ਚੰਡੀਗੜ੍ਹ: ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 18 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1964 ਹੋ ਗਈ ਹੈ। ਕੋਵਿਡ-19 ਕਾਰਨ ਸੂਬੇ ਵਿੱਚ ਅੱਜ 3 ਮੌਤਾਂ ਹੋਇਆ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ।
18 ਨਵੇਂ ਮਾਮਲੇ ਆਏ ਸਾਹਮਣੇ, ਕੋਰੋਨਾ ਰਿਕਵਰੀ ਰੇਟ ਹੋਈ 64.6%
ਇਨ੍ਹਾਂ 18 ਨਵੇਂ ਮਾਮਲਿਆਂ ਵਿੱਚੋਂ 5 ਲੁਧਿਆਣਾ, 3 ਨਵਾਂਸਹਿਰ, 6 ਅੰਮ੍ਰਿਤਸਰ ਤੇ 4 ਫਰੀਦਕੋਟ ਤੋਂ ਸਾਹਮਣੇ ਆਏ ਹਨ। ਉਥੇ ਹੀ ਜੇ ਕੋਰੋਨਾ ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਉਹ 64.6% ਚੱਲ ਰਹੀ ਹੈ, ਜਿਸ ਮੁਤਾਬਕ ਪੰਜਾਬ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੀਆਂ ਦੀ ਗਿਣਤੀ 1334 ਹੋ ਗਈ ਹੈ। ਪੰਜਾਬ ਵਿੱਚ ਅੱਜ ਵੀ 109 ਲੋਕਾਂ ਨੇ ਰਿਕਵਰ ਕੀਤਾ ਹੈ। ਸੂਬੇ ਵਿੱਚ ਹੁਣ ਕੋਵਿਡ-19 ਦੇ ਮਹੀਜ 563 ਐਕਟਿਵ ਮਾਮਲੇ ਰਹੀ ਗਏ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 51812 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 47484 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਥੇ ਹੀ 2364 ਲੋਕਾਂ ਦੇ ਨਮੁਨਿਆਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।
ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿੱਚੋਂ 20 ਕੋਰੋਨਾ ਦੀ ਮਾਰ ਹੇਠ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਬਰਨਾਲਾ ਤੇ ਫਿਰੋਜ਼ਪੁਰ ਮੁੜ ਤੋਂ ਕੋਰੋਨਾ ਮੁਕਤ ਜ਼ਿਲ੍ਹੇ ਬਣ ਗਏ ਹਨ। ਪੰਜਾਬ ਵਿੱਚ ਕੋਰੋਨਾ ਦੇ ਆਉਣ ਵਾਲੇ ਨਵੇਂ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ।
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ- ਅੰਮ੍ਰਿਤਸਰ ਵਿੱਚ 307, ਜਲੰਧਰ ਵਿੱਚ 207, ਤਰਨ ਤਾਰਨ ਵਿੱਚ 154, ਲੁਧਿਆਣਾ ਵਿੱਚ 144, ਗੁਰਦਾਸਪੁਰ ਵਿੱਚ 122, ਮੋਹਾਲੀ ਵਿੱਚ 102, ਹੁਸ਼ਿਆਰਪੁਰ ਵਿੱਚ 92, ਪਟਿਆਲਾ ਵਿੱਚ 100, ਨਵਾਂਸ਼ਹਿਰ ਵਿੱਚ 106, ਸੰਗਰੂਰ ਵਿੱਚ 88, ਮੁਕਤਸਰ ਸਾਹਿਬ ਵਿੱਚ 65, ਫ਼ਿਰੋਜ਼ਪੁਰ ਵਿੱਚ 44, ਬਠਿੰਡਾ ਵਿੱਚ 41, ਮੋਗਾ ਵਿੱਚ 59, ਪਠਾਨਕੋਟ ਵਿੱਚ 29, ਬਰਨਾਲਾ ਵਿੱਚ 21, ਫ਼ਰੀਦਕੋਟ ਵਿੱਚ 59, ਮਾਨਸਾ ਵਿੱਚ 32, ਫ਼ਤਿਹਗੜ੍ਹ ਸਾਹਿਬ ਵਿੱਚ 56, ਰੋਪੜ ਵਿੱਚ 60, ਕਪੂਰਥਲਾ ਵਿੱਚ 32 ਅਤੇ ਫਾਜ਼ਿਲਕਾ ਵਿੱਚ 44 ਕੋਰੋਨਾ ਪੌਜ਼ੀਟਿਵ ਕੇਸ ਆਏ ਹਨ।