਾ।

ਥੈਲੇਸੀਮੀਆ ਕੀ ਹੈ, ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

ਯੋਜਨਾ ਦੇ ਦੋ ਪੜਾਅ ਮੁਕੰਮਲ: ਥੈਲੇਸੀਮੀਆ ਬਾਲ ਸੇਵਾ ਯੋਜਨਾ ਦੀ ਸ਼ੁਰੂਆਤ ਸਾਲ 2017 ਵਿੱਚ ਹੋਈ ਸੀ ਜਿਸ ਦੇ ਦੋ ਪੜਾਅ ਮੁਕੰਮਲ ਹੋ ਚੁੱਕੇ ਹਨ ਅਤੇ ਤੀਜੇ ਪੜਾਅ ਦੀ ਸ਼ੁਰੂਆਤ 8 ਮਈ ਥੈਲੇਸੀਮੀਆ ਦਿਹਾੜੇ ਮੌਕੇ ਕੀਤੀ ਗਈ। ਬੋਨ ਮੈਰੋ ਵਨ ਟਾਈਮ ਪ੍ਰਕਿਰਿਆ ਹੈ ਜਿਸ ਰਾਹੀਂ ਥੈਲੇਸੀਮੀਆਂ ਬੱਚਿਆਂ ਨੂੰ ਵਾਰ-ਵਾਰ ਖੂਨ ਚੜਾਉਣ ਤੋਂ ਨਿਜਾਤ ਮਿਲ ਸਕਦੀ ਹੈ। ਇਸ ਲਈ ਥੈਲਾਸੀਮੀਆ ਪੀੜਤ ਬੱਚੇ ਦੇ ਭੈਣ- ਭਰਾ ਜਾਂ ਫਿਰ ਕਿਸੇ ਹੋਰ ਰਿਸ਼ਤੇਦਾਰ ਦਾ ਬਲੱਡ ਗਰੁੱਪ ਮਿਲਣਾ ਜ਼ਰੂਰੀ ਹੁੰਦਾ ਹੈ।

ਜੋ, ਭਾਰਤ ਸਰਕਾਰ, ਪੰਜਾਬ ਸਰਕਾਰ ਜਾਂ ਨੈਸ਼ਨਲ ਹੈਲਥ ਕਮੀਸ਼ਨ ਹੈ ਇਨ੍ਹਾਂ ਨੇ, ਕੋਲ ਇੰਡਿਆ ਲਿਮੀਟੇਡ ਕੰਪਨੀ ਹੈ, ਜਿਨ੍ਹਾਂ ਦੇ ਸੀਐਸਆਰ ਦੇ ਅੰਡਰ ਇਕ ਮੈਮੋਰੈਂਡਮ ਆਫ਼ ਅੰਡਰਸਟੈਂਡਿਗ ਸਾਈਨ ਕੀਤਾ ਹੈ ਜਿਸ ਵਿੱਚ ਜਿਹੜੇ ਵੀ ਮਰੀਜ਼ ਦਾ ਬੋਨ ਮੈਰੋ ਟਰਾਂਸਪਲਾਂਟ ਹੋਵੇਗਾ, ਉਸ ਦੇ ਇਲਾਜ ਲਈ 10 ਲੱਖ ਰੁਪਏ ਦਾ ਖ਼ਰਚਾ ਭਾਰਤ ਸਰਕਾਰ ਤੇ ਕੋਲ ਇੰਡਿਆ ਲਿਮੀਟੇਡ ਮਿਲ ਕੇ ਕਰੇਗੀ। - ਡਾ. ਬੌਬੀ ਗੁਲਾਟੀ, ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਪੰਜਾਬ

