ETV Bharat / state

CM Mann on Reading: ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ, ਕਿਹਾ- "ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ"

ਮਿਊਂਸੀਪਲ ਭਵਨ ਵਿੱਚ ਸਕੂਲ ਵਿਭਾਗ ਦੇ ਨਵੇਂ ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਅੱਗੇ ਹੋਰ ਤਰੱਕੀ ਕਰਨ ਲਈ ਪ੍ਰੇਰਿਆ ਹੈ।

CM Mann on Reading
CM Mann on Reading
author img

By

Published : Mar 29, 2023, 3:37 PM IST

ਚੰਡੀਗੜ੍ਹ: ਅੱਜ ਬੁੱਧਵਾਰ ਨੂੰ ਵਿਖੇ ਮਿਊਂਸੀਪਲ ਭਵਨ ਵਿੱਚ ਸਕੂਲ ਵਿਭਾਗ ਦੇ ਨਵੇਂ ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ ਸਮਾਰੋਹ ਹੋਇਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ, ਨਵੇਂ ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ, ਉੱਥੇ ਹੀ, ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਤਾਬਾਂ ਪੜ੍ਹੋ , ਅਸੀਂ ਲਾਈਬ੍ਰੇਰੀਆਂ ਵੀ ਖੋਲ੍ਹ ਰਹੇ ਹਾਂ। ਸਾਡੇ ਕੋਲ ਕਈ ਸ਼ਾਇਰ ਨੇ, ਪਰ ਪਾਠਕ ਬਹੁਤ ਘੱਟ ਰਹੇ ਹਨ। ਡਿਜੀਟਲ ਲਾਈਬ੍ਰੇਰੀਆਂ ਵੀ ਖੋਲ੍ਹ ਰਹੇ ਹਾਂ, ਤਾਂ ਕਿ ਨਵੀਂ ਪੀੜ੍ਹੀ ਜਾਣਕਾਰੀ ਲੈ ਸਕੇ। ਜਾਣਕਾਰੀ ਬਹੁਤ ਜ਼ਰੂਰੀ ਹੈ।

  • [Live] CM @BhagwantMann handing over appointment letters to the newly appointed clerks in School Education Department at Municipal Bhawan Chandigarh.
    https://t.co/fLSRjelW3W

    — Government of Punjab (@PunjabGovtIndia) March 29, 2023 " class="align-text-top noRightClick twitterSection" data=" ">

ਭਗਤ ਸਿੰਘ ਬਹੁਤ ਪੜ੍ਹਦੇ ਸੀ: ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਕਵਿਤਾਵਾਂ ਦਾ ਵੀ ਜ਼ਿਕਰ ਕੀਤਾ। ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਡਕਰ ਦੀ ਵੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਿੰਨਾ ਪੜ੍ਹੇ ਲਿਖੇ ਸਨ। ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਲੋਕ ਉਨ੍ਹਾਂ ਦੀ ਪਿਸਤੌਲ ਵਾਲੀ ਫੋਟੋ ਹੀ ਵੇਖਦੇ ਹਨ, ਪਰ ਕਦੇ ਕਿਤਾਬ ਵਾਲੀ ਫੋਟੋ ਨਹੀਂ ਵੇਖਦੇ। ਉਨ੍ਹਾਂ ਕਿਹਾ ਕਿ ਭਗਤ ਸਿੰਘ ਬਹੁਤ ਪੜ੍ਹਦੇ ਸਨ। ਉਨ੍ਹਾਂ ਬਹੁਤ ਜਾਣਕਾਰੀ ਸੀ। ਭਗਤ ਸਿੰਘ ਖ਼ੁਦ ਵੀ ਲਿੱਖਦੇ ਸਨ।

