ETV Bharat / state

ISI ਦੇ ਨਿਸ਼ਾਨੇ 'ਤੇ ਕੈਪਟਨ ਅਮਰਿੰਦਰ ਸਿੰਘ..! - punjab news

ਪਿਛਲੇ ਕੁਝ ਸਮੇਂ ਤੋਂ ਸਰਹੱਦ ਪਾਰੋਂ ਪੰਜਾਬ 'ਚ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ, ਖਾਲਿਸਤਾਨ ਸਮਰਥਿਤ ਦਹਿਸ਼ਤਗਰਦਾਂ ਦੀ ਗ੍ਰਿਫਤਾਰੀ ਦੀਆਂ ਘਟਨਾਵਾਂ 'ਚ ਵਾਧੇ ਮਗਰੋਂ ਕੇਂਦਰੀ ਖੂਫੀਆ ਏਜੰਸੀਆਂ ਸਰਹੱਦੀ ਸੂਬੇ 'ਚ ਕਿਰਿਆਸ਼ੀਲ ਹੋ ਗਈਆਂ ਹਨ। ਸੁਰੱਖਿਆ ਏਜੰਸੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਨ ਨੂੰ ਖ਼ਤਰਾ ਹੋਣ ਦਾ ਵੀ ਖਦਸ਼ਾ ਜਤਾਇਆ ਗਿਆ ਹੈ, ਜਿਸ ਮਗਰੋਂ ਕੈਪਟਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਫ਼ੋਟੋ
author img

By

Published : Oct 12, 2019, 7:33 AM IST

ਚੰਡੀਗੜ੍ਹ: ਸਰਹੱਦੀ ਸੂਬੇ 'ਚ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨ ਸਮਰਥਿਤ ਦਹਿਸ਼ਤਗਰਦਾਂ ਦੇ ਐਕਟਿਵ ਹੋਣ ਤੇ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਤੋਂ ਬਾਅਦ ਕੇਂਦਰ ਦੀਆਂ ਖੁਫੀਆਂ ਏਜੰਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਨ ਨੂੰ ਖ਼ਤਰਾ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਇਸ ਜਾਣਕਾਰੀ ਤੋਂ ਬਾਅਦ ਕੈਪਟਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਾਕਿ ਆਰਮੀ ਚੀਫ਼ ਬਾਜਵਾ ਨੂੰ ਚੁਣੌਤੀ ਦਿੱਤੀ ਹੈ ਉਦੋਂ ਤੋਂ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਨਿਸ਼ਾਨੇ 'ਤੇ ਹੈ।

ਪੰਜਾਬ ਵਿੱਚ ਡਰੋਨ ਰਾਹੀਂ ਸੁੱਟੇ ਗਏ ਹਥਿਆਰਾਂ ਦੇ ਮਾਮਲੇ ਦੀ ਜਾਂਚ ਐੱਨਆਈਏ ਵੱਲੋਂ ਕੀਤੀ ਜਾ ਰਹੀ ਹੈ। ਐੱਨਆਈਏ ਨੇ ਹੀ ਕੈਪਟਨ ਦੀ ਜਾਨ ਨੂੰ ਖ਼ਤਰਾ ਪ੍ਰਗਟਾਇਆ ਹੈ। ਧਮਕੀ ਮਿਲਣ ਕਾਰਨ ਕੈਪਟਨ ਦੇ ਕਾਫਲੇ ਵਿੱਚ ਬੁਲੇਟ ਪਰੂਫ ਵਾਹਨਾਂ ਨੂੰ ਵਧਾਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਕਾਫਲੇ ਵਿੱਚ 15 ਵਾਹਨ ਚੱਲਦੇ ਹਨ, ਜਿਨ੍ਹਾਂ ਦੀ ਗਿਣਤੀ ਵਿੱਚ ਛੇਤੀ ਹੀ ਵਾਧਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਵਿੱਚ ਵੀ ਕੈਪਟਨ ਦੀ ਸੁਰੱਖਿਆ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ।

ਕਿਉਂ ਹੈ ਕੈਪਟਨ ਦੀ ਜਾਨ ਨੂੰ ਖ਼ਤਰਾ?

