ETV Bharat / state

ਕੈਬਿਨੇਟ ਬੈਠਕ 'ਚ ਫਾਰਮਾਸਿਸਟਾਂ ਅਤੇ ਡਾਕਟਰਾਂ ਨੂੰ ਪੱਕਾ ਕਰਨ ਬਾਰੇ ਹੋ ਸਕਦੈ ਐਲਾਨ: ਬਾਜਵਾ

author img

By

Published : May 5, 2020, 7:31 PM IST

ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਕੈਬਿਨੇਟ ਦੀ ਬੈਠਕ ਵਿੱਚ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿੱਚ ਤਾਇਨਾਤ ਵੈਟਰਨਰੀ ਫਾਰਮਾਸਿਸਟ ਅਤੇ ਦਰਜਾ ਚਾਰ ਕਰਮਚਾਰੀਆਂ ਤੇ ਡਾਕਟਰਾਂ ਨੂੰ ਪੱਕਾ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।

ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ
ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ

ਚੰਡੀਗੜ੍ਹ: ਸੂਬੇ ਦੇ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਨੂੰ ਲੈ ਕੇ ਛਿੜੀ ਚਰਚਾ ਦੇ ਉੱਪਰ ਬੋਲਦਿਆਂ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਕੱਲ੍ਹ ਹੋਣ ਵਾਲੀ ਕੈਬਿਨੇਟ ਦੀ ਬੈਠਕ ਵਿੱਚ ਇਹ ਵਿਚਾਰਿਆ ਜਾਵੇਗਾ।

ਵੇਖੋ ਵੀਡੀਓ

ਇਸ ਦੇ ਨਾਲ ਹੀ ਠੇਕੇਦਾਰਾਂ ਦੀ ਸਿੰਡੀਕੇਟ ਦਾ ਕਹਿਣਾ ਹੈ ਕਿ ਜੇ ਸਰਕਾਰ 4 ਘੰਟੇ ਠੇਕੇ ਖੋਲ੍ਹਣ ਦੀ ਆਗਿਆ ਦਿੰਦੀ ਹੈ ਤਾਂ ਲਾਇਸੈਂਸ ਫੀਸ ਵੀ ਉਸ ਅਨੁਸਾਰ ਹੀ ਵਸੂਲ ਕੀਤੀ ਜਾਣੀ ਚਾਹੀਦੀ ਹੈ। ਤਾਂ ਇਸ ਬਾਰੇ ਬਾਜਵਾ ਨੇ ਕਿਹਾ ਸਿੰਡੀਕੇਟ ਦੇ ਮੁੱਦਿਆਂ 'ਤੇ ਵੀ ਵਿਚਾਰ ਚਰਚਾ ਕੱਲ੍ਹ ਬੈਠਕ ਵਿੱਚ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕੈਬਿਨੇਟ ਬੈਠਕ ਵਿੱਚ 15 ਸਾਲਾਂ ਤੋਂ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿੱਚ ਤਾਇਨਾਤ ਵੈਟਰਨਰੀ ਫਾਰਮਾਸਿਸਟ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਵੀ ਪੱਕਾ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।

ਉੱਥੇ ਹੀ ਨਾਂਦੇੜ ਸਾਹਿਬ ਦੇ ਸ਼ਰਧਾਲੂਆਂ ਨੂੰ ਲੈ ਕੇ ਕੀਤੀ ਜਾ ਰਹੀ ਸਿਆਸਤ 'ਤੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਵਿੱਚੋਂ ਸਿਰਫ਼ ਹਰਸਿਮਰਤ, ਸੁਖਬੀਰ ਅਤੇ ਮਜੀਠੀਆ ਹੀ ਬੋਲ ਰਹੇ ਹਨ, ਬਾਕੀ ਸਾਰੇ ਅਕਾਲੀ ਲੀਡਰ ਚੁੱਪ ਹਨ। ਬਾਜਵਾ ਨੇ ਕਿਹਾ ਅਕਾਲੀ ਦਲ ਖ਼ਤਮ ਹੋ ਚੁੱਕਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਐਫਸੀਆਈ ਵਿਭਾਗ ਵੱਲੋਂ ਕਿਸਾਨਾਂ ਦੀ ਫ਼ਸਲ ਚੁੱਕਣ ਬਾਰੇ ਜੋ ਸ਼ਰਤਾਂ ਲਗਾਈਆਂ ਗਈਆਂ ਹਨ, ਉਸ ਨਾਲ ਕਿਸਾਨਾਂ ਨੂੰ ਘਾਟਾ ਪਵੇਗਾ ਅਤੇ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਝੱਲਣਾ ਪਵੇਗਾ।

ਇਸ ਮਾਮਲੇ ਵਿੱਚ ਬਾਜਵਾ ਨੇ ਹਰਸਿਮਰਤ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਭਾਵੇਂ ਕਾਲੀ ਜਾਂ ਪੀਲੀ ਹੈ ਪਰ ਕੇਂਦਰ ਸਰਕਾਰ ਨੂੰ ਹਰ ਹੀਲੇ ਫਸਲ ਚੁੱਕਣੀ ਚਾਹੀਦੀ ਹੈ, ਇਹ ਗੱਲ ਹਰਸਿਮਰਤ ਬਾਦਲ ਕੇਂਦਰ ਸਰਕਾਰ ਨੂੰ ਕਹਿ ਸਕਦੀ ਹੈ।

ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਕੋਲ 700 ਬੱਸਾਂ, ਹਵਾਈ ਜੈੱਟ ਅਤੇ ਲਗਜ਼ਰੀ ਹੋਟਲ ਹਨ, ਬਾਜਵਾ ਨੇ ਕਿਹਾ ਕਿ ਜੇ ਇਨ੍ਹਾਂ ਨੂੰ ਸ਼ਰਧਾਲੂਆਂ ਦੀ ਇੰਨੀ ਹੀ ਚਿੰਤਾ ਸੀ ਤਾਂ ਆਪਣੀਆਂ 700 ਬੱਸਾਂ 'ਚੋਂ 70 ਬੱਸਾਂ ਹੀ ਸ਼ਰਧਾਲੂਆਂ ਨੂੰ ਲੈਣ ਭੇਜ ਦਿੰਦੇ ਜਾਂ ਫਿਰ ਹਵਾਈ ਜਹਾਜ਼ਾਂ ਦੇ ਇੱਕ ਦੋ ਗੇੜੇ ਲਗਵਾ ਕੇ ਸ਼ਰਧਾਲੂ ਵਾਪਸ ਲੈ ਆਉਂਦੇ। ਬਾਜਵਾ ਨੇ ਕਿਹਾ ਬਾਦਲ ਪਰਿਵਾਰ ਆਪਣੇ ਲਗਜ਼ਰੀ ਹੋਟਲਾਂ 'ਚ ਸ਼ਰਧਾਲੂਆਂ ਨੂੰ ਰਹਿਣ ਲਈ ਦੇ ਦਿੰਦੇ ਪਰ ਇਨ੍ਹਾਂ ਨੇ ਸਿਰਫ਼ ਸਿਆਸਤ ਹੀ ਕਰਨੀ ਹੈ। ਉੱਥੇ ਹੀ ਬਾਜਵਾ ਨੇ ਕਿਹਾ ਇਸ ਮਹਾਂਮਾਰੀ ਦੌਰਾਨ ਬਾਦਲ ਪਰਿਵਾਰ ਨੇ ਆਪਣੀ ਜੇਬ ਵਿੱਚੋਂ ਇੱਕ ਰੁਪਾਈਆ ਸੂਬੇ ਲਈ ਨਹੀ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.