ਸਭ ਤੋਂ ਖ਼ਤਰਨਾਕ ਹੁੰਦਾ, ਸੁਪਨਿਆਂ ਦਾ ਮਰ ਜਾਣਾ: ਸੀਐਮ ਮਾਨ ਨੇ ਕਿਹਾ ਕਿ ਕਲਰਕ ਦੀ ਨੌਕਰੀ ਪਾ ਕੇ ਇਸ ਨੂੰ ਹੀ ਮੰਜਿਲ ਨਾ ਮੰਨੋ। ਅੱਗੇ ਯੂਪੀਐਸਸੀ, ਪੀਸੀਐਸ ਤੇ ਹੋਰ ਤਰੱਕੀਆਂ ਲਈ ਪੜਾਈ ਕਰੋ। ਇਹ ਨਾ ਕਰਿਓ ਕਿ ਘਰੋ ਕੰਮ ਉੱਤੇ ਅਤੇ ਕੰਮ ਤੋਂ ਘਰ। ਉਨ੍ਹਾਂ ਨੇ ਲੇਖਕ ਪਾਸ਼ ਦੀ ਕਵਿਤਾ ਦੀਆਂ ਸਤਰਾਂ ਦਾ ਜ਼ਿਕਰ ਕਰਦਿਆ ਕਿਹਾ ਕਿ, "ਸਭ ਤੋਂ ਖ਼ਤਰਨਾਕ ਹੁੰਦਾ, ਸੁਪਨਿਆਂ ਦਾ ਮਰ ਜਾਣਾ, ਘਰੋਂ ਕੰਮ 'ਤੇ ਤੇ ਕੰਮ ਤੋਂ ਘਰ ਜਾਣਾ।" ਕਿਹਾ ਕਿ ਤਰੱਕੀਆਂ ਵਾਸਤੇ ਕਦੇ ਰਾਹ ਬੰਦ ਨਹੀਂ ਕਰਨੇ। ਉਨ੍ਹਾਂ ਕਿਹਾ ਕਿ ਕਿਸੇ ਬਿਲਡਿੰਗ ਉੱਤੇ ਚੜ੍ਹ ਕੇ ਉਸ ਨੂੰ ਛੱਤ ਨਾ ਕਹੋ, ਕਿਉਂਕਿ ਉਸ ਉੱਤੇ ਹੋਰ ਵੀ 4 ਮੰਜਿਲਾਂ ਪੈ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਦੇ ਮਿਹਣੇ ਤਾਂ ਵੱਜਦੇ ਰਹਿਣਗੇ, ਮਜ਼ਾਰ ਝਲਣੇ ਪੈਂਦੇ, ਪਰ ਉਨ੍ਹਾਂ ਦੀ ਪਰਵਾਹ ਨਹੀਂ ਕਰਨੀ, ਬਸ ਮੰਜਿਲ ਵਲ ਧਿਆਨ ਦੇਣਾ ਹੈ। ਜੋ ਪਹਿਲਾਂ ਇਹ ਕਹਿੰਦੇ ਨੇ ਕਿ ਤੇਰੇ ਤੋਂ ਕਿੱਥੇ ਹੋਣਾ, ਬਾਅਦ ਵਿੱਚ ਉਹੀ ਲੋਕ ਲਾਈਨ ਵਿੱਚ ਵਧਾਈ ਦੇਣ ਲਈ ਅੱਗੇ ਖੜ੍ਹੇ ਹੁੰਦੇ ਹਨ।

ਵਿੱਦਿਆ ਸ਼ੇਰਨੀ ਦੇ ਦੁੱਧ ਵਰਗੀ, ਜੋ ਪੀਵੇਗਾ, ਉਹ ਦਹਾੜੇਗਾ: ਸੀਐਮ ਮਾਨ ਨੇ ਕਿਹਾ ਕਿ ਸਿੱਖਿਆ ਦੇ ਖੇਤਰ 'ਚ ਆਏ ਹੋ, ਸਵਾਗਤ ਹੈ। ਇਹ ਖੇਤਰ ਬਹੁਤ ਹੀ ਵਧੀਆਂ ਤੇ ਪੁੰਨ ਵਾਲਾ ਮਹਿਕਮਾ ਹੈ। ਉਨ੍ਹਾਂ ਕਿਹਾ ਬਾਬਾ ਸਾਹੇਬ ਭੀਮ ਰਾਓ ਅੰਬੇਦਕਰ ਨੇ ਕਿਹਾ ਸੀ ਕਿ ਜਿਹੜੀ ਵਿੱਦਿਆ ਹੈ, ਉਹ ਸ਼ੇਰਨੀ ਦੇ ਦੁੱਧ ਵਰਗੀ ਹੈ, ਜੋ ਉਸ ਨੂੰ ਪੀ ਲਵੇਗਾ, ਉਹ ਦਹਾੜੇਗਾ। ਉਨ੍ਹਾਂ ਨੂੰ ਖੁਦ ਗਰੀਬੀ ਵਿੱਚ ਵੀ ਵਿਦੇਸ਼ਾਂ ਵਿੱਚ ਜਾ ਕੇ ਪੜਾਈ ਕੀਤੀ। ਬਸ, ਸਰਕਾਰਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ।

