ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਇਮੀਗ੍ਰੇਸ਼ਨ ਨੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਹੈ।
ਦਰਅਸਲ 2008 ਵਿੱਚ ਦਿੱਲੀ ਵਿਖੇ ਉਨ੍ਹਾਂ ਉੱਤੇ 420 ਦਾ ਮਾਮਲਾ ਦਰਜ ਹੋਇਆ ਸੀ। ਲੁਕ ਆਊਟ ਨੋਟਿਸ ਦੇ ਚਲਦਿਆਂ ਪਹਿਲਾਂ ਉਨ੍ਹਾਂ ਨੂੰ ਜ਼ਮਾਨਤ ਕਰਵਾਉਣੀ ਪਵੇਗੀ ਜਿਸ ਤੋਂ ਬਾਅਦ ਹੀ ਉਹ ਪਾਕਿਸਤਾਨ ਜਾ ਸਕਦੇ ਹਨ।
ਇਸ ਉੱਤੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਸ ਸਭ ਉੱਤੇ ਰਾਜਨੀਤੀ ਹੋ ਰਹੀ ਹੈ ਮੋਦੀ ਤੇ ਅਕਾਲੀ ਦਲ ਨਹੀਂ ਚਾਹੁੰਦੇ ਕਿ ਉਹ ਨਗਰ ਕੀਰਤਨ ਲੈ ਕੇ ਪਾਕਿਸਤਾਨ ਦੇ ਗੁਰਦਵਾਰਾ ਨਨਕਾਣਾ ਸਾਹਿਬ ਜਾਣ ਜਿਸ ਲਈ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਕਾਰਨ ਸਰਹੱਦ ਉੱਤੇ ਰੋਕਿਆ ਗਿਆ, ਜੇ ਹੋਰ ਕੋਈ ਗੱਲ ਨਾ ਹੁੰਦੀ ਤਾਂ 15 ਦਿਨ ਪਹਿਲਾਂ ਕਿਉਂ ਨਹੀਂ ਉਨ੍ਹਾਂ ਨੂੰ ਰੋਕਿਆ ਗਿਆ ਜਦ ਉਹ ਪਾਕਿਸਤਾਨ ਗਏ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸਿਰਫ਼ ਇੱਕ ਹੀ ਨਗਰ ਕੀਰਤਨ ਨੂੰ ਪਾਕਿਸਤਾਨ ਆਉਣ ਦੀ ਇਜਾਜ਼ਤ ਦਿੱਤੀ ਸੀ ਜਦ ਕਿ ਇਸ ਨਗਰ ਕੀਰਤਨ ਲਈ ਦਿੱਲੀ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਪਰ ਪਾਕਿਸਤਾਨ ਨੇ ਇਹ ਮੰਗ ਠੁਕਰਾ ਦਿੱਤਾ ਸੀ ਤੇ ਬਾਅਦ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇੱਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫਿਰ ਤੋਂ ਇਸ ਮਾਮਲੇ ਉੱਤੇ ਸੋਚਣ ਲਈ ਪਾਕਿਸਤਾਨ ਨੂੰ ਕਿਹਾ ਸੀ।