ETV Bharat / state

Government Ignored ITIs : ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਈਆਂ ਪੰਜਾਬ ਦੀਆਂ 23 ITIs, ਮਾਹਿਰ ਨੇ ਕੀਤੇ ਵੱਡੇ ਖੁਲਾਸੇ, ਖਾਸ ਰਿਪੋਰਟ

ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਬਣੀਆਂ 23 ਦੇ ਕਰੀਬ ਉਦਯੋਗਿਕ ਸਿਖਲਾਈ ਸੰਸਥਾਵਾਂ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋ ਰਹੀਆਂ ਹਨ। ਜਿਸ ਨੂੰ ਲੈਕੇ ਮਾਹਿਰ ਨੇ ਸਰਕਾਰ 'ਤੇ ਕਈ ਇਲਜ਼ਾਮ ਲਗਾਏ ਹਨ।

Punjab Government Ignored 23 ITIs
ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਮਾਣਕਪੁਰ ਸ਼ਰੀਫ ਦੀ ਆਈਟੀਆਈ
author img

By

Published : Aug 17, 2023, 7:44 PM IST

ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਈਆਂ ਪੰਜਾਬ ਦੀਆਂ 23 ਆਈਟੀਆਈਜ਼

ਚੰਡੀਗੜ੍ਹ: ਪੰਜਾਬ ਵਿਚ ਉਦਯੋਗਿਕ ਸਿਖਲਾਈ ਰਾਹੀਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਕੈਪਟਨ ਸਰਕਾਰ ਵੱਲੋਂ ਪੰਜ ਸਾਲ ਪਹਿਲਾਂ 23 ਆਈਟੀਆਈਜ਼ ਦੀ ਸਥਾਪਨਾ ਕੀਤੀ ਗਈ। ਜਿਹਨਾਂ ਵਿਚੋਂ ਇਕ ਮੁਹਾਲੀ ਜ਼ਿਲ੍ਹੇ ਵਿਚ ਸਥਿਤ ਪਿੰਡ ਮਾਣਕਪੁਰ ਸ਼ਰੀਫ ਵਿਚ ਵੀ ਬਣਾਈ ਗਈ ਸੀ, ਜਿਸਨੂੰ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਆਈਟੀਆਈ ਵਿਚ ਕੋਈਬੁਨਿਆਦੀ ਢਾਂਚਾ ਨਹੀਂ ਅਤੇ ਨਾ ਹੀ ਕੋਈ ਵਿਦਿਆਰਥੀ ਹੈ। ਇਥੋਂ ਤੱਕ ਕਿ ਕਲਾਸਾਂ ਨੂੰ ਤਾਲਾ ਤੱਕ ਲੱਗਿਆ ਹੋਇਆ ਹੈ।

Punjab Government Ignored 23 ITIs
ਪਹਿਲਾਂ ਬਣੀ ITI ਦੀ ਹਾਲਤ ਖ਼ਸਤਾ

ਕਰੋੜਾਂ ਦੀ ਸੰਪਤੀ ਹੋ ਰਹੀ ਮਿੱਟੀ: ਅਜਿਹਾ ਹੀ ਹਾਲ ਬਾਕੀ ਆਈਟੀਆਈਜ਼ ਦਾ ਵੀ ਹੈ, ਜਿਥੇ ਕਰੋੜਾਂ ਦਾ ਬੁਨਿਆਦੀ ਢਾਂਚਾ ਅਤੇ ਕਰੋੜਾਂ ਦੀ ਜ਼ਮੀਨ ਮਿੱਟੀ ਹੋ ਗਈ ਹੈ। ਤਕਨੀਕੀ ਸਿੱਖਿਆ ਲਈ ਇਹਨਾਂ ਆਈਟੀਆਈਜ਼ ਦੀ ਸ਼ੁਰੂਆਤ ਕੀਤੀ ਗਈ ਸੀ, ਜਦਕਿ ਆਈਟੀਆਈਜ਼ ਦੀ ਖੁਦ ਆਪਣੀ ਹਾਲਤ ਤਰਸਯੋਗ ਹੈ। ਕੈਪਟਨ ਸਰਕਾਰ ਦੇ ਸਮੇਂ ਇਹ ਆਈਟੀਆਈਜ਼ ਹੋਂਦ ਵਿਚ ਆਈਆਂ ਅਤੇ ਅੱਜ ਸਿੱਖਿਆ ਮਾਡਲ ਨੂੰ ਤਰਜੀਹ ਦੇਣ ਵਾਲੀ ਸਰਕਾਰ ਦੇ ਦੌਰ ਵਿਚ ਵੀ ਇਹਨਾਂ ਆਈਟੀਆਈਜ਼ ਦੀ ਦੁਰਗਤੀ ਹੋ ਰਹੀ ਹੈ। ਪਰ ਸਰਕਾਰ ਦਾ ਦਾਅਵਾ ਇਹ ਹੈ ਕਿ ਇਹਨਾਂ ਆਈਟੀਆਈਜ਼ ਵਿਚ ਸਾਰੇ ਪ੍ਰਬੰਧ ਮੁਕੰਮਲ ਹਨ।

