ETV Bharat / state

Principal's Second Batch Will Visit Singapore: 30 ਪ੍ਰਿੰਸੀਪਲਜ਼ ਦਾ ਦੂਜਾ ਗਰੁੱਪ ਜਾਵੇਗਾ ਸਿੰਗਾਪੁਰ, ਜਾਣੋ ਕਦੋਂ - ਸਿੱਖਿਆ ਦੇ ਮਿਆਰ

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਚਣਬੱਧ ਹੈ। ਸਰਕਾਰ ਵੱਲੋਂ 30 ਪ੍ਰਿੰਸੀਪਲਜ਼ ਦਾ ਦੂਜਾ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ। ਇਸ ਸਬੰਧੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਟਵੀਟ ਜਾਰੀ ਕੀਤਾ ਹੈ।

Punjab School Principal's Second Batch Will Go Singapore
30 ਪ੍ਰਿੰਸੀਪਲਜ਼ ਦਾ ਦੂਜਾ ਗਰੁੱਪ 4 ਮਾਰਚ ਨੂੰ ਜਾਵੇਗਾ ਸਿੰਗਾਪੁਰ
author img

By

Published : Mar 2, 2023, 11:03 AM IST

Updated : Mar 2, 2023, 12:04 PM IST

  • As per vision of my CM @BhagwantMann ji to make standard of School Education of Punjab world class, we are sending second group of 30 school principals of the state to the World Renowned National Institute of Education in Singapore from March 4 to March 11 for Foreign training.

    — Harjot Singh Bains (@harjotbains) March 2, 2023 " class="align-text-top noRightClick twitterSection" data=" ">

ਚੰਡੀਗੜ੍ਹ : ਪੰਜਾਬ ਸਰਾਕਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ 30 ਪ੍ਰਿੰਸੀਪਲਜ਼ ਦੇ ਦੂਜੇ ਬੈਚ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਵਿਖੇ ਭੇਜਿਆ ਜਾ ਰਿਹਾ ਹੈ। ਪ੍ਰਿੰਸੀਪਲਜ਼ ਦਾ ਇਹ ਦੂਜਾ ਬੈਚ 4 ਮਾਰਚ ਨੂੰ ਸਿੰਗਾਪੁਰ ਲਈ ਰਵਾਨਾ ਹੋਵੇਗਾ। ਇਸ ਸਬੰਧੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਕ ਟਵੀਟ ਜਾਰੀ ਕੀਤਾ ਹੈ। ਮੰਤਰੀ ਨੇ ਟਵੀਟ ਜਾਰੀ ਕਰਦਿਆਂ ਕਿਹਾ ਹੈ ਕਿ "ਪੰਜਾਬ ਦੀ ਸਕੂਲੀ ਸਿੱਖਿਆ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਅਸੀਂ ਸੂਬੇ ਦੇ 30 ਸਕੂਲਾਂ ਦੇ ਪ੍ਰਿੰਸੀਪਲਾਂ ਦੇ ਦੂਜੇ ਗਰੁੱਪ ਨੂੰ 4 ਮਾਰਚ ਤੋਂ 11 ਮਾਰਚ ਤੱਕ ਸਿੰਗਾਪੁਰ ਦੇ ਵਿਸ਼ਵ ਪ੍ਰਸਿੱਧ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਵਿੱਚ ਵਿਦੇਸ਼ੀ ਸਿਖਲਾਈ ਲਈ ਭੇਜ ਰਹੇ ਹਾਂ।"

6 ਫਰਵਰੀ ਤੋਂ 10 ਫਰਵਰੀ ਤੱਕ ਪਹਿਲੇ ਬੈਚ ਨੂੰ ਮਿਲੀ ਟ੍ਰੇਨਿੰਗ: 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ 4 ਫਰਵਰੀ ਨੂੰ ਸਿੰਗਾਪੁਰ ਲਈ ਰਵਾਨਾ ਹੋਇਆ ਸੀ ਅਤੇ 6 ਫਰਵਰੀ ਤੋਂ 10 ਫਰਵਰੀ ਤੱਕ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ। ਇਨ੍ਹਾਂ ਪ੍ਰਿੰਸੀਪਲਾਂ ਦੀ 11 ਫਰਵਰੀ ਨੂੰ ਵਾਪਸੀ ਹੋਈ ਸੀ। ਇਸ ਸੈਸ਼ਨ ਦੌਰਾਨ ਅਧਿਆਪਕ ਉੱਥੋਂ ਦੇ ਸਕੂਲਾਂ ਦਾ ਪੜ੍ਹਾਉਣ ਦਾ ਤਰੀਕਾ ਗ੍ਰਹਿਣ ਕਰਨਗੇ ਤੇ ਇਹੀ ਪੰਜਾਬ ਦੇ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : CM Mann Will Meet Amit Shah: ਮੁੱਖ ਮੰਤਰੀ ਭਗਵੰਤ ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੀਟਿੰਗ

