ਚੰਡੀਗੜ: ਪੰਜਾਬ ਵਿਚ ਸਥਾਨਕ ਸਰਕਾਰਾਂ ਚੋਣਾਂ ਦੇ ਐਲਾਨ ਤੋਂ ਬਾਅਦ ਹੁਣ ਤੁਰੰਤ ਪ੍ਰਭਾਵ ਦੇ ਨਾਲ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਹਨ। ਇਸਦੇ ਨਾਲ ਹੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਚੋਣ 25 ਨਵੰਬਰ 2023 ਤੱਕ ਅਤੇ ਪਿੰਡਾਂ ਦੀ ਪੰਚਾਇਤੀ ਚੋਣਾਂ 31 ਦਸੰਬਰ 2023 ਤੱਕ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਵੀ ਦੱਸ ਦਈਏ ਕਿ 1 ਨਵੰਬਰ ਤੋਂ 15 ਨਵੰਬਰ ਤੱਕ ਪੰਜਾਬ ਵਿਚ ਸਥਾਨਕ ਸਰਕਾਰਾਂ ਲਈ ਚੋਣਾਂ ਹੋਣਗੀਆਂ।
ਗ੍ਰਾਮ ਪੰਚਾਇਤਾਂ ਲਈ ਤਿਆਰੀਆਂ ਮੁਕੰਮਲ: ਇਸਦੇ ਨਾਲ ਹੀ ਪੰਜਾਬ ਵਿਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਵੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਾਈਲ ਵੀ ਭੇਜੀ ਗਈ ਹੈ। ਪੰਜਾਬ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧੀਨ 13241 ਗ੍ਰਾਮ ਪੰਚਾਇਤਾਂ ਅਤੇ 153 ਬਲਾਕ ਸੰਮਤੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦਾਂ ਹਨ। ਜਿਨਾਂ ਵਿੱਚੋਂ ਅਨਸੂਚਿਤ ਜਾਤੀ ਲਈ 17811,ਅਨਸੂਚਿਤ ਜਾਤੀ ਇਸਤਰੀ ਲਈ 12634, ਆਮ ਵਰਗ ਇਸਤਰੀਆਂ ਲਈ 22690, ਪਛੜੀਆਂ ਸ਼੍ਰੇਣੀਆਂ ਲਈ 4381 ਅਤੇ ਆਮ ਵਰਗ ਲਈ 26315 ਸੀਟਾਂ ਹਨ। ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਨੂੰ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਪੀਆਰਆਈਜ਼ ਦੀ ਸਹਾਇਤਾ ਦਿੱਤੀ ਜਾਂਦੀ ਹੈ। ਪੰਜਾਬ ਪੰਚਾਇਤੀ ਰਾਜ ਐਕਟ,1994 ਦੇ ਤਹਿਤ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਚੁਣੀਆਂ ਗਈਆਂ ਸੰਸਥਾਵਾਂ ਦੇ ਨਾਲ ਇੱਕ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਸੀ। ਤਿੰਨ-ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਗ੍ਰਾਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸ਼ਾਮਲ ਹਨ।