22 ਆਈਟੀਆਈਜ਼ ਦੀ ਖਸਤਾ ਹਾਲਤ: ਪੰਜ ਸਾਲ ਪਹਿਲਾਂ ਪੰਜਾਬ ਦੇ ਧੂਰੀ, ਭਦੌੜ, ਬਿਆਸ, ਹੂਸੈਨਪੁਰਾ, ਸਵੱਦੀ ਕਲਾਂ, ਭਗਵਾਨਪੁਰਾ, ਲੋਹੀਆਂ ਖਾਸ, ਮਹਿਰਾਜ, ਭਗਰਾਨਾ, ਟਾਂਡਾ, ਘਨੌਰ, ਟਿੱਬੀ ਕਲਾਂ, ਰਸੂਲਪੁਰਾ, ਤ੍ਰਿਪੜੀ, ਸਾਹਿਬਾ, ਚੀਮਾ ਖੁਰਦ, ਰਾਮ ਤੀਰਥ ਸਮੇਤ ਹੋਰ ਸ਼ਹਿਰਾਂ ਵਿਚ ਆਈਟੀਆਈਜ਼ ਬਣਾਈਆਂ ਗਈਆਂ। ਜਿਹਨਾਂ ਵਿਚ ਕਈ ਤਰ੍ਹਾਂ ਦੇ ਤਕਨੀਕੀ ਕੋਰਸਾਂ ਮਕੈਨੀਕਲ, ਕਨਜ਼ਿਊਮਰ ਇਲੈਕਟ੍ਰੀਕਲਜ਼, ਵੈਲਡਰ, ਕੰਪਿਊਟਰ ਹਾਰਡ ਵੇਅਰ, ਸਰਵੇਅਰ, ਰੈਕ, ਇਲੈਕਟ੍ਰੀਸ਼ੀਅਨ, ਪਲੰਬਰ, ਡੀਜ਼ਲ ਮਕੈਨਿਕ, ਫਿਲਟਰ, ਕੋਪਾ, ਫੂਡ ਪ੍ਰੋਡਕਸ਼ਨ, ਟੈਕਸਟਾਈਲ ਅਤੇ ਪਰੋਸੈਸਿੰਗ ਟੈਕਨੋਲੋਜੀ ਨੂੰ ਸ਼ਾਮਲ ਕੀਤਾ ਗਿਆ।

Punjab Government Ignored 23 ITIs
ਨਵੀਆਂ ITIs ਬਣੀਆਂ

ਕਰੋੜਾਂ ਰੁਪਏ ਦਾ ਬੁਨਿਆਦੀ ਢਾਂਚਾ: ਇਹਨਾਂ ਆਈਟੀਆਈਜ਼ ਨੂੰ ਬਣਾਉਣ ਲਈ ਪਹਿਲਾਂ ਕਰੋੜਾਂ ਰੁਪਏ ਦੀ ਜ਼ਮੀਨ ਖਰੀਦੀ ਗਈ ਅਤੇ ਫਿਰ ਕਰੋੜਾਂ ਰੁਪਏ ਨਾਲ ਇਮਾਰਤ ਦੀ ਉਸਾਰੀ ਕਰਵਾਈ ਗਈ ਜਿਸਦੇ ਬਾਵਜੂਦ ਵੀ ਇਹਨਾਂ ਆਈਟੀਆਈਜ਼ ਨੂੰ ਬੱਚਿਆਂ ਦਾ ਭਵਿੱਖ ਬਣਾਉਣ ਲਈ ਸਾਰਥਕ ਨਹੀਂ ਬਣਾਇਆ ਗਿਆ। ਆਈਟੀਆਈਜ਼ ਇੰਮਪਲੋਇਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਦਾ ਕਹਿਣਾ ਹੈ ਕਿ ਇਹਨਾਂ ਆਈਟੀਆਈਜ਼ ਵਿਚ ਖਾਨਾਪੂਰਤੀ ਲਈ ਬੱਚਿਆਂ ਦਾ ਦਾਖ਼ਲਾ ਤਾਂ ਕੀਤਾ ਜਾਂਦਾ ਪਰ ਨਾ ਕੋਈ ਅਧਿਆਪਕ, ਨਾ ਇੰਸਟਰਕਟਰ ਅਤੇ ਨਾ ਹੀ ਕੋਈ ਸਫ਼ਾਈ ਕਰਮਚਾਰੀ ਭਰਤੀ ਕੀਤਾ ਜਾਂਦਾ ਹੈ। ਆਈਟੀਆਈ ਦੇ ਨਾਂ 'ਤੇ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਦੇ ਉੱਚ ਅਧਿਕਾਰੀ ਫਰਜ਼ੀਵਾੜਾ ਕਰ ਰਹੇ ਹਨ।

