ਚੰਡੀਗੜ੍ਹ: ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਦੇ ਰੱਖ ਰਖਾਓ, ਮੁਰੰਮਤ ਅਤੇ ਕਾਰਜਸ਼ੀਲਤਾ ਦੇ ਖਰਚਿਆਂ ਨਾਲ ਨਿਪਟਣ ਲਈ ਹੁਣ ਕਿਲੇ ਅੰਦਰ ਮੌਜੂਦ ਅਜਾਇਬ ਘਰ ਹੁਣ ਨਿਰਧਾਰਤ ਦਰ ਦੀਆਂ ਦਾਖਲਾ ਟਿਕਟਾਂ ਲਾਈਆਂ ਗਈਆਂ ਹਨ। ਹਾਲਾਂਕਿ ਅਜੇ ਵੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟਿਕਟ ਦੀ ਛੁਟ ਦਿੱਤੀ ਗਈ ਹੈ। ਇਸ ਫ਼ੈਸਲੇ ਨੂੰ ਪ੍ਰਵਾਨਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਦਿੱਤੀ ਗਈ।
-
The #PunjabCabinet has decided to have fixed-rate entry tickets for the Museum at Gobindgarh Fort to meet the operational, maintenance & upkeep expenses with the exemption of children under the age of 5. We are committed to making all efforts to take proper care of our heritage. pic.twitter.com/vnjMVYAAuZ
— Capt.Amarinder Singh (@capt_amarinder) July 24, 2019 " class="align-text-top noRightClick twitterSection" data="
">The #PunjabCabinet has decided to have fixed-rate entry tickets for the Museum at Gobindgarh Fort to meet the operational, maintenance & upkeep expenses with the exemption of children under the age of 5. We are committed to making all efforts to take proper care of our heritage. pic.twitter.com/vnjMVYAAuZ
— Capt.Amarinder Singh (@capt_amarinder) July 24, 2019The #PunjabCabinet has decided to have fixed-rate entry tickets for the Museum at Gobindgarh Fort to meet the operational, maintenance & upkeep expenses with the exemption of children under the age of 5. We are committed to making all efforts to take proper care of our heritage. pic.twitter.com/vnjMVYAAuZ
— Capt.Amarinder Singh (@capt_amarinder) July 24, 2019
