ਚੋਡੀਗੜ੍ਹ: ਮੌਸਮ ਵਿਭਾਗ ਵੱਲੋਂ 2 ਦਿਨ ਪਹਿਲਾਂ ਖਰਾਬ ਮੌਸਮ ਦਾ ਅਲਟੀਮੇਟਮ ਦੇ ਦਿੱਤਾ ਗਿਆ ਸੀ ਜਿਸਦੇ ਮੁਤਾਬਕ ਪੰਜਾਬ ਅਤੇ ਉੱਤਰੀ ਪੰਜਾਬ ਵਿੱਚ ਮੀਂਹ ਦੇ ਨਾਲ ਨਾਲ ਸੂਬਿਆਂ ਵਿੱਚ ਮੌਸਮ ਵੀ ਖ਼ਰਾਬ ਰਹੇਗਾ। ਹਾਲਾਂਕਿ ਖੇਤੀਬਾੜੀ ਵਿਭਾਗ ਪੰਜਾਬ ਨੂੰ ਵੀ ਇਸ ਦਾ ਸੁਨੇਹਾ ਭੇਜਿਆ ਗਿਆ ਸੀ ਕਿ ਕਿਸਾਨਾਂ ਨੂੰ ਸੁਚੇਤ ਕੀਤਾ ਜਾਵੇ ਕਿ ਆਉਣ ਵਾਲੇ ਦਿਨਾਂ ਵਿੱਚ ਖੇਤੀਬਾੜੀ ਨਾ ਕਰਨਾ ਵਧੀਆ ਹੋਵੇਗਾ। ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਸਵੇਰ ਦੇ 4 ਵਜੇ ਤੋਂ ਹੋ ਰਹੀ ਬਾਰਿਸ਼ ਨੇ ਮੌਸਮ ਵਿੱਚ ਤਬਦੀਲੀ ਲਿਆ ਦਿੱਤੀ ਅਤੇ ਮੌਸਮ ਦਾ ਮਿਜਾਜ਼ ਬਦਲ ਦਿੱਤਾ।
ਮੀਂਹ ਕਾਰਨ ਚੰਡੀਗੜ੍ਹ ਦਾ ਤਾਪਮਾਨ 25 ਡਿਗਰੀ ਤੱਕ ਹੋ ਗਿਆ ਹੈ ਹਾਲਾਂਕਿ ਇਹ ਜਾਂਦੇ ਮਾਨਸੂਨ ਦਾ ਮੀਂਹ ਹੈ ਜੋ ਕਿ ਉੱਤਰੀ ਡਿਸਟਰਬੈਂਸ ਕਾਰਨ ਹੈ ਰਿਹਾ ਹੈ, ਜਿਸਦਾ ਚਲਾਵਾਂ ਅਫ਼ਗਾਨਿਸਤਾਨ ਵਾਲੇ ਪੱਖ ਤੋਂ ਹੋਇਆ ਹੈ। ਭਾਰੀ ਮੀਂਹ ਕਾਰਨ ਜਿੱਥੇ ਚੰਡੀਗੜ੍ਹ ਵਾਸੀਆਂ ਨੂੰ ਗਰਮੀ ਤੋਂ ਨਿਜਾਤ ਮਿਲੀ ਓਥੇ ਹੀ ਲੋਕਾਂ ਦੀਆਂ ਮੁਸੀਬਤਾਂ ਵੀ ਵੱਧ ਗਈਆਂ। ਮੌਸਮ ਵਿਭਾਗ ਦਾ ਕਹਿਣਾ ਕਿ ਆਉਣ ਵਾਲੇ ਇੱਕ ਤੋਂ ਦੋ ਦਿਨ 'ਚ ਮੌਸਮ ਸਾਫ਼ ਹੋਵੇਗਾ ਦਿੱਤੀ ਜਿਸ ਤੋਂ ਬਾਅਦ ਬਾਰਿਸ਼ ਦਾ ਕੋਈ ਖਤਰਾ ਨਹੀਂ ਹੈ। ਪਰ ਜੇਕਰ ਗੱਲ ਸਿਆਲ ਦੀ ਕੀਤੀ ਜਾਵੇ ਤਾਂ ਆਉਣ ਵਾਲੀ 15 ਅਕਤੂਬਰ ਤੋਂ ਬਾਅਦ ਸਿਆਲ ਪੰਜਾਬ ਵਿੱਚ ਸਿਆਲ ਦੀਆਮਦ ਹੋਵੇਗੀ। ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਖੇਤੀ ਬਾੜੀ ਦੇ ਕੰਮਾਂ ਨੂੰ ਫ਼ਿਲਹਾਲ ਰੋਕਣ ਦੀ ਹਿਦਾਇਤ ਦਿੱਤੀ।