ਚੰਡੀਗੜ੍ਹ: 'ਰੱਦੀ ਤੋਂ ਪ੍ਰਗਤੀ' ਇਸ ਪਹਿਲ ਦਾ ਮਕਸਦ ਹੈ ਬੱਚਿਆਂ ਨੂੰ ਕੁੱਝ ਸਿਖਾਇਆ ਜਾਵੇ ਕੁਝ ਗੱਲਾਂ ਦੱਸੀਆਂ ਜਾਣ ਤਾਂ ਜੋ ਉਹ ਅੱਗੇ ਵੱਧਣ ਚੀਜ਼ਾਂ ਨੂੰ ਸਮਝ ਸਕਣ। ਪ੍ਰਸੱਨ-ਚੇਤਸ ਫ਼ਾਊਂਡੇਸ਼ਨ ਵੱਲੋਂ ਇਹ ਪਹਿਲ ਚਲਾਈ ਜਾ ਰਹੀ ਹੈ। ਇਸ ਫ਼ਾਊਂਡੇਸ਼ਨ ਦੁਆਰਾ ਬੱਚਿਆਂ ਨੂੰ ਰੱਦੀ ਸਮਝੇ ਜਾਣ ਵਾਲੇ ਅਖ਼ਬਾਰਾਂ ਨਾਲ ਕਲਾ-ਕ੍ਰਿਤੀਆਂ ਬਣਾਉਣੀ ਸਿਖਾਈਆਂ ਜਾਂਦੀਆਂ ਹਨ।
ਇਸ ਸੰਸਥਾ ਬਾਰੇ ਈਟੀਵੀ ਭਾਰਤ ਨੇ ਪ੍ਰੋਜੈਕਟ ਮੈਨੇਜਰ ਬਿਪਾਸ਼ਾ ਨੱਢਾ ਨਾਲ ਖ਼ਾਸ ਗੱਲਬਾਤ ਕੀਤੀ।
ਪ੍ਰੋਜੈਕਟ ਮੈਨੇਜਰ ਬਿਪਾਸ਼ਾ ਨੱਢਾ ਨੇ ਦੱਸਿਆ ਕਿ ਉਨ੍ਹਾਂ ਇਹ ਪ੍ਰਾਜੈਕਟ 2019 ਵਿੱਚ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਨ੍ਹਾਂ ਨਾਲ 45 ਦੇ ਕਰੀਬ ਵਲੰਟੀਅਰ ਜੁੜ ਚੁੱਕੇ ਹਨ।
ਉਨ੍ਹਾਂ ਨੇ ਦੱਸਿਆ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਘਰ-ਘਰ ਜਾ ਕੇ ਅਖ਼ਬਾਰਾਂ ਇਕੱਠੀਆਂ ਕਰਦੇ ਹਾਂ ਅਤੇ ਉਸ ਦਾ ਕੁੱਝ ਸਮਾਨ ਬਣਾਉਂਦੇ ਹਾਂ, ਜਿਵੇਂ ਕਿ ਪੇਪਰ ਬੈਕ, ਪੈੱਨ ਸਟੈਂਡ, ਘਰ ਨੂੰ ਸਜਾਉਣ ਵਾਲੀਆਂ ਹੋਰ ਵੱਖ-ਵੱਖ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਬਾਕੀ ਰਹਿੰਦੇ ਅਖ਼ਬਾਰਾਂ ਨੂੰ ਵੇਚ ਦਿੱਤਾ ਜਾਂਦਾ ਹੈ, ਜਿਨ੍ਹਾਂ ਨਾਲ ਗ਼ਰੀਬ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਜੋ ਚੀਜਾਂ ਸਾਡੇ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਨਾਲ ਵਾਤਾਵਰਨ ਨੂੰ ਵੀ ਸਾਫ਼ ਰੱਖਿਆ ਜਾ ਸਕਦਾ ਹੈ, ਜਿਵੇਂ ਕਿ ਲੋਕ ਪਲਾਸਟਿਕ ਦੀ ਵਰਤੋਂ ਘੱਟ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਝੁੱਗੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਰੱਦੀ ਜਾਂ ਅਖ਼ਬਾਰਾਂ ਤੋਂ ਬਣਾਉਣ ਵਾਲੀਆਂ ਚੀਜ਼ਾਂ ਸਿਖਾਉਣ ਲਈ ਵਰਕਸ਼ਾਪ ਲਾਈ ਜਾਂਦੀ ਹੈ। ਜਦੋਂ ਅਸੀਂ ਵਸਤੂ ਤਿਆਰ ਕਰ ਲੈਂਦੇ ਹਾਂ ਤਾਂ ਉਸ ਨੂੰ ਸੰਸਥਾ ਦੇ ਫ਼ੇਸਬੁੱਕ ਅਤੇ ਇੰਸਟਾ ਦੇ ਪੇਜ਼ ਉੱਤੇ ਕੀਮਤ ਦੇ ਨਾਲ ਪਾ ਦਿੱਤਾ ਜਾਂਦਾ ਹੈ ਅਤੇ ਜੋ ਵੀ ਕੋਈ ਇਸ ਨੂੰ ਖ਼ਰੀਦਣਾ ਚਾਹੁੰਦਾ ਹੈ, ਉਹ ਖ਼ਰੀਦ ਸਕਦਾ ਹੈ।