ਚੰਡੀਗੜ੍ਹ: ਕੋਰੋਨਾ ਨੇ ਇਕ ਵਾਰ ਫਿਰ ਤੋਂ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ ਦੁਨੀਆਂ ਦੇ ਕਈ ਦੇਸ਼ਾਂ ਵਿਚ ਕੋਰੋਨਾ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਭਾਰਤ ਸਰਕਾਰ ਨੇ ਵੀ ਕੋਰੋਨਾ ਦੇ ਮੱਦੇਨਜ਼ਰ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਕੋਰੋਨਾ ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਨੇ ਹਾਈ ਲੇਵਲ ਮੀਟਿੰਗ ਬੁਲਾਈ ਹੈ। ਕੇਂਦਰ ਸਰਕਾਰ ਨੇ ਰਾਹੁਲ ਗਾਂਧੀ ਨੂੰ ਵੀ ਭਾਰਤ ਜੋੜੋ ਯਾਤਰਾ ਰੱਦ ਕਰਨ ਦੀ ਸਲਾਹ ਦਿੱਤੀ ਹੈ। ਕੋਰੋਨਾ ਨਾਮੀ ਅਲਾਮਤ ਨੇ 2019 ਵਿੱਚ ਦਸਤਕ ਦਿੱਤੀ ਸੀ ਅਤੇ ਦੋ ਢਾਈ ਸਾਲ ਵਿਸ਼ਵ ਭਰ ਦੇ ਵਿਚ ਪੂਰਾ ਪ੍ਰਕੋਪ ਵਿਖਾਇਆ ਸੀ। ਹੁਣ ਇਕ ਵਾਰ ਫਿਰ ਤੋਂ ਕੋਰੋਨਾ ਚਿੰਤਾ ਵਧਾਉਣ ਜਾ ਰਿਹਾ ਹੈ। ਪੰਜਾਬ ਦੇ ਵਿਚ ਵੀ ਕੋਰੋਨਾ ਨਾਲ ਹਾਲਾਤ ਬਦ ਤੋਂ ਬਦਤਰ ਰਹੇ ਹਨ। ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਦੀ ਤਿਆਰੀ ਕਰ ਲਈ ਹੈ।
ਇਹ ਵੀ ਪੜੋ: ਚੀਨ ਦੇ ਹਾਲਾਤ ਦੇਖ ਕੋਰੋਨਾ ਨੂੰ ਲੈ ਕੇ ਭਾਰਤ ਵਿੱਚ ਵੀ ਸਖ਼ਤੀ, ਕੇਂਦਰ ਸਰਕਾਰ ਨੇ ਕਿਹਾ- ਭੀੜ ਵਿੱਚ ਪਾਓ ਮਾਸਕ
ਪੰਜਾਬ ਸਰਕਾਰ ਦੀ ਕੀ ਹੈ ਤਿਆਰੀ: ਕੇਂਦਰ ਸਰਕਾਰ ਵੱਲੋਂ ਕੋਰੋਨਾ ਅਲਰਟ ਤੇ ਚਿੱਠੀ ਜਾਰੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੀ ਹਰਕਤ ਵਿਚ ਆ ਗਈ ਹੈ। ਹਾਲਾਂਕਿ ਕੋਰੋਨਾ ਲਈ ਅਜੇ ਤੱਕ ਸਰਕਾਰ ਵੱਲੋਂ ਕੋਈ ਗਾਈਡਲਾਈਨ ਜਾਰੀ ਨਹੀਂ ਕੀਤੀ (Corona Guidelines In Punjab) ਗਈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੋਰੋਨਾ ਨਾਲ ਨਿਪਟਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋਣ ਦਾ ਦਾਅਵਾ ਕੀਤਾ ਗਿਆ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਵਿਚ ਹੁਣ ਤੱਕ 2 ਕਰੋੜ 10 ਲੱਖ 77 ਹਜ਼ਾਰ ਤੋਂ ਜ਼ਿਆਦਾ ਆਰਟੀਪੀਸੀਆਰ ਅਤੇ ਰੈਟ ਟੈਸਟ ਕੀਤੇ ਗਏ ਹਨ। ਚੇਤਨ ਸਿੰਘ ਜੌੜਾਮਾਜਰਾ ਨੇ ਜਾਣਕਾਰੀ ਦਿੱਤੀ ਹੈ ਕਿ ਰੋਜ਼ਾਨਾ ਔਸਤਨ 2500 ਟੈਸਟ ਕੀਤੇ ਜਾ ਰਹੇ ਹਨ।
2022 ਵਿਚ ਕੀ ਰਹੀ ਕੋਰੋਨਾ ਦੀ ਸਥਿਤੀ: ਪੰਜਾਬ ਸਰਕਾਰ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਅਨੁਸਾਰ ਰੋਜ਼ਾਨਾ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 0.1 ਪ੍ਰਤੀਸ਼ਤ ਹੈ। ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਨਾਲ ਨਿਪਟਣ ਲਈ ਜਾਂਚ ਅਤੇ ਟੀਕਾਕਰਨ ਦੇ ਪ੍ਰਬੰਧ ਪੂਰੇ ਮੁਕੰਮਲ ਕਰ ਲਏ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਮੀਡੀਆ ਬੁਲੇਟਿਨ ਅਨੁਸਾਰ 1 ਅਪ੍ਰੈਲ 2022 ਤੋਂ ਲੈ ਕੇ 20 ਦਸੰਬਰ 2022 ਤੱਕ ਪੰਜਾਬ ਵਿਚ 20513 ਮੌਤਾਂ ਰਿਕਾਰਡ ਕੀਤੀਆਂ ਗਈਆਂ। ਇਕ ਦਿਨ ਵਿਚ ਔਸਤਨ ਮੌਤਾਂ ਦੀ ਜੇ ਗੱਲ ਕਰੀਏ ਤਾਂ ਇਕ ਸਾਲ ਵਿਚ ਹਰੇਕ ਦਿਨ 56 ਦੇ ਕਰੀਬ ਮੌਤਾਂ ਇਕ ਦਿਨ ਵਿਚ ਹੋਈਆਂ।
ਸਾਲ 2021 ਵਿਚ ਪੰਜਾਬ ਅੰਦਰ ਕੀ ਰਹੀ ਕੋਰੋਨਾ ਦੀ ਸਥਿਤੀ: ਸਾਲ 2021 ਵਿਚ ਕੋਰੋਨਾ ਵਾਇਰਸ ਕਾਰਨ 16, 645 ਸਾਲ 2021 ਵਿਚ ਕੋਰੋਨਾ ਕਾਰਨ 16,645 ਮੌਤਾਂ ਹੋਈਆਂ। ਜੇਕਰ ਔਸਤਨ ਮੌਤਾਂ ਦੀ ਗੱਲ ਕਰੀਏ ਤਾਂ 45 ਤੋਂ ਜ਼ਿਆਦਾ ਮੌਤਾਂ ਇਕ ਦਿਨ ਵਿਚ ਹੋਈਆਂ। ਇਸ ਸਾਲ ਕੋਰੋਨਾ ਦੀ ਦੂਜੀ ਲਹਿਰ ਅਤੇ ਤੀਜੀ ਲਹਿਰ ਨੇ ਦੇਸ਼ ਭਰ ਵਿਚ ਆਪਣਾ ਪ੍ਰਕੋਪ (Corona Guidelines In Punjab) ਵਿਖਾਇਆ ਸੀ।
