ਚੰਡੀਗੜ੍ਹ: ਪੰਜਾਬ ਵਿੱਚ ਭਾਵੇਂ ਮਾਂ ਬੋਲੀ ਪੰਜਾਬੀ (Mother tongue Punjabi) ਨੂੰ ਨਿੱਜੀ ਸਕੂਲਾਂ ਜਾਂ ਹੋਰ ਅਦਾਰਿਆਂ ਵਿੱਚ ਪੜ੍ਹਾਏ ਜਾਣ ਜਾਂ ਪਹਿਲ ਦੇ ਅਧਾਰ ਉੱਤੇ ਲਿਖਣ ਨੂੰ ਲੈਕੇ ਸੰਘਰਸ਼ ਚੱਲ ਰਿਹਾ ਹੈ, ਪਰ ਹੁਣ ਪੰਜਾਬੀ ਬੋਲੀ ਦਾ ਮਾਨ ਸਨਮਾਨ ਵਿਦੇਸ਼ਾਂ ਦੀ ਧਰਤੀ ਉੱਤੇ ਲਗਾਤਾਰ ਵਧਿਆ ਹੈ । ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀਆਂ 10 ਭਾਸ਼ਾਵਾਂ ਵਿਚ ਸ਼ਾਮਿਲ ਕੀਤਾ ਗਿਆ ਹੈ।ਹੁਣ ਆਸਟ੍ਰੇਲੀਆ 'ਚ ਰਹਿਣ ਵਾਲੇ ਸਕੂਲੀ ਵਿਦਆਰਥੀ ਵੀ ਪੰਜਾਬੀ ਪੜ੍ਹ ਸਕਣਗੇ।
ਮਾਂ ਬੋਲੀ ਨਾਲ ਜੁੜਨਗੇ ਬੱਚੇ: ਆਸਟ੍ਰੇਲੀਆ ਦਾ ਪੰਜਾਬੀ ਭਾਈਚਾਰੇ ਦੇ ਬੱਚੇ ਵੀ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜ(Children connect with their mother tongue Punjabi) ਸਕਣਗੇ। ਮਿਲੀ ਜਾਣਕਾਰੀ ਮੁਤਾਬਿਕ ਹਫ਼ਤੇ ਦੇ ਅਖੀਰਲੇ ਦਿਨ ਆਸਟ੍ਰੇਲੀਆ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਪੜ੍ਹਾਈ (Punjabi language will be taught in schools) ਜਾਵੇਗੀ। ਆਸਟ੍ਰੇਲੀਆ ਸਰਕਾਰ ਨੇ ਪੰਜਾਬ ਅਤੇ ਹੋਰਨਾਂ ਸੂਬਿਆਂ ਵਿਚ ਰਹਿੰਦੇ ਲੋਕਾਂ ਦੇ ਬੱਚਿਆਂ ਨੂੰ ਉਹਨਾਂ ਦੀ ਮਾਤ ਭਾਸ਼ਾ ਨਾਲ ਜੋੜਨ ਦਾ ਵਧੀਆ ਉਪਰਾਲਾ ਕੀਤਾ ਹੈ।ਆਸਟ੍ਰੇਲੀਆ ਸਰਕਾਰ ਦੇ ਇਸ ਫ਼ੈਸਲੇ ਦਾ ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਸਵਾਗਤ ਕੀਤਾ ਹੈ।
