ETV Bharat / state

ਪੰਜਾਬ ਵਿਚ ਲਾਂਚ ਹੋਇਆ ਬੀਜ਼ ਐਪ, ਨਕਲੀ ਬੀਜ ਵੇਚਣ ਵਾਲਿਆਂ ਨੂੰ ਪਾਈ ਜਾਵੇਗੀ ਨੱਥ - Agriculture Minister Kuldeep Dhaliwal update

ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਹੀ ਬੀਜ ਦੇਣ ਲਈ ਬੀਜ ਐਪ ਲਾਂਚ ਕੀਤਾ ਗਿਆ ਹੈ। ਜਿਸ ਐਪ ਰਾਹੀ ਕਿਸਾਨ ਅਸਲੀ ਅਤੇ ਮਾਨਤਾ ਪ੍ਰਾਪਤ ਬੀਜ ਖਰੀਦ ਸਕਦੇ ਹਨ। ਕਿਸਾਨਾਂ ਦੀ ਬੀਜ ਖਰੀਦਣ ਸਬੰਧੀ ਖੱਜਲ ਖੁਆਰੀ ਖ਼ਤਮ ਹੋ ਜਾਵੇਗੀ ਅਤੇ ਘਰ ਬੈਠੇ ਹੀ ਬੀਜਾਂ ਲਈ ਰਜਿਸਟ੍ਰੇਸ਼ਨ ਕਰਵਾਈ ਜਾ ਸਕੇਗੀ। ਇਹ ਐਪ ਪੰਜਾਬ ਵਿੱਚ ਲਾਂਚ ਹੋ ਗਿਆ ਹੈ ਅਤੇ ਜਲਦ ਹੀ ਹੋਰਨਾਂ ਸੂਬਿਆਂ ਵਿੱਚ ਲਾਂਚ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ
author img

By

Published : Jan 17, 2023, 5:21 PM IST

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ

ਚੰਡੀਗੜ੍ਹ: ਪੰਜਾਬ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਮੰਗਲਵਾਰ ਇੱਕ ਬੀਜ ਐਪ ਲਾਂਚ ਕੀਤੀ। ਇਸ ਮੌਕੇ ਮੰਤਰੀ ਧਾਲੀਵਾਲ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਫਸਲਾਂ ਦੇ ਅਸਲੀ ਬੀਜ ਮਿਲਣਗੇ। ਇਸ ਐਪ ਕਾਰਨ ਕਿਸਾਨਾਂ ਦੀ ਲੁੱਟ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਅਸਲੀ ਬੀਜ ਹੀ ਖਰੀਦਣਗੇ।ਉਨ੍ਹਾਂ ਕਿਹਾ ਕਿ 31 ਮਾਰਚ ਤੱਕ ਪੰਜਾਬ 'ਚ ਖੇਤੀਬਾੜੀ ਨੀਤੀ ਬਣ ਜਾਵੇਗੀ ਅਤੇ ਇਸ ਦੇ ਲਈ 11 ਮੈਂਬਰੀ ਕਮੇਟੀ ਤਿਆਰ ਕੀਤੀ ਗਈ ਹੈ।

ਪੰਜਾਬ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਸੀਡ ਸਰਟੀਫਿਕੇਸ਼ਨ ਅਫ਼ਸਰ ਫੀਲਡ ਵਿਚ ਜਾਂਦੇ ਸੀ ਅਤੇ ਕਾਗਜ਼ਾਂ 'ਤੇ ਜਾਣਕਾਰੀ ਹਾਸਲ ਕਰਦੇ ਸਨ। ਹੁਣ ਇਸ ਐਪ ਦੇ ਜ਼ਰੀਏ ਸਾਰੀ ਰਿਪੋਰਟ ਐਪ ਵਿਚ ਮਾਰਕ ਕੀਤੀ ਜਾਵੇਗੀ ਅਤੇ ਫੀਲਡ ਅਫ਼ਸਰ ਦੀ ਤਸਵੀਰ ਵੀ ਐਪ ਵਿਚ ਰਿਪੋਰਟ ਦੇ ਨਾਲ ਮੌਜੂਦ ਹੋਵੇਗੀ। ਇਸ ਦੇ ਨਾਲ ਹੀ ਖੇਤ ਦਾ ਏਰੀਆ ਵੀ ਵਿਖਾਇਆ ਜਾਵੇਗਾ ਕਿ ਕਿੰਨੇ ਖੇਤਰਫ਼ਲ ਵਿਚ ਬੀਜ ਲੱਗਿਆ ਹੈ।

ਐਪ ਰਾਹੀ ਸਹੀ ਬੀਜ਼ ਖਰੀਦਣਾ ਆਸਾਨ: ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਬੀਜਾਂ ਲਈ ਇਕ 'ਬੀਜ ਐਪ' ਨਾਮੀ ਪੋਰਟਲ ਲਾਂਚ ਕੀਤਾ ਗਿਆ ਹੈ। ਜੋ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਸਾਂਝੀ ਸਕੀਮ ਹੈ। ਇਸ ਪੋਰਟਲ ਰਾਹੀਂ ਬੀਜਾਂ ਦੀ ਮਾਨਤਾ, ਕਵਾਲਿਟੀ ਵਿਚ ਪਾਰਦਰਸ਼ਤਾ ਲਿਆਂਦੀ ਜਾਵੇਗੀ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੇ ਦਾਅਵਾ ਕੀਤਾ ਕਿ ਇਸ ਪੋਰਟਲ ਰਾਹੀਂ ਕਿਸਾਨਾਂ ਅਤੇ ਬੀਜ ਵਿਕ੍ਰੇਤਾਵਾਂ ਨੂੰ ਸਿੱਧਾ ਫਾਇਦਾ ਹੋਵੇਗਾ। ਉਹਨਾਂ ਆਖਿਆ ਕਿ ਇਸ ਨਾਲ ਕਿਸਾਨਾਂ ਦੀ ਬੀਜ ਖਰੀਦਣ ਸਬੰਧੀ ਖੱਜਲ ਖੁਆਰੀ ਖ਼ਤਮ ਹੋ ਜਾਵੇਗੀ ਅਤੇ ਘਰ ਬੈਠੇ ਹੀ ਬੀਜਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੇਗੀ।

ਨਕਲੀ ਦਵਾਈਆਂ ਅਤੇ ਨਕਲੀ ਬੀਜਾਂ ਤੇ ਨੱਥ ਪਾਉਣ ਲਈ ਲਿਆਂਦਾ ਪੋਰਟਲ: ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਹੈ ਕਿ ਇਹ ਪੋਰਟਲ ਲਿਆਉਣ ਦਾ ਇਕ ਮਕਸਦ ਇਹ ਵੀ ਹੈ ਕਿ ਨਕਲੀ ਦਵਾਈਆਂ ਅਤੇ ਨਕਲੀ ਬੀਜਾਂ ਨੂੰ ਨੱਥ ਪਾਈ ਜਾ ਸਕੇ। ਕਿਉਂਕਿ ਪਿਛਲੇ ਸਾਲਾਂ ਵਿਚ ਨਕਲੀ ਬੀਜਾਂ ਦੀ ਸਮੱਸਿਆ ਬਹੁਤ ਜ਼ਿਆਦਾ ਸਾਹਮਣੇ ਆਈ ਸੀ। ਉਹਨਾਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਇਹ ਐਪ ਲਾਂਚ ਕੀਤੀ ਗਈ ਅਤੇ ਇਕ ਦੋ ਦਿਨ ਬਾਅਦ ਭਾਰਤ ਸਰਕਾਰ ਵੀ ਇਹ ਐਪ ਲਾਂਚ ਕਰ ਦੇਵੇਗੀ।

