ETV Bharat / state

ਹੁਣ ਪਿਆਜ਼ ਹੋਣਗੇ ਸਸਤੇ, ਮੰਡੀਆਂ ਵਿੱਚ ਆ ਗਏ ਅਫ਼ਗਾਨੀ ਪਿਆਜ਼

ਮੰਡੀਆਂ ਵਿੱਚ ਹੁਣ ਕਰਨਾਟਕਾ ਅਤੇ ਹੋਰ ਦੱਖਣੀ ਹਿੱਸਿਆਂ ਦੇ ਨਾਲ ਹੀ ਅਫਗਾਨਿਸਤਾਨ ਤੋਂ ਪਿਆਜ਼ ਆ ਰਹੇ ਹਨ ਜਿਸ ਕਾਰਨ ਹੁਣ ਪਿਆਜ਼ ਦੀਆਂ ਕੀਮਤਾਂ ਵਿੱਚ ਕਟੌਤੀ ਹੋਣੀ ਸ਼ੁਰੂ ਹੋ ਗਈ ਹੈ।

ਫ਼ੋਟੋ
author img

By

Published : Sep 26, 2019, 5:35 PM IST

ਚੰਡੀਗੜ੍ਹ: ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਆਮ ਲੋਕਾਂ ਦੀ ਅੱਖਾਂ ਵਿਚੋਂ ਹੰਝੂ ਕੱਢਾ ਦਿੱਤੇ ਹਨ। ਸਬਜ਼ੀ ਮੰਡੀ 'ਚ ਪਿਆਜ਼ 60 ਤੋਂ 70 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਪਿਆਜ਼ ਦੀ ਮੰਦਹਾਲੀ ਤੇ ਵਧੀਆਂ ਕੀਮਤਾਂ ਕਾਰਨ ਪਿਆਜ਼ ਅਫਗਾਨਿਸਤਾਨ ਤੋਂ ਚੰਡੀਗੜ੍ਹ ਦੀਆਂ ਮੰਡੀਆਂ ਵਿੱਚ ਪਹੁੰਚ ਰਿਹਾ ਹੈ ਜਿਸ ਕਾਰਨ ਹੁਣ ਪਿਆਜ਼ ਦੀ ਕੀਮਤ ਵੀ ਘਟਣਾ ਸ਼ੁਰੂ ਹੋ ਗਈ ਹੈ।

ਵੇਖੋ ਵੀਡੀਓ

ਦਰਅਸਲ ਪਿਆਜ਼ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਤਾਜ਼ਾ ਜਾਣਕਾਰੀ ਲੈਣ ਲਈ ਈਟੀਵੀ ਭਾਰਤ ਦੀ ਟੀਮ ਵੱਲੋਂ ਚੰਡੀਗੜ੍ਹ ਵਿੱਚ ਉੱਤਰੀ ਭਾਰਤ ਦੀ ਇੱਕ ਅਹਿਮ ਸਬਜ਼ੀ ਮੰਡੀ ਸੈਕਟਰ 26 ਦੀ ਮਾਰਕੀਟ ਦਾ ਦੌਰਾ ਕੀਤਾ ਗਿਆ, ਜਿੱਥੇ ਪਿਆਜ਼ ਦੀਆਂ ਕੀਮਤਾਂ ਵਿੱਚ ਪਹਿਲਾਂ ਨਾਲੋਂ ਕਟੌਤੀ ਹੋਈ ਹੈ ਜਿਹੜਾ ਪਿਆਜ਼ ਸੱਠ ਰੁਪਏ ਕਿਲੋਂ ਦੇ ਹਿਸਾਬ 'ਤੇ ਵਿਕ ਰਿਹਾ ਸੀ ਹੁਣ ਉਹ ਘੱਟ ਕੇ 35 ਤੋਂ 40 ਰੁਪਏ ਹੋ ਗਿਆ ਹੈ।

