ਚੰਡੀਗੜ੍ਹ: ਪੰਜਾਬ ਵਿੱਚ ਸੂਬਾ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 15 ਸਤੰਬਰ ਤੋਂ 3 ਅਕਤੂਬਰ ਤੱਕ ਪਰਾਲੀ ਸਾੜਨ ਦੇ ਕੁੱਲ 24146 ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ ਦਿਨ ਵੀਰਵਾਰ ਨੂੰ ਪਰਾਲੀ ਸਾੜਨ ਦੇ 2666 ਮਾਮਲੇ ਸਾਹਮਣੇ ਆਏ ਹਨ।
ਰੀਅਲ ਟਾਈਮ ਮੋਨੀਟਰਿੰਗ ਦੇ ਅੰਕੜੇ: ਜ਼ਮੀਨੀ ਪੱਧਰ 'ਤੇ ਜਿੱਥੇ ਹਰਿਆਣਾ ਵਿੱਚ ਪਰਾਲੀ ਸਾੜਨ ਦੇ ਮਾਮਲੇ ਬਹੁਤ ਘੱਟ ਹਨ। ਜੇਕਰ ਇਸ ਸਾਲ ਦੇ ਹੁਣ ਤੱਕ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਹਰਿਆਣਾ ਦੇ ਮੁਕਾਬਲੇ 8 ਗੁਣਾਂ ਜ਼ਿਆਦਾ ਹਨ। ਰੀਅਲ ਟਾਈਮ ਮੋਨੀਟਰਿੰਗ ਦੇ ਅੰਕੜਿਆਂ ਅਨੁਸਾਰ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਪਿਛਲੇ 15 ਸਤੰਬਰ ਤੋਂ ਲੈ ਕੇ 3 ਨਵੰਬਰ ਤੱਕ ਪਰਾਲੀ ਸਾੜਨ ਦੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਆਪਣੇ ਆਪ ਵਿੱਚ ਦੋਵਾਂ ਸੂਬਿਆਂ ਵਿੱਚ ਅੰਤਰ ਦੱਸ ਰਹੇ ਹਨ।
ਹੁਣ ਤੱਕ ਦੋਵਾਂ ਸੂਬਿਆਂ ਦੇ ਅੰਕੜੇ: ਵੀਰਵਾਰ, 3 ਨਵੰਬਰ ਦੀ ਗੱਲ ਕਰੀਏ ਤਾਂ ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣ ਦੇ 2666 ਮਾਮਲੇ, ਜਦਕਿ ਹਰਿਆਣਾ 'ਚ ਸਿਰਫ਼ 128 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ 2 ਨਵੰਬਰ ਨੂੰ ਪੰਜਾਬ ਵਿੱਚ 3,634 ਅਤੇ ਹਰਿਆਣਾ ਵਿੱਚ 166 ਮਾਮਲੇ ਹੀ ਦਰਜ ਕੀਤੇ ਗਈ ਸਨ। ਇਸ ਤਰ੍ਹਾਂ ਹੀ 1 ਨਵੰਬਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 1842 ਮਾਮਲੇ ਸਾਹਮਣੇ ਆਏ ਹਨ, ਜਦਕਿ ਹਰਿਆਣਾ ਵਿੱਚ ਇਹ ਅੰਕੜਾ 88 ਹੈ। 31 ਅਤੇ 30 ਅਕਤੂਬਰ ਨੂੰ ਪੰਜਾਬ ਵਿੱਚ 2131 ਅਤੇ 1761 ਕੇਸ ਸਨ। ਜਦੋਂਕਿ ਹਰਿਆਣਾ ਵਿੱਚ ਇਨ੍ਹਾਂ ਦੋ ਦਿਨਾਂ ਵਿੱਚ ਇਹ ਅੰਕੜਾ 70 ਅਤੇ 112 ਸੀ। ਜੇਕਰ 15 ਸਤੰਬਰ ਤੋਂ 2 ਨਵੰਬਰ ਤੱਕ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਜੋ ਤਸਵੀਰ ਸਾਹਮਣੇ ਆਉਂਦੀ ਹੈ ਉਹ ਹੈਰਾਨ ਕਰਨ ਵਾਲੀ ਹੈ। 15 ਸਤੰਬਰ ਤੋਂ 2 ਨਵੰਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦਾ ਅੰਕੜਾ 21,480 ਹੋ ਗਿਆ ਹੈ। ਜਦਕਿ ਦੂਜੇ ਪਾਸੇ ਹਰਿਆਣਾ ਵਿਚ ਇਸ ਦੇ ਮੁਕਾਬਲੇ ਇਹ ਅੰਕੜਾ 2249 ਹੈ। ਇਸ 'ਚ 8 ਗੁਣਾ ਤੋਂ ਜ਼ਿਆਦਾ ਦਾ ਫਰਕ ਦਿਖਾਈ ਦੇ ਰਿਹਾ ਹੈ।