ਸਾਲ 2020 ਕੀ ਰਹੀ ਕੋਰੋਨਾ ਦੀ ਸਥਿਤੀ: ਸਾਲ 2020 ਵਿਚ ਭਾਰਤ ਅੰਦਰ ਕੋਰੋਨਾ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕੀਤੇ ਸਨ ਅਤੇ ਪੰਜਾਬ ਵਿਚ ਵੀ ਕੋਰੋਨਾ ਦੇ ਕੇਸ ਵੱਧਣੇ ਸ਼ੁਰੂ ਹੋਏ ਸਨ। ਹਾਲਾਂਕਿ ਇਹ ਸ਼ੁਰੂਆਤੀ ਸਮਾਂ ਸੀ ਜਦੋਂ ਕੋਰੋਨਾ ਆਪਣੀ ਪੀਕ ਤੇ ਸੀ। ਇਸ ਸਮੇਂ ਦੌਰਾਨ ਜਨਵਰੀ 2020 ਤੋਂ ਲੈ ਕੇ ਦਸੰਬਰ 2020 ਤੱਕ ਪੰਜਾਬ 5341 ਮੌਤਾਂ ਕੋਰੋਨਾ ਨਾਲ ਹੋਈਆਂ। ਮੌਤਾਂ ਦੀ ਰੋਜ਼ਾਨਾ ਔਸਤ ਦੀ ਜੇ ਗੱਲ ਕਰੀਏ ਤਾਂ ਇਕ ਦਿਨ ਵਿਚ 14 ਤੋਂ ਜ਼ਿਆਦਾ ਮੌਤਾਂ ਹੋਣ ਦੀ ਔਸਤ ਦਰ (Corona Guidelines In Punjab) ਸਾਹਮਣੇ ਆਈ।
ਸਭ ਤੋਂ ਜ਼ਿਆਦਾ ਮੌਤਾਂ ਕਿਹੜੇ ਜ਼ਿਲ੍ਹੇ ਵਿਚ ਹੋਈਆਂ: ਸਾਲ 2022 ਵਿਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਹੋਈਆਂ ਹਨ।ਲੁਧਿਆਣਾ ਵਿਚ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ 3018 ਮੌਤਾਂ ਹੋਈਆਂ ਹਨ। ਦੂਜੇ ਨੰਬਰ ਤੇ ਜਲੰਧਰ ਜ਼ਿਲ੍ਹਾ ਹੈ ਜਿਸ ਵਿਚ ਹੁਣ ਤੱਕ 1983 ਮੌਤਾਂ ਹੋਈਆਂ ਹਨ।
ਸਾਲ 2021 ਦੀ ਜੇ ਗੱਲ ਕਰੀਏ ਤਾਂ ਸਭ ਤੋਂ ਵੱਧ ਮੌਤਾਂ ਲੁਧਿਆਣਾ ਜ਼ਿਲ਼੍ਹੇ ਵਿਚ ਹੀ ਹੋਈਆਂ ਸਨ ਜਿਹਨਾਂ ਦੀ ਗਿਣਤੀ 2117 ਸੀ।ਸਾਲ 2020 ਵਿਚ ਸਭ ਤੋਂ ਜ਼ਿਆਦਾ ਮੌਤਾਂ ਲੁਧਿਆਣਾ ਜ਼ਿਲ੍ਹੇ ਵਿਚ ਹੀ ਹੋਈਆਂ ਜਿਹਨਾਂ ਦੀ ਗਿਣਤੀ 964 ਸੀ। ਤਿੰਨਾਂ ਸਾਲਾਂ ਵਿਚ ਮੌਤਾਂ ਦੇ ਮਾਮਲਿਆਂ ਵਿਚ ਜਲੰਧਰ ਜ਼ਿਲ੍ਹਾਂ ਦੂਜੇ ਨੰਬਰ 'ਤੇ ਰਿਹਾ।
