ETV Bharat / state

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਐਲਾਨੇ ਸੱਤ ਉਮੀਦਵਾਰ - sukhpal khaira

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਸੱਤ ਉਮੀਦਵਾਰਾਂ ਦੇ ਨਾਂਅ ਦਾ ਕੀਤਾ ਐਲਾਨ। ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਦਿੱਤੀ ਟਿਕਟ। ਬਠਿੰਡਾ ਸੀਟ ਤੋਂ ਖਹਿਰਾ ਦੀ ਪਾਰਟੀ ਲੜੇਗੀ ਚੋਣ। ਸੰਗਰੂਰ 'ਤੇ ਫ਼ੈਸਲਾ ਹੋਣਾ ਬਾਕੀ

ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਪੀਡੀਏ ਦੇ ਲੀਡਰ
author img

By

Published : Mar 11, 2019, 7:49 PM IST

ਚੰਡੀਗੜ੍ਹ: ਲੋਕ ਸਭਾ ਚੋਣਾਂ ਦੀ ਹਲਚਲ ਪੰਜਾਬ 'ਚ ਵੀ ਤੇਜ਼ ਹੋ ਗਈ ਹੈ। ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਤੋਂ ਬਾਅਦ ਸੋਮਵਾਰ ਨੂੰ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਸੱਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਛੇ ਜਥੇਬੰਦੀਆਂ 'ਚੋਂ ਨਿਕਲੇ ਸੱਤ ਨਾਂਅ
ਪੰਜਾਬ ਡੈਮੋਕ੍ਰੇਟਿਕ ਅਲਾਇੰਸ 'ਚ ਛੇ ਜਥੇਬੰਦੀਆਂ ਸ਼ਾਮਲ ਹਨ ਤੇ ਇਨ੍ਹਾਂ ਸਾਰਿਆਂ ਨੇ ਚੰਡੀਗੜ੍ਹ 'ਚ ਮੀਟਿੰਗ ਕੀਤੀ ਤੇ ਸੱਤ ਉਮੀਦਵਾਰਾਂ ਦੇ ਨਾਂਅ 'ਤੇ ਮੁਹਰ ਲਾਈ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਹਿੱਸਾ ਸੁਖਪਾਲ ਸਿੰਘ ਖਹਿਰਾ ਨੇ ਮੀਡੀਆਂ ਨੂੰ ਸੱਤ ਉਮੀਦਵਾਰਾਂ ਦੇ ਨਾਂਅ ਦੀ ਜਾਣਕਾਰੀ ਦਿੱਤੀ।

ਸੱਤ ਉਮੀਦਵਾਰਾਂ ਦੇ ਲੋਕ ਸਭਾ ਹਲਕੇ
ਖਹਿਰਾ ਨੇ ਦੱਸਿਆ ਕਿ ਡਾ. ਧਰਮਵੀਰ ਗਾਂਧੀ ਪਟਿਆਲਾ ਤੋਂ, ਖਡੂਰ ਸਾਹਿਬ ਤੋਂ ਕੌਰ ਖਾਲੜਾ, ਸ੍ਰੀ ਫ਼ਤਿਹਗੜ੍ਹ ਸਾਹਿਬ ਰਿਜ਼ਰਵ ਸੀਟ ਤੋਂ ਮਨਵਿੰਦਰ ਸਿੰਘ ਗਿਆਸਪੁਰਾ, ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਚੋਣ ਲੜਨਗੇ। ਬਹੁਜਨ ਸਮਾਜ ਪਾਰਟੀ ਵੱਲੋਂ ਅਨੰਦਪੁਰ ਸਾਹਿਬ ਤੋਂ ਬਿਕਰਮ ਸਿੰਘ ਸੋਢੀ, ਸ਼ਾਹਪੁਰ ਰਿਜ਼ਰਵ ਤੋਂ ਚੌਧਰੀ ਖ਼ੁਸ਼ੀ ਰਾਮ ਅਤੇ ਜਲੰਧਰ ਰਿਜ਼ਰਵ ਲੋਕ ਸਭਾ ਹਲਕੇ ਤੋਂ ਬਲਵਿੰਦਰ ਕੁਮਾਰ ਨੂੰ ਟਿਕਟ ਦਿੱਤੀ ਗਈ ਹੈ।

ਬਠਿੰਡਾ ਤੋਂ ਲੜੇਗੀ ਪੰਜਾਬੀ ਏਕਤਾ ਪਾਰਟੀ
ਸੁਖਪਾਲ ਖਹਿਰਾ ਨੇ ਅੱਗੇ ਜਾਣਕਾਰੀ ਦਿੱਤੀ ਕਿ ਲੋਕ ਇਨਸਾਫ਼ ਪਾਰਟੀ ਨੂੰ ਲੁਧਿਆਣਾ ਅਤੇ ਪੰਜਾਬੀ ਏਕਤਾ ਪਾਰਟੀ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕਾ ਹਾਲੇ ਵਿਚਾਰ ਅਧੀਨ ਹੈ। ਮੌਕੇ ਦੇ ਹਾਲਾਤਾਂ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।

ਟਕਸਾਲੀ ਆਗੂਆਂ ਨੂੰ ਸੱਦਾ
ਅਕਾਲੀ ਦਲ ਟਕਸਾਲੀ ਬਾਰੇ ਖਹਿਰ ਨੇ ਕਿਹਾ ਕਿ ਜੇ ਟਕਸਾਲੀ ਆਗੂ ਜੇਕਰ ਪੰਜਾਬ ਪ੍ਰਤੀ ਗੰਭੀਰ ਹਨ ਤਾਂ ਉਹ ਆਪਣੇ ਵੱਲੋਂ ਐਲਾਨੀਆਂ ਦੋਵੇਂ ਸੀਟਾਂ ਨੂੰ ਵਾਪਸ ਲੈ ਕੇ ਨਵੇਂ ਸਿਰੇ ਤੋਂ ਡੈਮੋਕ੍ਰੇਟਿਕ ਅਲਾਇੰਸ ਨਾਲ ਗੱਲਬਾਤ ਚਲਾ ਸਕਦੇ ਹਨ।

ਡੈਮੋਕ੍ਰੇਟਿਕ ਅਲਾਇੰਸ ਨੇ 7 ਉਮੀਦਵਾਰ ਐਲਾਨੇ

Anchor - ਆਮ ਆਦਮੀ ਪਾਰਟੀ ਤੋਂ ਕਿਨਾਰਾਕਸ਼ੀ ਕਰ ਕੇ ਗਏ ਸੁਖਪਾਲ ਸਿੰਘ ਖਹਿਰਾ ਅਤੇ ਡਾ ਧਰਮਵੀਰ ਗਾਂਧੀ ਦੀ ਅਗਵਾਈ ਹੇਠ ਬਣੇ ਡੈਮੋਕ੍ਰੇਟਿਕ ਅਲਾਇੰਸ ਨੇ ਅੱਜ ਸੱਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ...ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਹਿਰਾ ਨੇ ਜਾਣਕਾਰੀ ਦਿੱਤੀ ਕਿ ਡਾ ਧਰਮਵੀਰ ਗਾਂਧੀ ਪਟਿਆਲਾ ਤੋਂ , ਖਡੂਰ ਸਾਹਿਬ ਤੋਂ ਕੌਰ ਖਾਲੜਾ ,ਸ੍ਰੀ ਫਤਿਹਗੜ੍ਹ ਸਾਹਿਬ  ਰਿਜ਼ਰਵ ਸੀਟ ਤੋਂ ਮਨਵਿੰਦਰ ਸਿੰਘ ਗਿਆਸਪੁਰਾ ,ਮਾਸਟਰ ਬਲਦੇਵ ਸਿੰਘ ਫਰੀਦਕੋਟ ਤੋਂ ਅਤੇ ਬਹੁਜਨ ਸਮਾਜ ਪਾਰਟੀ ਦੀ ਤਰਫੋਂ ਅਨੰਦਪੁਰ ਸਭ ਤੋਂ ਬਿਕਰਮ ਸਿੰਘ ਸੋਢੀ , ਸ਼ਾਹਪੁਰ ਰਿਜ਼ਰਵ ਤੋਂ ਚੌਧਰੀ ਖੁਸ਼ੀ ਰਾਮ ਅਤੇ ਜਲੰਧਰ ਰਿਜ਼ਰਵ ਲੋਕ ਸਭਾ ਹਲਕੇ ਤੋਂ ਬਲਵਿੰਦਰ ਕੁਮਾਰ ਨੂੰ ਟਿਕਟ ਦਿੱਤੀ ਗਈ ਹੈ...
ਖਹਿਰਾ ਨੇ ਜਾਣਕਾਰੀ ਦਿੱਤੀ ਕਿ ਛੇ ਜਥੇਬੰਦੀਆਂ ਇਸ ਗੱਠਜੋੜ ਵਿੱਚ ਸ਼ਾਮਲ ਹਨ ...ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਸੀਪੀਆਈ ਨੂੰ ਫਿਰੋਜ਼ਪੁਰ ਤੋਂ ਰੈਵੋਲਿਸਨਰੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ ਨੂੰ ਗੁਰਦਾਸਪੁਰ ਤੋਂ , ਲੋਕ ਇਨਸਾਫ਼ ਪਾਰਟੀ ਨੂੰ ਲੁਧਿਆਣਾ ਤੋਂ ਅਤੇ ਪੰਜਾਬ ਏਕਤਾ ਪਾਰਟੀ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਜਾਵੇਗੀ ...
ਖਹਿਰਾ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕਾ ਅਜੇ ਵਿਚਾਰ ਅਧੀਨ ਹੈ ਮੌਕੇ ਦੇ ਹਾਲਾਤਾਂ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ ...ਖਹਿਰਾ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਦੇ ਆਗੂ ਜੇਕਰ ਪੰਜਾਬ ਪ੍ਰਤੀ ਗੰਭੀਰ ਹਨ ਤਾਂ ਉਹ ਆਪਣੇ ਵੱਲੋਂ ਐਲਾਨਿਆਂ ਦੋਵੇਂ ਸੀਟਾਂ ਨੂੰ ਵਾਪਸ ਲੈ ਕੇ ਨਵੇਂ ਸਿਰੇ ਤੋਂ ਡੈਮੋਕ੍ਰੇਟਿਕ ਅਲਾਇੰਸ ਨਾਲ ਗਲਬਾਤ ਚਲਾ ਸਕਦੇ ਹਨ ...

Feed sent through FTP

Feed slug - Democratic Alliance
ETV Bharat Logo

Copyright © 2025 Ushodaya Enterprises Pvt. Ltd., All Rights Reserved.