ਚੰਡੀਗੜ੍ਹ: ਪਿਛਲੇ ਦਿਨੀ ਈਡੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘੁਟਾਲਾ ਮਾਮਲੇ 'ਚ 2 ਨਵੰਬਰ ਦਾ ਨੋਟਿਸ ਭੇਜਿਆ ਗਿਆ ਸੀ। ਜਿਸ 'ਚ ਸਭ ਦੀਆਂ ਨਜ਼ਰਾਂ ਸਨ ਕਿ ਅੱਜ ਅਰਵਿੰਦ ਕੇਜਰੀਵਾਲ ਈਡੀ ਦੀ ਪੁੱਛਗਿਛ 'ਚ ਸ਼ਾਮਲ ਹੋਣਗੇ ਪਰ ਕੇਜਰੀਵਾਲ ਵਲੋਂ ਈਡੀ ਕੋਲ ਜਾਣ ਦੀ ਥਾਂ ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰਨ ਨੂੰ ਜ਼ਿਆਦਾ ਤਰਜ਼ੀਹ ਦਿੱਤੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਲੋਂ ਰੋਡ ਸ਼ੋਅ ਕੀਤਾ ਜਾਣਾ ਹੈ। ਉਧਰ ਇਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਨਿਸ਼ਾਨਾ ਸਾਧਿਆ ਗਿਆ ਹੈ। (Sukhbir Badal Targeted on Kjeriwal) (Madhya Pradesh election campaign)
ਈਡੀ ਕੋਲ ਜਾਣ ਦੀ ਥਾਂ ਮੱਧ ਪ੍ਰਦੇਸ਼ ਗਏ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਦਿਆਂ ਕਿਹਾ ਕਿ, ਦਿੱਲੀ ਸ਼ਰਾਬ ਘੋਟਾਲੇ ਦੀ ਜਾਂਚ ਲਈ ਈ ਡੀ ਦੇ ਸਾਹਮਣੇ ਪੇਸ਼ ਹੋਣ ਦੀ ਥਾਂ ਅਰਵਿੰਦ ਕੇਜਰੀਵਾਲ ਅੱਜ ਮੱਧ ਪ੍ਰਦੇਸ਼ ਰੋਡ ਸ਼ੋਅ ਕਰਨ ਜਾ ਰਿਹਾ ਹੈ, ਪਰ ਇੱਕ ਵਾਰ ਫਿਰ ਇਸਦਾ ਵਿੱਤੀ ਬੋਝ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ ਕਿਉਂਕਿ ਉਸਨੂੰ ਲਿਜਾਉਣ ਅਤੇ ਲਿਆਉਣ ਦਾ ਕੰਮ ਕਠਪੁਤਲੀ ਭਗਵੰਤ ਮਾਨ ਨੂੰ ਸੌਂਪਿਆ ਗਿਆ ਹੈ।
-
ਦਿੱਲੀ ਸ਼ਰਾਬ ਘੋਟਾਲੇ ਦੀ ਜਾਂਚ ਲਈ ਈ ਡੀ ਦੇ ਸਾਹਮਣੇ ਪੇਸ਼ ਹੋਣ ਦੀ ਥਾਂ ਅਰਵਿੰਦ ਕੇਜਰੀਵਾਲ ਅੱਜ ਮੱਧ ਪ੍ਰਦੇਸ਼ ਰੋਡ ਸ਼ੋਅ ਕਰਨ ਜਾ ਰਿਹਾ ਹੈ, ਪਰ ਇੱਕ ਵਾਰ ਫਿਰ ਇਸਦਾ ਵਿੱਤੀ ਬੋਝ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ ਕਿਉਂਕਿ ਉਸਨੂੰ ਲਿਜਾਉਣ ਅਤੇ ਲਿਆਉਣ ਦਾ ਕੰਮ ਕਠਪੁਤਲੀ ਭਗਵੰਤ ਮਾਨ ਨੂੰ ਸੌਂਪਿਆ ਗਿਆ ਹੈ।
— Sukhbir Singh Badal (@officeofssbadal) November 2, 2023 " class="align-text-top noRightClick twitterSection" data="
