ਚੰਡੀਗੜ੍ਹ: ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਸਰਕਾਰ ਨੇ ਸੂਬਾ ਪੱਧਰੀ ਸਾਮਗਮ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਸਹੁੰ ਚੁਕਾਈ ਅਤੇ ਇਸ ਤੋਂ ਮਗਰੋਂ ਖੇਡਾਂ ਦੀ ਵੀ ਸ਼ੁਰੂਆਤ ਹੋਈ। ਸਰਕਾਰ ਦੇ ਇਸ ਪੂਰੇ ਸਮਾਗਮ ਨੂੰ ਹੁਣ ਰਿਵਾਇਤੀ ਪਾਰਟੀਆਂ (Traditional parties) ਨੇ ਵੱਖ-ਵੱਖ ਪੱਖਾਂ ਤੋਂ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ (Punjab Congress President) ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਨੂੰ ਟਾਰਗੇਟ ਕੀਤਾ ਹੈ।
ਸਰਕਾਰ ਦੇ ਹੱਥ ਖੜ੍ਹੇ, ਰੱਬ ਆਸਰੇ ਪੰਜਾਬ: ਸੋਸ਼ਲ ਮੀਡੀਆ ਪਲੇਟਫਾਰਮ X ਉੱਤੇ ਸਾਂਝੀ ਕੀਤੀ ਇੱਕ ਪੋਸਟ ਰਾਹੀਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ (Drug free campaign) ਨੂੰ ਟਾਰਗੇਟ ਕੀਤਾ। ਉਨ੍ਹਾਂ ਸ਼ੰਖੇਪ ਸ਼ਬਦਾਂ ਦੀ ਵਰਤੋਂ ਕਰਦਿਆਂ ਇਸ਼ਾਰਾ ਕੀਤਾ ਕਿ ਨਸ਼ੇ ਦੇ ਖਾਤਮੇ ਦਾ ਕੁੱਝ ਮਹੀਨਿਆਂ ਵਿੱਚ ਵਾਅਦਾ ਕਰਨ ਵਾਲੀ ਸਰਕਾਰ ਨੇ ਹੁਣ ਸੱਚਖੰਡ ਵਿੱਚ ਖੁੱਦ ਹੱਥ ਖੜ੍ਹੇ ਕਰ ਦਿੱਤੇ ਹਨ ਜਿਸ ਦਾ ਤਾਜ਼ਾ ਸਬੂਤ ਸੱਚਖੰਡ ਵਿਖੇ ਸਹੁੰ ਚੁਕਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੱਥ ਖੜ੍ਹੇ ਕਰਦਿਆਂ ਪੰਜਾਬ ਨੂੰ ਰੱਬ ਆਸਰੇ ਛੱਡ ਦਿੱਤਾ ਹੈ।
-
ਬਦਲਾਵ ਦੇ ਹੱਥ ਖੜੇ ਹਨ
— Amarinder Singh Raja Warring (@RajaBrar_INC) October 19, 2023 " class="align-text-top noRightClick twitterSection" data="
ਹੁਣ ਇਸ ਨੇ ਪੰਜਾਬ ਰੱਬ ਸਹਾਰੇ ਛੱਡ ਦਿੱਤਾ ਹੈ#BadlaavCollapseInPunjab pic.twitter.com/nsixbTXmLf
">ਬਦਲਾਵ ਦੇ ਹੱਥ ਖੜੇ ਹਨ
— Amarinder Singh Raja Warring (@RajaBrar_INC) October 19, 2023
ਹੁਣ ਇਸ ਨੇ ਪੰਜਾਬ ਰੱਬ ਸਹਾਰੇ ਛੱਡ ਦਿੱਤਾ ਹੈ#BadlaavCollapseInPunjab pic.twitter.com/nsixbTXmLfਬਦਲਾਵ ਦੇ ਹੱਥ ਖੜੇ ਹਨ
— Amarinder Singh Raja Warring (@RajaBrar_INC) October 19, 2023
ਹੁਣ ਇਸ ਨੇ ਪੰਜਾਬ ਰੱਬ ਸਹਾਰੇ ਛੱਡ ਦਿੱਤਾ ਹੈ#BadlaavCollapseInPunjab pic.twitter.com/nsixbTXmLf
ਮਜੀਠੀਆ ਨੇ ਸੀਐੱਮ ਮਾਨ ਨੂੰ ਲਪੇਟਿਆ: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬੱਚਿਆਂ ਨੂੰ ਨਸ਼ਾ ਛੱਡਣ ਸਬੰਧ ਸਹੁੰ ਚੁਕਾ ਰਹੇ ਨੇ, ਪਰ ਉਹ ਖੁੱਦ ਸ਼ਰਾਬ ਦਾ ਨਸ਼ਾ ਆਪਣੀ ਮਾਂ ਦੀ ਸਹੁੰ ਖਾਣ ਤੋਂ ਬਾਅਦ ਵੀ ਨਹੀਂ ਛੱਡ ਸਕੇ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਖੁੱਦ ਸ਼ਰਾਬ ਦੇ ਨਸ਼ੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾ ਚੁੱਕੇ ਹਨ। ਇੱਥੋਂ ਤੱਕ ਕਿ ਵਿਦੇਸ਼ੀ ਏਅਰਪੋਰਟਾਂ ਉੱਤੇ ਵੀ ਸ਼ਰਾਬੀ ਮੁੱਖ ਮੰਤਰੀ ਨੂੰ ਕਈ ਘੰਟਿਆਂ ਤੱਕ ਰੋਕ ਕੇ ਰੱਖਿਆ ਗਿਆ ਸੀ। ਨਾਲ ਹੀ ਮਜੀਠੀਆ ਨੇ ਇਹ ਵੀ ਕਿਹਾ ਕਿ ਆਸਥਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਸ਼ੇ ਦੇ ਖਾਤਮੇ ਲਈ ਬੱਚਿਆਂ ਨੂੰ ਜੋ ਸਹੁੰ ਚੁੱਕਾਈ ਗਈ ਉਹ ਸਿਆਸਤ ਤੋਂ ਪ੍ਰੇਰਿਤ ਇੱਕ ਸਮਾਗਮ ਸੀ ਅਤੇ ਮਾਨ ਸਰਕਾਰ ਨੇ ਸਿੱਖ ਪੰਥ ਦੇ ਸਭ ਤੋਂ ਵੱਡੇ ਕੇਂਦਰ ਦੀ ਵਰਤੋਂ ਸਿਆਸੀ ਅਜੰਡਿਆਂ ਲਈ ਸ਼ੁਰੂ ਕਰ ਦਿੱਤੀ ਹੈ।