ਕਸ਼ਮੀਰ ਵਿੱਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਾਕਿ ਦੇ ਪ੍ਰਧਾਨ ਮੰਤਰੀ ਤੇ ਆਰਮੀ ਚੀਫ਼ ਨੂੰ ਚੁਣੌਤੀ ਦਿੱਤੀ ਸੀ। ਕੈਪਟਨ ਵੱਲੋਂ ਇਮਰਾਨ ਨੂੰ ਇੱਕ ਟਵੀਟ ਰਾਹੀਂ ਕਿਹਾ ਗਿਆ ਸੀ ਕਿ ਜੈਸ਼ ਮੁਖੀ ਬਹਾਵਲਪੁਰ ਵਿੱਚ ਬੈਠਾ ਹੈ, ਤੇ ਆਈਐੱਸਆਈ ਦੀ ਸਹਾਇਤਾ ਦੇ ਨਾਲ ਹੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕੈਪਟਨ ਨੇ ਟਵੀਟ ਰਾਹੀ ਪਾਕਿ ਸਰਕਾਰ ਨੂੰ ਮਸੂਦ ਅਜ਼ਹਰ ਤੇ ਹੋਰ ਅਤਵਾਦੀਆਂ ਨੂੰ ਫੜਣ ਦੀ ਚੁਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇ ਤੁਸੀਂ ਅਜਿਹਾ ਕਰਨ ਦੇ ਯੋਗ ਨਹੀਂ ਹੋ, ਤਾਂ ਸਾਨੂੰ ਦੱਸੋ, ਅਸੀਂ ਇਨ੍ਹਾਂ ਨੂੰ ਫੜਾਂਗੇ, ਪਰ ਸਾਨੂੰ ਭਾਸ਼ਣ ਨਾ ਦਿਓ।

ਉਥੇ ਹੀ ਪਿਛਲੇ ਸਾਲ 26 ਨਵੰਬਰ ਨੂੰ ਕੈਪਟਨ ਨੇ ਸਟੇਜ ਤੋਂ ਪਾਕਿ ਆਰਮੀ ਚੀਫ਼ ਬਾਜਵਾ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਨਿਰੰਕਾਰੀ ਸਤਿਸੰਗ ਭਵਨ ਵਿਖੇ ਗ੍ਰਨੇਡ ਸੁੱਟ ਕੇ ਤੁਹਾਨੂੰ ਕੀ ਮਿਲਿਆ। ਨਿਰਦੋਸ਼ ਸੰਗਤ ਮਾਰੀ ਗਈ, ਉਨ੍ਹਾਂ ਦਾ ਕੀ ਕਸੂਰ ਸੀ? ਪਾਕਿ ਆਰਮੀ ਚੀਫ਼ ਬਾਜਵਾ ਸ਼ਰਮ ਕਰ, ਇਹ ਤੁਹਾਡੀ ਕਮਜੋਰੀ ਦਰਸਾਉਂਦਾ ਹੈ।

ਕੈਪਟਨ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਹੀ ਉਹ ਪਾਕਿ ਦੇ ਨਿਸ਼ਾਨੇ 'ਤੇ ਹੈ।

Intro:Body:

ISI ਦੇ ਨਿਸ਼ਾਨੇ 'ਤੇ ਕੈਪਟਨ ਅਮਰਿੰਦਰ ਸਿੰਘ..!

ਚੰਡੀਗੜ੍ਹ: ਪੰਜਾਬ ਵਿੱਚ ਖਾਲਿਸਤਾਨੀ ਅੱਤਵਾਦ ਦੇ ਨੈਟਵਰਕਾਂ ਤੇ ਕਈ ਵਾਰ ਡਰੋਨਾਂ ਰਾਹੀ ਹਥਿਆਰ ਸੁੱਟਣ ਦੀਆਂ ਘਟਨਾਵਾਂ ਤੋਂ ਕੇਂਦਰ ਦੀਆਂ ਖੁਫੀਆਂ ਏਜੰਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਨ ਨੂੰ ਖ਼ਤਰਾ ਹੋਣ ਦੀ ਖਦਸ਼ਾ ਜਤਾਈ ਗਈ ਹੈ। ਇਸ ਜਾਣਕਾਰੀ ਤੋਂ ਕੈਪਟਨ ਦੀ ਸੁਰੱਖਿਆ ਵੱਧਾ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਾਕਿ ਆਰਮੀ ਚੀਫ਼ ਬਾਜਵਾ ਨੂੰ ਚੁਣੌਤੀ ਦਿੱਤੀ ਹੈ ਉਦੋਂ ਤੋਂ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਹਮਲੇ ਦੀ ਕੌਸ਼ੀਸ਼ ਕੀਤੀ ਜਾ ਰਹੀ ਹੈ।