ਬਹੁਤਾ ਬੋਲਣ ਵਾਲਾ ਨਕਲੀ ਮੁਖਮੰਤਰੀ… pic.twitter.com/Yec8v7Wpmc
">ਦਿੱਲੀ ਸ਼ਰਾਬ ਘੋਟਾਲੇ ਦੀ ਜਾਂਚ ਲਈ ਈ ਡੀ ਦੇ ਸਾਹਮਣੇ ਪੇਸ਼ ਹੋਣ ਦੀ ਥਾਂ ਅਰਵਿੰਦ ਕੇਜਰੀਵਾਲ ਅੱਜ ਮੱਧ ਪ੍ਰਦੇਸ਼ ਰੋਡ ਸ਼ੋਅ ਕਰਨ ਜਾ ਰਿਹਾ ਹੈ, ਪਰ ਇੱਕ ਵਾਰ ਫਿਰ ਇਸਦਾ ਵਿੱਤੀ ਬੋਝ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ ਕਿਉਂਕਿ ਉਸਨੂੰ ਲਿਜਾਉਣ ਅਤੇ ਲਿਆਉਣ ਦਾ ਕੰਮ ਕਠਪੁਤਲੀ ਭਗਵੰਤ ਮਾਨ ਨੂੰ ਸੌਂਪਿਆ ਗਿਆ ਹੈ।
— Sukhbir Singh Badal (@officeofssbadal) November 2, 2023
ਬਹੁਤਾ ਬੋਲਣ ਵਾਲਾ ਨਕਲੀ ਮੁਖਮੰਤਰੀ… pic.twitter.com/Yec8v7Wpmcਦਿੱਲੀ ਸ਼ਰਾਬ ਘੋਟਾਲੇ ਦੀ ਜਾਂਚ ਲਈ ਈ ਡੀ ਦੇ ਸਾਹਮਣੇ ਪੇਸ਼ ਹੋਣ ਦੀ ਥਾਂ ਅਰਵਿੰਦ ਕੇਜਰੀਵਾਲ ਅੱਜ ਮੱਧ ਪ੍ਰਦੇਸ਼ ਰੋਡ ਸ਼ੋਅ ਕਰਨ ਜਾ ਰਿਹਾ ਹੈ, ਪਰ ਇੱਕ ਵਾਰ ਫਿਰ ਇਸਦਾ ਵਿੱਤੀ ਬੋਝ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ ਕਿਉਂਕਿ ਉਸਨੂੰ ਲਿਜਾਉਣ ਅਤੇ ਲਿਆਉਣ ਦਾ ਕੰਮ ਕਠਪੁਤਲੀ ਭਗਵੰਤ ਮਾਨ ਨੂੰ ਸੌਂਪਿਆ ਗਿਆ ਹੈ।
— Sukhbir Singh Badal (@officeofssbadal) November 2, 2023
ਬਹੁਤਾ ਬੋਲਣ ਵਾਲਾ ਨਕਲੀ ਮੁਖਮੰਤਰੀ… pic.twitter.com/Yec8v7Wpmc
ਕੇਜਰੀਵਾਲ ਲਈ ਪੰਜਾਬ ਦੇ ਖ਼ਜਾਨੇ ਦੀ ਅੰਨ੍ਹੀ ਲੁੱਟ: ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਐਕਸ 'ਤੇ ਲਿਖਿਆ ਕਿ, ਬਹੁਤਾ ਬੋਲਣ ਵਾਲਾ ਨਕਲੀ ਮੁੱਖ ਮੰਤਰੀ ਖ਼ਜਾਨੇ ਦੀ ਕੀਤੀ ਜਾ ਰਹੀ ਇਸ ਅੰਨ੍ਹੀ ਲੁੱਟ ਬਾਰੇ ਕਿਉਂ ਨਹੀਂ ਬੋਲਦਾ? ਇਹ ਜਹਾਜ ਅਤੇ ਹੋਟਲਾਂ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਦੇ ਖ਼ਜਾਨੇ 'ਚੋਂ ਕਿਉਂ ਕੀਤਾ ਜਾ ਰਿਹਾ ਹੈ? "ਪੰਜਾਬ ਮੰਗਦਾ ਜਵਾਬ"
