ਚੰਡੀਗੜ੍ਹ : ਬੀਤੇ ਦਿਨ ਰਾਜਸਥਾਨ 'ਚ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਹੋਇਆ ਸੀ ਜਿਸ ਨੂੰ ਲੈਕੇ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਆਪਣੇ ਆਪਣੇ ਤਰਕ ਵੀ ਦਿੱਤੇ ਜਾ ਰਹੇ ਹਨ। ਉਥੇ ਹੀ ਇਸ ਕਤਲ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਪ੍ਰਤੀਕ੍ਰਿਆ ਦਿੱਤੀ ਜਿਸ ਵਿੱਚ ਉਨ੍ਹਾਂ ਨੇ ਗੈਂਗਸਟਰਾਂ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ।
ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਪਾਈ ਪੋਸਟ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਲਿੱਖਿਆ-"ਲਗੇਗੀ ਆਗ ਤੋ ਆਏਂਗੇ ਘਰ ਕਈ ਜਦ ਮੇਂ, ਯਹਾਂ ਪਰ ਸਿਰਫ ਹਮਾਰਾ ਮਕਾਨ ਥੋੜੀ ਹੈ।" ਅੱਜ ਸਿੱਧੂ ਦੇ ਜਾਣ ਤੋਂ 556 ਦਿਨ ਬਾਅਦ ਵੀ ਉਹ ਇਨਸਾਫ਼ ਦੀ ਉਡੀਕ ਕਰ ਰਹੇ ਹਾਂ।"
-
'लगेगी आग तो आएंगे घर कई जद में, यहां पे सिर्फ हमारा मकान थोड़ी है'
— Sardar Balkaur Singh Sidhu (@iBalkaurSidhu) December 6, 2023 " class="align-text-top noRightClick twitterSection" data="
556 DAYS AFTER SIDHU #JusticeForSidhuMooseWala
1/2
As long as governments keep pampering, supporting, and glorifying gangsters, more families will suffer losses. pic.twitter.com/Gq8OPxmG6I
">'लगेगी आग तो आएंगे घर कई जद में, यहां पे सिर्फ हमारा मकान थोड़ी है'
— Sardar Balkaur Singh Sidhu (@iBalkaurSidhu) December 6, 2023
556 DAYS AFTER SIDHU #JusticeForSidhuMooseWala
1/2
As long as governments keep pampering, supporting, and glorifying gangsters, more families will suffer losses. pic.twitter.com/Gq8OPxmG6I'लगेगी आग तो आएंगे घर कई जद में, यहां पे सिर्फ हमारा मकान थोड़ी है'
— Sardar Balkaur Singh Sidhu (@iBalkaurSidhu) December 6, 2023