ਪੰਜਾਬ ਸਰਕਾਰ ਦਾ ਕੇਂਦਰ 'ਤੇ ਦੋਸ਼: ਹੁਣ ਜਦੋਂ ਪੰਜਾਬ ਲਗਾਤਾਰ ਪਰਾਲੀ ਸਾੜਨ ਦੇ ਮਾਮਲੇ 'ਚ ਫਸਦਾ ਜਾ ਰਿਹਾ ਹੈ, ਅਜਿਹੇ 'ਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣਾ ਪੱਖ ਰੱਖਿਆ ਹੈ। ਭਾਵੇਂ ਮੁੱਖ ਮੰਤਰੀ ਨੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਕੁਝ ਨਹੀਂ ਕਿਹਾ ਪਰ ਇਸ ਮੁੱਦੇ ’ਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਜ਼ਰੂਰ ਲਾਇਆ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ 1500 ਰੁਪਏ ਮੁਆਵਜ਼ੇ ਵਜੋਂ ਦੇਣ ਦੀ ਅਪੀਲ ਕੀਤੀ ਸੀ, ਪਰ ਕੇਂਦਰ ਨੇ ਸਾਡੀ ਮੰਗ ਨਹੀਂ ਮੰਨੀ।
-
ਪਰਾਲੀ 'ਤੇ ਪਿਛਲੇ ਕਈ ਦਿਨਾਂ ਤੋਂ "POLLUTION POLITICS" ਹੋ ਰਹੀ ਹੈ ਜੋ ਕਿ ਮੰਦਭਾਗਾ ਹੈ..ਕੇਂਦਰ ਦੀ ਭਾਜਪਾ ਸਰਕਾਰ ਮਦਦ ਕਰਨ ਦੀ ਥਾਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ..ਜਦਕਿ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ 'ਚ ਹਰਿਆਣਾ-ਯੂਪੀ ਦੇ ਸ਼ਹਿਰ ਅੱਗੇ ਨੇ..
— Bhagwant Mann (@BhagwantMann) November 2, 2022 " class="align-text-top noRightClick twitterSection" data="
ਕੀ ਪੰਜਾਬ ਦੇ ਕਿਸਾਨਾਂ ਤੋਂ ਅੰਦੋਲਨ ਦਾ ਬਦਲਾ ਲੈ ਰਹੀ ਹੈ ਕੇਂਦਰ ਸਰਕਾਰ ? pic.twitter.com/ykIICpXIa4
">ਪਰਾਲੀ 'ਤੇ ਪਿਛਲੇ ਕਈ ਦਿਨਾਂ ਤੋਂ "POLLUTION POLITICS" ਹੋ ਰਹੀ ਹੈ ਜੋ ਕਿ ਮੰਦਭਾਗਾ ਹੈ..ਕੇਂਦਰ ਦੀ ਭਾਜਪਾ ਸਰਕਾਰ ਮਦਦ ਕਰਨ ਦੀ ਥਾਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ..ਜਦਕਿ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ 'ਚ ਹਰਿਆਣਾ-ਯੂਪੀ ਦੇ ਸ਼ਹਿਰ ਅੱਗੇ ਨੇ..
— Bhagwant Mann (@BhagwantMann) November 2, 2022
ਕੀ ਪੰਜਾਬ ਦੇ ਕਿਸਾਨਾਂ ਤੋਂ ਅੰਦੋਲਨ ਦਾ ਬਦਲਾ ਲੈ ਰਹੀ ਹੈ ਕੇਂਦਰ ਸਰਕਾਰ ? pic.twitter.com/ykIICpXIa4ਪਰਾਲੀ 'ਤੇ ਪਿਛਲੇ ਕਈ ਦਿਨਾਂ ਤੋਂ "POLLUTION POLITICS" ਹੋ ਰਹੀ ਹੈ ਜੋ ਕਿ ਮੰਦਭਾਗਾ ਹੈ..ਕੇਂਦਰ ਦੀ ਭਾਜਪਾ ਸਰਕਾਰ ਮਦਦ ਕਰਨ ਦੀ ਥਾਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ..ਜਦਕਿ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ 'ਚ ਹਰਿਆਣਾ-ਯੂਪੀ ਦੇ ਸ਼ਹਿਰ ਅੱਗੇ ਨੇ..