ਪਹਿਲਾਂ ਹੀ ਜੇਲ੍ਹ 'ਚ ਸਿਸੋਦੀਆ ਤੇ ਸੰਜੇ ਸਿੰਘ: ਕਾਬਿਲੇਗੌਰ ਹੈ ਕਿ ਦਿੱਲੀ ਸ਼ਰਾਬ ਘੁਟਾਲੇ ਦੀ ਜਾਂਚ 'ਚ ਪਹਿਲਾਂ ਹੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਰਹੇ ਮਨੀਸ਼ ਸਿਸੋਦੀਆ ਜੇਲ੍ਹ 'ਚ ਬੰਦ ਹਨ, ਜਿੰਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਵੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਸੀ। ਇਸ ਦੇ ਨਾਲ ਹੀ ਪਿਛਲੇ ਦਿਨੀਂ ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਵੀ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਜੇਲ੍ਹ 'ਚ ਹੀ ਬੰਦ ਹਨ। ਹੁਣ ਅਰਵਿੰਦ ਕੇਜਰੀਵਾਲ ਤੋਂ ਈਡੀ ਵਲੋਂ ਪੁੱਛਗਿਛ ਕੀਤੀ ਜਾਣੀ ਹੈ ਤੇ ਨਾਲ ਹੀ ਇਹ ਚਰਚਾਵਾਂ ਵੀ ਹਨ ਕਿ ਦਿੱਲੀ ਸ਼ਰਾਬ ਘੁਟਾਲਾ ਅਰਵਿੰਦ ਕੇਜਰੀਵਾਲ ਲਈ ਮੁਸੀਬਤ ਖੜੀ ਕਰ ਸਕਦਾ ਹੈ।
- Delhi Liquor Scam: ਅਰਵਿੰਦ ਕੇਜਰੀਵਾਲ ਅੱਜ ਈਡੀ ਸਾਹਮਣੇ ਨਹੀਂ ਹੋਣਗੇ ਪੇਸ਼, ਮੁੱਖ ਮੰਤਰੀ ਪੰਜਾਬ ਨਾਲ ਐੱਮਪੀ ਦੇ ਸਿੰਗਰੌਲੀ 'ਚ ਕਰਨਗੇ ਰੋਡ ਸ਼ੌਅ
- Release Of Balwant Singh Rajoana: ਰਾਜੋਆਣਾ ਦੀ ਭੈਣ ਕਮਲਦੀਪ ਕੌਰ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ , ਕਿਹਾ-ਸ਼੍ਰੋਮਣੀ ਕਮੋਟੀ ਅਤੇ SAD ਨੇ ਰਾਜੋਆਣਾ ਦੀ ਰਿਹਾਈ 'ਤੇ ਖੜ੍ਹੇ ਕੀਤੇ ਹੱਥ
- Diwali Not Celebrated In Bathinda's Villages : ਪੰਜ ਦਹਾਕਿਆਂ ਤੋਂ ਬਠਿੰਡਾ ਦੇ ਕਈ ਪਿੰਡਾਂ ਨੇ ਨਹੀਂ ਮਨਾਈ ਦਿਵਾਲੀ,ਕਾਰਨ ਜਾਣ ਕੇ ਤੁਸੀ ਵੀ ਹੋ ਜਾਓਗੇ ਹੈਰਾਨ
ਪੰਜਾਬ 'ਚ ਵੀ ਉਠੀ ਜਾਂਚ ਦੀ ਮੰਗ: ਇਸ ਦੇ ਨਾਲ ਹੀ ਇਹ ਵੀ ਦੇਖਣਾ ਖਾਸ ਹੋਵੇਗਾ ਕਿ ਜੇਕਰ ਅਰਵਿੰਦ ਕੇਜਰੀਵਾਲ 'ਤੇ ਐਕਸ਼ਨ ਲਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਦਿੱਲੀ ਦੀ ਸੱਤਾ ਕਿਸਦੇ ਹੱਥ ਆਉਂਦੀ ਹੈ। ਦੱਸ ਦਈਏ ਕਿ ਉਧਰ ਪੰਜਾਬ 'ਚ ਵੀ ਵਿਰੋਧੀ ਪਾਰਟੀਆਂ ਇਸ ਸ਼ਰਾਬ ਨੀਤੀ ਨੂੰ ਲੈਕੇ ਕਾਰਵਾਈ ਦੀ ਮੰਗ ਕਰ ਰਹੀਆਂ ਹਨ, ਕਿਉਂਕਿ ਉਨ੍ਹਾਂ ਦਾ ਕਹਿਣਾ ਕਿ ਦਿੱਲੀ ਦੀ ਤਰਜ 'ਤੇ ਹੀ ਪੰਜਾਬ 'ਚ ਵੀ ਸ਼ਰਾਬ ਨੀਤੀ ਬਣਾਈ ਗਈ ਸੀ।