ਸਰਕਾਰੀ ਸਕੂਲਾਂ ਦੇ ਸੁਧਾਰ ਕਰ ਰਹੀ ਸਰਕਾਰ: ਵੀਡੀਓ ਸੰਦੇਸ਼ ਰਾਹੀਂ ਇਹ ਨਵਾਂ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਸੂਬੇ ਵਿੱਚ ਸਿੱਖਿਆ ਸੁਧਾਰ ਦਾ ਵਾਅਦਾ ਅਤੇ ਗਰੰਟੀ ਦੇ ਕੇ ਆਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸੁਧਾਰ ਲਈ ਕਈ ਅਹਿਮ ਫੈਸਲੇ ਕੀਤੇ ਹਨ। ਪਹਿਲਾਂ ਸਰਕਾਰ ਨੇ ਮੈਗਾ ਪੀਟੀਐਮ ਕੀਤੀਆਂ ਤਾਂ ਜੋ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਆਪਸੀ ਤਾਲਮੇਲ ਪੈਦਾ ਕੀਤਾ ਜਾ ਸਕੇ। ਤਾਂ ਜੋ ਅਧਿਆਪਕਾਂ ਨੂੰ ਵੀ ਪਤਾ ਚੱਲ ਸਕੇ ਕਿ ਬੱਚਿਆਂ ਦੀਆਂ ਕੀ ਲੋੜਾਂ ਹਨ ਤੇ ਉਨ੍ਹਾਂ ਵਿੱਚ ਕਿਹੋ ਜਿਹੇ ਸੁਧਾਰ ਦੀ ਲੋੜ ਹੈ।

ਇਹ ਵੀ ਪੜ੍ਹੋ : Government Schools Principals go to Singapore: ਟ੍ਰੇਨਿੰਗ ਲਈ ਸਿੰਗਾਪੁਰ ਜਾਣਗੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਤਾਰੀਖ ਦਾ ਐਲਾਨ

ਰਾਜਪਾਲ ਦਾ ਸਵਾਲ : ਜ਼ਿਕਰਯੋਗ ਹੈ ਕਿ ਪੰਜਾਬ ਦੇ ਪ੍ਰਿੰਸੀਪਲ ਸਿੰਗਾਪੁਰ ਵਿੱਚ ਵਿਸ਼ੇਸ਼ ਟ੍ਰੇਨਿੰਗ ਲਈ ਗਏ ਸਨ ਅਤੇ ਪ੍ਰਿੰਸੀਪਲਾਂ ਦੀ ਚੋਣ ਨੂੰ ਲੈਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੀਐੱਮ ਮਾਨ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਸਨ। ਰਾਜਪਾਲ ਨੇ ਕਿਹਾ ਸੀ ਕਿ ਪ੍ਰਿੰਸੀਪਲਾਂ ਦੀ ਚੋਣ ਕਿਸ ਪੈਮਾਨੇ ਤਹਿਤ ਹੋਈ, ਪ੍ਰਿੰਸੀਪਲਾਂ ਦੀ ਚੋਣ ਲਈ ਪੰਜਾਬ ਸਰਕਾਰ ਨੇ ਕਿਹੜਾ ਇਸ਼ਤਿਹਾਰ ਜਨਤਕ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਮਾਨ ਇਹ ਵੀ ਦੱਸਣ ਕਿ, ਪ੍ਰਿੰਸੀਪਲ ਇਸ ਵਿੱਦਿਅਕ ਸੈਸ਼ਨ ਦੌਰਾਨ ਕੀ ਖ਼ਾਸ ਸਿਖ ਆਏ ਸਨ ਅਤੇ ਉਨ੍ਹਾਂ 'ਤੇ ਕਿੰਨ੍ਹਾਂ ਖ਼ਰਚਾ ਹੋਇਆ।

Last Updated : Mar 2, 2023, 12:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.