ਜੋ ਲੋਕਾਂ ਵਿੱਚ ਜਾਂਦਾ, ਉਸ ਨੂੰ ਦਰਦ ਪਤਾ ਹੋਵੇਗਾ: ਉਨ੍ਹਾਂ ਕਿਹਾ ਕਿ ਜਦੋਂ ਸੀਐਮ ਬਣਿਆ ਤਾਂ ਪੱਤਰਕਾਰਾਂ ਨੇ ਕਿਹਾ ਕਿ ਤੁਸੀਂ ਬਹੁਤ ਉੱਚੇ ਪਹੁੰਚ ਗਏ ਹੋ, ਤੁਹਾਨੂੰ ਡਰ ਨਹੀਂ ਲੱਗਦਾ ਕਿ ਤੁਸੀਂ ਹੇਠਾਂ ਆ ਜਾਓਗੇ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਮੈਂ ਤਾਂ ਟੋਇਆ ਟਿੱਬੀਆ ਤੋਂ ਹੀ ਆਇਆ ਹਾਂ, ਉਸ ਹੇਠਾਂ ਕੀ ਜਾਣਾ, ਫਿਰ ਤਾਂ ਹੇਠਾਂ ਪਾਣੀ ਹੀ ਹੈ। ਮੈਂ ਲੋਕਾਂ ਚੋਂ ਹੀ ਉੱਠਿਆ ਹਾਂ, ਲੋਕਾਂ ਦੀਆਂ ਤਕਲੀਫ਼ਾਂ ਜਾਣਦਾ ਹਾਂ। ਜੋ ਲੋਕਾਂ ਵਿੱਚ ਜਾਵੇਗਾ, ਉਸ ਨੂੰ ਦਰਦ ਪਤਾ ਹੋਵੇਗਾ। ਆਪਣੇ ਕੋਲ ਤਰੱਕੀਆਂ ਕਰਨ ਲਈ ਬਹੁਤ ਰਾਹ ਹਨ।

ਇੰਨੇ ਕਲਰਕਾਂ ਨੂੰ ਦਿੱਤੇ ਨਿਯੁਕਤੀ ਪੱਤਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 219 ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਤੋਂ ਇਲਾਵਾ 26 ਹੋਰਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤ ਕੀਤਾ ਗਿਆ ਹੈ। ਸੀਐਮ ਮਾਨ ਨੇ ਇਸ ਮੌਕੇ ਕਿਹਾ ਹੈ ਕਿ ਅੱਜ ਨਿਯੁਕਤੀ ਪੱਤਰ ਵੰਡਣ ਦਾ ਅੰਕੜਾ 27 ਹਜ਼ਾਰ ਤੋਂ ਵਧਦਾ ਹੋਇਆ, 27,042 ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਿਯੁਕਤ ਕੀਤੇ ਇਹ ਨੌਜਵਾਨ ਵੱਖੋ-ਵੱਖ ਮਹਿਕਮਿਆਂ ਅਤੇ ਦਫ਼ਤਰਾਂ ਨੂੰ ਜਾ ਰਹੇ ਹਨ। ਉਨ੍ਹਾਂ ਨੇ ਵਧਾਈ ਦਿੰਦਿਆ ਕਿਹਾ ਕਿ ਜਿਹੜੇ ਨੌਜਵਾਨ ਅੱਜ ਪੰਜਾਬ ਸਰਕਾਰ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਦਾ ਸਵਾਗਤ ਹੈ।

ਇਹ ਵੀ ਪੜ੍ਹੋ: CM Mann In Chandigarh: ਸੀਐਮ ਮਾਨ ਨੇ ਵੰਡੇ ਨਿਯੁਕਤੀ ਪੱਤਰ, ਨਵ-ਨਿਯੁਕਤ ਕਲਰਕਾਂ ਨੂੰ ਦਿੱਤੀ ਵਧਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.