ETV Bharat / state

ਪੰਜਾਬ 'ਚ ਦਰਿਆਵਾਂ ਦੇ ਓਵਰਫਲੋਅ ਨੇ ਵਧਾਈਆਂ ਚਿੰਤਾਵਾਂ, ਜਾਣੋ ਉੱਜ, ਰਾਵੀ ਦਰਿਆ ਤੇ ਰਣਜੀਤ ਸਾਗਰ ਡੈਮ 'ਚ ਪਾਣੀ ਦੀ ਕੀ ਸਥਿਤੀ - ਪੰਜਾਬ ਦੇ ਉੱਜ ਦਰਿਆ ਤੋਂ ਛੱਡਿਆ ਪਾਣੀ

ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਹਾਈਅਲਰਟ ਕੀਤਾ ਗਿਆ ਹੈ। ਇਸਦੇ ਨਾਲ ਹੀ ਉੱਜ ਦਰਿਆ ਤੋਂ 2.60 ਲੱਖ ਕਿਓਸਿਕ ਪਾਣੀ ਅਤੇ ਰਣਜੀਤ ਸਾਗਰ ਡੈਮ ਤੋਂ 5 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

River water overflow in Punjab, water will be released here
ਪੰਜਾਬ 'ਚ ਦਰਿਆਵਾਂ ਦੇ ਓਵਰਫਲੋਅ ਨੇ ਵਧਾਈਆਂ ਚਿੰਤਾਵਾਂ, ਪੜ੍ਹੋ ਉੱਜ ਦਰਿਆ ਤੇ ਰਣਜੀਤ ਸਾਗਰ ਡੈਮ 'ਚ ਪਾਣੀ ਦੀ ਕੀ ਸਥਿਤੀ...
author img

By

Published : Jul 19, 2023, 7:53 PM IST

ਰਣਜੀਤ ਸਾਗਰ ਡੈਮ ਤੋਂ ਛੱਡੇ ਪਾਣੀ ਸਬੰਧੀ ਜਾਣਕਾਰੀ ਦਿੰਦੇ ਹੋਏ ਡੈਮ ਦੇ ਅਧਿਕਾਰੀ।

ਚੰਡੀਗੜ੍ਹ ਡੈਸਕ : ਪੰਜਾਬ ਇਨ੍ਹਾਂ ਦਿਨਾਂ ਵਿੱਚ ਹੜ੍ਹਾਂ ਦੀ ਮਾਰ ਵੀ ਸਹਿ ਰਿਹਾ ਹੈ ਤੇ ਦੂਜੇ ਪਾਸੇ ਡੈਮਾਂ ਤੋਂ ਪਾਣੀ ਵੀ ਛੱਡਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਬਿਆਸ ਦਰਿਆ ਦਾ ਪਾਣੀ ਵਧਣ ਕਾਰਨ ਇਹ ਖਤਰੇ ਦੇ ਨਿਸ਼ਾਨ ਤੋਂ ਸਿਰਫ ਦੋ ਫੁੱਟ ਹੇਠਾਂ ਵਗ ਰਿਹਾ ਹੈ। ਇਸਨੂੰ ਲੈ ਕੇ ਹਾਈਅਲਰਟ ਕੀਤਾ ਗਿਆ ਹੈ। ਇਸਦੇ ਨਾਲ ਲੱਗਦੇ ਪਿੰਡਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਇਸੇ ਤਰ੍ਹਾਂ

ਦੂਜੇ ਪਾਸੇ ਖਬਰ ਇਹ ਵੀ ਹੈ ਕਿ ਉੱਜ ਦਰਿਆ ਤੋਂ 2.60 ਲੱਖ ਕਿਓਸਿਕ ਪਾਣੀ ਛੱਡਣ ਤੋਂ ਬਾਅਦ ਮਕੌੜਾ ਪਤਨ ਰਾਵੀ ਦਰਿਆ ਉੱਤੇ ਪਾਣੀ ਦਾ ਪੱਧਰ ਵਧਣ ਕਾਰਨ ਜੇਕਰ ਹੜ੍ਹ ਵਰਗੀ ਸਥਿੱਤੀ ਨਾਲ ਬਣਦੀ ਹੈ ਕਿ ਉਸ ਨਾਲ ਨਜਿੱਠਣ ਲਈ ਜਿਲ੍ਹਾ ਪ੍ਰਸ਼ਾਸਨ ਨੇ ਪੁਖਤਾ ਇੰਤਜਾਮ ਕੀਤੇ ਹਨ। ਮਕੌੜਾ ਪੱਤਣ ਰਾਵੀ ਦਰਿਆ ਦੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਐੱਨਡੀਆਰਐੱਫ, ਆਰਮੀ, ਐੱਸਡੀਆਰਐੱਫ ਦੇ ਜਵਾਨ ਤਾਇਨਾਤ ਕਰ ਦਿਤੇ ਹਨ। ਫੌਜ ਦੇ ਜਵਾਨਾਂ ਵਲੋਂ ਡਰੋਨ ਰਾਹੀਂ ਪਿੰਡਾਂ ਦਾ ਜਾਇਜਾ ਲਿਆ ਜਾ ਰਿਹਾਂ ਹੈ।

ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ : ਜਾਣਕਾਰੀ ਮੁਤਾਬਿਕ ਮਕੌੜਾ ਪੱਤਣ ਰਾਵੀ ਦਰਿਆ ਉੱਤੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਸਹਾਇਕ ਕਮਿਸ਼ਨਰ ਸਚਿਨ ਪਾਠਕ ਨੇ ਦੱਸਿਆ ਕਿ ਉੱਜ ਦਰਿਆ ਤੋਂ ਛੱਡਿਆ ਪਾਣੀ ਰਾਵੀ ਦਰਿਆ ਨੇੜੇ ਸਥਿੱਤ ਲੋਕਾ ਦੇ ਖੇਤਾਂ ਤੱਕ ਹੀ ਪਹੁੰਚਿਆ ਹੈ। ਉਹਨਾਂ ਦੱਸਿਆ ਕਿ ਸਥਿਤੀ ਬਿਲਕੁਲ ਕਾਬੂ ਵਿੱਚ ਹੈ। ਲਾਗੇ ਦੇ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਲੋਕਾਂ ਦੀ ਸਹਾਇਤਾ ਦੇ ਲਈ ਐੱਨਡੀਆਰਐੱਫ, ਆਰਮੀ, ਐੱਸਡੀਆਰਐੱਫ ਦੇ ਜਵਾਨਾਂ ਦੀਆਂ ਕੁੱਝ ਟੁੱਕੜੀਆਂ ਬੁਲਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡ ਭਰਿਆਲ, ਤੂਰਬਾਨੀ, ਰਾਏਪੁਰ ਚਿੱਬ, ਮੰਮੀ ਚਕਰੰਗਾਂ, ਕਜਲੇ, ਝੁੰਬਰ, ਲਸਿਆਣ ਆਦਿ ਪਿੰਡ ਉੱਚੇ ਹੋਣ ਕਰਕੇ ਦਰਿਆ ਦਾ ਪਾਣੀ ਇਸ ਇਲਾਕ਼ੇ ਵਿੱਚ ਨਹੀਂ ਪਹੁੰਚਿਆ ਹੈ।

ਪੰਜਾਬ 'ਚ ਦਰਿਆਵਾਂ ਦੇ ਓਵਰਫਲੋਅ ਨੇ ਵਧਾਈਆਂ ਚਿੰਤਾਵਾਂ

ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਡੈਮ ਦੇ ਪਾਣੀ ਦਾ ਪੱਧਰ 524.50 ਮੀਟਰ ਦੇ ਨੇੜੇ ਪਹੁੰਚ ਗਿਆ ਹੈ। ਰਣਜੀਤ ਸਾਗਰ ਡੈਮ ਦਾ ਇਕ ਗੇਟ ਖੋਲ੍ਹਿਆ ਗਿਆ ਹੈ। ਦਰਿਆ ਵਿੱਚ ਡੈਮ ਤੋਂ 5 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ਰਣਜੀਤ ਸਾਗਰ ਡੈਮ ਤੋਂ ਛੱਡਿਆ ਪਾਣੀ : ਰਣਜੀਤ ਸਾਗਰ ਡੈਮ ਦੇ ਚੀਫ ਇੰਜੀਨੀਅਰ ਨੇ ਕਿਹਾ ਕਿ ਕੁਝ ਨਿਊਜ਼ ਚੈਨਲ ਗਲਤ ਖਬਰਾਂ ਚਲਾ ਰਹੇ ਹਨ ਕਿ ਰਣਜੀਤ ਸਾਗਰ ਡੈਮ ਤੋਂ 2.5 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋਕਿ ਗਲਤ ਹੈ। 527.91 ਮੀਟਰ ਡੈਮ ਦੀ ਝੀਲ ਦਾ ਖਤਰੇ ਦਾ ਨਿਸ਼ਾਨ ਹੈ। ਡੈਮ ਅਜੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਦੂਰ ਹੈ ਪਰ ਪਹਾੜਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਡੈਮ ਝੀਲ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ।

ਫਸਲਾਂ ਡੁੱਬਣ ਦਾ ਡਰ : ਇਸੇ ਤਰ੍ਹਾਂ ਰਾਵੀ ਦਰਿਆ ਵਿੱਚ 2.50 ਲੱਖ ਪਾਣੀ ਛੱਡਿਆ ਜਾ ਰਿਹਾ ਹੈ। ਉਸਨੂੰ ਲੈਕੇ ਕਿਸਾਨਾਂ ਨੇ ਦੱਸਿਆ ਕਿ ਲੱਖ ਡੇਢ ਲੱਖ ਦੇ ਕਰੀਬ ਅੱਗੇ ਪਾਣੀ ਚੱਲ ਰਿਹਾ ਹੈ ਤੇ 2.50 ਲੱਖ ਦੇ ਕਰੀਬ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ ਤਾਰ ਪਾਰ ਖੇਤੀ ਕਰਨ ਜਾਂਦੇ ਕਿਸਾਨਾਂ ਨੂੰ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਵੱਧਣ ਕਰਕੇ ਆਪਣੀਆਂ ਫਸਲਾਂ ਦਾ ਡਰ ਸਤਾਉਣ ਲੱਗਾ ਹੈ। ਕਿਸਾਨਾਂ ਨੇ ਕਿਹਾ ਕਿ 1988 ਅਤੇ 1993 ਵਿੱਚ ਆਏ ਹੜ੍ਹ ਦੀ ਯਾਦ ਆ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.