ਪੰਜਾਬ ਵਿੱਚ ਡਰੋਨ ਰਾਹੀ ਸੁੱਟੇ ਗਏ ਹਥਿਆਰਾਂ ਦੇ ਮਾਮਲੇ ਦੀ ਜਾਂਚ ਐੱਨਆਈਏ ਵੱਲੋਂ ਕੀਤੀ ਜਾ ਰਹੀ ਹੈ। ਐੱਨਆਈਏ ਵੱਲੋਂ ਹੀ ਕੈਪਟਨ ਨੂੰ ਧਮਕੀ ਮਿਲਣ ਦੀ ਜਾਣਕਾਰੀ ਦਿੱਤੀ ਗਈ ਹੈ। ਧਮਕੀ ਮਿਲਣ ਕਾਰਨ ਕੈਪਟਨ ਦੇ ਕਾਫਲੇ ਵਿੱਚ ਬੁਲੇਟ ਪਰੂਫ ਵਾਹਨਾਂ ਨੂੰ ਵਧਾਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਕਾਫਲੇ ਵਿੱਚ 15 ਵਾਹਨ ਚੱਲਦੇ ਹਨ, ਜਿਨ੍ਹਾਂ ਦੀ ਗਿਣਤੀ ਵਿੱਚ ਜਲਦ ਵਾਧਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਹੋਣ ਵਾਲੀ ਜ਼ਿਮਨੀ ਚੋਣਾਂ ਦੇ ਪ੍ਰਚਾਰ ਵਿੱਚ ਵੀ ਕੈਪਟਨ ਦੀ ਸੁਰੱਖਿਆ ਦਾ ਖ਼ਾਸ ਧਿਆਣ ਰਖਿਆ ਜਾ ਰਿਹਾ ਹੈ।

ਕਿਉਂ ਆ ਰਹੀ ਹੈ ਕੈਪਟਨ ਨੂੰ ਧਮਕੀ?

ਕਸ਼ਮੀਰ ਵਿੱਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਾਕਿ ਦੇ ਪ੍ਰਧਾਨ ਮੰਤਰੀ ਤੇ ਆਰਮੀ ਚੀਫ਼ ਨੂੰ ਚੁਣੌਤੀ ਦਿੱਤੀ ਸੀ। ਕੈਪਟਨ ਵੱਲੋਂ ਇਮਰਾਨ ਨੂੰ ਇੱਕ ਟਵੀਟ ਰਾਹੀਂ ਦੱਸਿਆ ਸੀ ਕਿ ਜੈਸ਼ ਮੁਖੀ ਬਹਾਵਲਪੁਰ ਵਿੱਚ ਬੈਠਾ ਹੈ ਤੇ ਆਈਐੱਸਆਈ ਦੀ ਸਹਾਇਤਾ ਦੇ ਨਾਲ ਹੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕੈਪਟਨ ਨੇ ਟਵੀਟ ਰਾਹੀ ਕਿਹਾ ਸੀ ਪਾਕਿ ਸਰਕਾਰ ਨੂੰ ਮਸੂਦ ਅਜ਼ਹਰ ਤੇ ਹੋਰ ਅਤਵਾਦੀਆਂ ਨੂੰ ਫੜਣ ਦੀ ਚੁਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇ ਤੁਸੀਂ ਅਜਿਹਾ ਕਰਨ ਦੇ ਯੋਗ ਨਹੀਂ ਹੋ, ਤਾਂ ਸਾਨੂੰ ਦੱਸੋ, ਅਸੀਂ ਇਨ੍ਹਾਂ ਨੂੰ ਫੜਾਂਗੇ, ਪਰ ਸਾਨੂੰ ਭਾਸ਼ਣ ਨਾ ਦਿਓ।

ਉਥੇ ਹੀ ਪਿਛਲੇ ਸਾਲ 2018 ਵਿੱਚ 26 ਨਵੰਬਰ ਨੂੰ ਕੈਪਟਨ ਨੇ ਸਟੇਜ ਤੋਂ ਪਾਕਿ ਆਰਮੀ ਚੀਫ਼ ਬਾਜਵਾ ਨੂੰ ਚੁਣੌਤੀ ਦਿੰਦੀਆਂ ਕਿਹਾ ਸੀ ਕਿ ਨਿਰੰਕਾਰੀ ਸਤਿਸੰਗ ਭਵਨ ਵਿਖੇ ਗ੍ਰਨੇਡ ਸੁੱਟੇ ਕੇ ਤੁਹਾਨੂੰ ਕੀ ਮਿਲਿਆ। ਨਿਰਦੋਸ਼ ਸੰਗਤ ਮਾਰੀ ਗਈ ਉਨ੍ਹਾਂ ਦਾ ਕਿ ਕਸੂਰ ਸੀ ਪਾਕਿ ਆਰਮੀ ਚੀਫ਼ ਬਾਜਵਾ ਸ਼ਰਮ ਕਰੋ, ਇਹ ਤੁਹਾਡੀ ਕਮਜੋਰੀ ਨੂੰ ਦਰਸ਼ਾਉਂਦਾ ਹੈ।

ਕੈਪਟਨ ਦੇ ਇਨ੍ਹਾਂ ਬਿਆਨ ਤੋਂ ਬਾਅਦ ਹੀ ਕੈਪਟਨ ਨੂੰ ਲਗਾਤਾਰ ਧਮਕੀ ਆ ਰਹੀ ਹੈ ਤੇ ਪੰਜਾਬ ਵਿੱਚ ਅੱਤਵਾਦੀ ਗਤਿਵਿਧਿਆਂ ਵਿੱਚ ਵਾਧਾ ਹੋਇਆ ਹੈ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.