ETV Bharat / state

ਸੁਨੀਲ ਜਾਖੜ ਦੀ ਕੇਂਦਰ, ਦਿੱਲੀ ਤੇ ਹਰਿਆਣਾ ਸਰਕਾਰ ਨੂੰ ਸਲਾਹ - SUNIL JAKHAR ON DELHI AIR POLLUTION

ਪੰਜਾਬ ਨੂੰ ਦਿੱਲੀ ਵਿੱਚ ਵੱਧੇ ਪ੍ਰਦੂਸ਼ਣ ਲਈ ਲਗਾਤਾਰ ਜ਼ਿੰਮੇਵਾਰ ਠਹਿਰਾ ਰਹੀ ਦਿੱਲੀ ਸਰਕਾਰ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਸਰਕਾਰ ਦਿੱਲੀ ਦੇ ਪ੍ਰਦੂਸ਼ਣ ਨੂੰ ਨਿਯੰਤਰਣ ਕਰ ਲਵੇ।

ਫ਼ੋਟੋ
author img

By

Published : Nov 4, 2019, 11:29 PM IST

Updated : Nov 5, 2019, 12:01 AM IST

ਚੰਡਿਗੜ੍ਹ : ਪੰਜਾਬ ਨੂੰ ਦਿੱਲੀ ਦੇ ਵਿੱਚ ਵੱਧੇ ਪ੍ਰਦੂਸ਼ਨ ਲਈ ਲਗਾਤਾਰ ਜ਼ਿੰਮੇਵਾਰ ਠਹਿਰਾ ਰਹੀ ਦਿੱਲੀ ਸਰਕਾਰ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਲਾਹ ਦਿੱਤੀ।

ਦਰਅਸਲ ਜਾਖੜ ਨੂੰ ਜਦ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਨ ਬਾਰੇ ਸਵਾਲ ਪੁਛਿਆ ਗਿਆ ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਚਿਤਾਵਾਂ ਦੇ ਧੂੰਏਂ ਇਨ੍ਹਾਂ ਤੱਕ ਨਹੀਂ ਪਹੁੰਚਦੇ ਪਰ ਜੇ ਕਿਸਾਨ ਮਜ਼ਬੂਰੀ ਦੇ ਵਿੱਚ ਜੇ ਦੋ ਹਫ਼ਤੇ ਪਰਾਲੀ ਸਾੜਦਾ ਹੈ ਤੇ ਉਸ ਦਾ ਧੂੰਆਂ ਕਿਵੇਂ ਦਿੱਲੀ ਅਤੇ ਹਰਿਆਣਾ ਪਹੁੰਚ ਜਾਂਦਾ ਹੈ।

ਸੁਨੀਲ ਜਾਖੜ ਦੀ ਕੇਂਦਰ, ਦਿੱਲੀ ਤੇ ਹਰਿਆਣਾ ਸਰਕਾਰ ਨੂੰ ਸਲਾਹ

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਆਪਣੇ ਘਰ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਤੇ ਫਿਰ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੂੰ ਕੁੱਝ ਕਹਿਣਾ ਚਾਹੀਦਾ ਹੈ।

ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਫਿਰ ਵੀ ਪਰਾਲੀ ਸਾੜਨ ਵਾਲੇ 3000 ਕਿਸਾਨਾਂ 'ਤੇ ਕਾਰਵਾਈ ਕੀਤੀ ਹੈ। ਪਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੱਸਣ ਕਿ ਉਨ੍ਹਾਂ ਨੇ ਦਿੱਲੀ ਦੇ ਵਿੱਚ ਕਿੰਨੇ ਲੋਕਾਂ ਵਿਰੁੱਧ ਪਟਾਖੇ ਚਲਾਉਣ ਲਈ ਕਾਰਵਾਈ ਕੀਤੀ ਹੈ।

ਜਾਖੜ ਦਾ ਕਹਿਣਾ ਹੈ ਕਿ ਕੋਈ ਵੀ ਅਜਿਹਾ ਫ਼ੈਸਲਾ ਕੇਜਰੀਵਾਲ ਜਾਂ ਫਿਰ ਖੱਟਰ ਸਰਕਾਰ ਵੱਲੋਂ ਨਹੀਂ ਲਿਆ ਗਿਆ ਜਿਸ ਨਾਲ ਵਾਤਾਵਰਨ ਨੂੰ ਬਚਾਇਆ ਗਿਆ ਹੋਵੇ ਤੇ ਫਿਰ ਕਿਸੇ ਵੀ ਹਲਾਤ ਵਿੱਚ ਕਿਸਾਨਾ ਨੂੰ ਕਿਵੇਂ ਦੋਸ਼ੀ ਬਣਾ ਸਕਦੇ ਹਨ।