— Bhagwant Mann (@BhagwantMann) November 2, 2022
ਕੀ ਪੰਜਾਬ ਦੇ ਕਿਸਾਨਾਂ ਤੋਂ ਅੰਦੋਲਨ ਦਾ ਬਦਲਾ ਲੈ ਰਹੀ ਹੈ ਕੇਂਦਰ ਸਰਕਾਰ ? pic.twitter.com/ykIICpXIa4
'ਕਿਸਾਨ ਅੰਦੋਲਨ ਕਰਕੇ ਕਿਸਾਨਾਂ ਨਾਲ ਨਫ਼ਰਤ': ਉਨ੍ਹਾਂ ਕਿਹਾ ਕਿ ਫਰੀਦਾਬਾਦ ਸਭ ਤੋਂ ਉੱਪਰ ਹੈ। ਕੇਂਦਰ ਇਨ੍ਹਾਂ ਸੂਬਿਆਂ 'ਤੇ ਸਵਾਲ ਕਿਉਂ ਨਹੀਂ ਉਠਾਉਂਦਾ? ਸਾਡੇ ਤੋਂ ਪੁੱਛਦੇ ਹਨ ਕਿ ਕਿਸਾਨਾਂ 'ਤੇ ਕਿੰਨੇ ਪਰਚੇ ਦਰਜ ਹੋਏ ਹਨ। ਕੀ ਪੰਜਾਬ ਦਾ ਕਿਸਾਨ ਮੁਜਰਮ ਹੈ? ਸ਼ਾਇਦ ਕੇਂਦਰ ਸਰਕਾਰ ਕਿਸਾਨਾਂ ਨਾਲ ਬਹੁਤ ਨਫ਼ਰਤ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਕਰਕੇ ਕਿਸਾਨਾਂ ਨੂੰ ਨਫ਼ਰਤ ਕਰਦੀ ਹੈ। ਪੰਜਾਬ ਦੇ ਕਿਸਾਨ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।
ਹਰਿਆਣਾ ਤੇ ਪੰਜਾਬ ਸਰਕਾਰ ਵਿਚਾਲੇ ਤਲਖੀ: ਪਰਾਲੀ ਦੇ ਮੁੱਦੇ ਨੂੰ ਲੈਕੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਐਮ ਮਾਨ ਹਰ ਚੀਜ 'ਚ ਰਾਜਨੀਤੀ ਲੱਭਦੇ ਹਨ, ਨਾਲ ਹੀ ਕਿਹਾ ਕਿ ਸਾਨੂੰ ਕਿਸਾਨਾਂ ਦੇ ਹਿੱਤ ਲਈ ਕੰਮ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਆਪਣੇ ਏਜੰਡੇ ਲਈ ਕੇਂਦਰ ਅਤੇ ਹੋਰ ਸੂਬਿਆਂ ਨੂੰ ਗਲਤ ਬੋਲਣਾ ਸੀਐਮ ਮਾਨ ਨੂੰ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਹਰਿਆਣਾ 'ਚ ਪਿਛਲੇ ਸਾਲ ਦੇ ਮੁਕਾਬਲੇ 25 ਫੀਸਦੀ ਮਾਮਲੇ ਘੱਟ ਹੋਏ ਹਨ, ਜਦਕਿ ਪੰਜਾਬ 'ਚ 20 ਫੀਸਦੀ ਮਾਮਲੇ ਵਧੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਅਤੇ ਗਊਸ਼ਾਲਾ ਨੂੰ ਸਬਸਿਡੀ ਦਿੰਦੇ ਹਨ। ਕਸਟਮ ਹਾਇਰਿੰਗ ਸੈਂਟਰ ਰਾਹੀ ਵੀ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਕਿਸਾਨਾਂ ਨੂੰ 80 ਹਜ਼ਾਰ ਦੇ ਕਰੀਬ ਸਾਧਨ ਦਿੱਤੇ, ਜੋ ਪਰਾਲੀ ਦਾ ਨਿਪਟਾਰਾ ਕਰਦੇ ਹਨ।
ਇਹ ਵੀ ਪੜ੍ਹੋ: 19 ਨਵੰਬਰ ਨੂੰ ਕਿਸਾਨਾਂ ਵੱਲੋਂ ਮਨਾਇਆ ਜਾਵੇਗਾ ਫਤਿਹ ਦਿਵਸ, ਕਿਸਾਨਾਂ ਵੱਲੋਂ ਹੋਰ ਵੀ ਕਈ ਵੱਡੇ ਐਲਾਨ