ਚੰਡੀਗੜ੍ਹ: ਬੀਤੀ ਰਾਤ ਪੰਜਾਬ ਯੂਨੀਵਰਸਿਟੀ ਸਥਿਤ ਮੁੰਡਿਆਂ ਦੇ ਹੋਸਟਲ ਨੰਬਰ 3 ਵਿੱਚ ਕੈਮੀਕਲ ਵਿਭਾਗ ਦੇ ਵਿਦਿਆਰਥੀ ਨਾਲ ਕੁੱਟਮਾਰ ਨੂੰ ਲੈਕੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵੀਸੀ ਦਫ਼ਤਰ ਅੱਗੇ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਉੱਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ: ਚੰਡੀਗੜ੍ਹ 'ਚ ਸਿੱਖ ਲੈਂਸ, ਸਿੱਖ ਆਰਟ ਐਂਡ ਫਿਲਮ ਫੈਸਟੀਵਲ ਕੈਲੀਫੋਰਨੀਆ ਵੱਲੋਂ ਕਰਵਾਇਆ ਜਾਵੇਗਾ ਫਿਲਮ ਫੈਸਟੀਵਲ
ਜਾਣਕਾਰੀ ਦਿੰਦਿਆਂ ਏਬੀਵੀਪੀ ਦੀ ਸੈਕੇਟਰੀ ਪ੍ਰਿਆ ਸ਼ਰਮਾ ਨੇ ਦੱਸਿਆ ਕਿ ਲੜਾਈ ਕਿਸੇ ਦੀ ਆਪਸੀ ਰੰਜਿਸ਼ ਕਾਰਨ ਹੋਈ, ਪਰ ਇਹ ਜੋ ਕੁਝ ਹੋਇਆ ਬਹੁਤ ਗ਼ਲਤ ਹੈ। ਇਸ ਘਟਨਾ ਨੂੰ ਬੜੇ ਗ਼ਲਤ ਤਰੀਕੇ ਨਾਲ ਫਰਮਾਇਆ ਗਿਆ ਹੈ ਕਿ ਏਬੀਵੀਪੀ ਤੇ ਐਸਐਫਐਸ ਵਿਚਾਲੇ ਲੜਾਈ ਹੋਈ ਹੈ। ਜਾਣਬੁਝ ਕੇ ਏਬੀਵੀਪੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਕੈਮਿਕਲ ਵਿਭਾਗ ਦੇ ਵਿਦਿਆਰਥੀਆ ਦਾ ਕਹਿਣਾ ਹੈ ਕਿ ਇਸ ਤੋਂ ਵੀ ਪਹਿਲਾ ਇੱਕ ਵਿਦਿਆਰਥੀ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਉਹ ਪ੍ਰੀਖਿਆ ਨਹੀਂ ਦੇ ਸਕਿਆ ਸੀ ਅਤੇ ਹੁਣ ਕੁੱਟਮਾਰ ਦਾ ਸ਼ਿਕਾਰ ਹੋਏ ਵਿਦਿਆਰਥੀ ਦਾ 4 ਦਿਨ ਬਾਅਦ ਕੰਪਨੀ ਵਿੱਚ ਇੰਟਰਵਿਊ ਹੋਣਾ ਸੀ, ਪ੍ਰਦਰਸ਼ਨਕਾਰੀਆਂ ਵੱਲੋਂ ਐਸਐਫਐਸ ਦੇ ਕੁਝ ਕਾਰਕੁਨਾਂ ਵੱਲੋਂ ਕੁੱਟਮਾਰ ਦੇ ਦੋਸ਼ ਲਗਾਏ ਜਾ ਰਹੇ ਹਨ।