ਆਸਟ੍ਰੇਲੀਆ ਸਰਕਾਰ ਦਾ ਧੰਨਵਾਦ: ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ (Punjabi Literature and Punjabi Language) ਦੀ ਹੋਂਦ ਲਈ ਲਗਾਤਾਰ ਕੰਮ ਕਰ ਰਹੇ ਪੰਡਿਤ ਧਰੇਨਵਰ ਰਾਓ ਨੇ ਆਸਟ੍ਰੇਲੀਆ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਆਖਿਆ ਹੈ ਕਿ ਆਸਟ੍ਰੇਲੀਆ ਵਿੱਚ ਬੱਚੇ ਪੰਜਾਬੀ ਲਈ ਜਾਗਰੂਕ ਹੋਣਗੇ। ਹੁਣ ਉੱਥੋਂ ਦੇ ਬੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਭਗਤਾਂ ਫਕੀਰਾਂ ਦੀਆਂ ਰਚਨਾਵਾਂ ਪੜ੍ਹ ਕੇ ਆਪਣੇ ਇਤਿਹਾਸ ਨਾਲ ਜੁੜ ਸਕਣਗੇ। ਉਨ੍ਹਾਂ ਆਖਿਆ ਕਿ ਇਸ ਲਈ ਉਹ ਆਸਟ੍ਰੇਲੀਆ ਦੀ ਸਰਕਾਰ ਦੇ ਸ਼ੁਕਰਗੁਜ਼ਾਰ ਹਨ। ਨਾਲ ਹੀ ਉਨ੍ਹਾਂ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਕਦਰੀ ਦਾ ਗਿਲ੍ਹਾ ਵੀ ਕੀਤਾ ਕਿ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਬਣਾਈ ਗਈ ਰਾਜਧਾਨੀ ਚੰਡੀਗੜ੍ਹ ਵਿੱਚ 35 ਅੱਖਰਾਂ ਦੀ ਮਹਾਨਤਾ ਨਹੀਂ ਸਮਝੀ ਜਾ ਰਹੀ। ਉਨ੍ਹਾਂ ਆਖਿਆ ਕਿ ਇਕ ਦਿਨ ਚੰਡੀਗੜ੍ਹ ਦੇ ਲੋਕ ਵੀ 35 ਅੱਖਰਾਂ ਦੀ ਮਹਾਨਤਾ ਸਮਝਣਗੇ।
ਯੂਨੈਸਕੋ ਮਾਂ ਬੋਲੀ ਦੀ ਅਹਿਮੀਅਤ ਨੂੰ ਸਮਝਦਾ: ਪੰਜਾਬੀ ਭਾਸ਼ਾ ਦੀ ਹੋਂਦ ਬਚਾਉਣ ਲਈ ਸੰਘਰਸ਼ (Struggle to save the existence of Punjabi language) ਕਰ ਰਹੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਆਖਿਆ ਕਿ ਆਸਟ੍ਰੇਲੀਆ ਦੀ ਸਰਕਾਰ ਦਾ ਇਹ ਸ਼ਲਾਘਾਯੋਗ ਕਦਮ ਹੈ। ਯੂਨੈਸਕੋ ਵੀ ਮਾਂ ਬੋਲੀ ਦੀ ਅਹਿਮੀਅਤ ਨੂੰ ਸਮਝਦਾ ਹੈ। ਉਨ੍ਹਾਂ ਆਖਿਆ ਕਿ ਯੂਨੇਸਕੋ ਨੇ ਵੀ ਇਹ ਗੱਲ ਮੰਨੀ ਹੈ ਕਿ ਬੱਚੇ ਦਾ ਵਿਕਾਸ ਉਸਦਾ ਮਾਂ ਬੋਲੀ ਵਿਚ ਸਭ ਤੋਂ ਬਿਹਤਰ ਹੋ ਸਕਦਾ ਹੈ ਇਸ ਲਈ ਆਸਟ੍ਰੇਲੀਆ ਸਰਕਾਰ ਨੇ ਸਾਰੀਆਂ ਮਾਂ ਬੋਲੀਆਂ ਨੂੰ ਅਹਿਮੀਅਤ ਦਿੱਤੀ ਹੈ।
ਇਹ ਵੀ ਪੜ੍ਹੋ: ਪਨਬੱਸ ਕੱਚੇ ਕਾਮਿਆਂ ਦੀ ਹੜਤਾਲ ਦਾ ਅੱਜ ਚੌਥਾ ਦਿਨ, ‘ਮੰਗਾਂ ਨਾ ਮੰਨੇ ਜਾਣ ਉੱਤੇ ਸੂਬੇ ਭਰ ਵਿੱਚ ਹੋਵੇਗਾ ਜਾਮ’
