ਚੰਡੀਗੜ੍ਹ: ਰੂਪਨਗਰ ਤਹਿਸੀਲ ਵਿੱਚ ਵਿਧਾਇਕ ਦਿਨੇਸ਼ ਚੱਢਾ ਨਾਲ ਹੋਈ ਝੜਪ ਤੋਂ ਬਾਅਦ ਵਿਧਾਇਕ ਨੇ ਮਾਮਲੇ ਸਬੰਧੀ ਖੁੱਦ ਵੀਡੀਓ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਅਤੇ ਇਸ ਸਪੱਸ਼ਟੀਕਰਨ ਤੋਂ ਬਾਅਦ ਹੜਤਾਲ ਉੱਤੇ ਗਏ ਤਹਿਸੀਲਾਂ ਦੇ ਮੁਲਾਜ਼ਮ ਕੰਮ ਉੱਤੇ ਪਰਤ ਆਏ। ਜੇ ਦੂਜੇ ਪਾਸੇ ਗੱਲ ਕੀਤੇ ਜਾਵੇ ਤਹਿਸੀਲਦਾਰਾਂ ਅਤੇ ਨੈਬ-ਤਹਿਸੀਲਦਾਰਾਂ ਦੀ ਉਨ੍ਹਾਂ ਵੱਲੋਂ ਅਨਿਸ਼ਚਿਤ ਕਾਲ ਲਈ ਕੀਤੀ ਗਈ ਹੜਤਾਲ ਜਾਰੀ ਹੈ। ਤਹਿਸੀਲਦਾਰਾਂ ਦੇ ਕੰਮ ਉੱਤੇ ਵਾਪਿਸ ਨਾ ਪਰਤਣ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਧਾਇਕ ਅਤੇ ਸਰਕਾਰੀ ਆਗੂ ਪਰੇਸ਼ਾਨ ਕਰਦੇ ਹਨ: ਦੱਸ ਦਈਏ ਸਾਰੇ ਮਾਮਲੇ ਸਬੰਧੀ ਬੋਲਦਿਆਂ ਰੈਵਨਿਊ ਅਫਸਰਾਂ ਨੇ ਕਿਹਾ ਹੈ ਕਿ ਸਰਕਾਰ ਮੰਗਾਂ ਨਹੀਂ ਮੰਨਦੀ ਅਤੇ ਵਿਧਾਇਕ ਅਤੇ ਸਰਕਾਰੀ ਆਗੂ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਦੇ ਹਨ। ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਈ ਮਸਲੇ ਸਰਕਾਰ ਕੋਲ ਪੈਂਡਿੰਗ ਪਏ ਹਨ। ਉਨ੍ਹਾਂ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨਾਲ ਦੋ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਅਜੇ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਇਲਜ਼ਾਮ ਲਾਇਆ ਕਿ 22 ਜੁਲਾਈ ਨੂੰ ਲੁਧਿਆਣਾ ਵਿੱਚ ਤਹਿਸੀਲਦਾਰ-ਨਾਇਬ ਤਹਿਸੀਲਦਾਰ ਤੇ ਸਟਾਫ਼ ਨੂੰ ਵਿਧਾਇਕਾਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਗਿਆ। ਰੈਵੇਨਿਊ ਅਫ਼ਸਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਚਾਰਜਸ਼ੀਟ ਅਫਸਰਾਂ ਦੇ ਇੰਕਰੀਮੈਂਟ ਨਾ ਰੋਕਣ ਦੇ ਫੈਸਲੇ ਦੀ ਸਮੀਖਿਆ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਅਜੇ ਤੱਕ ਸਮੀਖਿਆ ਨਹੀਂ ਕੀਤੀ ਗਈ।
- Punjab Dams On Alert : ਭਾਖੜਾ ਅਤੇ ਪੌਂਗ ਡੈਮ ਤੋਂ ਛੱਡਿਆ ਜਾਵੇਗਾ ਪਾਣੀ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅਲਰਟ
- Amritsar Heroin Seized: ਸਰਹੱਦੀ ਖੇਤਰ 'ਚ ਫਿਰ ਮਿਲੀ ਪਾਕਿਸਤਾਨ ਵੱਲੋਂ ਆਈ ਕਰੋੜਾਂ ਦੀ ਹੈਰੋਇਨ, ਮੋਟਰਸਾਈਕਲ ਛੱਡ ਕੇ ਭੱਜਿਆ ਤਸਕਰ
- CM Mann On PM Modi: ਸੀਐਮ ਮਾਨ ਨੇ ਪੀਐਮ ਮੋਦੀ 'ਤੇ ਸਾਧਿਆ ਨਿਸ਼ਾਨਾ, ਕਿਹਾ- ਮੋਦੀ ਐਂਡ ਕੰਪਨੀ ਦੇਸ਼ 'ਚ ਲੋਕਤੰਤਰ ਨੂੰ ਖ਼ਤਰੇ 'ਚ ਪਾ ਰਹੀ
ਵਿਵਾਦ ਮਗਰੋਂ ਮੁਲਾਜ਼ਮ ਪਰਤੇ ਨੇ ਕੰਮ ਉੱਤੇ: ਦੱਸ ਦਈਏ ਇਹ ਸਾਰਾ ਮਾਮਲਾ ਉਸ ਸਮੇਂ ਭਖਿਆ ਜਦੋਂ 18 ਜੁਲਾਈ ਨੂੰ ਵਿਧਾਇਕ ਦਿਨੇਸ਼ ਚੱਢਾ ਵੱਲੋਂ ਰੂਪਨਗਰ ਤਹਿਸੀਲ ਦਫ਼ਤਰ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ ਸੀ। ਇਸ ਚੈਕਿੰਗ ਦੇ ਦੌਰਾਨ ਕਰਮਚਾਰੀਆਂ ਨੂੰ ਲਿਤਾੜ ਲਗਾਉਣ ਦੀ ਗੱਲ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਸੀ। ਜਿਸ ਸਬੰਧੀ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹਨਾਂ ਦਾ ਕਰਮਚਾਰੀਆਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਇਸ ਸਬੰਧਤ ਵਿਧਾਇਕ ਵੱਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਵੀ ਅਪਲੋਡ ਕੀਤੀ ਗਈ ਸੀ।