ਇਹ ਯੋਜਨਾ ਪੰਜਾਬ ਹੀ ਨਹੀਂ, ਬਲਕਿ ਪੂਰੇ ਭਾਰਤ ਵਿਚ ਨੈਸ਼ਨਲ ਹੈਲਥ ਮਿਸ਼ਨ ਦੇ ਅਧੀਨ ਚੱਲ ਰਹੀ ਹੈ। ਪੂਰੇ ਭਾਰਤ ਵਿੱਚ 10 ਹਸਪਤਾਲਾਂ 'ਚ ਬੋਨ ਮੈਰੋ ਦਾ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਪੰਜਾਬ ਵਿਚ ਦੋ ਹਸਪਤਾਲ ਇਕ ਪੀਜੀਆਈ ਚੰਡੀਗੜ੍ਹ ਅਤੇ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਥੈਲੇਸੀਮੀਆ ਬੱਚਿਆਂ ਲਈ ਬੋਨ ਮੈਰੋ ਰਾਹੀਂ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇੱਥੇ ਥੈਲੇਸੀਮੀਆ ਪੀੜਤ ਬੱਚੇ ਪਹਿਲਾਂ ਦਾਖ਼ਲ ਹੁੰਦੇ ਹਨ ਅਤੇ ਫਿਰ ਸਾਰੇ ਟੈਸਟ ਕਰਨ ਉਪਰੰਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।

ਜਾਣੋ ਬੋਨ ਮੈਰੋ ਦੀ ਪ੍ਰਕਿਰਿਆ

ਕੀ ਹੈ ਬੋਨ ਮੈਰੋ ਪ੍ਰਕਿਰਿਆ : ਸਰੀਰ ਦੇ ਇਕ ਹਿੱਸੇ ਵਿਚ ਮੌਜੂਦ ਬੋਨ ਮੈਰੋ ਤੋਂ ਸਰੀਰ ਦੇ ਸੈਲ ਬਣਦੇ ਹਨ, ਜੋ ਕਿ ਸਰੀਰ ਵਿਚ ਖੂਨ ਬਣਾਉਣ ਦਾ ਕੰਮ ਵੀ ਕਰਦੇ ਹਨ। ਉਹ ਬੋਨ ਮੈਰੋ ਥੈਲੇਸੀਮੀਆਂ ਦੇ ਮਰੀਜ਼ਾਂ ਵਿੱਚ ਸਹੀ ਤਰ੍ਹਾਂ ਕੰਮ ਨਹੀਂ ਕਰਦਾ। ਜੈਨੇਟਿਕ ਹੋਣ ਕਾਰਨ ਸਰੀਰ ਵਿੱਚ ਪੂਰੀ ਤਰ੍ਹਾਂ ਖੂਨ ਨਹੀਂ ਬਣਦਾ ਅਤੇ ਬੱਚਿਆਂ ਵਿੱਚ ਖੂਨ ਦੀ ਮਾਤਰਾ ਘੱਟ ਰਹਿੰਦੀ ਹੈ ਜਿਸ ਕਾਰਨ ਬੱਚੇ ਨੂੰ ਵਾਰ-ਵਾਰ ਖੂਨ ਚੜਾਉਣਾ ਪੈਂਦਾ ਹੈ। ਜਦੋਂ ਬੱਚਿਆਂ ਨੂੰ ਖੂਨ ਚੜਾਇਆ ਜਾਂਦਾ ਹੈ, ਤਾਂ ਬੱਚੇ ਦਾ ਸਰੀਰ ਕੁਝ ਦਿਨ ਸਹੀ ਤਰੀਕੇ ਨਾਲ ਕੰਮ ਕਰਦਾ। ਪਰ, ਕੁਝ ਦਿਨ ਬਾਅਦ ਮੁੜ ਤੋਂ ਬਾਹਰੀ ਖੂਨ ਚੜਾਉਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਜਿਸ ਸਮੱਸਿਆ ਦਾ ਸਥਾਈ ਤੌਰ 'ਤੇ ਹੱਲ ਕਰਨ ਲਈ ਬੋਨ ਮੈਰੋ ਕੀਤਾ ਜਾਂਦਾ ਹੈ। ਬੋਨ ਮੈਰੋ ਟਰਾਂਸਪਲਾਂਟ ਤੋਂ ਬਾਅਦ ਸਰੀਰ ਅੰਦਰ ਕੁਦਰਤੀ ਤਰੀਕੇ ਨਾਲ ਖੂਨ ਬਣਨ ਲੱਗਦਾ ਹੈ। ਮੁੜ ਵਾਰ-ਵਾਰ ਖੂਨ ਚੜਾਉਣ ਦੀ ਜ਼ਰੂਰਤ ਨਹੀਂ ਪੈਂਦੀ। ਬੋਨ ਮੈਰੋ ਟਰਾਂਸਪਲਾਂਟ ਲਈ ਆਨਲਾਈਨ ਅਪਲਾਈ ਵੀ ਕੀਤਾ ਜਾ ਸਕਦਾ ਹੈ।