556 DAYS AFTER SIDHU #JusticeForSidhuMooseWala
1/2
As long as governments keep pampering, supporting, and glorifying gangsters, more families will suffer losses. pic.twitter.com/Gq8OPxmG6I
ਸ਼ਾਹੀ ਸਹੂਲਤਾਂ ਦੇ ਨਤੀਜੇ : ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਦੀ ਬਜਾਏ ਜਿੰਨਾ ਚਿਰ ਸਰਕਾਰ ਉਨ੍ਹਾਂ ਨੂੰ ਭੜਕਾਉਣ,ਮਦਦ,ਜੇਲ੍ਹਾਂ 'ਚ ਮੁਲਾਕਾਤਾਂ ਅਤੇ ਸੁਰੱਖਿਆ ਦੇ ਨਾਲ-ਨਾਲ ਗੱਡੀਆਂ ਦੇ ਕਾਫਲੇ ਵਰਗੀਆਂ ਸ਼ਾਹੀ ਸਹੂਲਤਾਂ ਪ੍ਰਦਾਨ ਕਰਦੀ ਰਹੇਗੀ, ਲੋਕਾਂ ਦੇ ਘਰਾਂ ਦੇ ਚਿਰਾਗ ਬੁਝਦੇ ਰਹਿਣਗੇ। ਬਲਕੌਰ ਸਿੰਘ ਨੇ ਕਿਹਾ ਕਿ ਮੇਰੀ ਲੜਾਈ ਸਿਰਫ਼ ਮੇਰੇ ਪੁੱਤਰ ਸ਼ੁਭਦੀਪ ਨੂੰ ਇਨਸਾਫ਼ ਦਿਵਾਉਣ ਲਈ ਨਹੀਂ, ਸਗੋਂ ਗੈਂਗਸਟਰ-ਸਿਆਸੀ ਗਠਜੋੜ ਨੂੰ ਜੜ੍ਹੋਂ ਪੁੱਟ ਕੇ ਹੋਰਨਾਂ ਘਰਾਂ ਦੇ ਬੁਝਦੇ ਚਿਰਾਗ ਬਚਾਉਣਾ ਹੈ।
ਰਾਜਪੂਤ ਆਫ ਇੰਡੀਆ ਨੇ ਬਲਕੌਰ ਦੀ ਪੋਸਟ ਨੂੰ ਟੈਗ ਕੀਤਾ : ਰਾਜਪੂਤ ਆਫ ਇੰਡੀਆ ਨੇ ਬਲਕੌਰ ਸਿੰਘ ਦੀ ਪੋਸਟ ਨੂੰ ਟੈਗ ਕੀਤਾ ਅਤੇ ਲਿਖਿਆ- 'ਜਾਣਨਾ ਚਾਹੋਗੇ ਕਿ ਇਹ ਅਪਰਾਧੀ ਨਿਡਰ ਕਿਉਂ ਹੈ? ਕਿਉਂਕਿ ਅਸੀਂ ਜਾਤਾਂ ਵਿੱਚ ਵੰਡੇ ਹੋਏ ਹਾਂ। ਜਦੋਂ ਉਹੀ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ, ਤਾਂ ਅਸੀਂ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੇਸ਼ ਭਗਤ ਹੈ, ਖਾਲਿਸਤਾਨੀਆਂ ਦਾ ਸਫਾਇਆ ਕਰ ਰਿਹਾ ਹੈ। ਜਦੋਂ ਰਾਜੂ ਨੇ ਠੇਹੱਠ ਨੂੰ ਮਾਰਿਆ ਤਾਂ ਉਸਨੇ ਕਿਹਾ ਕਿ ਮੈਂ ਅਪਰਾਧੀਆਂ ਨੂੰ ਮਾਰ ਕੇ ਕੀ ਗਲਤ ਕੀਤਾ ਹੈ? ਹੁਣ ਇਨ੍ਹਾਂ ਦੇ ਹੱਥ ਐਨੇ ਖੁੱਲ੍ਹ ਗਏ ਹਨ ਕਿ ਉਨ੍ਹਾਂ ਨੇ ਸਮਾਜ ਸੇਵੀ ਅਤੇ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦਾ ਖੁੱਲ੍ਹੇਆਮ ਕਤਲ ਕਰ ਦਿੱਤਾ ਹੈ। ਹੁਣ ਵੀ ਜੇਕਰ ਪ੍ਰਸ਼ਾਸਨ 'ਤੇ ਇਕੱਠੇ ਹੋ ਕੇ ਦਬਾਅ ਨਾ ਪਾਇਆ ਗਿਆ ਤਾਂ ਜਾਟਾਂ ਅਤੇ ਰਾਜਪੂਤਾਂ ਦੀ ਲੜਾਈ ਦਾ ਫਾਇਦਾ ਉਠਾ ਕੇ ਦੋਵਾਂ ਭਾਈਚਾਰਿਆਂ ਦੇ ਆਗੂ ਸ਼ਾਂਤ ਹੋ ਜਾਣਗੇ। ਸਮੇਂ ਸਿਰ ਜਾਗੋ।'