- ਬਠਿੰਡਾ 'ਚ ਕਾਰ ਸਵਾਰ ਅਣਪਛਾਤੇ ਵਿਅਕਤੀ ਪੁਲਿਸ ਮੁਲਾਜ਼ਮ ਤੋਂ SLR ਬੰਦੂਕ ਖੋਹ ਕੇ ਫ਼ਰਾਰ
- ਪੰਜਾਬੀ ਗਾਇਕ ਸਿੰਗਾ ਖਿਲਾਫ਼ ਥਾਣੇ ਪੁੱਜੀ ਸ਼ਿਕਾਇਤ, ਸਿੰਗਾ ਸਮੇਤ ਪੰਜ ਉੱਤੇ FIR ਦਰਜ
- SKM ਗੈਰ ਸਿਆਸੀ ਵੱਲੋਂ ਪੰਜਾਬ ਭਰ ਵਿੱਚ ਕਿਸਾਨੀ ਮੰਗਾਂ ਸਣੇ ਮਣੀਪੁਰ ਤੇ ਹਰਿਆਣਾ ਹਿੰਸਾ ਦੇ ਵਿਰੋਧ 'ਚ ਫੂਕੇ ਸਰਕਾਰਾਂ ਦੇ ਪੁਤਲੇ
19 ਦਸੰਬਰ ਤੱਕ ਭਰੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ 19 ਦਸੰਬਰ ਤੱਕ ਭਰੀਆਂ ਜਾ ਸਕਦੀਆਂ। 21 ਦਸੰਬਰ ਤੱਕ ਨਾਮਜ਼ਦਗੀਆਂ ਦੇ ਕਾਗ਼ਜ਼ ਵਾਪਸ ਲੈ ਲਏ ਜਾਣਗੇ। 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤਕ ਵੋਟਾਂ ਪਾਈਆਂ ਜਾਣਗੀਆਂ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਰਾਜ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਜ਼ਾਬਤਾ ਚੋਣ ਅਮਲ ਮੁਕੰਮਲ ਹੋਣ ਤੱਕ ਲਾਗੂ ਰਹੇਗਾ।
ਇਹਨਾਂ ਸ਼ਹਿਰਾਂ ਵਿਚ ਹੋਣਗੀਆਂ ਚੋਣਾਂ: ਸਥਾਨਕ ਸਰਕਾਰਾਂ ਲਈ 32 ਸ਼ਹਿਰਾਂ ਵਿਚ ਚੋਣ ਹੋਵੇਗੀ ਜਿਹਨਾਂ ਵਿਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ,ਪਠਾਨਕੋਟ,ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ,ਰੂਪਨਗਰ,ਫਤਿਹਗੜ੍ਹ ਸਾਹਿਬ,ਪਟਿਆਲਾ,ਸੰਗਰੂਰ,ਬਰਨਾਲਾ,ਸਾਹਿਬਜ਼ਾਦਾ ਅਜੀਤ ਸਿੰਘ ਨਗਰ,ਬਠਿੰਡਾ,ਮਾਨਸਾ,ਮੁਕਤਸਰ ਸਾਹਿਬ,ਫਿਰੋਜ਼ਪੁਰ,ਫਾਜ਼ਿਲਕਾ, ਫਰੀਦਕੋਟ ਸਮੇਤ ਮੋਗਾ ਵਿੱਚ ਕੀਤੀ ਜਾਵੇਗੀ।
ਪਿਛਲੀਆਂ ਚੋਣਾਂ ਫਰਵਰੀ 2021 ਨੂੰ ਹੋਈਆਂ: ਜ਼ਿਕਰਯੋਗ ਹੈ ਕਿ ਪਿਛਲੀ ਵਾਰ ਪੰਜਾਬ ਵਿੱਚ 14 ਫਰਵਰੀ 2021 ਨੂੰ ਮਿਉਂਸਪਲ ਚੋਣਾਂ ਹੋਈਆਂ ਸਨ ਜਿਹਨਾਂ ਦਾ ਨਤੀਜਾ 17 ਫਰਵਰੀ ਨੂੰ ਐਲਾਨਿਆ ਗਿਆ ਸੀ। ਪੰਜਾਬ 'ਚ ਕੁਲ 117 ਸ਼ਹਿਰੀ ਸਥਾਨਕ ਸੰਸਥਾਵਾਂ ਹਨ, ਜਿਨ੍ਹਾਂ ਵਿੱਚ 8 ਨਗਰ ਨਿਗਮ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਸ਼ਾਮਲ ਹਨ। ਚੋਣਾਂ ਅਸਲ ਵਿੱਚ ਅਕਤੂਬਰ 2020 ਵਿੱਚ ਹੋਣੀਆਂ ਸਨ, ਪਰ ਕੋਵਿਡ-19 ਮਹਾਂਮਾਰੀ ਦੇ ਕਾਰਨ ਵਿੱਚ ਦੇਰੀ ਹੋ ਗਈ ਸੀ।