ਚੰਡੀਗੜ੍ਹ: ਪੂਰੇ ਭਾਰਤ ਤੋਂ ਵਧੀਆ ਉੱਚ ਵਿੱਦਿਆ ਅਤੇ ਚੰਗੇ ਭਵਿੱਖ ਲਈ ਹਰ ਸਾਲ ਲੱਖਾਂ ਨੌਜਵਾਨ ਵਿਦਿਆਰਥੀ ਵਿਦੇਸ਼ਾਂ ਵਿੱਚ ਪਰਵਾਸ ਕਰਦੇ ਨੇ। ਇਹ ਵੀ ਵੇਖਿਆ ਜਾਂਦਾ ਹੈ ਕਿ ਪੰਜਾਬ ਦਾ ਲਗਭਗ ਹਰ ਦੂਜਾ ਨੌਜਵਾਨ ਵਿਦੇਸ਼ ਵਿੱਚ ਜਾਕੇ ਪੜ੍ਹਾਈ ਕਰਨ ਦਾ ਚਾਹਵਾਨ ਹੈ। ਪੰਜਾਬੀਆਂ ਦੇ ਵਿੱਚ ਵਿਦੇਸ਼ ਜਾਣ ਦੀ ਸਭ ਤੋਂ ਜ਼ਿਆਦਾ ਤਾਂਘ ਨੂੰ ਹੁਣ (Beyond Beds and Boundaries) ਬਿਓਂਡ ਬੈੱਡਸ ਐਂਡ ਬਾਉਂਡਰੀਜ਼ –ਇੰਡੀਅਨ ਸਟੂਡੈਂਟ ਮੋਬਿਲਿਟੀ 2023 ਦੀ ਰਿਪੋਰਟ ਨੇ ਸਾਬਿਤ ਕਰ ਦਿੱਤਾ ਹੈ। ਇਹ ਰਿਪੋਰਟ 27 ਅਕਤੂਬਰ ਨੂੰ ਦਿੱਲੀ ਵਿੱਚ ਗਲੋਬਲ ਐਜੂਕੇਸ਼ਨ ਕਨਕਲੇਵ ਵਿੱਚ ਲਾਂਚ ਕੀਤੀ ਗਈ।
ਰਿਪੋਰਟ ਨੇ ਕੀਤੇ ਅਹਿਮ ਅੰਕੜੇ ਨਸ਼ਰ: ਰਿਪੋਰਟ ਮੁਤਾਬਿਕ ਖੁਲਾਸਾ ਹੋਇਆ ਹੈ ਕਿ ਪੰਜਾਬ, ਤੇਲੰਗਾਨਾ ਅਤੇ ਮਹਾਰਾਸ਼ਟਰ ਤੋਂ ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਵਿਦੇਸ਼ ਜਾਣ ਵਾਲਿਆਂ ਵਿੱਚ ਪੰਜਾਬ ਤੋਂ 12.5%, ਆਂਧਰਾ ਪ੍ਰਦੇਸ਼-ਤੇਲੰਗਾਨਾ ਤੋਂ 12.5%, ਮਹਾਰਾਸ਼ਟਰ ਤੋਂ 12.5%, ਗੁਜਰਾਤ ਤੋਂ 8%, ਦਿੱਲੀ/ਐਨਸੀਆਰ ਤੋਂ 8%, ਤਾਮਿਲਨਾਡੂ ਤੋਂ 8%, 6% ਕਰਨਾਟਕ ਤੋਂ ਅਤੇ ਬਾਕੀ 33% ਦੂਜੇ ਸੂਬਿਆਂ ਤੋਂ ਹਨ। ਇਹ ਵੀ ਖੁਲਾਸਾ ਹੋਇਆ ਕਿ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਜ਼ਿਆਦਾਤਰ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਜਾਣ ਨੂੰ ਤਰਜੀਹ (Preference to go to Canada and Australia) ਦਿੰਦੇ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਵਿਦਿਆਰਥੀ ਜਰਮਨੀ, ਕਿਰਗਿਸਤਾਨ, ਆਇਰਲੈਂਡ, ਸਿੰਗਾਪੁਰ, ਰੂਸ ਅਤੇ ਫਰਾਂਸ ਵੀ ਜਾਣ ਲੱਗੇ ਹਨ।
- US Military Aid For Ukraine : ਅਮਰੀਕਾ ਨੇ ਯੂਕਰੇਨ ਲਈ 150 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦਾ ਕੀਤਾ ਐਲਾਨ
- Pentagon On Israel Hamas war: ਪੇਂਟਾਗਨ ਦੇ ਅਧਿਕਾਰੀ ਨੇ ਦੱਸਿਆ ਕਿ ਮੱਧ ਪੂਰਬ 'ਚ ਤਾਇਨਾਤ ਕੀਤੇ ਜਾ ਰਹੇ ਹਨ 900 ਅਮਰੀਕੀ ਸੈਨਿਕ
- India Resumes Visa Services In Canada: ਭਾਰਤ ਨੇ ਕੈਨੇਡੀਅਨਾਂ ਲਈ ਵੀਜ਼ਾ ਸੇਵਾ ਕੀਤੀ ਸ਼ੁਰੂ, ਇਨ੍ਹਾਂ ਲੋਕਾਂ ਨੂੰ ਮਿਲੇਗੀ ਸਹੂਲਤ
20 ਲੱਖ ਤੋਂ ਜ਼ਿਆਦਾ ਵਿਦਿਆਰਥੀ ਕਰਨਗੇ ਪਰਵਾਸ: ਬਿਓਂਡ ਬੈੱਡਸ ਐਂਡ ਬਾਉਂਡਰੀਜ਼ –ਇੰਡੀਅਨ ਸਟੂਡੈਂਟ ਮੋਬਿਲਿਟੀ 2023 ਦੀ ਰਿਪੋਰਟ ਵਿੱਚ ਅੱਗੇ ਇਹ ਵੀ ਸਪੱਸ਼ਟ ਦੱਸਿਆ ਗਿਆ ਹੈ ਕਿ ਸਾਲ 2019 ਵਿੱਚ ਲਗਭਗ 10 ਲੱਖ 90 ਹਜ਼ਾਰ ਭਾਰਤੀ ਵਿਦਿਆਰਥੀਆਂ ਨੇ ਵਿਦੇਸ਼ਾਂ ਵਿੱਚ ਸਿੱਖਿਆ ਲਈ। ਇਸ ਅੰਕੜੇ ਵਿੱਚ 2022 ਵਿੱਚ 7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜੋ ਲਗਭਗ 13 ਲੱਖ 24 ਹਜ਼ਾਰ ਵਿਦਿਆਰਥੀਆਂ ਤੱਕ ਪਹੁੰਚ ਗਿਆ। ਰਿਪੋਰਟ ਮੁਤਾਬਿਕ ਜੇਕਰ 15 ਫੀਸਦੀ ਵਾਧੇ ਦੀ ਮੌਜੂਦਾ ਦਰ ਜਾਰੀ ਰਹੀ ਤਾਂ 2025 ਤੱਕ ਵਿਦੇਸ਼ਾਂ 'ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ (Number of Indian students) 20 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ।