ਕੋਲਕਾਤਾ: ਪੱਛਮੀ ਬੰਗਾਲ ਦੇ ਜਾਦਵਪੁਰ ਯੂਨੀਵਰਸਿਟੀ ਵਿੱਚ ਰਾਜਪਾਲ ਜਗਦੀਪ ਧਨਖੜ ਦੇ ਨਾਲ ਫਿਰ ਬਦਸਲੂਕੀ ਹੋ ਗਈ। ਧਨਖੜ ਦੇ ਖ਼ਿਲਾਫ਼ ਜਾਦਵਪੁਰ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਕਾਲੇ ਝੰਡੇ ਦਿਖਾਏ।
ਦੱਸ ਦਈਏ ਕਿ ਜਗਦੀਪ ਧਨਖੜ ਯੂਨੀਵਰਸਿਟੀ ਦੇ ਦੀਕਸ਼ਾਂਤ ਸਮਰੋਹ ਨੂੰ ਲੈ ਕੇ ਬੁਲਾਈ ਗਈ ਬੈਠਕ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸੀ ਜਿੱਥੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ।
ਜ਼ਿਕਰਯੋਗ ਹੈ ਕਿ ਰਾਜਪਾਲ ਨੂੰ ਆਪਣੀ ਕਾਰ 'ਚੋਂ ਬਾਹਰ ਨਹੀ ਨਿਕਲਣ ਦਿੱਤਾ, ਇਨ੍ਹਾਂ ਹੀ ਨਹੀ ਵਿਦਿਆਰਥੀਆਂ ਨੇ ਜਗਦੀਪ ਧਨਖੜ ਨੂੰ ਗੋ-ਬੈਕ ਦੇ ਪੋਸਟਰ ਦਿਖਾਏ।
ਦੱਸ ਦੇਈਏ ਕਿ ਰਾਜਪਾਲ ਜਗਦੀਪ ਧਨਖੜ ਨਾਲ ਜਾਦਵਪੁਰ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਵੀ ਵਿਦਿਆਰਥੀਆਂ ਨੇ ਦੋ ਵਾਰ ਧੱਕਾਮੁੱਕੀ ਕੀਤੀ ਸੀ ਅਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ।
ਵਿਦਿਆਰਥੀਆਂ ਨੇ ਧਮਕੀ ਦਿੱਤੀ ਕਿ ਜਗਦੀਪ ਜੇ ਮੰਗਲਵਾਰ ਨੂੰ ਸਾਲਾਨਾ ਦੀਰਸ਼ਾਂਤ ਸਮਰੋਹ ਵਿੱਚ ਆਉਦੇ ਹਨ ਤਾਂ ਫਿਰ ਉਹ ਉਨ੍ਹਾਂ ਦਾ ਵਿਰੋਧ ਕਰਨਗੇ। ਉਨ੍ਹਾਂ ਨੇ ਕਿਹਾ ਸੰਸਥਾ ਦੇ ਨਿਯਮਾਂ ਦੇ ਮੁਤਾਬਕ ਉਨ੍ਹਾਂ ਦਾ ਹਾਜ਼ਰ ਹੋਣਾ ਜਰੂਰੀ ਨਹੀ ਹੈ।
ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਸੋਮਵਾਰ ਨੂੰ ਰਾਜਪਾਲ ਦੇ ਸਮਰਥਨ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਉਨ੍ਹਾਂ ਦੀ ਕਾਰ ਦੁਪਿਹਰ ਕਰੀਬ 2 ਵਜੇ ਜਿਵੇ ਹੀ ਮੁੱਖ ਗੇਟ 'ਤੇ ਪਹੁੰਚੀ ਤਾਂ ਵਿਦਿਆਰਥੀਆਂ ਨੇ ਘੇਰਾ ਪਾਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰਾਜਪਾਲ ਨੇ ਯੂਨੀਵਰਸਿਟੀ ਦੀ ਇਕ ਬੈਠਕ ਵਿੱਚ ਹਿੱਸਾ ਲੈਣਾ ਸੀ।
ਇਹ ਵੀ ਪੜੋ: ਦਿੱਲੀ ਦੇ ਨਰੇਲਾ ਵਿੱਚ ਬੂਟ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ, 3 ਜ਼ਖ਼ਮੀ
ਐਸਐਫਆਈ, ਏਐਫਐਸਯੂ, ਏਆਈਐਸਏ ਅਤੇ ਐਫਈਟੀਐਸਯੂ ਦੇ ਪ੍ਰਦਰਸ਼ਨ ਦੇ ਵਿੱਚ ਧਨਖੜ ਕਰੀਬ 30 ਮਿੰਟ ਤੱਕ ਉਥੇ ਫਸੇ ਰਹੇ, ਕੁਲਪਤੀ ਸੁਰਜਨ ਦਾਸ ਅਤੇ ਵਿਸ਼ਵ ਵਿੱਦਿਆਲਾ ਦੇ ਹੋਰ ਅਧਿਕਾਰੀਆਂ ਦੇ ਹਸਤਖ਼ਰ ਦੇ ਬਾਅਦ ਸੁਰੱਖਿਆ ਵਿੱਚ ਉਨ੍ਹਾਂ ਨੂੰ ਉਥੋਂ ਕੱਢ ਕੇ ਬੈਠਕ ਸਥਾਨ ਅਰਬਿੰਦੋ ਭਾਵਨ ਤੱਕ ਪਹੁੰਚਾਇਆ।