ਉਥੇ ਹੀ ਜਾਖੜ ਨੇ ਮੰਤਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਗਾਤਾਰ ਆਪਣੇ ਹੀ ਪਾਰਟੀ ਦੇ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਕਿਹਾ ਕਿ ਪ੍ਰਤਾਪ ਬਾਜਵਾ ਨੂੰ ਅਜਿਹੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਇਸ ਬਿਆਨਬਾਜ਼ੀ ਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ। ਇਸ ਕਰਕੇ ਅਨੁਸ਼ਾਸਨ ਦੇ ਵਿੱਚ ਰਹਿੰਦੇ ਹੋਏ ਬਾਜਵਾ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ।

Intro:ਪੰਜਾਬ ਸਰਕਾਰ ਦੇ ਮੰਤਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਗਾਤਾਰ ਆਪਣੇ ਹੀ ਪਾਰਟੀ ਦੇ ਖਿਲਾਫ ਬਿਆਨਬਾਜ਼ੀ ਜਾਰੀ ਹੈ ਜਿਸ ਗੱਲ ਕਰਦੇ ਹੋਏ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਤਾਪ ਬਾਜਵਾ ਨੂੰ ਅਜਿਹੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਬਣ ਬਿਆਨਬਾਜ਼ੀ ਦੇ ਨਾਲ ਪਾਰਟੀ ਨੂੰ ਹੀ ਨੁਕਸਾਨ ਹੋ ਰਿਹਾ ਇਸ ਕਰਕੇ ਅਨੁਸ਼ਾਸਨ ਦੇ ਵਿੱਚ ਰਹਿੰਦੇ ਹੋਏ ਬਾਜਵਾ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ

Body:ਉੱਥੇ ਹੀ ਜਦੋਂ ਸੁਨੀਲ ਜਾਖੜ ਤੋਂ ਪੁੱਛਿਆ ਗਿਆ ਕਿ ਦਿੱਲੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੋਵਾਂ ਨੇ ਪੰਜਾਬ ਨੂੰ ਪਰਾਲੀ ਦੇ ਧੂੰਏਂ ਦਾ ਜ਼ਿੰਮੇਵਾਰ ਮੰਨਿਆ ਹੈ ਤਾਂ ਇਸ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਚਿਖਾਵਾਂ ਦੇ ਧੂੰਏਂ ਇਨ੍ਹਾਂ ਤੱਕ ਨਹੀਂ ਪਹੁੰਚਦੇ ਕਿਸਾਨ ਮਜਬੂਰੀ ਵੱਸ ਦੋ ਹਫ਼ਤੇ ਪਰਾਲੀ ਸਾੜਦਾ ਹੈ ਤੇ ਉਸ ਦਾ ਧੂੰਆਂ ਕਿਵੇਂ ਦਿੱਲੀ ਅਤੇ ਹਰਿਆਣਾ ਪਹੁੰਚ ਜਾਂਦਾ ਉਨ੍ਹਾਂ ਨੇ ਅੱਗੇ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਆਪਣੇ ਘਰ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਾਲੀ ਸਾੜਨ ਵਾਲੇ ਤਿੰਨ ਹਜ਼ਾਰ ਕਿਸਾਨਾਂ ਤੇ ਐਕਸ਼ਨ ਲਿਆ ਹੈ ਕੇਜਰੀਵਾਲ ਦੱਸਣ ਕਿ ਦਿੱਲੀ ਵਿੱਚ ਕਿੰਨੇ ਲੋਕਾਂ ਤੇ ਪਟਾਖੇ ਚਲਾਉਣ ਲਈ ਐਕਸ਼ਨ ਲਿਆ ਗਿਆ ਹੈ

Conclusion:ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਫੈਸਲਾ ਕੇਜਰੀਵਾਲ ਜਾਂ ਫਿਰ ਖੱਟਰ ਸਰਕਾਰ ਵੱਲੋਂ ਨਹੀਂ ਲਿਆ ਗਿਆ ਤੇ ਉਹ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਦੋਸ਼ੀ ਬਣਾ ਸਕਦੇ ਨੇ ਹੁਣ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਕਾਲ ਪੈਂਦਾ ਸੀ ਸਾਰਿਆਂ ਨੂੰ ਪੰਜਾਬ ਦੇ ਕਿਸਾਨਾਂ ਦੀ ਯਾਦ ਆਉਂਦੀ ਸੀ ਅੱਜ ਜਦੋਂ ਕਿਸਾਨ ਬੇਹਾਲ ਹੈ ਉਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਤਾਂ ਸਭ ਹੱਥ ਧੋ ਕੇ ਕਿਸਾਨਾਂ ਦੇ ਪਿੱਛੇ ਪੈ ਗਏ ਨੇ
Last Updated : Nov 5, 2019, 12:01 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.