ਪੰਜਾਬੀ ਭਾਸ਼ਾ ਨੂੰ ਵਿਦੇਸ਼ਾਂ ਵਿੱਚ ਦੂਜੀ ਤੀਜੀ ਭਾਸ਼ਾ ਦਾ ਦਰਜਾ ਮਿਲ ਰਿਹਾ ਇਸਦਾ ਇਕ ਕਾਰਨ ਇਹ ਵੀ ਹੈ ਕਿ ਪੰਜਾਬ ਤੋਂ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰਾ ਵੱਖ-ਵੱਖ ਦੇਸ਼ਾਂ ਵਿਚ ਜਾ ਰਿਹਾ ਹੈ। ਇਹ ਕੁਦਰਤੀ ਵਰਤਾਰਾ ਹੈ ਜਦੋਂ ਕਿਸੇ ਕਮਿਊਨਿਟੀ ਦੀ ਬਹੁਗਿਣਤੀ ਕਿਸੇ ਹੋਰ ਦੇਸ਼ ਵਿੱਚ ਵੱਸਦੀ ਹੈ ਤਾਂ ਉਨ੍ਹਾਂ ਮਾਂ ਬੋਲੀ ਦੀ ਅਹਿਮੀਅਤ ਉੱਥੇ ਖੁੱਦ ਹੀ ਬਣ ਜਾਂਦੀ ਹੈ। ਇਥੋਂ ਤੱਕ ਹੁਣ ਗੂਗਲ, ਏਟੀਐਮ ਮੋਬਾਈਲ ਫੋਨ ਵਿਚ ਵੀ ਪੰਜਾਬੀ ਭਾਸ਼ਾ ਨੂੰ ਖਾਸ ਥਾਂ ਦਿੱਤੀ ਗਈ ਹੈ।
ਪੰਜਾਬੀ ਭਾਸ਼ਾ ਨੂੰ ਮਾਣ: ਪੰਜਾਬੀ ਭਾਸ਼ਾ ਨੂੰ ਹੁਣ ਖ਼ਤਰਾ ਹੈ ਇਸ ਧਾਰਨਾ ਦੇ ਸੰਦਰਭ ਵਚ ਉਨ੍ਹਾਂ ਆਖਿਆ ਕਿ ਪੰਜਾਬੀ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ। ਇੱਕ ਤਾਂ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਨੂੰ ਮਾਣ ਦਿੱਤਾ ਜਾ ਰਿਹਾ ਹੈ ਅਤੇ ਦੂਜਾ ਸਾਡੇ ਧਾਰਮਿਕ ਗ੍ਰੰਥ ਗੁਰਬਾਣੀ ਪੰਜਾਬੀ ਭਾਸ਼ਾ, ਟਕਸਾਲੀ ਬੋਲੀ ਮੂਲ ਰੂਪ ਵਿਚ ਮਾਂ ਬੋਲੀ ਅਤੇ 35 ਅੱਖਰਾਂ ਦੀ ਵਰਨਮਾਲਾ (Alphabet of 35 letters) ਵਿਚ ਮੌਜੂਦ ਹਨ ਜਿਹਨਾਂ ਨੂੰ ਪੜ੍ਹਨ ਲਈ ਪੰਜਾਬੀ ਭਾਸ਼ਾ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ,ਪਰ ਕੁਝ ਲੋਕਾਂ ਨੇ ਇਹ ਧਾਰਨਾ ਬਣਾ ਲਈ ਹੈ ਕਿ ਅੰਗਰੇਜ਼ੀ ਭਾਸ਼ਾ ਬਿਨ੍ਹਾਂ ਗੁਜ਼ਾਰਾ ਨਹੀਂ। ਜੇਕਰ ਚੀਨ ਜਾਂ ਰੂਸ ਦੀ ਗੱਲ ਕਰੀਏ ਤਾਂ ਉਹ ਆਪਣੀ ਮਾਤ ਭਾਸ਼ਾ ਵਿਚ ਸਾਰੇ ਦਫ਼ਤਰੀ ਕੰਮ ਕਰਦੇ ਹਨ। ਅੰਗਰੇਜ਼ੀ ਨੂੰ ਉਹ ਮੂੰਹ ਨਹੀਂ ਲਾਉਂਦੇ। ਕੁਝ ਲੋਕ ਜਾਣ ਬੁਝ ਕੇ ਅੰਗਰੇਜ਼ੀ ਨੂੰ ਪੰਜਾਬੀ ਉੱਤੇ ਭਾਰੂ ਕਰ ਰਹੇ ਹਨ।