ETV Bharat / state

ਸੁਖਬੀਰ ਬਾਦਲ ਦੀ ਕੈਪਟਨ ਨੂੰ ਅਪੀਲ, ਸੂਬੇ 'ਚ 1 ਜੂਨ ਤੋਂ ਸ਼ੁਰੂ ਕੀਤੀ ਜਾਵੇ ਝੋਨੇ ਦੀ ਬਿਜਾਈ

author img

By

Published : May 5, 2020, 8:10 PM IST

ਲੇਬਰ ਦੀ ਘਾਟ ਕਾਰਨ ਸੁਖਬੀਰ ਬਾਦਲ ਨੇ 1 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਨ ਦੀ ਦਿੱਤੀ ਸਲਾਹ। ਝੋਨਾ ਟਰਾਂਸਪਲਾਂਟਰਜ਼ ਖਰੀਦਣ ਦੇ ਚਾਹਵਾਨ ਕਿਸਾਨਾਂ ਨੂੰ 75ਫੀਸਦੀ ਸਬਸਿਡੀ ਦਿੱਤੀ ਜਾਣ ਦੀ ਗੱਲ ਵੀ ਆਖੀ ਹੈ।

ਸੁਖਬੀਰ ਬਾਦਲ
ਸੁਖਬੀਰ ਬਾਦਲ

ਚੰਡੀਗੜ੍ਹ: ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਨੂੰ ਮਜ਼ਦੂਰਾਂ ਦੀ ਕਮੀ ਨੂੰ ਧਿਆਨ 'ਚ ਰੱਖਦਿਆਂ 15 ਜੂਨ ਤਕ ਝੋਨੇ ਦੀ ਬਿਜਾਈ ਨਾ ਕਰਨ ਤੇ ਲਾਈ ਪਾਬੰਦੀ ਹਟਾਉਣ ਅਤੇ ਇੱਕ ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕੀਤੇ ਜਾਣ ਦੀ ਕੀਤੀ ਅਪੀਲ ਕੀਤੀ ਹੈ।

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਸੂਬੇ ਅੰਦਰ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਦੀ ਗਿਣਤੀ ਵਧਾਉਣ ਲਈ ਕਦਮ ਚੁੱਕਣ ਅਤੇ ਝੋਨਾ ਟਰਾਂਸਪਲਾਂਟਰਜ਼ ਖਰੀਦਣ ਦੇ ਚਾਹਵਾਨ ਕਿਸਾਨਾਂ ਨੂੰ 75 ਫੀਸਦੀ ਸਬਸਿਡੀ ਦਿੱਤੀ ਜਾਣ ਦੀ ਗੱਲ ਵੀ ਆਖੀ ਹੈ। ਬਾਦਲ ਨੇ ਕਿਸਾਨਾਂ ਨੂੰ ਲੇਬਰ ਦੀ ਘਾਟ ਕਾਰਨ ਝੋਨਾ ਨਾ ਲਾ ਸਕਣ ਵਾਲੇ ਕਿਸਾਨਾਂ ਲਈ ਸੂਬੇ ਸਰਕਾਰ ਨੂੰ ਨਕਦ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਕਦ ਆਰਥਿਕ ਸਹਾਇਤਾ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰੇਗੀ ਅਤੇ ਉਹ ਮੱਕੀ ਆਦਿ ਫਸਲਾਂ ਬੀਜਣਗੇ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ।

ਬਾਦਲ ਨੇ ਸਰਕਾਰ ਨੂੰ ਝੋਨੇ ਦੀ ਵੰਨਗੀ ਪੂਸਾ 44 ਦੀ ਬਿਜਾਈ ਨੂੰ ਮੰਜ਼ੂਰੀ ਦੇਣ ਲਈ ਵੀ ਆਖਿਆ ਹੈ। ਦੂਜੀਆਂ ਵੰਨਗੀਆਂ ਦੇ ਮੁਕਾਬਲੇ ਇਸ ਵੰਨਗੀ ਦੀ ਫਸਲ ਨੂੰ ਪੱਕਣ ਵਿਚ 20 ਤੋਂ 22 ਦਿਨ ਵੱਧ ਗੱਗਦੇ ਹਨ, ਜਿਸ ਕਰਕੇ ਇਸ ਅੰਦਰ ਨਮੀ ਦੀ ਮਾਤਰਾ ਵਧ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਝੋਨੇ ਦੀ ਬਿਜਾਈ ਨੂੰ ਅਗੇਤੀ ਕਰ ਦਿੰਦੀ ਹੈ ਤਾਂ ਪੂਸਾ 44 ਦੀ ਅਸਾਨੀ ਨਾਲ ਸਮੇਂ ਸਿਰ ਕਟਾਈ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪੂਸਾ-44 ਦਾ ਝਾੜ ਪ੍ਰਤੀ ਏਕੜ 20 ਤੋਂ 22 ਕੁਇੰਟਲ ਵੱਧ ਹੁੰਦਾ ਹੈ, ਇਸ ਨਾਲ ਮੌਜੂਦਾ ਕਣਕ ਦੀ ਵਾਢੀ ਅਤੇ ਝੋਨੇ ਦੀ ਬਿਜਾਈ ਵੇਲੇ ਮਹਿੰਗੀ ਮਜ਼ਦੂਰੀ ਕਰਕੇ ਕਿਸਾਨਾਂ ਦੇ ਵਧੇ ਖਰਚਿਆਂ ਦੀ ਕੁੱਝ ਹੱਦ ਤਕ ਭਰਪਾਈ ਹੋ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਪੂਸਾ 44 ਦਾ ਬੀਜ ਖਰੀਦੀ ਬੈਠੇ ਹਨ।

ਬਾਦਲ ਨੇ ਮੁੱਖ ਮੰਤਰੀ ਨੂੰ ਪਟਿਆਲਾ, ਰੋਪੜ, ਮੋਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਅਪੀਲ ਕੀਤੀ ਜਿਨ੍ਹਾਂ ਦੀ ਬੇਮੌਸਮੇ ਮੀਂਹ ਕਰਕੇ ਫਸਲਾਂ ਦਾ ਝਾੜ ਘਟ ਗਈ ਹੈ ਅਤੇ ਸੁੱਕੇ ਦਾਣੇ ਕਰਕੇ ਪੂਰੀ ਕੀਮਤ ਨਹੀਂ ਮਿਲੀ ਹੈ। ਉਹਨਾਂ ਕਿਹਾ ਕਿ ਇਹਨਾਂ ਕਿਸਾਨਾਂ ਨੂੰ ਸੂਬੇ ਕੋਲ ਪਏ 6 ਹਜ਼ਾਰ ਕਰੋੜ ਰੁਪਏ ਦੇ ਕੁਦਰਤੀ ਆਫ਼ਤ ਰਾਹਤ ਫੰਡ ਵਿੱਚੋਂ ਮੁਆਵਜ਼ਾ ਦਿੱਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਬਾਦਲ ਵੱਲੋਂ ਸਰਕਰਾ ਨੂੰ ਭਾਰੀ ਨੁਕਸਾਨ ਵਾਲੇ ਸ਼ਬਜ਼ੀ ਦੇ ਕਾਸ਼ਤਕਾਰਾਂ ਨੂੰ ਵੀ ਮੁਆਵਜ਼ਾ ਦੇਣ ਦੁੱਧ ਦਾ ਖਰੀਦ ਮੁੱਲ ਵਧਾਉਣ ਲਈ ਦੀ ਅਪੀਲ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.