  1. Shehnaaz Gill: ਸਮੁੰਦਰ ਅਤੇ ਵਾਦੀਆਂ ਦਾ ਮਜ਼ਾ ਲੈਂਦੀ ਨਜ਼ਰ ਆਈ 'ਪੰਜਾਬ ਦੀ ਕੈਟਰੀਨਾ ਕੈਫ', ਬੋਲੀ- 'ਪਿਆਰੇ ਸਮੁੰਦਰ...'
  2. Political Life of Siddaramaiah: ਸਿੱਧਰਮਈਆ ਚੁਣੇ ਗਏ ਸੂਬੇ ਦੇ ਨਵੇਂ ਮੁੱਖ ਮੰਤਰੀ, ਜਾਣੋ ਕਿੱਥੋਂ ਸ਼ੁਰੂ ਹੋਇਆ ਉਨ੍ਹਾਂ ਦਾ ਸਿਆਸੀ ਸਫ਼ਰ
  3. Khalistan slogans: ਪ੍ਰਾਚੀਨ ਮੰਦਰ ਦੀਆਂ ਕੰਧਾਂ ਉਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਥੈਲੇਸੀਮੀਆ ਨੂੰ ਇੰਝ ਪਛਾਣੋ ।

ਕੁਝ ਸ਼ਰਤਾਂ ਤਹਿਤ ਇਲਾਜ: ਪੀਜੀਆਈ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਕ ਵਾਰ ਜਦੋਂ ਥੈਲੇਸੀਮੀਆ ਪੀੜਤ ਬੱਚੇ ਦਾ ਦਾਖਲਾ ਹੁੰਦਾ, ਤਾਂ ਇਕ ਕਮੇਟੀ ਸਮੀਖਿਆ ਕਰਦੀ ਹੈ ਜਿਸ ਵਿੱਚ ਕੋਲ ਇੰਡੀਆ ਲਿਮੀਟਿਡ ਦੇ ਅਫ਼ਸਰ ਅਤੇ ਹਸਪਤਾਲ ਦੇ ਟੈਕਨੀਕਲ ਅਧਿਕਾਰੀ ਮੌਜੂਦ ਹੁੰਦੇ ਹਨ। ਜਿਹੜਾ ਥੈਲੇਸੀਮੀਆ ਪੀੜਤ ਬੱਚਾ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ, ਤਾਂ ਉਸ ਦਾ ਬੋਨ ਮੈਰੋ ਟਰਾਂਸਪਲਾਂਟ ਨਿਸ਼ਚਿਤ ਕੀਤਾ ਜਾਂਦਾ ਹੈ। ਜਿਹੜੇ ਵੀ ਹਸਤਪਾਲ ਵਿਚ ਬੋਨ ਮੈਰੋ ਪ੍ਰਕਿਰਿਆ ਨਿਰਧਾਰਿਤ ਕੀਤੀ ਜਾਂਦੀ ਹੈ, ਉਸ ਨੂੰ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਪਰ, ਇਸ ਲਈ ਕੁਝ ਸ਼ਰਤਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ, ਜੋ ਪੂਰੀਆਂ ਹੋਣ ਤੋਂ ਬਾਅਦ ਹੀ ਇਹ ਪ੍ਰਕਿਰਿਆ ਨੇਪਰੇ ਚੜ੍ਹ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.