ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬਹੁਤ ਜ਼ਿਅਦਾ ਪ੍ਰਚਾਰਿਆ ‘ਨਿਵੇਸ਼ ਸੰਮੇਲਨ’, ਬਿਲਕੁੱਲ ‘ਠੁੱਸ’ ਸਾਬਿਤ ਹੋਇਆ ਹੈ, ਕਿਉਂਕਿ ਭਾਰਤੀ ਕਾਰਪੋਰੇਟ ਜਗਤ ਦੇ ਮੁਖੀਆਂ ਨੇ ਸਰਕਾਰ ਦੀ ਵਾਅਦੇ ਪੂਰੇ ਕਰਨ ਵਿਚ ਨਾਕਾਮੀ ਅਤੇ ਸੂਬੇ ਅੰਦਰ ਖਸਤਾ ਹੋ ਚੁੱਕੀ ਅਮਨ-ਕਾਨੂੰਨ ਦੀ ਹਾਲਤ ਕਰਕੇ ‘ਇਸ ਸੰਗੀਤਕ ਸ਼ਾਮ ਵਾਲੇ ਸਮਾਜਿਕ ਸਮਾਗਮ’ ਵਿਚ ਭਾਗ ਲੈਣ ਤੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੈ।
-
Prominent corporate entities refused to be a part of this circus knowing that the govt has no intention of implementing the incentives it is promising. The biggest incentive of supplying power at a landing cost of Rs 5/unit has not been implemented for the last nearly 3 years.
— Bikram Majithia (@bsmajithia) December 6, 2019 " class="align-text-top noRightClick twitterSection" data="
">Prominent corporate entities refused to be a part of this circus knowing that the govt has no intention of implementing the incentives it is promising. The biggest incentive of supplying power at a landing cost of Rs 5/unit has not been implemented for the last nearly 3 years.
— Bikram Majithia (@bsmajithia) December 6, 2019Prominent corporate entities refused to be a part of this circus knowing that the govt has no intention of implementing the incentives it is promising. The biggest incentive of supplying power at a landing cost of Rs 5/unit has not been implemented for the last nearly 3 years.
— Bikram Majithia (@bsmajithia) December 6, 2019
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿਸੇ ਵੱਡੇ ਨਿਵੇਸ਼ ਦੀ ਅਣਹੋਂਦ ਕਰਕੇ ਇਹ ਅਖੌਤੀ ਨਿਵੇਸ਼ ਸੰਮੇਲਨ ‘ਇੱਕ ਸੰਗੀਤਕ ਸਮਾਗਮ’ ਬਣ ਕੇ ਰਹਿ ਗਿਆ ਹੈ, ਜਿੱਥੇ ਮਹਿਮਾਨਾਂ ਨੇ ਸਿਰਫ ਖਾਣ-ਪੀਣ ਅਤੇ ਡਿਨਰ ਤੋਂ ਇਲਾਵਾ ਗਾਇਕ ਸਤਿੰਦਰ ਸਰਤਾਜ ਦੀ ਸੰਗੀਤਕ ਸ਼ਾਮ ਦਾ ਆਨੰਦ ਮਾਣਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਦਾ ਆਪਣੇ ਵਾਅਦਿਆਂ ਤੋਂ ਮੁਕਰਨ ਦਾ ਲੰਬਾ ਰਿਕਾਰਡ ਇਸ ਸੰਮੇਲਨ ਪ੍ਰਤੀ ਨਿਵੇਸ਼ਕਾਰਾਂ ਵੱਲੋਂ ਵਿਖਾਈ ਉਦਾਸੀਨਤਾ ਲਈ ਜ਼ਿੰਮੇਵਾਰ ਹੈ, ਖਾਸ ਕਰਕੇ ਸੂਬੇ ਤੋਂ ਬਾਹਰਲੇ ਕਾਰਪੋਰੇਟ ਜਗਤ ਦੇ ਮੁਖੀਆਂ ਨੇ ਇਸ ਸੰਮੇਲਨ ਦਾ ਮੁਕੰਮਲ ਬਾਈਕਾਟ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਇਹ ਜਾਣਦੇ ਹੋਏ ਕਿ ਕੀਤੇ ਜਾ ਰਹੇ ਵਾਅਦਿਆਂ ਨੂੰ ਪੂਰਾ ਕਰਨ ਦੀ ਸਰਕਾਰ ਦੀ ਕੋਈ ਨੀਅਤ ਨਹੀ ਹੈ, ਕੌਰਪਰੇਟ ਜਗਤ ਨੇ ਇਸ ‘ਸਰਕਸ’ ਵਿਚ ਭਾਗ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਿਵੇਸ਼ ਲਈ ਸਭ ਤੋਂ ਵੱਡੇ ਆਕਰਸ਼ਨ ਪਿਛਲੇ 3 ਸਾਲ ਤੋਂ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਨੂੰ ਇਹ ਬਿਜਲੀ 8 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਕਿਵੇਂ ਭਰੋਸਾ ਕਰ ਸਕਦੀ ਹੈ ਕਿ ਕਾਂਗਰਸ ਸਰਕਾਰ ਦਾ ਕਾਰਜਕਾਲ ਮੁੱਕਣ ਸਮੇਂ ਇਸ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ, ਜਦਕਿ ਸਰਕਾਰ ਦੀਆਂ ਰੋਜ਼ਗਰਾ ਦੀਆਂ ਦੇਣਦਾਰੀਆਂ ਰੁਕੀਆਂ ਪਈਆਂ ਹਨ ਅਤੇ ਬਿਜਲੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਇਸ ਕੋਲ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਇਸੇ ਤਰ੍ਹਾਂ ਵਪਾਰੀਆਂ ਨੂੰ ਸਟੇਟ ਜੀਐੱਸਟੀ ਵਾਪਸ ਨਹੀਂ ਮੋੜਿਆ ਜਾ ਰਿਹਾ ਹੈ, ਜਿਸ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਸੱਟ ਮਾਰੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਤਿੰਨ ਸਾਲ ਮਗਰੋਂ ਕਰਵਾਏ ਨਿਵੇਸ਼ ਸੰਮੇਲਨ ਦੇ ਬਾਵਜੂਦ ਕਾਂਗਰਸ ਸਰਕਾਰ ਦੀ ਸੂਬੇ ਅੰਦਰ ਅਮਨ-ਕਾਨੂੰਨ ਕਾਇਮ ਰੱਖਣ ‘ਚ ਨਾਕਾਮੀ ਅਤੇ ਮੰਤਰੀਆਂ ਤੇ ਵਿਧਾਇਕਾਂ ਨੂੰ ਗੈਂਗਸਟਰਾਂ ਦੀ ਸਰਪ੍ਰਸਤੀ ਕਰਨ ਦੀ ਦਿੱਤੀ ਖੁੱਲ੍ਹ ਨੇ ਇੰਡਸਟਰੀ ਨੂੰ ਪੰਜਾਬ ਅੰਦਰ ਨਿਵੇਸ਼ ਕਰਨ ਤੋਂ ਦੂਰ ਰੱਖਿਆ ਹੈ। ਉਹਨਾਂ ਕਿਹਾ ਕਿ ਉਸ ਸੂਬੇ ਅੰਦਰ ਤੁਸੀਂ ਕਿਸ ਤਰ੍ਹਾਂ ਦੇ ਨਿਵੇਸ਼ ਦੀ ਉਮੀਦ ਕਰ ਸਕਦੇ ਹੋ, ਜਿੱਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇੱਕ ਗੈਂਗਵਾਰ ਵਿਚ ਮਾਰੇ ਗਏ ਗੈਂਗਸਟਰ ਨੂੰ ਕਲੀਨ ਚਿਟ ਦੇਣ ਦੀ ਵਕਾਲਤ ਕਰਦਾ ਹੈ ਅਤੇ ਕੁੱਝ ਹੋਰ ਮੰਤਰੀ ਕੈਬਨਿਟ ਮੀਟਿੰਗਾਂ ਅੰਦਰ ਅਫੀਮ ਖਾਣ ਦੇ ਫਾਇਦਿਆਂ ਬਾਰੇ ਚਰਚਾ ਕਰਦੇ ਹਨ। ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਦੀ ਸਰਪ੍ਰਸਤੀ ਹੇਠ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਕੀਤੇ ਜਾ ਰਹੇ ਕਤਲਾਂ, ਫਿਰੌਤੀਆਂ ਅਤੇ ਅਗਵਾ ਕਰਨ ਦੀਆਂ ਘਟਨਾਵਾਂ ਨੇ ਪੰਜਾਬ ਨੂੰ ਦੇਸ਼ ਅੰਦਰ ਨਿਵੇਸ਼ ਲਈ ਸਭ ਤੋਂ ‘ਅਢੁੱਕਵੀਂ ਜਗ੍ਹਾ’ ਬਣਾ ਦਿੱਤਾ ਹੈ, ਕਿਉਂਕਿ ਇਹਨਾਂ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਅਰਥਹੀਣ ਗਤੀਵਿਧੀਆਂ ਉੱਤੇ ਕਰੋੜਾਂ ਰੁਪਏ ਬਰਬਾਦ ਕਰਨ ਦੀ ਬਜਾਇ ਸਰਕਾਰ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਮਜੀਠੀਆ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਨਵੀਆਂ ਨੌਕਰੀਆਂ ਨਾ ਕੱਢੇ ਜਾਣ ਕਰਕੇ ਨੌਜਵਾਨ ਨਿਰਾਸ਼ਾ ਵੱਲ ਧੱਕੇ ਜਾ ਰਹੇ ਹਨ।
ਇਸ ਸਮਾਗਮ ਵਿਚ ਹੋਏ ਨਿਵੇਸ਼ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਇਸ ਵਾਸਤੇ ਵੀ ਕਾਂਗਰਸ ਸਰਕਾਰ ਨੂੰ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸੰਮੇਲਨ ਵਿਚ ਸਭ ਤੋਂ ਵੱਡਾ ਨਿਵੇਸ਼ 24 ਹਜ਼ਾਰ ਕਰੋੜ ਰੁਪਏ ਦਾ ਹੋਇਆ ਹੈ, ਜੋ ਕਿ ਬਠਿੰਡਾ ਰਿਫਾਈਨਰੀ ਦੇ ਵਿਸਥਾਰ ਲਈ ਐਚਐਮਈਐਲ ਵੱਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਉਹੀ ਰਿਫਾਈਨਰੀ ਹੈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ‘ਚਿੱਟਾ ਹਾਥੀ’ ਕਹਿ ਕੇ ਭੰਡਿਆ ਸੀ। ਹੁਣ ਇਹ ਵੇਖਦੇ ਹੋਏ ਕਿ ਪੰਜਾਬ ਲਈ ਇਹ ਪ੍ਰਾਜੈਕਟ ਕਿੰਨਾ ਲਾਹੇਵੰਦ ਰਿਹਾ ਹੈ, ਕਾਂਗਰਸ ਸਰਕਾਰ ਨੂੰ ਬਾਦਲ ਅਤੇ ਅਟਲ ਬਿਹਾਰੀ ਵਾਜਪਾਈ ਦਾ ਧੰਨਵਾਦ ਕਰਨ ਵਾਲਾ ਮਤਾ ਪਾਸ ਕਰਨਾ ਚਾਹੀਦਾ ਹੈ।