ਐਪ ਰਾਹੀ ਮਿਲਣਗੇ ਮਾਨਤਾ ਪ੍ਰਾਪਤ ਬੀਜ਼: ਇਸ ਐਪ ਦੇ ਵਿਚ ਬੀਜਾਂ ਦੇ ਮਾਨਤਾ ਪ੍ਰਾਪਤ ਡੀਲਰ ਅਤੇ ਬੀਜ ਬਣਾਉਣ ਵਾਲੀਆਂ ਸੰਸਥਾਵਾਂ ਰਜਿਸਰਟਡ ਹੋਣਗੀਆਂ। ਜਿਸ ਨਾਲ ਨਕਲੀ ਬੀਜਾਂ 'ਤੇ ਨੱਥ ਪਾਈ ਜਾ ਸਕੇਗੀ। ਇਸ ਨਾਲ ਕਿਸਾਨ ਵੀ ਸਮਝ ਜਾਣਗੇ ਕਿ ਜੇਕਰ ਉਹ ਬਾਹਰੋਂ ਬੀਜ ਖਰੀਦਣਗੇ ਤਾਂ ਨਕਲੀ ਬੀਜਾਂ ਦਾ ਖ਼ਤਰਾ ਬਣਿਆ ਰਹੇਗਾ। ਇਸ ਐਪ ਲਈ ਅਜਿਹਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਕਿਸਾਨ ਨਕਲੀ ਬੀਜ ਵੇਚਣ ਵਾਲ਼ਿਆਂ ਦੇ ਚੁੰਗਲ ਵਿਚ ਨਹੀਂ ਫਸ ਸਕਣਗੇ। ਖੇਤੀਬਾੜੀ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਇਹ ਪੋਰਟਲ ਲਾਂਚ ਕੀਤਾ ਹੈ।

ਇਹ ਐਪ ਕਿਵੇਂ ਕਰੇਗਾ ਕੰਮ ? ਪੰਜਾਬ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਸੀਡ ਸਰਟੀਫਿਕੇਸ਼ਨ ਅਫ਼ਸਰ ਫੀਲਡ ਵਿਚ ਜਾਂਦੇ ਸੀ ਅਤੇ ਕਾਗਜ਼ਾਂ ਤੇ ਜਾਣਕਾਰੀ ਹਾਸਲ ਕਰਦੇ ਸਨ। ਹੁਣ ਇਸ ਐਪ ਦੇ ਜ਼ਰੀਏ ਸਾਰੀ ਰਿਪੋਰਟ ਐਪ ਵਿਚ ਮਾਰਕ ਕੀਤੀ ਜਾਵੇਗੀ। ਰਿਪੋਰਟ ਦੇ ਨਾਲ ਹੀ ਫੀਲਡ ਅਫ਼ਸਰ ਦੀ ਤਸਵੀਰ ਵੀ ਐਪ ਵਿਚ ਮੌਜੂਦ ਹੋਵੇਗੀ। ਇਲ ਦੇ ਨਾਲ ਹੀ ਖੇਤ ਦਾ ਏਰੀਆ ਵੀ ਵਿਖਾਇਆ ਜਾਵੇਗਾ ਕਿ ਕਿੰਨੇ ਖੇਤਰਫ਼ਲ ਵਿਚ ਬੀਜ ਲੱਗਿਆ ਹੈ। ਨਾ ਹੀ ਖੇਤਰਫ਼ਲ ਵਧਾਇਆ ਜਾ ਸਕੇਗਾ ਅਤੇ ਨਾ ਹੀ ਘਟਾਇਆ ਜਾ ਸਕੇਗਾ। ਸਰਟੀਫਾਈ ਟੈਗ ਵੀ ਮੁਹੱਈਆ ਕਰਵਾਏ ਜਾਣਗੇ ਜਿਸ ਤੋਂ ਸਪੱਸ਼ਟ ਹੋਵੇਗਾ ਕਿ ਕਿਸਾਨਾਂ ਨੇ ਸਰਟੀਫਾਈ ਬੀਜ ਲਿਆ ਹੈ। ਖੇਤੀਬਾੜੀ ਅਧਿਕਾਰੀ ਦਾ ਕਹਿਣਾ ਹੈ ਕਿ ਸਰਟੀਫਾਈ ਅਦਾਰਾ ਭਾਰਤ ਸਰਕਾਰ ਦਾ ਹੈ।

ਇਹ ਵੀ ਪੜ੍ਹੋ:- New Mayor of Chandigarh ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ, ਭਾਜਪਾ ਦੇ ਅਨੂਪ ਗੁਪਤਾ ਬਣੇ ਮੇਅਰ

ETV Bharat Logo

Copyright © 2024 Ushodaya Enterprises Pvt. Ltd., All Rights Reserved.