ਸੈਕਟਰ 26 ਦੇ ਆੜ੍ਹਤੀ ਕੰਵਰਪਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੱਖਣੀ ਭਾਰਤ ਵਿੱਚ ਆਏ ਹੜ੍ਹ ਤੋਂ ਬਾਅਦ ਖੇਤੀਬਾੜੀ ਨੂੰ ਕਾਫੀ ਨੁਕਸਾਨ ਹੋਇਆ ਸੀ ਜਿਸ ਕਾਰਨ ਜਿੱਥੇ ਪਿਆਜ਼ ਦੀ ਖੇਤੀ ਹੁੰਦੀ ਸੀ ਉੱਥੇ ਉਹ ਨਹੀਂ ਹੋ ਸਕੀ। ਪਿਆਜ਼ ਦੀ ਸਪਲਾਈ ਵਿੱਚ ਵੀ ਇਸ ਦਾ ਅਸਰ ਪਿਆ ਹੈ ਤਾਂ ਜੋ ਦੱਖਣੀ ਭਾਰਤ ਤੋਂ ਆਉਣ ਵਾਲੇ ਪਿਆਜ਼ ਵਿੱਚ ਕਟੌਤੀ ਹੋਈ ਤਾਂ ਕੀਮਤਾਂ ਵੱਧ ਗਈਆਂ। ਕੰਵਰਪਾਲ ਨੇ ਦੱਸਿਆ ਕਿ ਹੁਣ ਪਿਆਜ਼ ਕਰਨਾਟਕਾ ਅਤੇ ਹੋਰ ਦੱਖਣੀ ਹਿੱਸਿਆਂ ਤੋਂ ਆਉਣਾ ਸ਼ੁਰੂ ਹੋਇਆ ਹੈ ਪਰ ਅਹਿਮ ਗੱਲ ਇਹ ਹੈ ਕਿ ਅਫਗਾਨਿਸਤਾਨ ਤੋਂ ਵੀ ਪਿਆਜ਼ ਭਾਰਤ ਆ ਰਿਹਾ ਹੈ। ਵਾਘਾ-ਅਟਾਰੀ ਬਾਰਡਰ ਰਾਹੀਂ ਪਿਆਜ਼ ਦੀ ਸਪਲਾਈ ਭਾਰਤ ਹੋ ਰਹੀ ਹੈ। ਆੜ੍ਹਤੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦੀ ਕੀਮਤਾਂ ਵਿੱਚ ਹੋਰ ਕਟੌਤੀ ਹੋ ਸਕਦੀ ਹੈ।

ਇਹ ਵੀ ਪੜੋ- ਪਠਾਨਕੋਟ ਵਿੱਚ ਹਾਈ ਅਲਰਟ, ਪੁਲਿਸ ਹਰ ਨਾਕੇ ਉੱਤੇ ਮੁਸਤੈਦ

Intro:ਪਿਆਜ਼ ਦੀ ਵਧੀ ਕੀਮਤਾਂ ਨੇ ਹਰ ਪਾਸੇ ਤਰਥੱਲੀ ਮਚਾਈ ਹੋਈ ਹੈ ਕੀਮਤਾਂ ਚ ਇਜ਼ਾਫਾ ਹੋਣ ਦੇ ਬਾਅਦ ਵੀ ਪਿਆਰ ਦੀ ਬੁੱਕਤ ਵੀ ਘਟੀ ਹੈ ਹਾਲਾਂਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਪਿਆਰ ਦੀ ਲਾਗਤ ਜ਼ਿਆਦਾ ਹੁੰਦੀ ਹੈ ਪਰ ਪਿਆਜ਼ ਦੀ ਵਧੀ ਕੀਮਤਾਂ ਨੇ ਹਰ ਪਾਸੇ ਚਿੰਤਾ ਖੜ੍ਹੀ ਕੀਤੀ ਹੋਈ ਹੈ ਚੰਡੀਗੜ੍ਹ ਦੇ ਵਿੱਚ ਪਿਆਜ਼ ਦੀ ਕੀਮਤਾਂ ਸੱਠ ਤੋਂ ਸੱਤਰ ਰੁਪਏ ਪ੍ਰਤੀ ਕਿਲੋ ਨੂੰ ਛੂਹ ਕੇ ਵਾਪਸ ਮੁੜੀਆਂ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਪਿਆਜ਼ ਅਫਗਾਨਿਸਤਾਨ ਤੋਂ ਵੀ ਮੰਗਵਾਇਆ ਜਾ ਰਿਹਾ ਹੈ