3000 ਦੇ ਕਰੀਬ ਵਿਦਿਆਰਥੀਆਂ ਦੀ ਸਿਖਲਾਈ: ਪੰਜਾਬ ਵਿਚ ਪਹਿਲਾਂ ਤੋਂ 117 ਆਈਟੀਆਈਜ਼ ਚੱਲ ਰਹੀਆਂ ਹਨ। ਇਸ ਤੋਂ ਬਾਅਦ ਪੰਜ ਸਾਲ ਪਹਿਲਾਂ 23 ਆਈਟੀਆਈਜ਼ ਨਵੀਆਂ ਖੋਲ੍ਹੀਆਂ ਗਈਆਂ, ਜਿਹਨਾਂ ਵਿਚ ਇਕ ਸਾਲ ਅੰਦਰ 3000 ਦੇ ਕਰੀਬ ਵਿਦਿਆਰਥੀਆਂ ਦੇ ਦਾਖ਼ਲੇ ਦੀ ਵਿਵਸਥਾ ਹੈ। ਸਰਕਾਰ ਦੀ ਅਣਗਹਿਲੀ ਕਾਰਨ ਹਰ ਸਾਲ ਤਕਨੀਕੀ ਸਿੱਖਿਆ ਵਿਭਾਗ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ। ਜਿਹੜੇ ਬੱਚੇ ਦਾਖ਼ਲੇ ਲੈ ਰਹੇ ਹਨ ਉਹਨਾਂ ਨੂੰ ਬਿਨ੍ਹਾਂ ਕਿਸੇ ਉਪਕਰਨ, ਮਸ਼ੀਨਰੀ ਤੋਂ ਫਰਜ਼ੀ ਹਾਜ਼ਰੀਆਂ ਲਗਾ ਕੇ ਹੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਬਿਨ੍ਹਾਂ ਕਿਸੇ ਸਿਖਲਾਈ ਦੇ ਪੇਪਰ ਦਿਵਾ ਕੇ ਉਹਨਾਂ ਨੂੰ ਆਈਟੀਆਈ ਕਰਵਾ ਦਿੱਤੀ ਜਾਂਦੀ ਹੈ। ਮੁਹਾਲੀ ਆਈਟੀਆਈ 'ਤੇ ਤਾਂ ਇਲਜ਼ਾਮ ਇਹ ਵੀ ਹੈ ਕਿ ਡੀਜ਼ਲ ਮਕੈਨਿਕ ਦਾ ਕੋਰਸ ਬਿਨ੍ਹਾ ਕਿਸੇ ਟ੍ਰੇਨਿੰਗ ਅਤੇ ਸਿਖਲਾਈ ਦੇ ਕਰਵਾਇਆ ਗਿਆ ਅਤੇ ਜਾਅਲਸਾਜ਼ੀ ਨਾਲ ਪੇਪਰ ਦਿਵਾ ਕੇ ਉਹਨਾਂ ਨੂੰ ਪਾਸ ਕਰਵਾਇਆ ਗਿਆ।

