ਚੰਡੀਗੜ੍ਹ: ਅੱਜ ਦੇ ਜ਼ਮਾਨੇ ਵਿੱਚ ਜਿੱਥੇ ਸ਼ੋਸ਼ਲ ਮੀਡਿਆ ਦੇ ਲਾਭ ਹਨ, ਉੱਥੇ ਹੀ ਕਈ ਤਰ੍ਹਾਂ ਦੇ ਨੁਕਸਾਨ ਵੀ ਹਨ। ਅਜਿਹਾ ਹੀ ਮਾਮਲਾ ਚੰਡੀਗੜ੍ਹ ਦੀ ਇੱਕ ਨਿੱਜੀ ਯੂਨੀਵਰਿਸਟੀ ਤੋਂ ਬਾਅਦ ਚੰਡੀਗੜ੍ਹ ਦੇ ਇੱਕ ਮਸ਼ਹੂਰ ਪ੍ਰਾਈਵੇਟ ਸਕੂਲ ਤੋਂ ਆਇਆ, ਜਿੱਥੇ ਦੀਆਂ 50 ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਅਪਲੋਡ ਹੋਈਆਂ ਹਨ।
ਇਤਰਾਜ਼ਯੋਗ ਤਸਵੀਰਾਂ ਵਿਦਿਆਰਥਣਾਂ ਦੇ ਪਰਿਵਾਰ ਤੱਕ ਪਹੁੰਚੀਆਂ: ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਇਤਰਾਜ਼ਯੋਗ ਤਸਵੀਰਾਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਅਪਡੇਟ ਹੋਈਆਂ ਅਤੇ ਪੀੜਤ ਕੁੜੀਆਂ ਵਲੋਂ ਪਰਿਵਾਰ ਨੂੰ ਸਾਰੀ ਗੱਲ ਦੱਸੀ ਗਈ। ਉੱਥੇ ਹੀ ਪਰਿਵਾਰ ਵੱਲੋਂ ਸਕੂਲ ਪ੍ਰਸ਼ਾਸਨ ਨੂੰ ਸੂਚਿਤ ਵੀ ਕੀਤਾ, ਪਰ ਸਕੂਲ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਚੰਡੀਗੜ੍ਹ ਦੇ ਐਸਐਸਪੀ ਕੋਲ ਗੁਹਾਰ ਲਗਾਈ ਤੇ ਇਸ ਮਾਮਲੇ ਵਿੱਚ ਆਈਟੀ ਐਕਟ ਤੇ ਪੋਕਸੋ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।
ਸਨੈਪਚੈਟ ਆਈਡੀ ਹਟਾਈ ਗਈ: ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਤੱਕ ਪਹੁੰਚੀ, ਤਾਂ ਚੰਡੀਗੜ੍ਹ ਪੁਲਿਸ ਇਸ ਮਾਮਲੇ ਨੂੰ ਲੈ ਕੇ ਹਰਕਤ ਵਿੱਚ ਆਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦਾ ਸਾਈਬਰ ਸੈੱਲ ਇਸ ਸਨੈਪਚੈਟ ਆਈਡੀ ਨੂੰ ਸੋਸ਼ਲ ਮੀਡੀਆਂ ਤੋਂ ਹਟਾਇਆ ਹੈ। ਫਿਲਹਾਲ ਦੂਜੇ ਪਾਸੇ ਸਕੂਲ ਪ੍ਰਸ਼ਾਸਨ ਇਸ ਮਾਮਲੇ ਉੱਤੇ ਚੁੱਪ ਦਿਖਾਈ ਦੇ ਰਿਹਾ ਹੈ।
- High Court On Punjab DGP: ਹਾਈਕੋਰਟ ਨੇ DGP ਪੰਜਾਬ ਨੂੰ ਲਗਾਈ ਫਟਕਾਰ ! ਭਲਕੇ ਜਵਾਬ ਦਾਖਿਲ ਕਰਨ ਦੇ ਹੁਕਮ, ਜਾਣੋ ਕੀ ਹੈ ਮਾਮਲਾ
- ICC World Cup 2023 AUS vs SA Live Updates: ਪਹਿਲਾਂ ਮੈਚ ਜਿੱਤਣ ਦੇ ਇਰਾਦੇ ਨਾਲ ਉੱਤਰੇਗੀ ਆਸਟ੍ਰੇਲੀਆ ਦੀ ਟੀਮ, ਜਾਣੋ ਪਿਚ ਤੇ ਮੌਸਮ ਦਾ ਹਾਲ
- Punjab MC Election 2023: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਸਬੰਧੀ ਅਹਿਮ ਐਲਾਨ, ਇਨ੍ਹਾਂ 5 ਜ਼ਿਲ੍ਹਿਆਂ 'ਚ ਹੋਣਗੀਆਂ ਚੋਣਾਂ
ਪਰਿਵਾਰ ਦਾ ਸਕੂਲ 'ਤੇ ਇਲਜ਼ਾਮ: ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਵਿਦਿਆਰਥਣਾਂ ਦੇ ਪਰਿਵਾਰ ਵਾਲਿਆਂ ਨੇ ਸਕੂਲ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਉਦਿਆਂ ਕਿਹਾ ਕਿ ਜਿਸ ਸ਼ੋਸਲ ਮੀਡੀਆ ਪਲੇਟਫਾਰਮ ਤੋਂ ਇਹ ਫੋਟੋ ਡਾਊਨਲੋਡ ਕੀਤੀ ਗਈ ਹੈ, ਉਸ ਪੋਰਟਲ ਉੱਤੇ ਸਕੂਲ ਪ੍ਰਸ਼ਾਸਨ ਵੀ ਜੁੜਿਆ ਹੋਇਆ ਹੈ। ਇਸ ਕਰਕੇ ਪੀੜਤ ਪਰਿਵਾਰਾਂ ਨੇ ਖਦਸ਼ਾ ਜਤਾਇਆ ਕਿ ਇਹ ਹਰਕਤ ਕਰਨ ਵਾਲਾ ਵਿਅਕਤੀ ਕਿਸੇ ਵੀ ਤਰੀਕੇ ਨਾਲ ਸਕੂਲ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਪਰਿਵਾਰ ਨੇ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।