ETV Bharat / state

ਅਮਰੀਕਾ 'ਚ ਸਿੱਖ ਪੁਲਿਸ ਅਫ਼ਸਰ ਦਾ ਗੋਲੀਆਂ ਮਾਰ ਕੇ ਕਤਲ

ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦਾ ਹੈਰਿਸ ਕਾਊਂਟੀ 'ਚ ਪਿੱਠ ਉੱਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਧਾਲੀਵਾਲ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਟੈਕਸਾਸ ਪੁਲਿਸ ਵਿੱਚ ਦਾੜ੍ਹੀ ਤੇ ਕੇਸਾਂ ਸਮੇਤ ਡਿਊਟੀ ਕਰਨ ਦੀ ਇਜਾਜ਼ਤ ਨਹੀਂ ਸੀ, ਪਰ ਸਿਰਫ਼ ਧਾਲੀਵਾਲ ਕਾਰਨ ਇਹ ਕਾਨੂੰਨ ਬਦਲਿਆ ਗਿਆ ਸੀ।

ਫ਼ੋਟੋ
author img

By

Published : Sep 28, 2019, 11:36 AM IST

ਚੰਡੀਗੜ੍ਹ: ਅਮਰੀਕਾ ਦੇ ‘ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ’ ਸੰਦੀਪ ਸਿੰਘ ਧਾਲੀਵਾਲ ਦਾ ਕਤਲ ਹੋ ਗਿਆ ਹੈ। ਉਨ੍ਹਾਂ ਦੀ ਪਿੱਠ ਉੱਤੇ ਦੋ ਗੋਲੀਆਂ ਮਾਰੀਆਂ ਗਈਆਂ। ਹੈਰਿਸ ਕਾਊਂਟੀ ਸ਼ੈਰਿਫ਼ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਟਰੈਫ਼ਿਕ ਕੰਟਰੋਲ ਕਰ ਰਹੇ ਸਨ, ਉਨ੍ਹਾਂ ਚੁਰਸਤੇ ਉੱਤੇ ਇੱਕ ਕਾਰ ਨੂੰ ਰੋਕਿਆ ਸੀ, ਜਿਸ ਵਿੱਚ ਇੱਕ ਆਦਮੀ ਅਤੇ ਔਰਤ ਸਨ, ਰੋਕੇ ਜਾਣ ’ਤੇ ਦੋਵੇਂ ਜਣਿਆਂ ਵਿੱਚੋਂ ਇੱਕ ਜਣਾ ਹੇਠਾਂ ਉੱਤਰਿਆ ਅਤੇ ਉਸ ਨੇ ਧਾਲੀਵਾਲ ਦੇ ਗੋਲੀਆਂ ਮਾਰੀਆਂ।

ਜ਼ਿਕਰਯੋਗ ਹੈ ਕਿ ਪੁਲਿਸ ਅਧਿਕਾਰੀ ਐੱਡ ਗੌਂਜ਼ਾਲੇਜ਼ ਨੇ ਦੱਸਿਆ ਕਿ ਧਾਲੀਵਾਲ ਪਿਛਲੇ 10 ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸੰਦੀਪ ਨੂੰ ਗੋਲੀਆਂ ਮਾਰ ਕੇ ਕਾਤਲ ਇੱਕ ਲਾਗਲੇ ਸ਼ਾਪਿੰਗ ਸੈਂਟਰ ਵਿੱਚ ਵੜ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਸੰਦੀਪ ਧਾਲੀਵਾਲ ਦੇ ਡੈਸ਼ਬੋਰਡ ਉੱਤੇ ਲੱਗੇ ਕੈਮਰੇ ਦੀ ਵਿਡੀਓ ਫ਼ੁਟੇਜ ਵੇਖ ਕੇ ਕਾਤਲ ਦੀ ਸ਼ਕਲ ਚੰਗੀ ਤਰ੍ਹਾਂ ਵੇਖ ਲਈ ਸੀ। ਇਸ ਲਈ ਕਾਤਲ ਨੂੰ ਤੁਰੰਤ ਫੜ ਲਿਆ ਗਿਆ।

ਫ਼ੋਟੋ
ਫ਼ੋਟੋ

ਇਹ ਵੀ ਪੜ੍ਹੋਂ: ਹੜ੍ਹਾਂ ਤੋਂ ਬਾਅਦ ਕਾਲੇ ਤੇਲੇ ਨੇ ਫਿਕਰਾਂ 'ਚ ਪਾਇਆ ਕਿਸਾਨ

ਸੰਦੀਪ ਧਾਲੀਵਾਲ ਆਪਣੇ ਪਿਛੇ ਪਤਨੀ ਤੇ ਤਿੰਨ ਬੱਚੇ ਛੱਡ ਗਏ ਹਨ। ਉਨ੍ਹਾਂ ਨਾਲ ਕੰਮ ਕਰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਾਲੀਵਾਲ ਬਹੁਤਿਆਂ ਲਈ ਮਿਸਾਲ ਸਨ ਤੇ ਪੁਲਿਸ ਵਿਭਾਗ ਵਿੱਚ ਉਨ੍ਹਾਂ ਦੇ ਸਾਥੀ ਹੀ ਨਹੀਂ, ਬਾਹਰ ਆਮ ਲੋਕਾਂ ’ਚ ਵੀ ਉਨ੍ਹਾਂ ਦੀ ਬਹੁਤ ਇੱਜ਼ਤ ਸੀ। ਉਨ੍ਹਾਂ ਦੇ ਇੰਝ ਅਕਾਲ–ਚਲਾਣੇ ਦੀ ਖ਼ਬਰ ਸੁਣ ਕੇ ਸਮੁੱਚਾ ਪੁਲਿਸ ਵਿਭਾਗ ਸ਼ੋਕ–ਗ੍ਰਸਤ ਹੈ।

ਪੁਲਿਸ ਅਧਿਕਾਰੀ ਗੌਂਜ਼ਾਲੇਜ਼ ਨੇ ਦੱਸਿਆ ਕਿ ਜਦੋਂ ਅਮਰੀਕੀ ਸੂਬੇ ਕੈਲੀਫ਼ੋਰਨੀਆ ’ਚ ਹਾਰਵੇ ਨਾਂਅ ਦਾ ਤੂਫ਼ਾਨ ਆਇਆ ਸੀ, ਤਦ ਬਹੁਤ ਜ਼ਿਆਦਾ ਤਬਾਹੀ ਮਚੀ ਸੀ, 'ਤੇ ਆਮ ਅਮਰੀਕਨਾਂ ਤੇ ਹੋਰ ਸਥਾਨਕ ਨਾਗਰਿਕਾਂ ਨੂੰ ਮਦਦ ਦੀ ਬਹੁਤ ਲੋੜ ਸੀ, ਧਾਲੀਵਾਲ ਨੇ ਆਮ ਜਨਤਾ ਤੱਕ ਬਹੁਤ ਜ਼ਿਆਦਾ ਰਾਹਤ ਪਹੁੰਚਾਈ ਸੀ, ਤੇ ਜ਼ਖ਼ਮੀਆਂ ਤੇ ਹੋਰ ਲੋੜਵੰਦਾਂ ਦੀ ਮਦਦ ਕੀਤੀ ਸੀ।

ਧਾਲੀਵਾਲ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਟੈਕਸਾਸ ਪੁਲਿਸ ਵਿੱਚ ਦਾੜ੍ਹੀ ਤੇ ਕੇਸਾਂ ਸਮੇਤ ਡਿਊਟੀ ਕਰਨ ਦੀ ਇਜਾਜ਼ਤ ਨਹੀਂ ਸੀ, ਪਰ ਸਿਰਫ਼ ਧਾਲੀਵਾਲ ਕਾਰਨ ਇਹ ਕਾਨੂੰਨ ਬਦਲਿਆ ਗਿਆ ਸੀ। ਧਾਲੀਵਾਲ ‘ਯੂਨਾਈਟਿਡ ਸਿੱਖਸ’ ਨਾਂਅ ਦੀ ਜੱਥੇਬੰਦੀ ਨਾਲ ਵੀ ਕੰਮ ਕਰਦੇ ਰਹੇ ਸਨ।

Intro:Body:

Amrit

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.