ਚੰਡੀਗੜ੍ਹ: ਬੀਤੇ ਦਿਨ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੇਂਦਰ ਸਰਕਾਰ ਦੇ ਫੈਸਲੇ ਦੀ ਨਿਖੇਧੀ ਕੀਤੀ ਗਈ। ਦਰਅਸਲ ਕੇਂਦਰ ਸਰਕਾਰ ਵੱਲੋਂ ਜੁੱਤੀ ਬਣਾਉਣ/ ਸ਼ੂਮੇਕਿੰਗ (ਪੰਜਾਬੀ ਜੁੱਤੀ) ਇੰਡਸਟਰੀ 'ਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਨੂੰ ਲੈਕੇ ਸੰਧਵਾਂ ਨੇ ਸਰਕਾਰ ਦੇ ਫ਼ੈਸਲੇ ਨੂੰ ਆਪਹੁਦਰਾ ਕਰਾਰ ਦਿੱਤਾ ਹੈ। ਉਨ੍ਹਾਂ ਇਸ ਫ਼ੈਸਲੇ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ। ਇਸ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ।
ਸਦੀਆਂ ਤੋਂ ਆਪਣੇ ਹੱਥਾਂ ਨਾਲ ਜੁੱਤੀਆਂ ਬਣਾਉਣ ਵਾਲੇ ਕਾਰੀਗਰਾਂ (Shoe makares) ਲਈ ਤੁਰੰਤ ਵਿੱਤੀ ਸਹਾਇਤਾ ਦੀ ਮੰਗ ਕਰਦਿਆਂ ਸਪੀਕਰ ਨੇ ਕਿਹਾ ਕਿ ਇਹ ਲੋਕ ਸਦੀਆਂ ਪੁਰਾਣੀ ਪਰੰਪਰਾ ਨੂੰ ਜੀਵੰਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ਇਸ ਆਪਹੁਦਰੇ ਫ਼ੈਸਲੇ ਨਾਲ ਇਸ ਰਵਾਇਤੀ ਉਦਯੋਗ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਇਨ੍ਹਾਂ ਰਵਾਇਤੀ ਕਿੱਤਿਆਂ ਦਾ ਸਮਰਥਨ ਕੀਤਾ ਜਾਵੇ ਤਾਂ ਜੋ ਹੱਥੀਂ ਜੁੱਤੀ ਬਣਾਉਣ ਵਾਲੇ ਕਾਰੀਗਰ ਆਪਣੀ ਰੋਜ਼ੀ-ਰੋਟੀ ਕਮਾ ਸਕਣ।
- Winter Session 2023 : ਮੋਦੀ ਨੇ ਕਿਹਾ- ਸਰਕਾਰ ਖਿਲਾਫ ਕੋਈ ਲਹਿਰ ਨਹੀਂ, ਵਿਰੋਧੀ ਧਿਰ ਨੂੰ ਸਦਨ 'ਚ ਹਾਰ ਦਾ ਗੁੱਸਾ ਨਹੀਂ ਕੱਢਣਾ ਚਾਹੀਦਾ
- ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ 'ਆਪ' ਨੇ ਭਾਜਪਾ ਨੂੰ ਦਿੱਤੀ ਵਧਾਈ, ਕਿਹਾ- ਆਪਣੇ ਵਾਅਦਿਆਂ 'ਤੇ ਖਰਾ ਉਤਰੇਗੀ ਭਾਜਪਾ
- Mizoram Elections Result Live Updates : ਮਿਜ਼ੋਰਮ ਵਿਧਾਨਸਭਾ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ, ਜਾਣੋ ਹਰ ਅਪਡੇਟ
ਕੇਂਦਰ ਸਰਕਾਰ ਵੱਡੇ ਉਦਯੋਗਿਕ ਦਿੱਗਜਾਂ ਦੀ ਸਹਾਇਤਾ ਕਰ ਰਹੀ : ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਲੋਕ ਪੱਖੀ ਅਤੇ ਉਦਯੋਗ ਪੱਖੀ ਨੀਤੀਆਂ ਨਾਲ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਵੱਡੇ ਉਪਰਾਲੇ ਕਰ ਰਹੀ ਹੈ। ਪਰ ਇਸ ਦੇ ਉਲਟ ਕੇਂਦਰ ਸਰਕਾਰ ਵੱਡੇ ਉਦਯੋਗਿਕ ਦਿੱਗਜਾਂ ਦੀ ਸਹਾਇਤਾ ਤਾਂ ਕਰ ਰਹੀ ਹੈ। ਜਦਕਿ ਹਰ ਕਿਸਮ ਦੇ ਅਸੰਗਠਿਤ ਖੇਤਰਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। (ਪ੍ਰੈਸ ਨੋਟ)