ਸਰਕਾਰੀ ਬੁਲਾਰੇ ਮੁਤਾਬਕ ਵੱਖ-ਵੱਖ ਸ਼੍ਰੇਣੀਆਂ ਲਈ ਆਜਾਇਬ ਘਰ ਵਾਸਤੇ ਨਿਰਧਾਰਤ ਦਾਖਲਾ ਟਿਕਟ ਬਾਰੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਵੱਲੋਂ ਪੇਸ਼ ਕੀਤੀ ਤਜਵੀਜ਼ ਨੂੰ ਮੰਤਰੀ ਮੰਡਲ ਨੇ ਪ੍ਰਵਾਨ ਕਰ ਲਿਆ ਹੈ। ਦਾਖਲਾ ਟਿਕਟਾਂ ਤੋਂ ਇਕੱਤਰ ਹੋਣ ਵਾਲੀ ਰਾਸ਼ੀ ਪੰਜਾਬ ਵਿਰਾਸਤੀ ਤੇ ਸੈਰ-ਸਪਾਟਾ ਬੜ੍ਹਾਵਾ ਬੋਰਡ ਕੋਲ ਜਮ੍ਹਾਂ ਕਰਵਾਈ ਜਾਵੇਗੀ ਤੇ ਇਸ ਨੂੰ ਆਜਾਇਬ ਘਰ ਦੀ ਮੁਰੰਮਤ, ਰੱਖ ਰਖਾਓ ਅਤੇ ਕਾਰਜਸ਼ੀਲਤਾ ਲਈ ਵਰਤਿਆ ਜਾਵੇਗਾ। ਜੇ ਟਿਕਟਾਂ ਰਾਹੀਂ ਇਕੱਤਰ ਹੋਈ ਰਾਸ਼ੀ ਪੁਰੀ ਨਾ ਹੋਈ ਤਾਂ ਬਜਟ ਗ੍ਰਾਂਟ ਰਾਹੀਂ ਪੂਰਾ ਕੀਤਾ ਜਾਵੇਗਾ।
ਵਿਭਾਗ ਨੇ 18 ਤੋਂ 60 ਸਾਲ ਤੋਂ ਵੱਧ ਉਮਰ ਲਈ 30 ਰੁਪਏ ਦਾਖਲਾ ਟਿਕਟ ਨਿਰਧਾਰਤ ਕੀਤੀ ਹੈ ਜਦਕਿ 18 ਸਾਲ ਤੱਕ ਦੇ ਵਿਦਿਆਰਥੀਆਂ/ਬੱਚਿਆਂ ਲਈ ਇਹ 20 ਰੁਪਏ ਹੋਵੇਗੀ। ਇਸੇ ਤਰ੍ਹਾਂ ਹੀ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟਿਜ਼ਨਾਂ ਲਈ ਵੀ ਇਹ 20 ਰੁਪਏ ਹੀ ਹੋਵੇਗੀ। ਡਿਫੈਂਸ ਦੇ ਮੁਲਾਜ਼ਮਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਵੀ ਇਹ ਟਿਕਟ 20 ਰੁਪਏ ਹੋਵੇਗੀ।
'ਦਾ ਆਰਮਜ਼ ਮਿਊਜ਼ੀਅਮ' ਅਤੇ 'ਕੋਆਇਨ ਮਿਊਜ਼ੀਅਮ' ਨਾਂਅ ਦੇ ਅਜਾਇਬ ਘਰ ਲਈ ਦਾਖਲਾ ਟਿਕਟ ਦੀਆਂ ਦਰਾਂ ਪੰਜਾਬ ਵਿਰਾਸਤੀ ਸੈਰ-ਸਪਾਟਾ ਬੜ੍ਹਾਵਾ ਬੋਰਡ ਵੱਲੋਂ ਪ੍ਰਵਾਨਗੀ ਤੋਂ ਬਾਅਦ ਸਾਲਾਨਾ ਸੋਧੀਆਂ ਜਾਣਗੀਆਂ। ਇਨ੍ਹਾਂ ਵਿੱਚ ਵੱਧ ਤੋਂ ਵੱਧ ਵਾਧਾ ਪੰਜ ਰੁਪਏ ਪ੍ਰਤੀ ਟਿਕਟ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਗੋਬਿੰਦਗੜ੍ਹ ਕਿਲਾ ਸ਼ੁਰੂ ਵਿੱਚ ਭੰਗੀ ਮਿਸਲ ਦੇ ਸ਼ਾਸਕਾਂ ਵੱਲੋਂ 1760 ਵਿੱਚ ਉਸਾਰਿਆ ਗਿਆ ਸੀ। ਜੋ ਕਿ 12 ਸਿੱਖ ਮਿਸਲਾਂ ਵਿੱਚੋਂ ਇੱਕ ਸੀ। ਸੰ. 1825 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲੇ ਨੂੰ ਫਤਹਿ ਕਰ ਲਿਆ ਸੀ ਅਤੇ ਇਹ 1845 ਵਿੱਚ ਅੰਗਰੇਜ਼ਾਂ ਦਾ ਕਬਜਾ ਹੋਣ ਤੱਕ ਇਹ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਵਿੱਚ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਇਸ ਕਿਲੇ ਦਾ ਨਾਂਅ ਕਿਲਾ ਗੋਬਿੰਦਗੜ੍ਹ ਰੱਖਿਆ ਸੀ। ਸੰ. 1948 ਵਿੱਚ ਭਾਰਤੀ ਫੌਜ ਨੇ ਗੋਬਿੰਦਗੜ੍ਹ ਕਿਲੇ ਨੂੰ ਆਪਣੇ ਹੇਠ ਲੈ ਲਿਆ ਤੇ 20 ਦਸੰਬਰ, 2006 ਨੂੰ ਭਾਰਤ ਸਰਕਾਰ ਨੇ ਇਹ ਕਿਲਾ ਪੰਜਾਬ ਸਰਕਾਰ ਹਵਾਲੇ ਕਰ ਦਿੱਤਾ। ਪੰਜਾਬ ਸਰਕਾਰ ਨੇ ਇਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਵਿਰਾਸਤ ਅਤੇ ਸੈਰ-ਸਪਾਟਾ ਬੜ੍ਹਾਵਾ ਬੋਰਡ ਨੂੰ ਸੌਂਪੀ ਦਿੱਤੀ।