ਚੰਡੀਗੜ੍ਹ: ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 348 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 9 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9442 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2830 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 239 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ 348 ਨਵੇਂ ਮਾਮਲਿਆਂ ਵਿੱਚੋਂ 34 ਅੰਮ੍ਰਿਤਸਰ, 62 ਲੁਧਿਆਣਾ, 78 ਜਲੰਧਰ, 56 ਪਟਿਆਲਾ, 11 ਸੰਗਰੂਰ, 6 ਗੁਰਦਾਸਪੁਰ, 14 ਮੋਹਾਲੀ, 3 ਪਠਾਨਕੋਟ, 34 ਹੁਸ਼ਿਆਰਪੁਰ, 1 ਐਸਬੀਐਸ ਨਗਰ, 6 ਮੁਕਤਸਰ, 1 ਫ਼ਤਿਹਗੜ੍ਹ ਸਾਹਿਬ, 7 ਰੋਪੜ, 7 ਫ਼ਰੀਦਕੋਟ, 1 ਫਿਰੋਜ਼ਪੁਰ, 2 ਬਠਿੰਡਾ, 3 ਕਪੂਰਥਲਾ, 15 ਮੋਗਾ, 1 ਤਰਨਤਾਰਨ,4 ਫਾਜ਼ਿਲਕਾ, 2 ਮਾਨਸਾ ਤੋਂ ਮਾਮਲੇ ਸਾਹਮਣੇ ਆਏ ਹਨ।
ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 9442 ਮਰੀਜ਼ਾਂ ਵਿੱਚੋਂ 6373 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 2830 ਐਕਟਿਵ ਮਾਮਲੇ ਹਨ
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 4,38,793 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।