Punjab Government Ignored 23 ITIs
ITIs 'ਚ ਕਿਹੜੇ ਕੋਰਸ

65 ਤੋਂ 70 ਪ੍ਰਤੀਸ਼ਤ ਪੋਸਟਾਂ ਖਾਲੀ: ਸ਼ਮਸ਼ੇਰ ਪੁਰਖਾਲਵੀ ਦਾ ਕਹਿਣਾ ਹੈ ਕਿ ਆਈਟੀਆਈਜ਼ ਵਿਚ ਬਹੁਤ ਸਾਰੀਆਂ ਭਰਤੀਆਂ ਅਜਿਹੀਆਂ ਹਨ ਜੋ ਕੀਤੀਆਂ ਹੀ ਨਹੀਂ ਗਈਆਂ। ਪੁਰਾਣੀਆਂ ਆਈਟੀਆਈਜ਼ ਅਤੇ ਨਵੀਆਂ ਆਈਟੀਆਈਜ਼ ਵਿਚ ਕੁਲ 65 ਪ੍ਰਤੀਸ਼ਤ ਅਸਾਮੀਆਂ ਖਾਲੀ ਹਨ। ਸਿਰਫ਼ 35 ਤੋਂ 37 ਪ੍ਰਤੀਸ਼ਤ ਅਸਾਮੀਆਂ 'ਤੇ ਹੀ ਭਰਤੀ ਕੀਤੀ ਗਈ ਹੈ।

ਸਰਕਾਰ ਦਾ ਦਾਅਵਾ ਕੀ ਹੈ ?: ਇਸ ਸਾਰੇ ਵਰਤਾਰੇ ਨੂੰ ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਨਕਾਰ ਰਹੇ ਹਨ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਮਨੋਜ ਗੁਪਤਾ ਨੇ ਈਟੀਵੀ ਭਾਰਤ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੀਆਂ ਆਈਟੀਆਈਜ਼ ਵਿਚ ਮੁਕੰਮਲ ਤੌਰ 'ਤੇ ਸਿਖਲਾਈ ਕਰਵਾਈ ਜਾ ਰਹੀ ਹੈ। ਮਸ਼ੀਨਰੀ ਅਤੇ ਉਪਰਕਨ ਸਭ ਕੁਝ ਪੂਰਾ ਹੈ। ਆਈਟੀਆਈਜ਼ ਦੇ ਖਰਾਬ ਪ੍ਰਬੰਧਾਂ ਦੀ ਚਰਚਾ ਹੋਣਾ ਬਿਲਕੁਲ ਗਲਤ ਹੈ। ਹਾਲਾਂਕਿ ਫੰਡਾਂ ਦੀ ਘਾਟ ਕਾਰਨ ਕੁਝ ਇਮਾਰਤਾਂ ਖਸਤਾ ਹਾਲ ਹਨ, ਜਿਹਨਾਂ ਬਾਰੇ ਵਿਚਾਰਿਆ ਜਾ ਰਿਹਾ। ਜਿੰਨ੍ਹਾ ਫੰਡ ਮਿਲ ਰਿਹਾ ਹੈ ਉਨੇ ਨਾਲ ਢੁੱਕਵੀਂ ਸਿਖਲਾਈ ਦਿੱਤੀ ਜਾ ਰਹੀ ਹੈ।

ਮਾਣਕਪੁਰ ਸ਼ਰੀਫ ਆਈਟੀਆਈ ਦੇ ਪ੍ਰਿੰਸੀਪਲ ਦਾ ਕੀ ਕਹਿਣਾ ?: ਮਾਣਕਪੁਰ ਸ਼ਰੀਫ ਆਈਟੀਆਈ ਦੇ ਪ੍ਰਿੰਸੀਪਲ ਜੀਆਈ ਗੁਪਤਾ ਦਾ ਕਹਿਣਾ ਹੈ ਕਿ ਬਿਲਡਿੰਗ ਨੂੰ ਤਬਦੀਲ ਕਰਨ ਬਾਰੇ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਫੰਡਾਂ ਦੀ ਘਾਟ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਪਰ ਕੁਝ ਮਹੀਨਿਆਂ ਤੱਕ ਇਹਨਾਂ ਦਾ ਹੱਲ ਹੋ ਜਾਵੇਗਾ। ਸਮੱਸਿਆ ਇਹ ਵੀ ਹੈ ਕਿ ਵਿਦਿਆਰਥੀ ਆਈਟੀਆਈ ਵਿਚ ਦਾਖ਼ਲਾ ਲੈਣ ਵਿਚ ਦਿਲਚਸਪੀ ਨਹੀਂ ਵਿਖਾ ਰਹੇ। ਵਿਦਿਆਰਥੀ ਦਾਖ਼ਲਾ ਲੈਣਗੇ ਤਾਂ ਆਈਟੀਆਈਜ਼ ਵੀ ਚੱਲਣਗੀਆਂ। ਇਸ ਸਾਲ ਦੀ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.