ETV Bharat / state

ਬਿਜਲੀ ਵਿਭਾਗ ਨੇ 1745 ਅਸਾਮੀਆਂ ਭਰਨ ਦਾ ਕੀਤਾ ਐਲਾਨ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਨੇ ਵੱਖ-ਵੱਖ ਅਹੁਦਿਆਂ ਦੀਆਂ 1745 ਅਸਾਮੀਆਂ ਭਰਨ ਦੀ ਫੈਸਲਾ ਕੀਤਾ ਹੈ। ਪੀ.ਐਸ.ਪੀ.ਸੀ.ਐਲ. ਨੇ ਯੋਗ ਉਮੀਦਵਾਰਾਂ ਤੋਂ ਆਨਲਾਈਨ ਬਿਨੈ ਪੱਤਰ ਮੰਗੇ ਹਨ।

ਬਿਜਲੀ ਵਿਭਾਗ
author img

By

Published : Sep 4, 2019, 7:20 PM IST

ਚੰਡੀਗੜ੍ਹ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ(ਪੀ.ਐਸ.ਪੀ.ਸੀ.ਐਲ.) ਨੇ ਖਾਲੀ ਅਸਾਮੀਆਂ ਭਰਨ ਦਾ ਐਲਾਨ ਕੀਤਾ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਨੇ ਵੱਖ-ਵੱਖ ਅਹੁਦਿਆਂ ਦੀਆਂ 1745 ਅਸਾਮੀਆਂ ਭਰਨ ਦੀ ਫੈਸਲਾ ਕੀਤਾ ਹੈ।

ਪੀ.ਐਸ.ਪੀ.ਸੀ.ਐਲ. ਦੇ ਚੀਫ ਮੈਨੇਜਿੰਗ ਡਾਇਰੈਕਟਰ(ਸੀ.ਐਮ.ਡੀ) ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਇਸ ਭਾਰਤੀ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਵੀ ਮਿਲੇਗੀ।
ਇੰਜਨੀਅਰ ਸਰਾਂ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ ਯੋਗ ਉਮੀਦਵਾਰਾਂ ਤੋਂ ਆਨਲਾਈਨ ਬਿਨੇ ਪੱਤਰ ਮੰਗੇ ਹਨ।

  • . @PSPCLPb to undertake massive recruitment drive; Nearly 1745 Vacancies to be filled. Move aimed at giving impetus to Captain Amarinder Singh’s flagship program ‘Ghar Ghar Rozgar Mission’. New recruitment will also boost productivity & efficiency of PSPCL.

    — Government of Punjab (@PunjabGovtIndia) September 4, 2019 " class="align-text-top noRightClick twitterSection" data=" ">

ਸੀ.ਐਮ.ਡੀ. ਨੇ ਅੱਗੇ ਦੱਸਿਆ ਕਿ ਇਨ੍ਹਾਂ ਆਸਾਮੀਆਂ ਲਈ ਇੱਕ ਆਊਟ ਸੋਰਸਡ ਏਜੰਸੀ ਵੱਲੋਂ ਪ੍ਰੀਖਿਆ ਲਈ ਜਾਵੇਗੀ। ਇਸ ਉਪਰੰਤ ਨਤੀਜਾ ਐਲਾਨਿਆ ਜਾਵੇਗਾ ਅਤੇ ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਚੈਕ ਕਰਵਾਉਣ ਲਈ ਬੁਲਾਇਆ ਜਾਵੇਗਾ।

ਦਸਤਾਵੇਜ਼ਾਂ ਦੀ ਪੜਤਾਲ ਪਿੱਛੋਂ ਚੁਣੇ ਹੋਏ ਉਮੀਦਵਾਰਾਂ ਨੂੰ ਚੋਣ ਪੈਨਲ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਨ੍ਹਾਂ ਆਸਾਮੀਆਂ ਲਈ ਕੋਈ ਇੰਟਰਵਿਊ ਨਹੀਂ ਹੋਵੇਗੀ ਸਗੋਂ ਉਮੀਦਵਾਰਾਂ ਦੀ ਚੋਣ ਨਿਰੋਲ ਰੂਪ ਵਿੱਚ ਮੈਰਿਟ ਦੇ ਆਧਾਰ ‘ਤੇ ਕੀਤੀ ਜਾਵੇਗੀ।

ਇਹ ਵੀ ਪੜੋ: ਕਰਤਾਰਪੁਰ ਲਾਂਘਾ: ਸ਼ਰਧਾਲੂਆਂ ਨੂੰ ਵੀਜ਼ਾ ਫ੍ਰੀ ਐਂਟਰੀ, ਫਾਈਨਲ ਡਰਾਫਟ 'ਤੇ ਨਹੀਂ ਬਣੀ ਸਹਿਮਤੀ

ਆਸਾਮੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਇੰਜਨੀਅਰ ਸਰਾਂ ਨੇ ਦੱਸਿਆ ਕਿ 1000 ਲੋਅਰ ਡਵੀਜ਼ਨ ਕਲਰਕ, 500 ਜੂਨੀਅਰ ਇੰਜਨੀਅਰ/ਇਲੈਕਟ੍ਰੀਕਲ, 110 ਜੂਨੀਅਰ ਇੰਜਨੀਅਰ/ਸਿਵਲ, 54 ਮਾਲ ਲੇਖਾਕਾਰ, 45 ਇਲੈਕਟ੍ਰੀਕਲ ਗਰੇਡ-2, 26 ਸੁਪਰਡੈਂਟ (ਡਿਵੀਜ਼ਨਲ ਅਕਾਊਂਟਸ), 50 ਸਟੈਨੋਟਾਈਪਿਸਟ, 9 ਇੰਟਰਨਲ ਆਡੀਟਰ ਅਤੇ 4 ਅਕਾਊਂਟ ਅਫਸਰਾਂ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਹੈ। ਇਹ ਭਰਤੀ ਪ੍ਰਕਿਰਿਆ 6 ਤੋਂ 8 ਮਹੀਨਿਆਂ ਦਰਮਿਆਨ ਮੁਕੰਮਲ ਕਰ ਲਈ ਜਾਵੇਗੀ।

Intro:Body:

ec

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.