ਪੰਜਾਬ ਸਰਕਾਰ ਨੇ ਅਜੇ ਤੱਕ ਨਹੀਂ ਜਾਰੀ ਕੀਤੀ ਕੋਈ ਗਾਈਡਲਾਈਨ: ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਜ਼ਰੂਰ ਕੀਤਾ ਹੈ ਪਰ ਅਜੇ ਤੱਕ ਕੋਈ ਵੀ ਰਸਮੀਂ ਗਾਈਡਲਾਈਨ ਜਾਰੀ ਨਹੀਂ ਕੀਤੀ। ਸਿਨੇਮਾ ਹਾਲ, ਬੱਸ ਸਟੈਂਡ ਅਤੇ ਭੀੜ ਵਾਲਿਆਂ ਥਾਵਾਂ ਲਈ ਕੋਈ ਵੀ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ।
ਇਸ ਸਾਲ ਕਿੰਨੇ ਕੋਰੋਨਾ ਕੇਸ ਆਏ: ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਮੀਡੀਆ ਬੁਲੇਟਿਨ ਅਨੁਸਾਰ ਪੰਜਾਬ ਵਿਚ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 0.1 ਪ੍ਰਤੀਸ਼ਤ ਹੈ।ਫਰੀਦਕੋਟ, ਜਲੰਧਰ, ਮੁਕਤਸਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਗੁਰਦਾਸਪੁਰ ਵਿਚ 1-1 ਕੇਸ ਪਾਜ਼ੀਟਿਵ ਪਾਇਆ ਗਿਆ ਹੈ। ਇਸ ਸਮੇਂ ਸੂਬੇ ਅੰਦਰ ਕੁੱਲ 9 ਪਾਜ਼ੀਟਿਵ ਮਰੀਜ਼ ਹਨ। ਪੰਜਾਬ ਦੇ ਬਾਕੀ ਜ਼ਿਿਲਆਂ ਵਿਚ ਕੋਈ ਵੀ ਪਾਜ਼ੀਟਿਵ ਮਰੀਜ਼ ਨਹੀਂ ਮਿਿਲਆ।
"ਇਲਾਜ ਲਈ ਪ੍ਰਬੰਧ ਮੁਕੰਮਲ": ਪੰਜਾਬ ਸਰਕਾਰ ਨੇ ਦਾਆ ਕੀਤਾ ਹੈ ਕਿ ਕੋਰੋਨਾ ਦੇ ਇਲਾਜ ਲਈ ਪੰਜਾਬ ਸਿਹਤ ਵਿਭਾਦ ਦੇ ਪ੍ਰਬੰਧ ਮੁਕੰਮਲ ਹਨ। ਸਰਕਾਰੀ ਹਵਾਲੇ ਅਨੁਸਾਰ ਸਾਰੇ ਜ਼ਿਿਲਆਂ ਵਿਚ 790 ਲੈਵਲ 2 ਬੈਡ ਰੱਖੇ ਗਏ ਹਨ। ਬੱਚਿਆਂ ਲਈ 324 ਬੈਡ ਆਈਸੀਯੂ ਲਈ ਤਿਆਰ ਕੀਤੇ ਗਏ ਹਨ। ਬੱਚਿਆਂ ਦੀ ਦੇਖਭਾਲ ਲਈ 3500 ਤੋਂ ਜ਼ਿਆਦਾ ਬੈਡ ਸਥਾਪਿਤ ਕੀਤੇ ਗਏ ਹਨ।ਆਕਸੀਜਨ ਦੇ ਪ੍ਰਬੰਧ ਵੀ ਮੁਕੰਮਲ ਹਨ ਅਤੇ ਆਕਸੀਜਨ ਜਨਰੇਸ਼ਨ ਪਲਾਂਟ ਵੀ ਸਥਾਪਿਤ ਕੀਤੇ (Corona Guidelines In Punjab) ਗਏ ਹਨ।
ਇਹ ਵੀ ਪੜੋ: ਨਸ਼ੇ ਦੇ ਮੁੱਦੇ ਉੱਤੇ ਬੋਲੇ ਗ੍ਰਹਿ ਮੰਤਰੀ, ਕਿਹਾ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕਰ ਸਕਦੀਆਂ ਨੇ ਖਾਤਮਾ