ਚੰਡੀਗੜ : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਬੰਦ ਦਾ ਮਾਹੌਲ ਚੱਲ ਰਿਹਾ ਹੈ ਅਤੇ ਇਸ ਦੇ ਅਧੀਨ ਸੂਬੇ ਦੇ ਸਾਰੇ ਉਦਯੋਗ ਅਤੇ ਇੰਡਸਟਰੀਆਂ ਬੰਦ ਕਰ ਦਿੱਤੀਆ ਗਈਆਂ ਹਨ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਅਤੇ ਸੋਨਾਲੀਕਾ ਟਰੈਕਟਰਜ਼ ਦੇ ਉਪ-ਚੇਅਰਮੈਨ ਏ.ਐਸ. ਮਿੱਤਲ ਵੱਲੋਂ ਕੋਵਿਡ-19 ਦੇ ਖ਼ਤਰੇ ਨੂੰ ਲੈ ਕੇ ਬੰਦ ਦੇ ਸਮੇਂ ਦੌਰਾਨ ਆਪਣੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਦੇ ਲਏ ਗਏ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।
-
Appreciate @Sonalika_India's decision to close their units till 31st Mar with full wages to employees. Also thank associations of higher & technical education institutions for offering campuses for quarantine & isolation. I appeal to all to join in the fight against #Covid19. https://t.co/OfsuXvrrut
— Capt.Amarinder Singh (@capt_amarinder) March 22, 2020 " class="align-text-top noRightClick twitterSection" data="
">Appreciate @Sonalika_India's decision to close their units till 31st Mar with full wages to employees. Also thank associations of higher & technical education institutions for offering campuses for quarantine & isolation. I appeal to all to join in the fight against #Covid19. https://t.co/OfsuXvrrut
— Capt.Amarinder Singh (@capt_amarinder) March 22, 2020Appreciate @Sonalika_India's decision to close their units till 31st Mar with full wages to employees. Also thank associations of higher & technical education institutions for offering campuses for quarantine & isolation. I appeal to all to join in the fight against #Covid19. https://t.co/OfsuXvrrut
— Capt.Amarinder Singh (@capt_amarinder) March 22, 2020
ਮੁੱਖ ਮੰਤਰੀ ਕੈਪਟਨ ਨੇ ਦੂਜੇ ਉਦਯੋਗਪਤੀਆਂ ਨੂੰ ਅਪੀਲ ਕਰਦੇ ਹੋਏ ਰਾਜਿੰਦਰ ਗੁਪਤਾ ਅਤੇ ਏ.ਐੱਸ ਮਿੱਤਲ ਦੇ ਕਦਮ ਨੂੰ ਅਪਣਾਉਣ ਲਈ ਕਿਹਾ ਹੈ। ਉਨਾਂ ਕਿਹਾ ਕਿ ਉਦਯੋਗਾਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਖ਼ਾਸ ਕਰ ਕੇ ਉਦਯੋਗਿਕ ਕਾਮਿਆਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ।
ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਦੀ ਅਪੀਲ ’ਤੇ ਗੌਰ-ਕਰਦਿਆਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਬੰਦ ਦੌਰਾਨ ਆਪਣੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ, ਮਕਾਨ ਤੇ ਭੋਜਨ ਦੇਣ ਦੀ ਪੇਸ਼ਕਸ਼ ਕੀਤੀ ਹੈ।
ਇਸੇ ਦੌਰਾਨ ਸੋਨਾਲੀਕਾ ਟਰੈਕਟਰਜ਼ ਦੇ ਵਾਈਸ ਚੇਅਰਮੈਨ ਏ.ਐਸ. ਮਿੱਤਲ ਨੇ ਵੀ 31 ਮਾਰਚ ਤੱਕ ਯੂਨਿਟ ਬੰਦ ਕਰਨ ਦੇ ਸਮੇਂ ਦੌਰਾਨ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਵਿਡ-19 ਦੇ ਖ਼ਤਰੇ ਦੇ ਮੱਦੇਨਜ਼ਰ ਲਾਈਆਂ ਬੰਦਸ਼ਾਂ ਕਰਕੇ ਸੂਬੇ ਵਿੱਚ ਰਜਿਸਟਰਡ ਸਾਰੇ ਉਸਾਰੀਆਂ ਕਿਰਤੀਆਂ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ।