ETV Bharat / state

ਨਾਗਰਿਕਤਾ ਕਾਨੂੰਨ ਭਾਰਤ 'ਦੇ ਨਾਗਰਿਕਾਂ 'ਤੇ ਹਮਲਾ: ਰਵੀਸ਼ ਕੁਮਾਰ

ਚੰਡੀਗੜ੍ਹ ਵਿਖੇ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਪਹੁੰਚੇ ਰੈਮਨ ਮੈਗਸੇਸੇ ਅਵਾਰਡ ਜੇਤੂ ਅਤੇ ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ। ਨਾਗਰਿਕਤਾ ਕਾਨੂੰਨ 'ਤੇ ਉਨ੍ਹਾਂ ਨੇ ਕਿਹਾ ਕਿ ਜਿੰਨਾ ਲੋਕਾਂ ਦੇ ਸਿਰ 'ਤੇ ਅੱਜ ਬੀਜੇਪੀ ਸੱਤਾ ਵਿੱਚ ਹੈ, ਕੀ ਉਹੀ ਲੋਕ ਸਰਕਾਰ ਨੂੰ ਆਪਣੇ ਭਾਰਤੀ ਹੋਣ ਦਾ ਸਬੂਤ ਦੇਣ।

ਰਵੀਸ਼ ਕੁਮਾਰ
ਫ਼ੋਟੋ
author img

By

Published : Dec 15, 2019, 7:37 PM IST

ਚੰਡੀਗੜ੍ਹ: ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਪਹੁੰਚੇ ਰੈਮਨ ਮੈਗਸੇਸੇ ਅਵਾਰਡ ਜੇਤੂ ਅਤੇ ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੇ ਈਟੀਵੀ ਭਾਰਤ ਨਾਸ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਰਵੀਸ਼ ਨੇ ਨਾਗਰਿਕਤਾ ਕਾਨੂੰਨ 'ਤੇ ਕਿਹਾ ਕਿ ਇਹ ਅਜਿਹਾ ਕਾਨੂੰਨ ਹੈ ਜੋ ਭਾਰਤ ਦੇ ਕਿਸੇ ਵੀ ਉਸ ਨਾਗਰਿਕ ਨੂੰ ਚੰਗਾ ਨਹੀਂ ਲਗਦਾ ਜੋ ਧਰਮ ਅਤੇ ਜਾਤੀ ਦੇ ਨਾਂਅ 'ਤੇ ਦੇਸ਼ ਨੂੰ ਵੰਡਣਾ ਨਹੀਂ ਚਾਹੁੰਦੇ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਰਾਹੀਂ ਸਮਾਜ ਦੇ ਇੱਕ ਤਬਕੇ ਨੂੰ ਵੱਖ ਕੀਤਾ ਜਾ ਰਿਹਾ ਹੈ ਅਤੇ ਜੇਕਰ ਅੱਜ ਇੱਕ ਘੱਟ ਗਿਣਤੀ ਤਬਕੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਕੱਲ੍ਹ ਨੂੰ ਦੂਜੇ ਤਬਕਿਆਂ ਨਾਲ ਵੀ ਅਜਿਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਭਾਰਤ ਦੇ ਨਾਗਰਿਕਾਂ ਦੇ ਹੱਕਾਂ 'ਤੇ ਹਮਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾ ਲੋਕਾਂ ਦੇ ਸਿਰ 'ਤੇ ਅੱਜ ਬੀਜੇਪੀ ਸੱਤਾ ਵਿੱਚ ਹੈ, ਕੀ ਉਹੀ ਲੋਕ ਸਰਕਾਰ ਨੂੰ ਆਪਣੇ ਭਾਰਤੀ ਹੋਣ ਦਾ ਸਬੂਤ ਦੇਣ? ਨਾਗਰਿਕਤਾ ਬਿੱਲ 'ਤੇ ਹੀ ਹੋਰ ਗੱਲ ਕਰਦੇ ਹੋਏ ਰਵੀਸ਼ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਆਪਣੇ ਪਰਿਵਾਰ ਬਾਰੇ ਪ੍ਰਮਾਣ ਪੱਤਰ ਦੇਣਾ ਚੰਗਾ ਨਹੀਂ ਲੱਗੇਗਾ ਜਿਸ ਕਰਕੇ ਇਸ ਬਿੱਲ ਦਾ ਵਿਰੋਧ ਜਾਇਜ਼ ਹੈ। ਬੀਜੇਪੀ 'ਤੇ ਤੰਜ ਕਸਦਿਆਂ ਰਵੀਸ਼ ਕੁਮਾਰ ਨੇ ਕਿਹਾ ਕਿ ਬੀਜੇਪੀ ਦਾ ਕੋਈ ਵੀ ਨੇਤਾ ਮੇਰੇ ਪ੍ਰੋਗਰਾਮ ਵਿੱਚ ਨਹੀਂ ਆਉਂਦਾ।

ਇਹ ਵੀ ਪੜ੍ਹੋ: ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਬਿੱਲ 'ਚ ਤਬਦੀਲੀਆਂ ਕਰਨ ਦੇ ਦਿੱਤੇ ਸੰਕੇਤ

ਭਾਰਤ ਦੇ ਮੀਡੀਆ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਮੀਡੀਆ ਸਿਰਫ਼ ਕਾਰਪੋਰੇਟ ਘਰਾਨਿਆਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਸਰਕਾਰ ਦੇ ਖ਼ਿਲਾਫ਼ ਕੋਈ ਵੀ ਮੀਡੀਆ ਅਦਾਰਾ ਆਪਣੀ ਰਿਪੋਰਟ ਦੇਣ ਤੋਂ ਕਤਰਾਉਂਦਾ ਹੈ। ਉੱਥੇ ਹੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਵੱਲੋਂ ਇਸ ਬਿੱਲ ਨੂੰ ਲਾਗੂ ਨਹੀਂ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਕੇਂਦਰ ਦੇ ਹੱਥ ਵਿੱਚ ਹੁੰਦਾ ਹੈ ਇਸ ਵਿੱਚ ਸੂਬਾ ਸਰਕਾਰ ਕੁੱਝ ਨਹੀਂ ਕਰ ਸਕਦੀ।

Intro:ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਦੇ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਿਸ ਦੇ ਵਿੱਚ ਗੱਲ ਕਰਦੇ ਹੋਏ ਰਵੀਸ਼ ਨੇ ਸਿਟੀਜ਼ਨਸ਼ਿਪ ਅਮੈਡਮੈਂਟ ਬਿੱਲ ਦੇ ਕੇ ਕਿਹਾ ਕਿ ਇਹ ਅਜਿਹਾ ਬਿੱਲ ਹੈ ਜੋ ਕਿ ਭਾਰਤ ਦੇ ਕਿਸੇ ਵੀ ਉਸ ਨਾਗਰਿਕ ਨੂੰ ਚੰਗਾ ਨਹੀਂ ਲੱਗਦਾ ਜੋ ਕਿ ਧਰਮ ਅਤੇ ਜਾਤੀ ਦੇ ਨਾਂ ਤੇ ਦੇਸ਼ ਨੂੰ ਹਿੱਸੇ ਚ ਮੁੜਨਾ ਚਾਹੁੰਦਾ ਉਨ੍ਹਾਂ ਨੇ ਕਿਹਾ ਕਿ ਇਸ ਬਿੱਲ ਦੇ ਰਾਹੀਂ ਸਮਾਜ ਦੇ ਇਕ ਤਬਕੇ ਨੂੰ ਅਲੱਗ ਕੀਤਾ ਜਾ ਰਿਹਾ ਹੈ, ਅਗਰ ਅੱਜ ਇੱਕ ਅਲਪ ਸੰਖਿਅਕ ਤਬਕੇ ਨਾਲ ਅਜਿਹਾ ਹੋ ਰਿਹਾ ਤੇ ਕੱਲ੍ਹ ਨੂੰ ਦੂਜੇ ਤਬਕਿਆਂ ਨਾਲ ਵੀ ਅਜਿਹਾ ਹੋਣ ਦੀ ਨੌਬਤ ਆ ਸਕਦੀ ਹੈ

Body:ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਮੀਡੀਆ ਸਿਰਫ਼ ਕਾਰਪੋਰੇਟ ਘਰਾਨਿਆਂ ਦੇ ਵਿੱਚ ਉਨ੍ਹਾਂ ਦੇ ਦੀ ਕਠਪੁਤਲੀ ਬਣ ਕੇ ਰਹਿ ਗਿਆ ਮੀਡੀਆ ਦੇ ਉੱਤੇ ਆਪਣੀ ਰਿਪੋਰਟ ਨੂੰ ਸਰਕਾਰ ਦੇ ਖ਼ਿਲਾਫ਼ ਖਾਣ ਦੀ ਮਨਾਹੀ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਸਹੀ ਪੱਤਰਕਾਰਿਤਾ ਅੰਧੇਰੇ ਵਿੱਚ ਅੱਗੇ ਗੱਲ ਕਰਦੇ ਹੋਏ ਰਵੀਸ਼ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਆਪਣੇ ਪਰਿਵਾਰ ਬਾਰੇ ਪ੍ਰਮਾਣ ਪੱਤਰ ਦੇਣਾ ਚੰਗਾ ਨਹੀਂ ਲੱਗੇਗਾ ਇਸ ਲਈ ਇਸ ਬਿੱਲ ਦਾ ਵਿਰੋਧ ਜਾਇਜ਼ ਹੈ ਉੱਥੇ ਹੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਇਸ ਬਿੱਲ ਨੂੰ ਲਾਗੂ ਨਹੀਂ ਹੋਣ ਦੇ ਬਾਰੇ ਕਿਹਾ ਗਿਆ ਹੈ ਜਿਸ ਦੇ ਬਾਰੇ ਬੋਲਦੇ ਹੋਏ ਰਵੀਸ਼ ਨੇ ਕਿਹਾ ਕਿ ਅਗਰ ਅਜਿਹਾ ਹੁੰਦਾ ਹੈ ਤਾਂ ਇਹ ਬਹੁਤ ਚੰਗੀ ਗਲ ਹੈ ਕਿਉਂਕਿ ਕਿਸੇ ਵੀ ਸੂਬੇ ਅਤੇ ਦੇਸ਼ ਦੇ ਵਿੱਚ ਅਜਿਹਾ ਬੇ ਲਾਗੂ ਨਹੀਂ ਹੋਣਾ ਚਾਹੀਦਾ ਜਿੱਥੇ ਨਾਗਰਿਕਾਂ ਨੂੰ ਆਪਣੇ ਧਰਮ ਦਾ ਸਬੂਤ ਦੇਣਾ ਪਵੇ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.