Body:ਦਰਅਸਲ ਪਿਆਜ਼ ਦੀ ਵਧੀ ਕੀਮਤਾਂ ਦੇ ਉੱਪਰ ਤਾਜ਼ਾ ਜਾਣਕਾਰੀ ਲੈਣ ਲਈ ਜਾਂਦੀ ਟੀਵੀ ਭਾਰਤ ਦੀ ਟੀਮ ਚੰਡੀਗੜ੍ਹ ਦੀ ਅਤੇ ਉੱਤਰੀ ਭਾਰਤ ਦੀ ਇੱਕ ਅਹਿਮ ਸਬਜ਼ੀ ਮੰਡੀ ਸੈਕਟਰ ਛੱਬੀ ਦੀ ਮਾਰਕੀਟ ਪਹੁੰਚੀ ਤਾਂ ਪਤਾ ਲੱਗੇ ਕਿ ਪਿਆਜ਼ ਦੀ ਕੀਮਤਾਂ ਵਿੱਚ ਪਹਿਲਾਂ ਨਾਲੋਂ ਕਟੌਤੀ ਹੋਈ ਹੈ ਜਿਹੜਾ ਪਿਆਜ਼ ਸੱਠ ਰੁਪਏ ਕਿਲੋ ਦੇ ਹਿਸਾਬ ਤੇ ਵਿਕ ਰਿਹਾ ਸੀ ਹੁਣ ਉਹ ਘੱਟ ਕੇ ਪੈਂਤੀ ਤੋਂ ਚਾਲੀ ਰੁਪਏ ਹੋ ਗਿਆ ਹੈ

ਇਸ ਬਾਬਤ ਸੈਕਟਰ ਛੱਬੀ ਦੇ ਆੜ੍ਹਤੀ ਕੰਵਰਪਾਲ ਨਾਲ ਵੀ ਗੱਲ ਕੀਤੀ ਗਈ ਉਨ੍ਹਾਂ ਦਾ ਕਹਿਣਾ ਸੀ ਕਿ ਦੱਖਣੀ ਭਾਰਤ ਵਿੱਚ ਆਏ ਹੜ੍ਹ ਤੋਂ ਬਾਅਦ ਖੇਤੀਬਾੜੀ ਨੂੰ ਕਾਫੀ ਨੁਕਸਾਨ ਹੋਇਆ ਸੀ ਜਿਸ ਕਾਰਨ ਜਿੱਥੇ ਪਿਆਜ਼ ਦੀ ਖੇਤੀ ਹੁੰਦੀ ਸੀ ਉੱਥੇ ਉਹ ਨਹੀਂ ਹੋ ਸਕੀ ਪਿਆਜ਼ ਦੀ ਸਪਲਾਈ ਵਿੱਚ ਵੀ ਇਸ ਦਾ ਅਸਰ ਪਿਆ ਤਾਂ ਜੋ ਦੱਖਣੀ ਭਾਰਤ ਤੋਂ ਆਉਣ ਵਾਲੇ ਪਿਆਜ਼ ਵਿੱਚ ਕਟੌਤੀ ਹੋਈ ਤਾਂ ਕੀਮਤਾਂ ਨੇ ਅਸਮਾਨ ਛੁਏ ਕੰਵਰਪਾਲ ਨੇ ਦੱਸਿਆ ਕਿ ਹੁਣ ਪਿਆਜ਼ ਦਰਬਾਰ ਤੋਂ ਕਰਨਾਟਕਾ ਅਤੇ ਹੋਰ ਦੱਖਣੀ ਹਿੱਸਿਆਂ ਤੋਂ ਆਉਣਾ ਸ਼ੁਰੂ ਹੋਇਆ ਹੈ ਪਰ ਅਹਿਮ ਗੱਲ ਇਹ ਹੈ ਕਿ ਅਫਗਾਨਿਸਤਾਨ ਤੋਂ ਵੀ ਪਿਆਜ਼ ਭਾਰਤ ਪੱਤਰ ਰਿਹਾ ਹੈ ਬਾਘਾ ਅਟਾਰੀ ਬਾਰਡਰ ਰਾਹੀਂ ਪਿਆਰ ਦੀ ਐਂਟਰੀ ਭਾਰਤ ਹੋ ਰਹੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਇਸ ਦੀ ਕੀਮਤਾਂ ਬੱਤੀ ਤੋਂ ਪੈਂਤੀ ਰੁਪਏ ਆੜ੍ਹਤੀ ਦਾ ਕਹਿਣਾ ਹੈ ਕਿ ਹਾਲ ਦਿਨ ਵਿੱਚ ਵੀ ਛੇ ਤੋਂ ਸੱਤ ਗੱਡੀਆਂ ਬਾਘਾ ਬਾਰਡਰ ਤੇ ਖਲੋਤੀਆਂ ਸੀ ਦਾਅਵਾ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪਿਆਜ਼ ਦੀ ਕੀਮਤਾਂ ਵਿੱਚ ਹੋਰ ਕਟੌਤੀ ਹੋਵੇਗੀ ਤੇ ਆਮ ਦਰਾਂ ਨੇ ੳੁੱਤੇ ਪਿਆਜ਼ ਮੁਹੱਈਆ ਹੋ ਸਕੇਗਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.