- Reservation for Sikhs in Kashmir: ਕਾਂਗਰਸੀ ਸਾਂਸਦ ਡਿੰਪਾ ਨੇ ਲੋਕ ਸਭਾ 'ਚ ਚੁੱਕਿਆ ਕਸ਼ਮੀਰੀ ਸਿੱਖਾਂ ਦੇ ਰਾਖਵੇਂਕਰਨ ਦਾ ਮੁੱਦਾ, ਕਿਹਾ ਨਹੀਂ ਦਿੱਤਾ ਗਿਆ ਲਾਭ
- ਕੇਂਦਰ ਸਰਕਾਰ ਖ਼ਤਰਨਾਕ ਕੁੱਤਿਆਂ ਦੀਆਂ ਨਸਲਾਂ ਰੱਖਣ ਲਈ ਮਿਲਦੇ ਲਾਇਸੈਂਸ 'ਤੇ ਲਾਵੇਗੀ ਪਾਬੰਦੀ, ਛੇਤੀ ਹੀ ਲਿਆ ਜਾ ਸਕਦਾ ਹੈ ਫ਼ੈਸਲਾ
- Telangana New CM Oath Ceremony: ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਵਜੋਂ ਅੱਜ ਚੁਕਣਗੇ ਸਹੁੰ ਰੇਵੰਤ ਰੈਡੀ, ਖੜਗੇ ਅਤੇ ਗਾਂਧੀ ਪਰਿਵਾਰ ਕਰੇਗਾ ਸ਼ਮੂਲੀਅਤ
ਜਿੰਮੇਵਾਰੀ ਲੈਣ ਵਾਲੇ ਗੋਦਾਰਾ ਨੇ ਨਹਿਰਾ ਨਾਲ ਕੀਤੇ ਸੀ ਕਈ ਅਪਰਾਧ : ਜ਼ਿਕਰਯੋਗ ਹੈ ਕਿ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਵਿਦੇਸ਼ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਸੰਪਤ ਨਹਿਰਾ ਦਾ ਸਾਥੀ ਰਿਹਾ ਹੈ। ਵਿਦੇਸ਼ ਭੱਜਣ ਤੋਂ ਪਹਿਲਾਂ ਰੋਹਿਤ ਗੋਦਾਰਾ ਨੇ ਸੰਪਤ ਨਹਿਰਾ ਨਾਲ ਮਿਲ ਕੇ ਰਾਜਸਥਾਨ ਵਿੱਚ ਕਈ ਵਾਰਦਾਤਾਂ ਕੀਤੀਆਂ ਸਨ। ਇਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਰੋਹਿਤ ਗੋਦਾਰਾ ਦੇ ਇਸ਼ਾਰੇ 'ਤੇ ਸੰਪਤ ਨਹਿਰਾ ਨੇ ਹਥਿਆਰ ਅਤੇ ਸ਼ੂਟਰ ਦਾ ਪ੍ਰਬੰਧ ਕਰਕੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ।
ਸਿੱਧੂ ਨੂੰ ਚਾਹੁਣ ਵਾਲੇ ਇਨਸਾਫ ਦੀ ਗੁਹਾਰ ਲਗਾ ਰਹੇ : ਅਜਿਹਾ ਹੀ ਹਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵੀ ਹੋਇਆ ਸੀ ਜਿਸ ਨੂੰ ਲੈਕੇ ਅੱਜ ਵੀ ਪਰਿਵਾਰ ਤੇ ਸਿੱਧੂ ਨੂੰ ਚਾਹੁਣ ਵਾਲੇ ਇਨਸਾਫ ਦੀ ਗੁਹਾਰ ਲਗਾ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਹਾਲਾਂਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਵੱਲੋਂ ਸ਼ਰੇਆਮ ਕਈ ਗੁਨਾਹ ਕਬੂਲੇ ਵੀ ਜਾ ਚੁਕੇ ਹਨ, ਪਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਅਤੇ ਅਜੇ ਨਾ ਹੀ ਪੁਲਿਸ ਵਿਦੇਸ਼ ਵਿੱਚ ਬੈਠੇ ਗੋਲਡੀ ਬਰਾੜ ਤੱਕ ਪਹੁੰਚ ਕਰ ਪਾ ਰਹੀ ਹੈ। ਇਸ ਨੂੰ ਲੈਕੇ ਪਿਤਾ ਬਲਕੌਰ ਸਿੰਘ ਆਏ ਦਿਨ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਨਜ਼ਰ ਆਉਂਦੇ ਹਨ।